ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੨੬
ਦਾ ਹੇਠ ਲਿਖਿਆ ਕਥਨ ਲਿਖਣ-ਯੋਗ ਹੈ:-
"ਆਧੁਨਿਕ ਕਾਲ ਵਿਚ ਬਚਿਆਂ ਦੀ ਮੁਢਲੀ ਸਿਖਾਈ ਵਿਚ ਅਨੇਕ ਸੁਤੰਤਰ ਵਿਸ਼ਿਆਂ ਦੇ ਰੱਖੇ ਜਾਣ ਦਾ ਯਤਨ ਕੀਤਾ ਜਾਂਦਾ ਹੈ। ਇਸ ਲਈ ਉਸਤਾਦ ਦਾ ਇਹ ਫਰਜ਼ ਹੈ ਕਿ ਉਹ ਆਪਣੀਆਂ ਸਿਖਾਈ-ਯੋਜਨਾਵਾਂ ਵਿਚ ਏਕਤਾ ਕਾਇਮ ਕਰਨ ਦਾ ਯਤਨ ਕਰੇ, ਪਰ ਬਣਾਵਟੀ ਏਕਤਾ ਬੇਲੋੜੀ ਹੈ ਅਤੇ ਉਹ ਕਾਰਵਿਹਾਰ ਵਿਚ ਜ਼ਰੂਰ ਅਸਫਲ ਸਿੱਧ ਹੋਵੇਗੀ। ਉਸਤਾਦ ਦੇ ਮਨ ਵਿਚ ਬਚਿਆਂ ਸਿਖਿਆ ਦਾ ਵਿਸ਼ੇਸ਼ ਨਿਸ਼ਾਨਾ ਹੋਣਾ ਚਾਹੀਦਾ ਹੈ। ਇਸ ਨਾਲ ਹੀ ਉਸਦੇ ਅੱਡ ਅੱਡ ਵਿਸ਼ਿਆਂ ਦੇ ਪੜ੍ਹਾਉਣ ਵਿਚ ਏਕਤਾ ਕਾਇਮ ਹੋ ਜਾਣਗੀ। ਪੜ੍ਹਾਈ ਦੇ ਅੱਡ ਅੱਡ ਵਿਸ਼ਿਆਂ ਦਾ ਸਫਲ ਏਕੀ-ਕਰਣ ਉਸਤਾਦ ਦਾ ਉਤੇ ਹੀ ਨਿਰਭਰ ਹੁੰਦਾ ਹੈ। ਜੋ ਉਸਤਾਦ ਦਾ ਗਿਆਨ ਠੁਕ ਸਿਰ ਜੁੜਿਆ ਹੋਇਆ ਹੈ ਤਾਂ ਉਹ ਹਰ ਵਿਸ਼ੇ ਨੂੰ ਇਸ ਤਰ੍ਹਾਂ ਪੜ੍ਹਾਏਗਾ ਕਿ ਬਚਿਆਂ ਦਾ ਅੱਡ ਅੱਡ ਵਿਸ਼ਿਆਂ ਦਾ ਗਿਆਨ ਵੀ ਠੁਕ ਸਿਰ ਜੁੜ ਜਾਵੇਗਾ।"[1]
- ↑ "It will b be generally admitted that the number of subjects that now-clmour for admission in school make it necessary that the master should select his course so as to give as much unity as possible to the instruction plan. But any attempt to achieve this unity in an artificial or mechanical fashion will centainly fall in its practical working. It is enough, I think, that the master himself/should have a gocrning educational idea. This will give unity and correlation to his teaching. All successful teaching depends upon the teacher himself and on the width of his culture."
-Arnold Tompkins, The Philosophy of Teaching,