ਸਤਵਾਂ ਪਰਕਰਨ
ਪਾਠ ਸਿਖਾਈ-ਵਿਧੀ
ਸਿਖਾਈ ਇਕ ਕਲਾ ਹੈ।
ਸਿਖਾਈ ਇਕ ਕਲਾ ਹੈ ਅਤੇ ਵਿਗਿਆਨ ਵੀ, ਇਸ ਲਈ ਸੁਚੱਜਾ ਉਸਤਾਦ ਉਹ ਹੈ ਜਿਹੜਾ ਇਕ ਪਾਸੇ ਸਿਖਾਈ ਦੇ ਵਿਗਿਆਨਿਕ ਰੂਪ ਨੂੰ ਧਿਆਨ ਵਿਚ ਰਖਦਾ ਹੈ ਅਤੇ ਦੂਜੇ ਪਾਸੇ ਉਸ ਕਲਾ ਅਭਿਆਸ ਦੀ। ਇਕ ਉਸਤਾਦ ਸਿਖਾਈ ਦੇ ਕੰਮ ਵਿਚ ਜਿੱਨਾ ਵਿਚਾਰ ਭਰਿਆ ਅਭਿਆਸ ਕਰਦਾ ਹੈ ਉਨਾ ਹੀ ਉਹ ਉਸ ਕੰਮ ਵਿਚ ਪਰਬੀਨ ਹੋ ਜਾਂਦਾ ਹੈ। ਆਪਣੇ ਆਪ ਨੂੰ ਯੋਗ ਉਸਤਾਦ ਬਨਾਉਂਣ ਲਈ ਇਹ ਜ਼ਰੂਰੀ ਹੈ ਕਿ ਉਸਤਾਦ ਆਪਣੀ ਪੜ੍ਹਾਉਣ ਦੀ ਵਿਧੀ ਬਾਰੇ ਨਿੱਤ ਸੋਚੇ ਅਤੇ ਨਿੱਤ ਆਪਣੇ ਕੰਮ ਵਿਚ ਕੁਝ ਨਵੀਨਤਾ ਲਿਆਉਣ ਦਾ ਯਤਨ ਕਰੇ। ਜਿਹੜਾ ਉਸਤਾਦ ਆਪਣੀ ਸਿਖਾਈ-ਵਿਧੀ ਬਾਰੇ ਨਿੱਤ ਨਹੀਂ ਸੋਚਦਾ ਅਤੇ ਮਸ਼ੀਨ ਵਾਂਗ ਪੁਰਾਣੇ ਰਿਵਾਜਾਂ ਅਨੁਸਾਰ ਹੀ ਚਲਦਾ ਹੈ ਉਹ ਬਚਿਆਂ ਲਈ ਆਪਣਾ ਪਾਣੀ ਸੁਆਦੀ ਬਠਾਉਣ ਦੇ ਸਮਰੱਥ ਨਹੀਂ ਹੁੰਦਾ। ਅਜਿਹੇ ਉਸਤਾਦਾਂ ਕੋਲ ਬੱਚੇ ਖੁਸ਼ ਨਹੀਂ ਰਹਿੰਦੇ ਅਤੇ ਉਹ ਆਪਣੇ ਕੰਮ ਨੂੰ ਨਿਰਾ, ਭਾਰ ਬਣਾ ਲੈਂਦੇ ਹਨ।
ਸਿਖਿਈ ਦਾ ਕੰਮ ਇਕ ਰਚਨਾਤਮਕ ਕੰਮ ਹੈ। ਹਰ ਰਚਨਾਤਮਕ ਕੰਮ ਵਿਚ ਵਿਚਾਰ ਦੀ ਪਰਧਾਨਤਾ ਹੁੰਦੀ ਹੈ। ਅਜਿਹਾ ਕੰਮ ਕਲਾ ਮਈ ਹੁੰਦਾ ਹੈ। ਰਚਨਾਤਮਕ ਕੰਮ ਦਾ ਨਿਸ਼ਾਨਾ ਹੁੰਦਾ ਹੈ। ਆਪਣੇ ਨਿਸ਼ਾਨੇ ਨੂੰ ਧਿਆਨ ਵਿਚ ਰਖਕੇ ਜਦ ਠੀਕ ਸਾਧਨਾਂ ਰਹੀਂ ਕੋਈ ਵਿਅਕਤੀ ਕਿਸੇ ਕੰਮ ਨੂੰ ਸ੍ਵੈ-ਫੁਰਨੇ ਨਾਲ ਕਰਦਾ ਹੈ ਤਾਂ ਉਹ ਕੰਮ ਉਸ ਨੂੰ ਖਾਸ ਤਰ੍ਹਾਂ ਦਾ ਅਨੰਦ ਦਿੰਦਾ ਹੈ। ਇਸੇ ਤਰ੍ਹਾਂ ਦੇ ਕੰਮ ਨੂੰ ਰਚਨਾਤਮਕ ਕੰਮ ਕਿਹਾ ਜਾਂਦਾ ਹੈ। ਬੱਚੇ ਅਜਿਹੇ ਕਈ ਰਚਨਾਤਮਕ ਕੰਮ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਖੇਡ ਆਖਦੇ ਹਾਂ। ਸਿਖਾਈ ਵੀ ਇਸੇ ਤਰ੍ਹਾਂ ਦਾ ਰਚਨਾਤਮਕ ਕੰਮ ਹੈ। ਜਿਹੜਾ ਉਸਤਾਦ ਸਿਖਾਈ ਦੇ ਕੰਮ ਵਿੱਚ ਉਸੇ ਤਰ੍ਹਾਂ ਦਾ ਅਨੰਦ ਮਾਣਦਾ ਹੈ ਜਿਸ ਤਰ੍ਹਾਂ ਦਾ ਬੱਚੇ ਆਪਣੀ ਖੇਡ ਵਿਚ, ਉਹ ਹੀ ਸੁਚੱਜਾ ਉਸਤਾਦ ਕਿਹਾ ਜਾਣਾ ਚਾਹੀਦਾ ਹੈ। ਬੱਚਾ ਆਪਣੀ ਖੇਡ ਤੋਂ ਕਦੇ ਵੀ ਨਹੀਂ ਉਕਤਾਉਂਦਾ। ਇਸੇ ਤਰ੍ਹਾਂ ਸੁਚੱਜਾ ਉਸਤਾਦ ਵੀ ਸਿਖਿਆ ਦੇ ਕੰਮ ਤੋਂ ਕਦੇ ਉਕਤਾਉਂਦਾ ਨਹੀਂ। ਉਸਦੀ ਇੱਛਾ ਸਦਾ ਵਧੇਰੇ ਪੜ੍ਹਾਉਣ ਦੀ ਹੁੰਦੀ ਹੈ। ਪੜ੍ਹਾਈ ਦੀ ਘੰਟੀ ਉਸ ਲਈ ਇਸ ਤਰ੍ਹਾਂ ਬੀਤ ਜਾਂਦੀ ਹੈ। ਜਿਵੇਂ ਕੁਝ ਮਿੰਟ ਹੀ ਬੀਤੇ ਹੋਣ। ਮਨ ਲਾਕੇ ਖੁਸ਼ੀ ਖੁਸ਼ੀ ਪਾਠ ਪੜ੍ਹਾਉਣ ਨਾਲ ਬਚਿਆਂ ਦਾ ਲਾਭ ਵੀ ਵਧੇਰੇ ਹੁੰਦਾ ਹੈ। ਜਿਸ ਪਾਠ ਵਿਚ ਉਸਤਾਦ ਦੀ ਆਪ ਰੁਚੀ ਹੁੰਦੀ ਹੈ ਅਤੇ ਜਿਸ ਨੂੰ ਉਹ ਆਪ ਖੁਸ਼ੀ ਖੁਸ਼ੀ ਪੜਾਉਂਦ ਹੈ ਉਸ ਪਾਠ ਵਿਚ ਬੱਚਿਆਂ ਦੀ ਰੁਚੀ ਵੀ ਹੋ ਜਾਂਦੀ ਹੈ ਅਤੇ ਬੱਚੇ ਬੜੇ ਚਾਅ ਨਾਲ ਉਸਨੂੰ ਪੜ੍ਹਦੇ ਹਨ। ਅਜਿਹਾ ਪਾਠ ਹੀ ਉਨ੍ਹਾਂ ਨੂੰ ਸਦਾ ਯਾਦ
੧੩੭