੧੩੮
ਪੜ੍ਹਾਏ ਜਾਣ ਤੋਂ ਪਹਿਲਾਂ ਕਿਸੇ ਹੋਰ ਪਾਸੇ ਲੱਗਾ ਹੁੰਦਾ ਹੈ। ਉਸਦੇ ਦਿਮਾਗ ਵਿਚ ਪਹਿਲੀ ਘੰਟੀ ਵਿਚ ਪੜ੍ਹੇ ਵਿਸ਼ੇ ਦੇ ਵਿਚਾਰ ਚਲਦੇ ਰਹਿੰਦੇ ਹਨ। ਇਨ੍ਹਾਂ ਵਿਚਾਰਾਂ ਨੂੰ ਵਖ ਕਰਨ ਲਈ ਅਤੇ ਨਵੇਂ ਵਿਸ਼ੇ ਦੇ ਵਿਚਾਰਾਂ ਨੂੰ ਉਸਦੇ ਮਨ ਅੰਦਰ ਜਗਾਉਣ ਲਈ ਸ਼ੁਰੂ ਵਿਚ ਪ੍ਰਸ਼ਨਾਂ ਦ ਪੁਛਣਾ ਜ਼ਰੂਰੀ ਹੈ।
ਸ਼ੁਰੂ ਦੇ ਪ੍ਰਸ਼ਨਾਂ ਬਾਰੇ ਕੁਝ ਸਾਵਧਾਨੀ ਰਖਣੀ ਜ਼ਰੂਰੀ ਹੈ। ਅਜਿਹੇ ਪ੍ਰਸ਼ਨ ਹੀ ਸ਼ੁਰੂ ਵਿਚ ਪੁੱਛੇ ਜਾਣ ਜਿਹੜੇ ਪੜ੍ਹਾਏ ਜਾਣ ਵਾਲੇ ਵਿਸ਼ੇ ਨਾਲ ਸਬੰਧ ਰਖਣ ਵਾਲੇ ਗਿਆਨ ਨੂੰ ਬੱਚੇ ਦੇ ਚੇਤੇ ਵਿਚ ਲੈ ਆਉਣ। ਬੱਚਿਆਂ ਤੋਂ ਅਜਿਹੇ ਪ੍ਰਸ਼ਨ ਕਦੇ ਵੀ ਨਹੀਂ ਪੁੱਛੇ ਜਾਣੇ ਚਾਹੀਦੇ ਜਿਨ੍ਹਾਂ ਦਾ ਸਬੰਧ ਬਚਿਆਂ ਨੂੰ ਉਸ ਹੀ ਘੰਟੇ ਵਿਚ ਪੜ੍ਹਾਏ ਜਾਣ ਵਾਲੇ ਪਾਠ ਨਾਲ ਨਾ ਹੋਵੇ। ਸ਼ੁਰੂ ਦੇ ਪ੍ਰਸ਼ਨਾਂ ਦੀ ਗਿਣਤੀ ਬੜੀ ਹੀ ਘਟ ਹੋਣੀ ਚਾਹੀਦੀ ਹੈ। ਸਧਾਰਨ ਤੌਰ ਤੇ ਦੋ ਤਿੰਨ ਤੋਂ ਵਧੇਰੇ ਸੁਆਲ ਜਮਾਤ ਵਿਚ ਨਹੀਂ ਪੁਛੇ ਜਾਣੇ ਚਾਹੀਦੇ। ਬੱਚੇ ਜਦ ਇਨ੍ਹਾਂ ਪ੍ਰਸ਼ਨਾਂ ਦਾ ਉਤਰ ਦੇਣ ਤਾਂ ਉਨ੍ਹਾਂ ਨੂੰ ਜੇ ਕੁਝ ਉਹ ਕਹਿਣ ਬਗੈਰ ਟੋਕੇ ਕਹਿੰਦੇ ਰਹਿਣ ਦੇਣਾ ਚਾਹੀਦਾ ਹੈ। ਇਹ ਯਾਦ ਰਖਣਾ ਚਾਹੀਦਾ ਹੈ ਕਿ ਮੁਢਲੇ ਪ੍ਰਸ਼ਨਾਂ ਦਾ ਮੁਖ ਮੰਤਵ ਨਿਰਾ ਪੁਰਾਣੇ ਗਿਆਨ ਦੀ ਜਾਂਚ ਕਰਨਾ ਹੁੰਦਾ ਹੈ। ਨਵਾਂ ਗਿਆਨ ਦੂਜੀ ਕਿਸਮ ਦੇ ਪ੍ਰਸ਼ਨਾਂ ਰਾਹੀਂ-ਜਿਨ੍ਹਾਂ ਨੂੰ ਸਮਝਉਣ ਵਾਲਾ ਪ੍ਰਸ਼ਨ ਕਿਹਾ ਜਾਂਦਾ ਹੈ—ਦਿਤਾ ਜਾਂਦਾ ਹੈ। ਜੇ ਕੋਈ ਉਸਤਾਦ ਬਹੁਤ ਦੇਰ ਤਕ ਮੁਢਲੇ ਸੁਆਲ ਹੀ ਪੁਛਦਾ ਰਹਿੰਦਾ ਹੈ ਤਾਂ ਬਚਿਆਂ ਦਾ ਦਿਮਾਗ ਨਵੇਂ ਗਿਆਨ ਦੀ ਪਰਾਪਤੀ ਲਈ ਤਿਆਰ ਹੋਣ ਦੀ ਥਾਂ ਪੁਰਾਣੇ ਗਿਆਨ ਦੀ ਦੁਹਰਾਈ ਵਿਚ ਹੀ ਲੱਗ ਜਾਂਦਾ ਹੈ। ਇਸੇ ਤਰ੍ਹਾਂ ਬਚਿਆਂ ਦੇ ਮੁਢਲੇ ਪ੍ਰਸ਼ਨਾਂ ਦੇ ਉੱਤਰਾਂ ਦੀ ਵਧੇਰੇ ਛਾਣ ਬੀਣ ਕਰਨ ਨਾਲ ਬੱਚਿਆਂ ਦੇ ਦਿਮਾਗ ਵਿਚ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਹੋ ਜਾਂਦੀਆਂ ਹਨ ਜਿਹੜੀਆਂ ਉਸ ਘੰਟੀ ਵਿਚ ਪੜਾਈ ਜਾਣ ਵਾਲੀ ਸੰਥਾ ਦੀ ਸਿਖਾਈ ਵਿਚ ਸਹਾਈ ਹੋਣ ਦੀ ਥਾਂ ਰੋਕ ਬਣ ਜਾਂਦੀਆਂ ਹਨ।
ਸ਼ੁਰੂ ਦੇ ਪ੍ਰਸ਼ਨਾਂ ਦਾ ਨਾਂ 'ਤਿਆਰ ਕਰਨ ਵਾਲੇ ਪ੍ਰਸ਼ਨ' ਵੀ ਹੈ। ਇਹ ਪ੍ਰਸ਼ਨ ਬੱਚੇ ਦੀ ਉਸ ਦਿਨ ਦੀ ਸੰਥਾ ਲਈ ਮਾਨਸਿਕ ਤਿਆਰੀ ਕਰਾਉਂਦੇ ਹਨ। ਇਸ ਗਲ ਨੂੰ ਹੀ ਧਿਆਨ ਵਿਚ ਰਖਕੇ ਮੁਢਲੇ ਪ੍ਰਸ਼ਨ ਪੁੱਛੇ ਜਾਣੇ ਚਾਹੀਦੇ ਹਨ।
ਦੁਹਰਾਈ ਵਾਲੇ ਪ੍ਰਸ਼ਨ:—ਜਿਸ ਤਰ੍ਹਾਂ ਸੰਥਾ ਸ਼ੁਰੂ ਹੋਣ ਤੋਂ ਪਹਿਲਾਂ ਮੁਢਲੇ ਪ੍ਰਸ਼ਨ ਪੁਛਣਾ ਜ਼ਰੂਰੀ ਹੈ, ਉਸੇ ਤਰ੍ਹਾਂ ਪਾਠ ਦੇ ਅੰਤ ਵਿਚ ਦੁਹਰਾਈ ਵਾਲੇ ਪ੍ਰਸ਼ਨ ਪ੍ਰਛਣਾ ਵੀ ਜ਼ਰੂਰੀ ਹੈ। ਪਾਠ ਦੇ ਅੰਤ ਵਿਚ ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਹਨ ਉਨ੍ਹਾਂ ਦਾ ਮੰਤਵ ਪੜ੍ਹਾਏ ਪਾਠ ਨੂੰ ਦੁਹਰਾਉਣਾ ਹੁੰਦਾ ਹੈ। ਜੋ ਪਾਠ ਦੇ ਅੰਤ ਵਿਚ ਅਜਿਹੇ ਪ੍ਰਸ਼ਨ ਨਾ ਪੁਛੇ ਜਾਣ ਤਾਂ ਬਚਿਆਂ ਦਾ ਘੰਟੇ ਭਰ ਵਿਚ ਪਰਾਪਤ ਕੀਤਾ ਗਿਆਨ ਪੱਕਾ ਨਹੀਂ ਹੋ ਸਕੇਗਾ। ਉਸਤਾਦ ਬਾਲਕਾਂ ਨੂੰ ਇਕ ਪਾਠ ਦਾ ਸੰਪੂਰਨ ਵਿਸ਼ਾ ਥੋੜਾ ਥੋੜਾ ਕਰਕੇ ਕਈ ਵਿਧੀਆਂ ਰਾਹੀਂ ਪੜ੍ਹਾਉਂਦਾ ਹੈ। ਪਾਠ ਨੂੰ ਇਸ ਤਰ੍ਹਾਂ ਪੜ੍ਹਾਏ ਜਾਣ ਨਾਲ ਉਸ ਵਿਸ਼ੇ ਦਾ ਵਿਸ਼ਲੇਸ਼ਨ ਹੁੰਦਾ ਹੈ। ਜਿਹੜੇ ਪ੍ਰਸ਼ਨ ਪਾਠ ਪੜ੍ਹਾਉਂਦਿਆਂ ਪੁੱਛੇ ਜਾਂਦੇ ਹਨ ਉਹ ਵੀ ਵਿਸ਼ੇ ਦਾ ਵਿਸ਼ਲੇਸ਼ਨ ਕਰਦੇ ਹਨ। ਇਸ ਵਿਸ਼ਲੇਸ਼ਨ ਹੋਏ ਵਿਸ਼ੇ ਨੂੰ ਕਿਸੇ ਤਰ੍ਹਾਂ ਫਿਰ ਗੱਠਿਤ ਕਰਨਾ ਬੜਾ ਜ਼ਰੂਰੀ ਹੈ। ਦੁਹਰਾਈ ਵਾਲੇ ਪ੍ਰਸ਼ਨ ਰਾਹੀਂ ਇਹ ਕੰਮ ਉਸਤਾਦ ਬੱਚਿਆਂ ਕੋਲੋਂ ਹੀ ਕਰਵਾਉਂਦਾ ਹੈ। ਇਨ੍ਹਾਂ ਪ੍ਰਸ਼ਨਾਂ ਰਾਹੀਂ ਉਸਤਾਦ ਨੂੰ ਇਹ ਪਤਾ ਚਲ ਜਾਂਦਾ ਹੈ ਕਿ ਨਵੇਂ ਪਾਠ ਨੂੰ ਪੜ੍ਹਾਉਣ ਵਿਚ ਉਹ ਕਿਥੋਂ ਤਕ