ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੬

ਲੌਣਾ ਪਾਠ ਨੂੰ ਸਫਲ ਬਨਾਉਣ ਲਈ ਬੜਾ ਜ਼ਰੂਰੀ ਹੈ। ਇਨ੍ਹਾਂ ਸਾਧਨਾਂ ਉਤੇ ਅਧਿ ਕਈ ਦਿਨਾਂ ਦੇ ਅਭਿਆਸ ਪਿਛੋਂ ਹੁੰਦਾ ਹੈ।

ਸਾਧਨਾਂ ਦੀਆਂ ਕਿਸਮਾਂ

ਪੜ੍ਹਾਈ ਕਰਾਉਣ ਦੇ ਮੁਖ ਸਾਧਨ ਹੇਠ ਲਿਖੇ ਹਨ:--

੧. ਪ੍ਰਸ਼ਨ।

੨. ਵਿਆਖਿਆ।

੩. ਪਰਕਾਸ਼ ਪਾਉਣ ਵਾਲੀ ਸਮੱਗਰੀ।

੪. ਬਲੈਕ ਬੋਰਡ।

ਪ. ਨੋਟ ਬੁਕ।

੬. ਪਾਠ-ਪੁਸਤਕ।

੭. ਵਾਰਤਾਲਾਪ ਅਤੇ ਹਾਵ ਭਾਵ ਭਰੇ ਇਸ਼ਾਰੇ (ਐਕਟਿੰਗ)। ਹੁਣ ਅਸੀਂ ਇਨ੍ਹਾਂ ਸਾਧਨਾਂ ਉਤੇ ਇਕ ਇਕ ਕਰ ਕੇ ਵਿਚਾਰ ਕਰਦੇ ਹਾਂ।

ਪ੍ਰਸ਼ਨ

ਪ੍ਰਸ਼ਨ ਦੀ ਮਹੱਤਾ:-ਕਿਸੇ ਪਾਠ ਨੂੰ ਪੜ੍ਹਾਅੁਣ ਵਿਚ ਪ੍ਰਸ਼ਨ ਦੀ ਜਿੱਨੀ ਮਹੱਤਾ ਹੈ ਉਂਨੀ ਕਿਸੇ ਹੋਰ ਦੂਜੇ ਸਾਧਨ ਦੀ ਨਹੀਂ। ਕਿੰਨਿਆਂ ਹੀ ਵਿਦਵਾਨਾਂ ਦੇ ਪ੍ਰਸ਼ਨਾਂ ਰਾਹੀਂ ਪੜ੍ਹਾਉਣਾ ਇਕ ਖਾਸ ਤਰ੍ਹਾਂ ਦੀ ਸਿਖਿਆ-ਢੰਗ ਹੀ ਮੰਨ ਲਿਆ ਹੈ। ਪਰ ਸਾਨੂੰ ਪ੍ਰਸ਼ਨਾਂ ਦਾ ਪੁਛਣਾ ਕਿਸੇ ਖਾਸ ਸਿਖਿਆ-ਢੰਗ ਦਾ ਹੁਣ ਮੰਨਣ ਦੀ ਥਾਂ ਸਾਰੇ ਸਿਖਿਆ ਢੰਗ ਦਾ ਇਕ ਜ਼ਰੂਰੀ ਅੰਗ ਮੰਨਣਾ ਚਾਹੀਦਾ ਹੈ॥ ਭਾਰਤ ਦੇ ਪੁਰਾਣੇ ਸਿਖਿਆ-ਢੰਗਾਂ ਵਿਚ ਵੀ ਪ੍ਰਸ਼ਨਾਂ ਦੀ ਵਰਤੋਂ ਹੁੰਦੀ ਸੀ। ਪਰ ਇਹ ਪ੍ਰਸ਼ਨ ਸ਼ਿਸ਼ ਪੁਛਦਾ ਸੀ ਅਤੇ ਗੁਰੂ ਇਨ੍ਹਾਂ ਦਾ ਉਤਰ ਦਿੰਦਾ ਸੀ। ਆਧੁਨਿਕ ਕਾਲ ਵਿਚ ਗੁਰੂ ਪ੍ਰਸ਼ਨ ਪੁਛਦਾ ਹੈ ਅਤੇ ਸ਼ਿਸ਼ ਉਸ ਦਾ ਉਤਰ ਦਿੰਦਾ ਹੈ। ਪ੍ਰਸ਼ਨ ਪੁਛਣ ਵਿਚ ਉਸਤਾਦ ਦੀ ਹੁਸ਼ਿਆਰੀ ਵੇਖੀ ਜਾਂਦੀ ਹੈ; ਅਤੇ ਉਤਰ ਦੇਣ ਵਿਚ ਸ਼ਿਸ਼ ਦੀ। ਇਕ ਉਸਤਾਦ ਮਨੋਵਿਗਿਆਨ ਦਾ ਜਿੱਨਾ ਵੀ ਗਿਆਨ ਰਖਦਾ ਹੈ ਅਤੇ ਪੜ੍ਹਾਉਣ ਦਾ ਕਲਾ ਵਿਚ ਚਤਰ ਹੁੰਦਾ ਹੈ ਉਹ ਪ੍ਰਸ਼ਨ ਦੇ ਕੰਮ ਵਿਚ ਓਨਾ ਹੀ ਯੋਗ ਹੁੰਦਾ ਹੈ। ਇਨ੍ਹਾਂ ਪ੍ਰਸ਼ਨਾਂ ਨਾਲ ਬੱਚੇ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਉਸ ਦੇ ਵਿਚਾਰ ਤਰਤੀਬ ਵਾਰ ਹੁੰਦੇ ਹਨ ਅਤੇ ਆਪਣੇ ਭਾਵਾਂ ਅਤੇ ਉਨ੍ਹਾਂ ਵਿਚਾਰਾਂ ਨੂੰ ਦਸਣ ਦੀ ਸਮਰੱਥਾ ਆਉਂਦੀ ਹੈ। ਜੋ ਉਸ ਦੇ ਵਿਚਾਰਾਂ ਵਿਚ ਕੋਈ ਅਢੁਕਵੀਂ ਗਲ ਹੋਵੇ ਤਾਂ ਉਸ ਦਾ ਪਤਾ ਬੱਚੇ ਨੂੰ ਲੱਗ ਜਾਂਦਾ ਹੈ। ਪ੍ਰਸ਼ਨਾਂ ਰਾਹੀਂ ਵਿਦਿਆਰਥੀਆਂ ਨੂੰ ਸਿਖਿਆ ਦੇਣ ਦੀ ਵਿਧੀ ਦੀ ਵਧੇਰੇ ਵਰਤੋਂ ਯੂਨਾਨ ਦੇ ਪਰਸਿਧ ਫਿਲਾਸਫਰ ਸੁਕਰਾਤ ਨੇ ਕੀਤੀ ਸੀ। ਉਹ ਆਪਣੇ ਵਿਦਿਆਰਥੀਆਂ ਤੋਂ ਰਾਹ ਚਲਦਿਆਂ ਚਲਦਿਆਂ ਸੁਆਲ ਪੁਛਦਾ ਸੀ ਅਤੇ ਉਨ੍ਹਾਂ ਨੂੰ ਆਪਣੀਆਂ ਧਾਰਨਾਵਾਂ ਬਾਰੇ ਫਿਰ ਤੋਂ ਸੋਚਣ ਲਈ ਮਜਬੂਰ ਕਰ ਦਿੰਦਾ ਸੀ। ਇਸ ਤਰ੍ਹਾਂ ਉਹ ਲੋਕਾਂ ਦੇ ਝੂਠੇ ਵਿਸ਼ਵਾਸ਼ ਨੂੰ ਤੋੜ ਦਿੰਦਾ ਸੀ ਅਤੇ ਸਮਾਜਿਕ, ਰਾਜਸੀ, ਨੈਤਿਕ ਅਤੇ ਧਾਰਮਿਕ ਵਿਸ਼ਿਆਂ ਉਤੇ ਨਵੇਂ ਢੰਗ ਨਾਲ ਵਿਚਾਰ ਕਰਨ ਲਈ ਆਪਣੇ ਵਿਦਿਆਰਥੀਆਂ