ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੩

ਤੁਲਣਾ ਕਿਸੇ ਦੂਸਰੀ ਨਵੀਂ ਗਲ ਨਾਲ ਕਰਨਾ ਬਿਅਰਥ ਹੈ। ਇਸ ਨਾਲ ਹਥਲੇ ਪਾਠ ਨੂੰ ਸਮਝਣ ਜਾਂ ਉਸ ਨੂੰ ਮਨ ਦੇ ਪਰਦੇ ਉਤੇ ਲਕੀਰਨ ਵਿਚ ਕੋਈ ਸਹਾਇਤਾ ਨਹੀਂ ਮਿਲਦੀ। ਪਾਠ ਵਿਚ ਪੜ੍ਹਾਈ ਹੋਈ ਕਵਿਤਾ ਦੀ ਤੁਲਣਾ ਬੱਚਿਆਂ ਦੀ ਪੜ੍ਹੀ ਹੋਈ ਕਵਿਤਾ ਨਾਲ ਕਰਨਾ ਹੀ ਠੀਕ ਹੈ।

ਤੁਲਣਾ ਬਾਰੇ ਦੂਸਰੀ ਗੱਲ ਇਹ ਧਿਆਨ ਵਿਚ ਰਖਣ ਯੋਗ ਹੈ ਕਿ ਉਹ ਹੀ ਤੁਲਣਾਂ ਲਾਭਦਾਇਕ ਹੁੰਦੀ ਹੈ ਜਿਹੜੀ ਬਚਿਆਂ ਨੂੰ ਕਿਸੇ ਨਿਯਮ ਵਲ ਲੈ ਜਾਂਦੀ ਹੈ। ਇਸ ਤਰ੍ਹਾਂ ਦੀਆਂ ਅਨੇਕ ਤੁਲਣਾਂ ਕਰਦਿਆਂ ਕਰਦਿਆਂ ਬੱਚਿਆਂ ਨੂੰ ਇਹ ਨਿਯਮ ਸਪਸ਼ਟ ਹੋ ਜਾਂਦਾ ਹੈ।

ਲੜੀ ਬੱਧ ਕਰਨਾ:-ਲੜੀ ਬੱਧ ਕਰਨਾ ਪਾਠ ਪੜ੍ਹਾਉਣ ਦੀ ਚੌਥੀ ਪੌੜੀ ਹੈ ਅਥਵਾ ਅਵਸਥਾ ਹੈ। ਇਸ ਅਵਸਥਾ ਤੇ ਪਹੁੰਚਨ ਉਤੇ ਕਿਸੇ ਵਿਸ਼ੇਸ਼ ਸਿਧਾਂਤ ਜਾਂ ਨਿਯਮ ਨੂੰ ਸਪਸ਼ਟ ਕੀਤਾ ਜਾਂਦਾ ਹੈ ਜਿਹੜਾ ਦਸੀਆਂ ਗਲਾਂ ਵਿਚ ਲੁਕਿਆ ਹੁੰਦਾ ਹੈ। ਜਿਸ ਪਾਠ ਦਾ ਨਿਸ਼ਾਨਾ ਕਿਸੇ ਵਿਗਿਆਨਿਕ ਨਿਯਮ ਨੂੰ ਦਸਣਾ ਹੈ, ਉਸ ਵਿਚ ਉਹ ਨਿਯਮ ਦਸਿਆ ਜਾਂਦਾ ਹੈ; ਹੋਰ ਕਿਸਮ ਦੇ ਪਾਠਾਂ ਵਿਚ ਕੁਝ ਚੁਣੇ ਹੋਏ ਸੁਆਲਾਂ ਰਾਹੀਂ ਪੜ੍ਹੇ ਹੋਏ ਪਾਠ ਦੀਆਂ ਖਾਸ ਖਾਸ ਗੱਲਾਂ ਨੂੰ ਬਚਿਆਂ ਨੂੰ ਫਿਰ ਯਾਦ ਕਰਵਾ ਦਿਤਾ ਜਾਂਦਾ ਹੈ। ਇਸ ਲਈ ਇਸ ਪੌੜੀ ਨੂੰ ਪਾਠ ਦਾ ਲੜੀਬੱਧ ਕਰਨਾ ਕਿਹਾ ਜਾਂਦਾ।

ਦੁਹਰਾਈ:-ਪੜ੍ਹਾਈ ਗਈ ਸੰਥਾ ਦੀ ਤੁਰਤ ਹੀ ਦੁਹਰਾਈ ਹੋਣ ਨਾਲ ਉਸ ਦੀਆਂ ਮੋਟੀਆਂ ਮੋਟੀਆਂ ਗਲਾਂ ਬੱਚਿਆਂ ਦੇ ਮਨ ਵਿਚ ਬੈਠ ਜਾਂਦੀਆਂ ਹਨ। ਇਸ ਤਰ੍ਹਾਂ ਸੰਗੱਠਿਤ ਗਿਆਨ ਬਚਿਆਂ ਦੇ ਮਨ ਵਿਚ ਰਹਿ ਜਾਂਦਾ ਹੈ। ਜੇ ਪੜ੍ਹੀ ਹੋਈ ਗਲ ਬਾਰੇ ਤੁਰਤ ਨਹੀਂ ਸੋਚਿਆ ਜਾਂਦਾ ਤਾਂ ਉਸਦਾ ਬਹੁਤਾ ਹਿੱਸਾ ਭੁਲ ਜਾਂਦਾ ਹੈ। ਪੜ੍ਹੀ ਹੋਈ ਗਲ ਦੇ ਦੁਹਰਾਉਣ ਨਾਲ ਸ੍ਵੈ-ਪਰੀਖਿਆ ਹੁੰਦੀ ਹੈ ਅਤੇ ਇਸ ਨਾਲ ਸ੍ਵੈ-ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ। ਪਾਠ ਦੀ ਦੁਹਰਾਈ ਕਰਨ ਵੇਲੇ ਬਚਿਆਂ ਨੂੰ ਕਿਸੇ ਗਲ ਨੂੰ ਇਕ ਤਰਤੀਬ ਵਿਚ ਕਹਿਣ ਦਾ ਅਭਿਆਸ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਵਿਚ ਆਪਣੇ ਵਿਚਾਰਾਂ ਨੂੰ ਦੂਜਿਆਂ ਅੱਗੇ ਪਰਗਟ ਕਰਨ ਦੀ ਯੋਗਤਾ ਆਉਂਦੀ ਹੈ। ਇਤਿਹਾਸ ਅਤੇ ਭੂਗੋਲ ਵਰਗੇ ਵਿਸ਼ਿਆਂ ਵਿਚ ਦੁਹਰਾਈ ਕਰਨਾ ਬੜਾ ਹੀ ਜ਼ਰੂਰੀ ਹੋ ਜਾਂਦਾ ਹੈ। ਬਚਿਆਂ ਦੇ ਉਤਰਾਂ ਨੂੰ ਸੰਗਠਿਤ ਕਰਕੇ ਉਸਤਾਦ ਨੂੰ ਬਲੈਕ-ਬੋਰਡ ਉਤੇ ਲਿਖ ਦੇਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਇਨ੍ਹਾਂ ਨੂੰ ਆਪਣੀਆਂ ਨੋਟ ਬੁਕਾਂ ਉਤੇ ਉਤਾਰ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਚਿਆਂ ਦੇ ਮਨ ਵਿਚ ਵਿਸ਼ੇ ਦਾ ਤਰਤੀਬ ਸਿਰ ਗਿਆਨ ਬਣਿਆ ਰਹਿੰਦਾ ਹੈ।

ਪ੍ਰਯੋਗ:-ਸਿਖਾਈ-ਵਿਧੀ ਦੀ ਅਖੀਰਲੀ ਪੌੜੀ ਪ੍ਰਯੋਗ ਹੈ। ਪ੍ਰਯੋਗ ਰਾਹੀਂ ਪਰਾਪਤ ਕੀਤੇ ਹੋਏ ਗਿਆਨ ਦੀ ਸਚਿਆਈ ਪਰਖ ਹੋ ਜਾਂਦੀ ਹੈ। ਇਸ ਨਾਲ ਜਿਸ ਨਿਯਮ ਨੂੰ ਬੱਚੇ ਸਿਖਦੇ ਹਨ ਉਹ ਠੀਕ ਤਰ੍ਹਾਂ ਸਮਝ ਵਿਚ ਆ ਜਾਂਦਾ ਹੈ ਅਤੇ ਉਸਦੇ ਸੰਸਕਾਰ ਮਨ ਵਿਚ ਦ੍ਰਿੜ ਹੋ ਜਾਂਦੇ ਹਨ। ਵਿਗਿਆਨਿਕ ਵਿਸ਼ਿਆਂ ਵਿਚ ਪ੍ਰਯੋਗ ਦੀ ਪੌੜੀ ਦੀ ਬੜੀ ਮਹੱਤਾ ਹੈ। ਇਸੇ ਤਰ੍ਹਾਂ ਜਿਥੇ ਅਭਿਆਸ ਕਰਾਉਣਾ ਹੁੰਦਾ ਹੈ ਉਥੇ ਪ੍ਰਯੋਗ ਹੀ ਮਹੱਤਾ ਭਰੀ ਪੌੜੀ ਹੁੰਦੀ ਹੈ। ਵਿਆਕਰਨ ਦੇ ਇਕ ਨਿਯਮ ਨੂੰ ਪੜ੍ਹਾਕੇ ਜਦ ਤਕ ਉਸਦੇ ਕਈ ਪ੍ਰਯੋਗ ਬੱਚੇ ਤੋਂ ਨਹੀਂ ਕਰਵਾਏ ਜਾਂਦੇ ਉਦੋਂ ਤਕ ਉਹ ਮਨ ਵਿਚ ਠੀਕ ਤਰ੍ਹਾਂ ਨਹੀਂ ਬੈਠਦਾ। ਇਸੇ ਤਰ੍ਹਾਂ ਗਣਿਤ ਦੀ ਇਕ ਰੀਤੀ ਨੂੰ ਸਮਝਾਕੇ ਬਚਿਆਂ ਨੂੰ ਕਈ ਸੁਆਲ ਉਸ ਰੀਤੀ ਦੇ ਦੇਣੇ ਚਾਹੀਦੇ ਹਨ। ਜਿੱਠਾ ਹੀ ਬੱਚੇ