੧੩੭
ਨੂੰ ਮਜਬੂਰ ਕਰ ਦਿੰਦਾ ਸੀ। ਜਦ ਕਿਸੇ ਪ੍ਰਸ਼ਨ ਦਾ ਉਤਰ ਉਸ ਦਾ ਸ਼ਿਸ਼ ਨਹੀਂ ਸੀ ਸਕਦਾ ਤਾਂ ਉਹ ਉਸ ਤੋਂ ਕੋਈ ਹੋਰ ਪ੍ਰਸ਼ਨ ਪੁਛ ਕੇ ਪ੍ਰਸ਼ਨ ਦਾ ਉਤਰ ਕਢਵਾ ਲੈਂਦਾ ਸੀ। ਕਿਸੇ ਪ੍ਰਸ਼ਨ ਦਾ ਉਤਰ ਆਪ ਦੇਣ ਦੀ ਥਾਂ ਪ੍ਰਸ਼ਨਾਂ ਰਾਹੀਂ ਉਤਰ ਵਿਦਿਆਰਥੀਆਂ ਕੋਲੋਂ ਹੀ ਕਢਵਾਉਂਦਾ ਸੀ। ਇਸ ਤਰ੍ਹਾਂ ਇਕ ਪਾਸੇ ਤਾਂ ਉਹ ਆਪਣੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦਾ ਸੀ ਦੂਜੇ ਪਾਸੇ ਉਨ੍ਹਾਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਅਤੇ ਲੈ ਸ੍ਵੈ-ਭਰੋਸਾ ਵਧਾਉਂਦਾ ਸੀ। ਪੜਾਈ ਵਿਚ ਪ੍ਰਸ਼ਨ ਪੁਛਣ ਦਾ ਮੁਖ ਨਿਸ਼ਾਨਾ ਵੀ ਇਹ ਹੀ ਹੈ।
ਇਕ ਸੁਚੱਜਾ ਉਸਤਾਦ ਜ਼ਬਾਨੀ ਸੁਆਲ ਹਰ ਵੇਲੇ ਵਿਦਿਆਰਥੀਆਂ ਤੋਂ ਪੁਛਦਾ ਰਹਿੰਦਾ ਹੈ। ਜ਼ਬਾਨੀ ਸੁਆਲਾਂ ਤੋਂ ਉਸਨੂੰ ਇਹ ਪਤਾ ਚਲ ਜਾਂਦਾ ਹੈ ਕਿ ਵਿਦਿਆਰਥੀ ਉਸਦੀਆਂ ਪੜ੍ਹਾਈਆਂ ਗਲਾਂ ਨੂੰ ਕਿੱਨਾ ਗ੍ਰਹਿਣ ਕਰ ਸਕੇ ਹਨ ਅਤੇ ਕਿਥੋਂ ਤਕ ਉਨ੍ਹਾਂ ਵਿਚ ਗ੍ਰਹਿਣ ਕਰਨ ਦੀ ਸ਼ਕਤੀ ਹੈ। ਇਸ ਤੋਂ ਇਹ ਵੀ ਪਤਾ ਚਲ ਜਾਂਦਾ ਹੈ ਕਿ ਵਿਦਿਆਰਥੀਆਂ ਨੂੰ ਹੋਰ ਕਿੱਨਾਂ ਗ੍ਰਹਿਣ ਕਰਨ ਲਈ ਬਾਕੀ ਰਹਿ ਗਿਆ ਹੈ। ਪਰ ਹੱਦ ਤੋਂ ਬਹੁਤੇ ਸੁਆਲ ਵਿਦਿਆਰਥੀਆਂ ਨੂੰ ਅਕਾ ਦਿੰਦੇ ਹਨ। ਉਨ੍ਹਾਂ ਦੀ ਪੜ੍ਹਨ ਤੋਂ ਰੁਚੀ ਹਟ ਜਾਂਦੀ ਹੈ।
ਸੁਆਲ ਕਰਨ ਦਾ ਕੰਮ:-ਪ੍ਰਸ਼ਨ ਕਰਨ ਦੀ ਕਲਾ ਦੀ ਵੰਡ ਤਿੰਨ ਹਿੱਸਿਆਂ ਵਿਚ ਕੀਤੀ ਜਾ ਸਕਦੀ ਹੈ। ਸੰਥਾ ਦੇ ਸ਼ੁਰੂ ਵਿਚ ਉਸਤਾਦ ਵਿਦਿਆਰਥੀਆਂ ਨੂੰ ਸੁਆਲ ਕਰਦਾ ਹੈ। ਇਸ ਸ਼ੁਰੂ ਦੇ ਸੁਆਲਾਂ ਤੋਂ ਉਸਤਾਦ ਦਾ ਇਹ ਜਾਨਣਾ ਉਦੇਸ਼ ਹੁੰਦਾ ਹੈ ਕਿ ਵਿਦਿਆਰਥੀ ਪਾਠ-ਵਿਸ਼ੇ ਬਾਰੇ ਕਿੱਨੀ ਜਾਣਕਾਰੀ ਰਖਦੇ ਹਨ। ਪਾਠ ਦੇ ਮਧ ਵਿਚ ਉਸਤਾਦ ਵਿਦਿਆਰਥੀਆਂ ਨੂੰ ਸੁਆਲ ਪੁਛਦਾ ਹੈ। ਉਹ ਇਹ ਜਾਨਣਾ ਚਾਹੁੰਦਾ ਹੈ ਕਿ ਵਿਦਿਆਰਥੀ ਹੁਣ ਤਕ ਪੜ੍ਹਾਈ ਗਲ ਨੂੰ ਕਿਥੋਂ ਤਕ ਸਮਝ ਗਏ ਹਨ। ਪ੍ਰਸ਼ਨ ਕਰਨ ਦਾ ਇਕ ਉਦੇਸ਼ ਇਹ ਵੀ ਹੁੰਦਾ ਹੈ ਕਿ ਵਿਦਿਆਰਥੀ ਅੱਗੇ ਪੜ੍ਹਾਏ ਜਾਣ ਵਾਲੇ ਵਿਸ਼ੇ ਉਤੇ ਧਿਆਨ ਦੇਵੇ। ਉਸਤਾਦ ਪਾਠ ਦੇ ਅੰਤ ਵਿਚ ਪ੍ਰਸ਼ਨ ਪੁਛਦਾ ਹੈ। ਉਸ ਦੇ ਇਸ ਪ੍ਰਸ਼ਨ ਦਾ ਇਹ ਮੰਤਵ ਹੁੰਦਾ ਹੈ ਕਿ ਵਿਦਿਆਰਥੀਆਂ ਨੇ ਉਸ ਦੀ ਪੜ੍ਹਾਈ ਸੰਪੂਰਨ ਗਲ ਉਤੇ ਧਿਆਨ ਦਿੱਤਾ ਹੈ ਕਿ ਨਹੀਂ। ਜੋ ਧਿਆਨ ਠੀਕ ਤਰ੍ਹਾਂ ਨਹੀਂ ਦਿੱਤਾ ਗਿਆ ਤਾਂ ਮੋਟੀਆਂ ਮੋਟੀਆਂ ਗਲਾਂ ਉਤੇ ਫਿਰ ਤੋਂ ਧਿਆਨ ਦੁਆ ਦੇਵੇ।
ਸ਼ਰੂ ਦੇ ਪ੍ਰਸ਼ਨ:-ਸ਼ੁਰੂ ਵਿਚ ਪ੍ਰਸ਼ਨ ਬਚਿਆਂ ਦਾ ਮਨ ਪੜ੍ਹਾਈ ਲਈ ਤਿਆਰ ਕਰਨ ਲਈ ਪੁੱਛੇ ਜਾਂਦੇ ਹਨ। ਇਹ ਦੋ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਹਨ। ਕੁਝ ਪ੍ਰਸ਼ਨ, ਪੜ੍ਹੇ ਹੋਏ ਪੁਰਾਣੇ ਪਾਠ ਦਾ ਬੱਚਿਆਂ ਨੂੰ ਚੇਤਾ ਕਰਵਾਉਂਦੇ ਹਨ। ਉਸਤਾਦ ਇਨ੍ਹਾਂ ਪ੍ਰਸ਼ਨਾਂ ਦੇ ਉਤਰਾਂ ਨਾਲ ਇਹ ਅੰਦਾਜ਼ਾ ਲਾਉਂਦਾ ਹੈ ਕਿ ਬੱਚਿਆਂ ਨੂੰ ਪਿਛਲਾ ਪਾਠ ਕਿੱਨਾ ਕੁ ਯਾਦ ਹੈ ਅਤੇ ਉਹ ਨਵੇਂ ਪਾਠ ਨੂੰ ਸਮਝਣ ਲਈ ਕਿਥੋਂ ਤਕ ਤਿਆਰ ਹਨ। ਇਨ੍ਹਾਂ ਪ੍ਰਸ਼ਨਾਂ ਦਾ ਪਹਿਲਾ ਮੰਤਵ ਬਚਿਆਂ ਦੇ ਦਿਮਾਗ ਵਿਚ ਉਨ੍ਹਾਂ ਪੁਰਾਣੇ ਵਿਚਾਰਾਂ ਨੂੰ ਲੈ ਆਉਂਣਾ ਹੁੰਦਾ ਹੈ ਜਿਹੜੇ ਵਰਤਮਾਨ ਪਾਠ ਨੂੰ ਸਮਝਣ ਲਈ ਜ਼ਰੂਰੀ ਹਨ।
ਸ਼ੁਰੂ ਵਿਚ ਪ੍ਰਸ਼ਨਾਂ ਦੇ ਪੁਛਣ ਦਾ ਦੂਜਾ ਮੰਤਵ ਬੱਚੇ ਦੀ ਉਤਸਕਤਾ ਜਗਾਉਣਾ ਹੁੰਦਾ ਹੈ। ਜਦ ਤਕ ਬੱਚਾ ਕਿਸੇ ਨਵੀਂ ਗਲ ਨੂੰ ਜਾਨਣ ਲਈ ਉਤਾਵਲਾ ਨਹੀਂ ਹੁੰਦਾ ਤਦ ਤਕ ਉਸ ਨੂੰ ਨਵੀਂ ਗਲ ਦਾ ਪੜ੍ਹਾਣਾ ਬੜਾ ਔਖਾ ਹੈ। ਬਚਿਆਂ ਦੇ ਧਿਆਨ ਦੀ ਇਕਾਗ੍ਰਤਾ ਲਈ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਾ ਵੀ ਜ਼ਰੂਰੀ ਹੁੰਦਾ ਹੈ। ਬੱਚੇ ਦਾ ਮਨ ਕਿਸੇ ਸੰਥਾ ਦੇ