ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੨

ਹੈ। ਇਹੋ ਵਿਧੀ ਪਹਿਲਾਂ ਕਹੇ ਨਿਯਮ ਦੀ ਚੰਗੀ ਤਰ੍ਹਾਂ ਨਾਲ ਪਰਦਰਸ਼ਨੀ ਕਰਦੀ ਹੈ।

ਸਥੂਲ ਤੋਂ ਸੂਖਮ ਵਲ:—ਸਿਖਾਈ ਵਿਧੀ ਦਾ ਦੂਜਾ ਨਿਯਮ ਹੈ ਕਿ ਸਾਨੂੰ ਬਚਿਆਂ ਨੂੰ ਸਥੂਲ ਚੀਜ਼ਾਂ ਦਾ ਗਿਆਨ ਪਹਿਲਾਂ ਕਰਾਉਣਾ ਚਾਹੀਦਾ ਹੈ ਅਤੇ ਪਿਛੋਂ ਜਾਕੇ ਸੂਖਮ ਵਸਤਾਂ ਦਾ। ਸਿਖਿਆ ਦਾ ਅੰਤਮ ਨਿਸ਼ਾਨਾ ਬਾਲਕਾਂ ਵਿਚ ਸੂਖਮ ਵਿਚਾਰ ਕਰ ਸਕਣ ਦੀ ਯੋਗਤਾ ਪੈਦਾ ਕਰਨਾ ਹੈ। ਬਚਿਆਂ ਦਾ ਗਿਆਨ ਦੋ ਤਰਾਂ ਦਾ ਹੁੰਦਾ ਹੈ-ਇਕ ਇੰਦਰੀਆਂ ਰਾਹੀਂ ਅਨੁਭਵ ਕੀਤਾ ਅਤੇ ਦੂਜਾ ਬੁਧੀ ਰਾਹੀਂ। ਬਾਲਕ ਵਿਚ ਪਹਿਲਾਂ ਨਿਰੀ ਇੰਦਰੀਆਂ ਰਾਹੀਂ ਗਿਆਨ ਪਰਾਪਤ ਕਰਨ ਦੀ ਯੋਗਤਾ ਹੁੰਦੀ ਹੈ। ਇਹ ਹੀ ਉਸਦਾ ਠੋਸ ਗਿਆਨ ਹੁੰਦਾ ਹੈ। ਪਿਛੋਂ ਅਨੇਕ ਤਰ੍ਹਾਂ ਦੇ ਪਦਾਰਥਾਂ ਦਾ ਅਨੁਭਵ ਹੋਣ ਉਤੇ ਉਨ੍ਹਾਂ ਦੇ ਗੁਣਾਂ ਉਤੇ ਵਿਚਾਰ ਕਰਨ ਦੀ ਯੋਗਤਾ ਆਉਂਦੀ ਹੈ। ਜਿਸ ਗਿਆਨ ਦੀ ਸਮਝ ਭਾਵਾਚਕ ਸੰਗਿਆਵਾਂ ਰਾਹੀਂ ਹੁੰਦੀ ਹੈ ਉਹ ਬਾਲਕ ਦੇ ਅਨੁਭਵ ਵਿਚ ਵਾਧਾ ਹੋਣ ਉਤੇ ਆਉਂਦੀ ਹੈ।ਪਰ ਜਦ ਤਕ ਬਾਲਕ ਨੂੰ ਇੰਦਰੀਆਂ ਗਿਆਨ ਰਾਹੀਂ ਪਰਾਪਤ ਹੋਇਆ ਗਿਆਨ ਕਾਫੀ ਨਾ ਹੋ ਜਾਵੇ, ਉਸ ਨੂੰ ਭਾਵਾਚਕ ਸੰਗਿਆਵਾਂ ਰਾਹੀਂ ਪਰਾਪਤ ਹੋਣ ਵਾਲੇ ਗਿਆਨ ਦਾ ਬੋਧ ਕਰਾਉਣਾ ਸਫਲ ਨਹੀਂ ਹੁੰਦਾ। ਉਹ ਗਿਆਨ ਨਿਰਾ ਸ਼ਬਦੀ ਰਹਿ ਜਾਂਦਾ ਹੈ। ਜਦੋਂ ਇਸ ਨਿਯਮ ਦਾ ਉਲੰਘਣ ਕੀਤਾ ਜਾਂਦਾ ਹੈ ਤਾਂ ਬੱਚਾ ਉਸਤਾਦ ਦੇ ਹੁਕਮ ਅਨੁਸਾਰ ਕਈ ਗਲਾਂ ਨੂੰ ਰਟ ਕੇ ਯਾਦ ਕਰ ਲੈਂਦਾ ਹੈ ਪਰ ਉਨ੍ਹਾਂ ਦਾ ਅਰਥ ਨਹੀਂ ਸਮਝਦਾ। ਕਿੰਨੇ ਹੀ ਬਚਿਆਂ ਨੂੰ ਬੀਜ ਗਣਿਤ ਨਿਰਾ ਕੁਝ ਸੰਕੇਤਿਕ ਦਿਨ੍ਹਾਂ ਦਾ ਖੇਲ ਹੀ ਵਿਖਾਈ ਦਿੰਦਾ ਹੈ। ਉਹ ਬਿਨਾਂ ਸਮਝੇ ਹੀ (ਅ+ਬ) (ਅ-ਬ)=ਅ2—ਬ1 ਨਿਯਮ ਨੂੰ ਰਟ ਲੈਂਦੇ ਹਨ। ਇਸੇ ਤਰ੍ਹਾਂ ਰੇਖਾ-ਗਣਿਤ ਦੇ ਸਿਧਾਤਾਂ ਨੂੰ ਬਿਨਾਂ ਸਮਝੇ ਰਟ ਲੈਂਦੇ ਹਨ। ਭਾਸ਼ਾ ਦੀ ਪੜ੍ਹਾਈ ਵਿਚ ਤਾਂ ਬੱਚਾ ਇਕ ਸ਼ਬਦ ਦੇ ਨਿਰਾ ਸਮਾਨ ਅਰਥ ਰਖਣ ਵਾਲੇ ਸ਼ਬਦ ਨੂੰ ਜਾਣ ਲੈਣਾ ਹੀ ਉਸ ਸ਼ਬਦ ਦਾ ਅਰਥ ਮੰਨ ਬਠਦਾ ਹੈ। ਸ਼ਬਦ ਦਾ ਅਸਲ ਉਸ ਨੂੰ ਸਮਝ ਆਉਂਦਾ ਹੀ ਨਹੀਂ। ਸ਼ਬਦ ਦੇ ਅਸਲ ਅਰਥ ਨੂੰ ਸਮਝਣ ਲਈ ਕਾਫੀ ਅਨੁਭਵ ਦੀ ਲੋੜ ਹੁੰਦੀ ਹੈ।

ਜਦ ਉਸਤਾਦ ਬਚਿਆਂ ਨੂੰ ਜੋੜ ਜਾਂ ਘਟਾਉਣਾ ਸਿਖਾਉਂਦਾ ਹੈ ਤਾਂ ਉਹ ਆਮ ਕਰਕੇ ਬਚਿਆਂ ਨੂੰ ਨਿਯਮ ਦਸਕੇ ਦੋ ਅੰਕਾਂ ਦਾ ਜੋੜਨਾ ਜਾਂ ਘਟਾਉਣਾ ਸਿਖਾ ਦਿੰਦਾ ਹੈ। ਉਹ ਵੱਖ ਵੱਖ ਚੀਜ਼ਾਂ ਲੈਕੇ ਜੋੜਨ ਅਤੇ ਘਟਾਉਣ ਦੇ ਨਿਯਮ ਸਮਝਾਉਣ ਦਾ ਯਤਨ ਨਹੀਂ ਕਰਦਾ। ਜੇ ਅਸਾਂ ਬੱਚੇ ਦੇ ਗਿਆਨ ਨੂੰ ਠੋਸ ਬਨਾਉਣਾ ਹੈ ਤਾਂ ਸਾਨੂੰ ਬੱਚੇ ਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਦੇਕੇ ਜੋੜਨ ਦੀ ਵਿਧੀ ਨੂੰ ਸਮਝਾਉਣਾ ਹੋਵੇਗਾ। ਸਾਨੂੰ ਸਿੱਧਾ ੬ ਤੇ ੭ ਮਿਲਕੇ ੧੩ ਹੁੰਦੇ ਹਨ, ਨਹੀਂ ਦਸਣਾ ਚਾਹੀਦਾ; ਉਸਨੂੰ ਸੱਤ ਗੋਲੀਆਂ ਤੇ ਛੇ ਗੋਲੀਆਂ ਲੈ ਕੇ ਗਿਠਣ ਲਈ ਕਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਸਤ ਨਿੰਬੂ ਅਤੇ ਅੱਠ ਨਿੰਬੂ, ਸੱਤ ਕੰਕਰ ਅਤੇ ਅੱਠ ਕੰਕਰ, ਸੱਤ ਲਕੀਰਾਂ ਅਤੇ ਅੱਠ ਲਕੀਰਾਂ ਜੋੜਨ ਲਈ ਉਸ ਨੂੰ ਕਹਿਣਾ ਚਾਹੀਦਾ ਹੈ। ਇਸ ਤਰਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਜੋੜਨ ਦੇ ਅਨੁਭਵ ਦੇ ਅਧਾਰ ਉੱਤੇ ਬੱਚੇ ਨੂੰ ੭ ਅਤੇ ੬ ਅੰਕ ਦਾ ਧਿਆਨ ਹੋ ਸਕਦਾ ਹੈ। ਫਿਰ ਜਦ ਬੱਚੇ ਨੂੰ ਜੋੜਨ ਦੀ ਲੋੜ ਹੋਵੇਗੀ ਤਾਂ ਉਹ ੭ ਅਤੇ ੬ ਲਕੀਰਾਂ ਨਹੀਂ ਖਿੱਚੇਗਾ ਸਗੋਂ ਸੌਖੀ ਤਰ੍ਹਾਂ ੭ ਅਤੇ ੬ ਨੂੰ ਜੋੜ ਲਵੇਗਾ।

ਜਦ ਬੱਚੇ ਨੂੰ ਗੁਣਾ ਸਿਖਾਇਆ ਜਾਂਦਾ ਹੈ ਤਾਂ ਆਮ ਕਰਕੇ ਉਸਤਾਦ ਰਟਾਏ