੧੨੪
ਪੜ੍ਹੀ ਸੰਥਾ ਸੁਆਦੀ ਹੋ ਜਾਂਦੀ ਹੈ ਅਤੇ ਵੇਲੇ ਸਿਰ ਯਾਦ ਆ ਜਾਂਦੀ ਹੈ।
ਪੜ੍ਹਾਈ ਦੀ ਕਾਰ ਵਿਹਾਰ ਨਾਲ ਸਾਂਝ:—ਹਰ ਉਸਤਾਦ ਦਾ ਫਰਜ਼ ਹੈ ਕਿ ਉਹ ਕਿਸੇ ਵਿਸ਼ੇ ਨੂੰ ਇਸ ਤਰ੍ਹਾਂ ਪੜ੍ਹਾਏ ਕਿ ਬੱਚਾ ਆਪਣੀ ਪੜ੍ਹੀ ਹੋਈ ਗਲ ਦੀ ਸਚਿਆਈ ਦਾ ਸਬੂਤ ਆਪਣੇ ਤਜਰਬੇ ਵਿਚ ਆਈਆਂ ਗਲਾਂ ਵਿਚ ਲਭ ਸਕੇ। ਇਸ ਦੇ ਲਈ ਉਸਤਾਦ ਨੂੰ ਬੱਚੇ ਦੇ ਤਜਰਬੇ ਨੂੰ ਜਾਨਣਾ ਹੋਵੇਗਾ ਅਤੇ ਕਿਸੇ ਵੀ ਵਿਸ਼ੇ ਨੂੰ ਪੜ੍ਹਾਉਣ ਸਮੇਂ ਉਸ ਤਜਰਬੇ ਨੂੰ ਧਿਆਨ ਵਿਚ ਰਖਣਾ ਹੋਵੇਗਾ। ਮੰਨ ਲੌ, ਕੋਈ ਉਸਤਾਦ ਨਦੀ ਦੇ ਹੜ ਬਾਰੇ ਸੰਥਾ ਪੜ੍ਹਾ ਰਿਹਾ ਹੈ। ਉਸ ਸੰਥਾ ਨੂੰ ਪੜ੍ਹਾਉਣ ਵੇਲੇ ਉਸ ਨੂੰ ਬਚਿਆਂ ਨੂੰ ਕਿਸੇ ਨਦੀ ਦੇ ਹੜ ਦਾ ਅਨੁਭਵ ਯਾਦ ਕਰਾਉਣਾ ਹੋਵੇਗਾ। ਜਿਨ੍ਹਾਂ ਗਲਾਂ ਨੂੰ ਉਸਤਾਦ ਦਸਣਾ ਚਾਹੁੰਦਾ ਹੈ, ਉਨ੍ਹਾਂ ਵਿਚੋਂ ਬਹੁਤੀਆਂ ਦੀ ਬੱਚਾ ਪਹਿਲਾਂ ਤੋਂ ਜਾਣਕਾਰੀ ਰਖਦਾ ਹੈ। ਬਚਿਆਂ ਦੇ ਪਹਿਲੇ ਗਿਆਨ ਅਨੁਭਵ ਨੂੰ ਧਿਆਨ ਵਿਚ ਰਖ ਕੇ ਪੜ੍ਹਾਉਣ ਨਾਲ ਉਨ੍ਹਾਂ ਨੂੰ ਪੜ੍ਹਾਇਆ ਪਾਠ ਚੰਗੀ ਤਰ੍ਹਾਂ ਸਮਝ ਵਿਚ ਆ ਜਾਂਦਾ ਹੈ ਅਤੇ ਜੀਵਨ ਦੀਆਂ ਸਮੱਸਿਆਵਾਂ ਹਲ ਕਰਨ ਦੇ ਕੰਮ ਆਉਂਦਾ ਹੈ।
ਪਾਠ-ਵਿਸ਼ਿਆਂ ਦਾ ਸਾਂਝਾ-ਸਬੰਧ ਅਤੇ ਕੇਂਦਰੀ ਕਰਨ
ਕਦੇ ਕਦੇ ਉਸਤਾਦ ਪਾਠ-ਵਿਸ਼ਿਆਂ ਦੇ ਸਾਂਝੇ ਸਬੰਧ ਦਾ ਅਰਥ ਉਨ੍ਹਾਂ ਦੋ ਕੇਂਦਰੀ ਕਰਨ ਲਾ ਲੈਂਦੇ ਹਨ। ਸਾਂਝਾ ਸਬੰਧ ਕੇਂਦਰ ਕਰਨ ਤੋਂ ਵਖਰੀ ਕਿਰਿਆ ਹੈ। ਸਾਂਝੇ-ਸਬੰਧ ਦਾ ਉਦੇਸ਼ ਕਿਸੇ ਵਿਸ਼ੇ ਨੂੰ ਇਸ ਤਰ੍ਹਾਂ ਪੜ੍ਹਾਉਣਾ ਹੈ ਜਿਸ ਨਾਲ ਬੱਚੇ ਨੂੰ ਉਸ ਦਾ ਦੂਜੇ ਵਿਸ਼ਿਆਂ ਨਾਲ ਸਬੰਧ ਚੰਗੀ ਤਰ੍ਹਾਂ ਸਪਸ਼ਟ ਹੋ ਜਾਵੇ। ਸਾਂਝੇ ਸਬੰਧ ਦਾ ਮੁਖ ਨਿਸ਼ਾਨਾ ਬਿਆਨ ਕੀਤੇ ਜਾ ਰਹੇ ਪਾਠ ਨੂੰ ਪੜ੍ਹਾਉਣਾ ਹੈ, ਉਸ ਨਾਲ ਸਬੰਧਤ ਦੂਜੇ ਵਿਸ਼ਿਆਂ ਦੀ ਸੁਤੰਤਰ ਰੂਪ ਵਿਚ ਚਰਚਾ ਕਰਨ ਲਗ ਜਾਣਾ ਨਹੀਂ ਹੈ। ਹਰ ਉਸਤਾਦ ਦਾ ਫਰਜ਼ ਹੈ ਕਿ ਉਹ ਇਕ ਪਾਠ ਨੂੰ ਪੜ੍ਹਾਉਣ ਵੇਲੇ ਆਪਣੇ ਵਿਸ਼ੇ ਦਾ ਵਿਸ਼ੇਸ਼ ਧਿਆਨ ਰੱਖੋ। ਦੂਜੇ ਵਿਸ਼ਿਆਂ ਨੂੰ ਆਪਣੇ ਪਾਠ ਵਿਚ ਉਥੋਂ ਤਕ ਹੀ ਆਉਣ ਦੇਵੇ ਜਿਥੋਂ ਤਕ ਉਹ ਬਿਆਨ ਕੀਤੇ ਜਾ ਰਹੇ ਵਿਸ਼ੇ ਨੂੰ ਪੜ੍ਹਾਉਣ ਵਿਚ ਸਹਾਇਕ ਹੋਣ। ਜਦ ਕੋਈ ਉਸਤਾਦ ਇਸ ਨਿਯਮ ਨੂੰ ਧਿਆਨ ਵਿਚ ਨਹੀਂ ਰਖਦਾ ਤਾਂ ਉਹ ਕਿਸੇ ਵੀ ਵਿਸ਼ੇ ਨੂੰ ਚੰਗੀ ਤਰ੍ਹਾਂ ਪੜ੍ਹਾਉਣ ਵਿਚ ਸਫਲ ਨਹੀਂ ਹੁੰਦਾ। ਬਚਿਆਂ ਵਿਚ ਆਪਣੇ ਵਿਚਾਰਾਂ ਵਿਚ ਇਕ ਥਾਂ ਕੇਂਦ੍ਰਿਤ ਕਰਨ ਦੀ ਸ਼ਕਤੀ ਨਹੀਂ ਆਉਂਦੀ ਬੱਚੇ ਦੀ ਸਿਖਾਈ ਵਿਚ ਹਰ ਵਿਸ਼ੇ ਦੀ ਆਪਣੀ ਮਹੱਤਾ ਹੈ। ਸਧਾਰਨ ਤੌਰ ਤੇ ਕਿਸੇ ਇਕ ਵਿਸ਼ੇ ਦੀ ਪੜ੍ਹਾਈ ਨੂੰ ਇੱਨੀ ਮਹੱਤਾ ਨਹੀਂ ਦਿਤੀ ਜਾ ਸਕਦੀ ਕਿ ਬਾਕੀ ਵਿਸ਼ੇ ਉਸ ਦੇ ਅਧੀਨ ਹੋ ਜਾਣ। ਜਦ ਕੋਈ ਉਸਤਾਦ ਇਕ ਵਿਸ਼ੇ ਨੂੰ ਹੀ ਮੁਖ ਵਿਸ਼ਾ ਬਣਾ ਲੈਂਦਾ ਹੈ ਅਤੇ ਦੂਜੇ ਵਿਸ਼ਿਆਂ ਨੂੰ ਉਸ ਦੇ ਅਧੀਨ ਕਰ ਦਿੰਦਾ ਹੈ ਤਾਂ ਉਹ ਸਾਰੇ ਵਿਸ਼ਿਆਂ ਦਾ ਸਮੁਚਾ ਗਿਆਨ ਦੇਣ ਦੀ ਥਾਂ ਪਰਧਾਨ ਵਿਸ਼ੇ ਦਾ ਹੀ ਵਧੇਰੇ ਗਿਆਨ ਕਰਵਾਉਂਦਾ ਹੈ। ਇਸ ਤਰ੍ਹਾਂ ਦੀ ਸਿਖਾਈ-ਵਿਧੀ ਨੂੰ ਪਾਠ-ਵਿਸ਼ਿਆਂ ਦਾ ਕੇਂਦਰੀ ਕਰਨ ਕਿਹਾ ਜਾਂਦਾ ਹੈ।
ਜਦ ਬੱਚੇ ਨੂੰ ਕਿਸੇ ਰੁਜ਼ਗਾਰ ਲਈ ਤਿਆਰ ਕਰਨਾ ਹੁੰਦਾ ਹੈ ਤਾਂ ਉਸ ਦੀ ਪੜ੍ਹਾਈ ਦੇ'ਸਭ ਵਿਸ਼ਿਆਂ ਦਾ ਇਸੇ ਇਕ ਵਿਸ਼ੇ ਉਤੇ ਕੇਂਦਰੀ ਕਰਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਕੇਂਦਰੀ-ਕਰਨ ਅੱਗੇ ਜਾ ਕੇ, ਜਦ ਬਾਲਕ ਕਿਸੇ ਧੰਦੇ ਵਿਚ ਦਾਖਲ ਹੋਣ ਲਈ ਸਿਖਿਆ ਪਰਾਪਤ ਕਰਦਾ ਹੈ, ਲਾਭਦਾਇਕ ਹੁੰਦਾ ਹੈ। ਪਰ ਬਚਿਆਂ ਦੀ ਮੁਢਲੀ ਸਿਖਿਆ ਵਿਚ