੧੨੨
ਨਾਲ ਸਬੰਧ ਵਿਖਾਕੇ ਪੜਾਇਆ ਜਾਂਦਾ ਹੈ ਤਾਂ ਉਹ ਬੱਚਿਆਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੈ ਅਤੇ ਕਈ ਦਿਨਾਂ ਤਕ ਉਨ੍ਹਾਂ ਨੂੰ ਯਾਦ ਵੀ ਰਹਿੰਦਾ ਹੈ। ਜਦ ਬਚਿਆਂ ਅੱਗੇ ਰੇਖਾ ਗਣਿਤ ਪੜ੍ਹਾਉਣ ਸਮੇਂ ਉਸ ਦਾ ਸਬੰਧ ਬੀਜ-ਗਣਿਤ ਨਾਲ ਪੈਦਾ ਕੀਤਾ ਜਾਂਦਾ ਹੈ ਤਾਂ ਕੇਵਲ ਰੇਖਾ ਗਣਿਤ ਦੀਆਂ ਗਲਾਂ ਹੀ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀਆਂ ਸਗੋਂ ਬੀਜ ਗਣਿਤ ਦੀਆਂ ਗਲਾਂ ਦਾ ਗਿਆਨ ਵੀ ਚੰਗੀ ਤਰ੍ਹਾਂ ਹੋ ਜਾਂਦਾ ਹੈ।
ਵਿਹਾਰ ਵਿਚ ਲਾਭ:-ਮਨੁਖ ਦੇ ਵਿਹਾਰਿਕ ਜੀਵਨ ਵਿਚ ਉਹ ਗਿਆਨ ਹੀ ਲਾਭਦਾਇਕ ਸਿੱਧ ਹੁੰਦਾ ਹੈ ਜਿਹੜਾ ਸਦਾ ਬੱਚੇ ਦੀ ਚੇਤਨਾ ਵਿਚ ਰਹਿੰਦਾ ਹੈ। ਬੱਚੇ ਦਾ ਪਰਾਪਤ ਕੀਤਾ ਗਿਆਨ ਇਸ ਤਰ੍ਹਾਂ ਲਾਭਦਾਇਕ ਸਿਧ ਹੋਣ ਲਈ ਸੁਚੱਜੇ ਢੰਗ ਵਿਚ ਜੁੜਿਆ ਹੋਣਾ ਜ਼ਰੂਰੀ ਹੈ, ਅਰਥਾਤ ਜਦ ਹਰ ਸਿਖੀ ਹੋਈ ਗਲ ਦਾ ਕਈ ਗਲਾਂ ਨਾਲ ਸਬੰਧ ਕਾਇਮ ਹੋ ਜਾਂਦਾ ਹੈ ਤਾਂ ਫਿਰ, ਜਦ ਅਸੀਂ ਵਰਤੋਂ ਵਿਚ ਲਿਆਉਣ ਲਈ ਉਸਦਾ ਧਿਆਨ ਕਰਦੇ ਹਾਂ, ਉਹ, ਝੱਟ ਯਾਦ ਆ ਜਾਂਦੀ ਹੈ। ਜਿਸ ਗਲ ਦਾ ਇਸ ਤਰ੍ਹਾਂ ਦੂਜੀਆਂ ਗਲਾਂ ਨਾਲ ਸਬੰਧ ਕਾਇਮ ਨਹੀਂ ਹੁੰਦਾ ਉਹ ਲੋੜ ਪੈਣ ਤੇ ਕੰਮ ਨਹੀਂ ਆਉਂਦੀ। ਆਪਣੇ ਵਿਹਾਰ ਵਿਚ ਜਦ ਅਸੀਂ ਕਿਸੇ ਗਲ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਇਸ ਗਲ ਦਾ ਧਿਆਨ ਨਹੀਂ ਰਹਿੰਦਾ ਜੁ ਸਾਨੂੰ ਕਿਸੇ ਵਿਸ਼ੇ ਦਾ ਗਿਆਨ ਹੈ। ਅੱਡ ਅੱਡ ਵਿਸ਼ਿਆਂ ਰਾਹੀਂ ਪਰਾਪਤ ਕੀਤਾ ਗਿਆਨ ਜਦ ਚੰਗੀ ਤਰ੍ਹਾਂ ਗੱਠਿਤ ਹੋ ਕੇ ਕਿਸੇ ਸਮੱਸਿਆ ਦੇ ਹਲ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਹੀ ਉਹ ਸਮੱਸਿਆ ਹਲ ਹੁੰਦੀ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਅੱਡ ਅੱਡ ਵਿਸ਼ਿਆਂ ਵਿਚ ਸਬੰਧ ਕਾਇਮ ਹੋਏ ਬਿਨਾਂ ਬਾਲਕ ਲਾਭਦਾਇਕ ਵਿਹਾਰਿਕ ਗਿਆਨ ਪਰਾਪਤ ਨਹੀਂ ਕਰ ਸਕਦਾ।
ਚਲਣ ਦੀ ਉਸਾਰੀ ਵਿਚ ਵਰਤੋਂ:-ਪਰਸਿਧ ਸਿਖਿਆ-ਵਿਗਿਆਨੀ ਹਰਬਰਟ ਦਾ ਕਹਿਣਾ ਹੈ ਕਿ ਬਚੇ ਦੇ ਚਲਣ ਨੂੰ ਤਾਕਤਵਰ ਬਨਾਉਣ ਲਈ ਅੱਡ ਅੱਡ ਕਿਸਮ ਦੇ ਵਿਚਾਰਾਂ ਦਾ ਆਪਸ ਵਿਚ ਸੰਬਧ ਕਾਇਮ ਕਰਨਾ ਬੜਾ ਜ਼ਰੂਰੀ ਹੈ। ਜਿਸ ਵਿਅਕਤੀ ਦੇ ਵਿਚਾਰ ਠੁਕ ਸਿਰ ਜੁੜੇ ਹੋਏ ਹੁੰਦੇ ਹਨ ਉਸਦਾ ਆਚਰਨ ਵੀ ਠੁਕ ਵਾਲਾ ਹੁੰਦਾ ਹੈ ਅਤੇ ਇਸ ਦੇ ਕਾਰਨ ਉਸ ਦਾ ਚਲਣ ਵੀ ਤਾਕਤਵਰ ਹੁੰਦਾ ਹੈ। ਅਵਾਰਾ, ਬੈਠਕੇ ਵਿਚਾਰਾਂ ਨਾਲ ਇੱਛਾਂ-ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਅਤੇ ਜੀਵਨ ਦਾ ਕੋਈ ਨਿਸ਼ਾਨਾ ਸਾਹਮਣੇ ਨਹੀਂ ਰਹਿੰਦਾ। ਜਿਨ੍ਹਾਂ ਵਿਅਕਤੀਆਂ ਦੇ ਵਿਚਾਰਾਂ ਵਿਚ ਏਕਤਾ ਨਹੀਂ ਰਹਿੰਦੀ ਉਨ੍ਹਾਂ ਦੀ ਇੱਛਾਂ-ਸ਼ਕਤੀ ਵਿਚ ਵੀ ਏਕਤਾ ਨਹੀਂ ਰਹਿੰਦੀ। ਅਜਿਹੇ ਵਿਅਕਤੀ ਜਿਹੜਾ ਵੀ ਕੰਮ ਕਰਦੇ ਹਨ ਉਹ ਦੁਬਧਾ ਵਿਚ ਭਰੇ ਕਰਦੇ ਹਨ। ਕਿੱਨੇ ਹੀ ਲੋਕਾਂ ਦੇ ਧਾਰਮਕ ਵਿਚਾਰ ਉਨ੍ਹਾਂ ਦੇ ਦਿਮਾਗ ਦੀ ਇਕ ਨੁਕਰੇ ਲੱਗੇ ਰਹਿੰਦੇ ਹਨ ਅਤੇ ਵਿਪਾਰ ਦੇ ਵਿਚਾਰ ਦੂਜੀ ਨੁਕਰੇ। ਉਨ੍ਹਾਂ ਵਿੱਚ ਸੁਮੇਲ ਨਾ ਹੋਣ ਕਰਕੇ ਇਕ ਹੀ ਮਨੁਖ ਇਕ ਪਾਸੇ ਵਡਾ ਧਾਰਮਕ ਮਨੁਖ ਬਣਿਆ ਰਹਿੰਦਾ ਹੈ ਅਤੇ ਦੂਜੇ ਪਾਸੇ ਆਪਣੇ ਕੰਮਕਾਰ ਵਿੱਚ ਹਰ ਤਰ੍ਹਾਂ ਦੀਆਂ ਚਲਾਕੀਆਂ ਤੇ ਠੱਗੀਆਂ ਦੀ ਵਰਤੋਂ ਕਰਦਾ ਹੈ। ਸੁਚੱਜੀ ਸਿਖਿਆ ਦਾ ਇਹ ਨਿਸ਼ਾਨਾ ਹੈ ਕਿ ਮਨੁਖ ਦੀ ਇਸ ਤਰ੍ਹਾਂ ਦੀ ਮਾਨਸਿਕ ਹਾਲਤ ਨੂੰ ਖਤਮ ਕਰ ਦੇਵੇ। ਹਰਬਰਟ ਦਾ ਕਹਿਣਾ ਹੈ ਕਿ ਅਜਿਹੇ ਉਸਤਾਦ ਹੀ ਬੱਚੇ ਨੂੰ ਸੱਚੀ ਸਿਖਿਆ ਦਿੰਦੇ ਹਨ ਜਿਹੜੇ ਬੱਚੇ ਦੇ ਮਨ ਵਿਚ ਸੁਚੱਜੀ ਲੜੀ ਵਿਚ ਅਰਥਾਤ ਸਾਰੇ ਅੰਗਾਂ ਦਾ