ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੩

ਹੋਏ ਪਹਾੜਿਆਂ ਦੇ ਅਧਾਰ ਉਤੇ ਬਾਲਕ ਤੋਂ ੨ ਅੰਕ ਅਤੋ ੩ ਅੰਕ ਦਾ ਗੁਣਾ ਕਰਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਵੱਡੇ ਲੰਬੇ ਗੁਣਾਂ ਬਿਨਾ ਸਮਝੇ ਬੁੱਝੇ ਕਰ ਦਿੰਦੇ ਹਨ। ਇਸ ਤਰ੍ਹਾਂ ਬਚਿਆਂ ਨੂੰ ਗੁਣਾ ਕਰਨ ਦੀ ਯੋਗਤਾ ਦੇਣਾ ਉਨ੍ਹਾਂ ਨੂੰ ਅਸਲ ਗੁਣਾ ਕਰਨ ਦੀ ਉਪਯੋਗਤਾ ਦੇਣਾ ਨਹੀਂ ਹੈ। ਗੁਣਾ ਦੀ ਮਹੱਤਾ ਸਮਝਾਉਣ ਲਈ ਪਹਿਲਾਂ ਪਹਿਲ ਸਥੂਲ ਪਦਾਰਥਾਂ ਨੂੰ ਲੈ ਕੇ ਸਮਝਾਉਣਾ ਹੋਵੇਗਾ। ਮੰਨ ਲੌ, ਅਸਾਂ ਬੱਚੇ ਨੂੰ ੪x੩=੧੨ ਸਮਝਾਉਣਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਅਸੀਂ ੪, ੪ ਗੋਲੀਆਂ ਨੂੰ ਤਿੰਨ ਥਾਂ ਰਖੀਏ। ਬੱਚੇ ਨੂੰ ਹਰ ਥਾਂ ਦੀਆਂ ਗੋਲੀਆਂ ਗਿਣਨ ਲਈ ਕਹੀਏ, ਫਿਰ ਉਸ ਤੋਂ ਇਹ ਪੁਛੀਏ ਕਿ ਦਸੋ ਕਿੰਨੀ ਥਾਂ ਚਾਰ ਚਾਰ ਗੋਲੀਆਂ ਰੱਖੀਆਂ ਹਨ। ਜਦ ਉਹ ਇਹ ਦਸ ਦੋਵੇ ਕਿ ਤਿੰਨ ਥਾਂ ਹਨ ਤਾਂ ਉਸ ਤੋਂ ਪੁਛਿਆ ਜਾਵੇ ਕਿ ਇਹ ਸਭ ਗੋਲੀਆਂ ਮਿਲ ਕੇ ਕਿੱਨੀਆਂ ਹੋਣਗੀਆਂ? ਗਿਣ ਕੇ ਦਸੋ। ਬੱਚਿਆਂ ਤੋਂ ਸਾਰੀਆਂ ਗੋਲੀਆਂ ਗਿਣਵਾ ਦੇਣੀਆਂ ਚਾਹੀਦੀਆਂ ਹਨ। ਜਦ ਬੱਚੇ ਨੂੰ ਗਿਣਨ ਵਿਚ ਬਾਰਾਂ ਗੋਲੀਆਂ ਆ ਜਾਣ ਤਾਂ ਉਸ ਤੋਂ ਪੁਛਣਾ ਚਾਹੀਦਾ ਹੈ ਕਿ ਜੇ ੪, ੪ ਗੋਲੀਆਂ ਤਿੰਨ ਥਾਂ ਰਖੀਆਂ ਜਾਣ ਤਾਂ ਕਿੰਨੀਆਂ ਹੁੰਦੀਆਂ ਹਨ? ਉਹ ਜ਼ਰੂਰ ਬਾਰਾਂ ਗੋਲੀਆਂ ਕਹੇਗਾ। ਇਸ ਤਰ੍ਹਾਂ ਉਹ ੪x੩=੧੨ ਨੂੰ ਚੰਗੀ ਤਰ੍ਹਾਂ ਸਮਝ ਜਾਵੇਗਾ। ਇਸੇ ਤਰ੍ਹਾਂ ੪ ਦੇ ਦੂਜੀਆਂ ਸੰਖਿਆਂ ਦੇ ਗੁਣਨ ਫਲ ਨੂੰ ਸਥੂਲ ਪਦਾਰਥਾਂ ਦੀ ਸਹਾਇਤਾ ਨਾਲ ਸਮਝਾਉਣਾ ਹੋਵੇਗਾ। ਇਸੇ ਤਰ੍ਹਾਂ ਦੂਜੀਆਂ ਸੰਖਿਆਂ ਦੇ ਗੁਣਾਂ ਨੂੰ ਵੀ ਸਥੂਲ ਪਦਾਰਥਾਂ ਨੂੰ ਲੈ ਕੇ ਸਮਝਾਉਣਾ ਜ਼ਰੂਰੀ ਹੈ।

ਛੋਟੇ ਬਚਿਆਂ ਨੂੰ ਇਸ ਨਿਯਮ ਅਨੁਸਾਰ ਭੂਗੋਲ ਪੜ੍ਹਾਉਣ ਸਮੇਂ ਪਹਿਲਾਂ ਸਥੂਲ ਪਦਾਰਥ ਦਾ ਗਿਆਨ ਕਰਵਾਇਆ ਜਾਂਦਾ ਹੈ ਅਥਵਾ ਉਨ੍ਹਾਂ ਦੀਆਂ ਤਸਵੀਰਾਂ ਵਿਖਾਈਆਂ ਜਾਂਦੀਆਂ ਹਨ। ਫਿਰ ਨਕਸ਼ਿਆਂ ਰਾਹੀਂ ਸੂਖਮ ਗਲਾਂ ਸਮਝਾਈਆਂ ਜਾਂਦੀਆਂ ਹਨ। ਬਚਿਆਂ ਨੂੰ ਮੁਢ ਤੋਂ ਹੀ ਨਕਸ਼ਿਆਂ ਰਾਹੀਂ ਭੂਗੋਲ ਪੜ੍ਹਾਉਣਾ ਗਲਤੀ ਹੈ। ਇਸ ਤਰ੍ਹਾਂ ਬਚਿਆਂ ਨੂੰ ਭੂਗੋਲ ਦਾ ਅਸਲੀ ਗਿਆਨ ਹੋਣ ਦੀ ਥਾਂ ਨਿਰਾ ਨਕਸ਼ੇ ਦਾ ਜਾਂ ਸ਼ਬਦੀ ਗਿਆਨ ਹੋ ਜਾਂਦਾ ਹੈ।

‘ਸਥੂਲ ਤੋਂ ਸੂਖਮ ਵਲ ਜਾਣਾ' ਇਸ ਨਿਯਮ ਨੂੰ ਲਾਗੂ ਕਰਨ ਵਿਚ ਭੁਲ ਹੋ ਜਾਣ ਦੀ ਸੰਭਾਵਨਾ ਹੈ। ਕਦੇ ਕਦੇ ਉਸਤਾਦ ਇਸ ਨਿਯਮ ਨੂੰ ਲਾਗੂ ਕਰਨ ਵਿਚ ਬਹੁਤ ਵਧਾ ਚੜ੍ਹਾ ਕਰ ਦਿੰਦੇ ਹਨ। ਜਢ ਬਚਿਆਂ ਦਾ ਮਾਨਸਿਕ ਵਿਕਾਸ ਇੱਨਾ ਹੋ ਜਾਵੇ ਕਿ ਉਹ ਸੂਖਮ ਗਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ ਤਦ ਵੀ ਉਸਤਾਦ ਆਪਣੇ ਪਾਠ ਨੂੰ ਸੁਆਦੀ ਬਨਾਉਣ ਲਈ ਜਾਂ ਉਪਰਲੇ ਨਿਯਮ ਨੂੰ ਪੂਰਿਆਂ ਕਰਨ ਲਈ ਸੂਖਮ ਗਲਾਂ ਸਿੱਧੀ ਤਰ੍ਹਾਂ ਦਸਣ ਦੀ ਥਾਂ ਬੇਲੋੜੀਆਂ ਸਥੂਲ ਉਦਾਹਰਨਾਂ ਦਿੰਦੇ ਹਨ। ਭੂਗੋਲ ਨੂੰ ਪੜ੍ਹਾਉਣ ਸਮੇਂ ਬਹੁਤ ਸਾਰੇ ਉਸਤਾਦ ਬਚਿਆਂ ਨੂੰ ਤਸਵੀਰਾਂ ਹੀ ਵਿਖਾਉਂਦੇ ਰਹਿੰਦੇ ਹਨ ਭਾਵੇਂ ਉਨ੍ਹਾਂ ਤਸਵੀਰਾਂ ਦਾ ਵਿਖਾਉਣਾ ਕੋਈ ਜ਼ਰੂਰੀ ਨਹੀਂ ਹੁੰਦਾ। ਮਾਨਟੇਸਰੀ ਸਿਖਿਆ-ਢੰਗ ਨਾਲ ਪੜਾਉਣ ਵਾਲੇ ਕਈ ਉਸਤਾਦ ਆਮ ਕਰ ਕੇ ਇਸ ਤਰ੍ਹਾਂ ਦੀ ਗਲਤੀ ਕਰਦੇ ਹਨ। ਉਹ ਕਦੇ ਵੀ ਸਥੂਲ ਚੀਜ਼ਾਂ ਤੋਂ ਬਗੈਰ ਸੂਖਮ ਗਲਾਂ ਬਚਿਆਂ ਨੂੰ ਨਹੀਂ ਦਸਦੇ। ਬੱਚੇ ਦੀ ਸਮਝਣ ਦੀ ਯੋਗਤਾ ਅਥਵਾ ਉਸ ਦੇ ਬੌਧਿਕ ਵਿਕਾਸ ਨੂੰ ਧਿਆਨ ਵਿਚ ਨਹੀਂ ਰਖਿਆ ਜਾਂਦਾ। ਪਰ ਇਸ ਤਰ੍ਹਾਂ ਬੱਚੇ ਦਾ ਬਹੁਤ ਸਾਰਾ ਸਮਾਂ ਨਸ਼ਟ ਹੋ ਜਾਂਦਾ ਹੈ ਅਤੇ ਉਸ ਦੇ ਬੌਧਿਕ ਵਿਕਾਸ ਵਿਚ ਰੋਕ ਪੈਂਦੀ ਹੈ।

ਉਪਰ ਦਸੀ ਗ਼ਲਤੀ ਉਨ੍ਹਾਂ ਉਸਤਾਦਾਂ ਵਿਚ ਹੀ ਹੁੰਦੀ ਹੈ ਜਿਹੜੇ ਇਹ ਭੁਲ