ਰੱਪਾ ਘਟ ਹੋਵੇ ਉਸ ਨੂੰ ਆਦਰਸ਼ਕ ਸਮਝਿਆ ਜਾਂਦਾ ਹੈ । ਇਸ ਤਰ੍ਹਾਂ ਦੇ ਜ਼ਬਤ ਦੇ ਨਤੀਜਿਆਂ ਵਲ ਇੰਗਲੈਂਡ ਦੇ ਪਰਸਿਧ ਸਿਖਿਆ-ਵਿਗਿਆਨੀ ਹਰਬਰਟ ਸਪੈਂਸਰ ਨੇ ਸਾਡਾ ਧਿਆਨ ਦਿਵਾਇਆ । ਵਧੇਰੇ ਦੰਡ ਵਾਲਾ ਵਾਤਾਵਰਨ ਬਚਿਆਂ ਵਿਚੋਂ ਸੁਤੰਤਰ ਸੋਚਣ ਦੀ ਸ਼ਕਤੀ ਖਿਚ ਲੈਂਦਾ ਹੈ। ਉਨ੍ਹਾਂ ਦੇ ਚਲਣ ਵਿਚ ਅਨੇਕਾਂ ਅਜਿਹੇ ਭੈੜ ਆ ਜਾਂਦੇ ਹਨ ਜਿਨ੍ਹਾਂ ਨੂੰ ਉਹ ਫਿਰ ਉਮਰ ਭਰ ਨਹੀਂ ਛਡ ਸਕਦੇ । ਸਖਤ ਜ਼ਬਤ ਵਿਚ ਪਲਿਆ ਬੱਚਾ ਅੱਗੇ ਚਲ ਕੇ ਜ਼ਾਲਮ ਅਤੇ ਆਪ ਮੁਹਾਰਾ ਪਿਤਾ ਜਾਂ ਉਸਤਾਦ ਬਣਦਾ ਹੈ । ਅਧੁਨਿਕ ਮਨੋ-ਵਿਗਿਆਨ ਨੇ ਡਰ-ਪਾਊ ਜ਼ਬਤ ਦੇ ਹੋਰ ਕਈ ਭੈੜਾਂ ਵਲ ਵੀ ਸਾਡਾ ਧਿਆਨ ਦਿਵਾਇਆ ਹੈ । ਇਸ ਦੇ ਸਦਕਾ ਬੱਚਾ ਉਪਰੋਂ ਉਪਰੋਂ ਬੀਬਾ ਬਣ ਜਾਂਦਾ ਹੈ, ਪਰ ਅੰਦਰ ਹੀ ਅੰਦਰ ਉਸ ਵਿਚ ਛੋਟੀਆਂ ਬਿਰਤੀਆਂ ਪਲਦੀਆਂ ਰਹਿੰਦੀਆਂ ਹਨ । ਕਿੰਨਿਆਂ ਹੀ ਬਚਿਆਂ ਵਿਚ ਚੋਰੀ ਕਰਨ, ਝੂਠ ਮਾਰਨ, ਛੋਟਿਆਂ ਬਚਿਆਂ ਨੂੰ ਮਾਰਨ ਕੁਟਣ ਆਦਿ ਦੀਆਂ ਭੈੜੀਆਂ ਵਾਦੀਆਂ ਕਰੜੇ ਜ਼ਬਤ ਵਿਚ ਰਹਿਣ ਕਰਕੇ ਹੀ ਪੈ ਜਾਂਦੀਆਂ ਹਨ । ਕਰੜੇ ਜ਼ਬਤ ਵਿਚ ਰਹਿਣ ਵਾਲੇ ' ਬਚਿਆਂ ਵਿਚ ਕਾਬੂ ਦੀ ਸ਼ਕਤੀ ਨਹੀਂ ਆਉਂਦੀ । ਉਹ ਜਿੰਨਾ ਚਿਰ ਕਰੜੇ ਕੁਬਤ ਵਿਚ ਰਹਿੰਦਾ ਹੈ ਭਲਾ ਵਰਤਾਰਾ ਕਰਦਾ ਹੈ । ਪਰ ਜਦੋਂ ਇਸ ਜ਼ਬਤ ਤੋਂ ਛੁਟਕਾਰਾ ਪਾਉਂਦਾ ਹੈ ਤਾਂ ਝਟ ਉਹ ਆਪਣੀਆਂ ਪਸ਼ੂ ਬਿਰਤੀਆਂ ਨੂੰ ਤ੍ਰਿਪਤ ਕਰਨ ਵਿਚ ਅੱਖਾਂ ਬੰਦ ਕਰ ਕੇ ਲੱਗ ਜਾਂਦਾ ਹੈ । ਜਿਸ ਬੱਚੇ ਨੂੰ ਮਾਰ ਕੁਟ ਕੇ ਦੂਜਿਆਂ ਲਈ ਬਾਊ ਬਣ ਕੇ ਦਖਣ ਦਾ ਅਭਿਆਸ ਕਰਾਇਆ ਜਾਂਦਾ ਹੈ, ਉਹ ਅਸਲ ਵਿਚ ਸੁਖੀ ਨਹੀਂ ਹੁੰਦਾ। ਉਸ ਦਾ ਆਚਰਨ ਕਪਟੀ ਅਤੇ ਵਿਖਾਲੇ ਦਾ ਹੋ ਜਾਂਦਾ ਹੈ। ਸਖਤ ਜ਼ਬਤ ਵਿਚ ਪਲੇ ਹੋਏ ਬੱਚੇ ਹੀ ਉਪਰੋਂ ਭਲੇ ਪਰ ਅੰਦਰੋਂ ਖੋਟ ਨਾਲ ਭਰੇ ਹੋਏ ਹੁੰਦੇ ਹਨ । ਆਪਣੀ ਅੰਦਰਲੀ ਨੀਚਤਾ ਲੁਕਾਉਣ ਲਈ ਉਹ ਕਈ ਅਡੰਬਰ ਰਚਦੇ ਹਨ। ਡਰ-ਪਾਊ ਜ਼ਬਤ ਉਸ ਸਿਖਿਆ-ਵਿਧਾਨ ਦਾ ਸਹਿਯੋਗੀ ਹੈ ਜਿਸ ਅਨੁਸਾਰ ਬੱਚੇ ਰੁੱਖੋ ਵਿਸ਼ੇ ਪੜ੍ਹਾਏ ਜਾਣੋ ਠੀਕ ਸਮਝੇ ਜਾਂਦੇ ਸਨ । ਬੱਚੇ ਦਾ ਪਾਠ-ਵਿਸ਼ਾ ਸੁਆਦੀ ਨਹੀਂ ਹੁੰਦਾ ਸੀ। ਉਸ ਵਿਚ ਉਸ ਦੇ ਜੀਵਨ ਨਾਲ ਸਬੰਧ ਰਖਣ ਵਾਲੀ ਕੋਈ ਗਲ ਨਹੀਂ ਸੀ ਹੁੰਦੀ ਉਸ ਨੂੰ ਇਸ ਗਲ ਦੀ ਕੋਈ ਸਮਝ ਨਹੀਂ ਸੀ ਪੈਂਦੀ ਜੋ ਉਹ ਇਹ ਅਮੁਕ ਗਲ ਇਸ ਲਈ ਪੜ੍ਹ ਰਿਹਾ ਹੈ । ਉਸ ਨੂੰ ਉਸਤਾਦ ਕੋਈ ਵਿਸ਼ਾ ਪੜ੍ਹਨ ਲਈ ਆਖਦਾ ਸੀ । ਇਸ ਲਈ ਉਹ ਪਾਠ ਨੂੰ ਯਾਦ ਕਰਦਾ ਸੀ । ਸਿਖਿਆ ਦਾ ਮਨੋਰਥ ਬਚਿਆਂ ਦੀ ਨਿ ਦਿਮਾਗੀ ਕਸਰਤ ਕਰਾਉਣਾ ਹੀ ਸੀ । ਅਜਿਹੀ ਹਾਲਤ ਵਿਚ ਬੱਚਾ ਪੜ੍ਹਾਈ ਵਿਚ ਮਨ ਨਹੀਂ ਸੀ ਲਾ ਸਕਦਾ ਤਾਂ ਮਾਰਨ ਤੋਂ ਬਿਨਾਂ ਚਾਰਾ ਵੀ ਕੋਈ ਨਹੀਂ ਸੀ। ਇਸ ਸਿੱਖਿਆ-ਵਿਧਾਨ ਦਾ ਮੂਲ ਅਧਾਰੰ ਬੱਚੇ ਦੇ ਮਨ ਵਿਚ ਡੰਡੇ ਦਾ ਡਰ ਹੀ ਸੀ । ਮਨੁਖ ਦਾ ਸੁਭਾ ਹੈ ਕਿ ਜਿਸ ਵਿਸ਼ੇ ਵਲ ਉਹ ਲਗਾਤਾਰ ' ਧਿਆਨ ਦੇਵੋ ਉਹ ਸੁਆਦੀ ਬਣ ਜਾਂਦਾ ਹੈ । ਪਰ ਜੇ ਕਿਸੇ ਬਾਲਕ ਨੂੰ ਕਿਸੇ ਵਿਸ਼ੇ ਵਿਚ ਮਨ ਲਾਉਣ ਲਈ ਬਾਰ ਬਾਰ ਕੁਟਿਆ ਜਾਵੇ ਉਹ ਸੁਆਦੀ ਬਣਨ ਦੀ ਥਾਂ ਜੀਵਨ ਭਰ ਲਈ ਰੁਖਾ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਉਹ ਉਸ ਵਿਸ਼ੇ ਦੀ ਪਰੀਖਿਆ ਵਿਚ ਘੜੀ ਮੁ ਵੀ ਫੇਲ ਹੁੰਦਾ ਅਤੇ ਜਦ ਸਕੂਲ ਫੜਦਾ ਹੈ ਤਾਂ ਉਸ ਵਿਸ਼ੇ ਬਾਰੇ ਸੋਚਣਾ ਹੀ ਛੜ ਦਿੰਦਾ ਹੈ। ਜਿਹੜੇ ਬੱਚੇ ਡੰਡੇ ਦੇ ਡਰ ਨਾਲ ਪੜ੍ਹਾਏ ਜਾਂਦੇ ਹਨ ਉਹ ਪੜ੍ਹਾਈ ਨੂੰ ਪਿਆਰ ਕਰਨ ਦੀ ਥਾਂ ਘਿ, ਨਾ ਕਰਨ ਲੱਗ ਜਾਂਦੇ ਹਨ। ' ਜਿੱਥੇ ਡਰ-ਪਾਊ ਜਤ ਸਫਲ ਹੁੰਦਾ ਹੈ ਉਥੇ ਉਹ ਬੱਚੇ ਦੇ ਵਿਅਕਤੀਤਵ ਨੂੰ ਖਤਮ ਕਰ ਦਿੰਦਾ ਹੈ। ਉਹ ਉਸ ਨੂੰ ਜੀਵਨ ਭਰ ਲਈ ਸਹਿਮਿਆ ਸਹਿਮਿਆ ਅਤੇ ਨਿਕੰਮਾ
ਪੰਨਾ:ਸਿਖਿਆ ਵਿਗਿਆਨ.pdf/111
ਦਿੱਖ