੧੫੨
ਕਹਿਣ ਲਈ ਮਜਬੂਰ ਕਰਠ ਦੀ ਲੋੜ ਨਹੀਂ।
ਪਰਦਰਸ਼ਨ ਸਮੱਗਰੀ
ਪਰਦਰਸ਼ਨ ਸਮੱਗਰੀ ਦੀ ਉਪਯੋਗਤਾ:— ਕਿਸੇ ਵਿਸ਼ੇ ਨੂੰ ਸੁਆਦੀ ਜਾਂ ਸਮਝ ਵਿਚ ਆਉਣ ਵਾਲਾ ਬਨਾਉਣ ਲਈ ਪਰਦਰਸ਼ਨ ਸਮੱਗਰੀ ਦੀ ਲੋੜ ਹੁੰਦੀ ਹੈ। ਵੈਸੇ ਤਾਂ ਸਾਰੀਆਂ ਉਮਰਾਂ ਦੇ ਬਚਿਆਂ ਲਈ ਪਰਦਰਸ਼ਨ ਸਮੱਗਰੀ ਦੀ ਲੋੜ ਹੁੰਦੀ ਹੈ, ਪਰ ਛੋਟੇ ਬਚਿਆਂ ਲਈ ਇਸ ਦੀ ਖਾਸ ਕਰ ਕੇ ਲੋੜ ਹੁੰਦੀ ਹੈ। ਪਰਦਰਸ਼ਨ ਸਮੱਗਰੀ ਰਾਹੀਂ ਬਚਿਆਂ ਦਾ ਮਨ ਪੜ੍ਹਾਏ ਜਾਣ ਵਾਲੇ ਵਿਸ਼ੇ ਉਤੇ ਕੇਂਦ੍ਰਿਤ ਹੋ ਜਾਂਦਾ ਹੈ ਅਤੇ ਇਸ ਦੇ ਸਹਾਰੇ ਪਾਠ ਦੀਆਂ ਗਲਾਂ ਸੌਖੀ ਤਰ੍ਹਾਂ ਬਚਿਆਂ ਨੂੰ ਦੱਸੀਆਂ ਜਾ ਸਕਦੀਆਂ ਹਨ। ਜਦ ਬਚਿਆਂ ਦਾ 'ਧਿਆਨ ਇਧਰ ਉਧਰ ਜਾ ਰਿਹਾ ਹੋਵੇ ਤਾਂ ਪਰਦਰਸ਼ਨ ਸਮੱਗਰੀ ਰਾਹੀਂ ਪਾਠ ਵਲ ਲਿਆਇਆ ਜਾ ਸਕਦਾ ਹੈ।
ਪਰਦਰਸ਼ਨ ਸਮੱਗਰੀ ਦਾ ਪਰਯੋਜਨ ਨਿਰਾ ਬਚਿਆਂ ਵਿਚ ਵਿਚਾਰ ਦਾ ਵਾਧਾ ਕਰਨਾ ਹੈ। ਇਸ ਨੂੰ ਪਾਠ ਦਾ ਜ਼ਰੂਰੀ ਹਿੱਸਾ ਨਹੀਂ ਸਮਝ ਲੈਣਾ ਚਾਹੀਦਾ। ਕਦੇ ਕਦੇ ਉਸਤਾਦ ਆਪਣੇ ਪਾਠ ਨੂੰ ਸੁਆਦੀ ਬਣਾਉਣ ਲਈ ਇੱਨੀ ਪਰਦਰਸ਼ਨ ਸਮੱਗਰੀ ਲੈ ਆਉਂਦੇ ਸਨ ਕਿ ਸੰਥਾ ਦਾ ਵਿਚਾਰ-ਉਭਾਰਨ ਵਾਲਾ ਗੁਣ ਹੀ ਮਾਰਿਆ ਜਾਂਦਾ ਹੈ। ਪਰਦਰਸ਼ਨ ਸਮੱਗਰੀ ਕਦੇ ਕਦੇ ਵਿਸ਼ੇ ਨਾਲ ਸਬੰਧ ਨਾ ਰਖਣ ਵਾਲੀਆਂ ਗਲਾਂ ਵਲ ਮਨ ਨੂੰ ਲੈ ਜਾਂਦੀ ਹੈ। ਜਦ ਪਰਦਰਸ਼ਨ ਸਮੱਗਰੀ ਇਸ ਤਰ੍ਹਾਂ ਦੀ ਸਾਬਤ ਹੋਣ ਲੱਗੇ ਤਾਂ ਉਸ ਦੀ ਵਰਤੋਂ ਨਾ ਕਰਨਾ ਚੰਗਾ ਹੈ।
ਪਰਦਰਸ਼ਨ ਸਮੱਗਰੀ ਦੀਆਂ ਕਿਸਮਾਂ:- ਪਾਠ ਨੂੰ ਸਮਝ ਗੋਚਰੇ ਅਤੇ ਸੁਆਦੀ ਬਨਾਉਣ ਵਾਲੀ ਸਮੱਗਰੀ ਕਈ ਤਰ੍ਹਾਂ ਦੀ ਹੁੰਦੀ ਹੈ। ਪਰਤੱਖ ਚੀਜ਼, ਖਿਡੌਣੇ, ਮੂਰਤਾਂ, ਸਿੱਕੇ, ਤਸਵੀਰਾਂ, ਨਕਸ਼ੇ, ਸਰਣੀਆਂ ਆਦਿ ਸਾਰੇ ਪਦਾਰਥ ਪਰਦਰਸ਼ਨ ਸਮੱਗਰੀ ਦਾ ਕੰਮ ਦਿੰਦੇ ਹਨ। ਇਨ੍ਹਾਂ ਨੂੰ ਮਨੋ-ਵਿਗਿਆਨਿਕ ਦ੍ਰਿਸ਼ਟੀ ਤੋਂ ਹੇਠ ਲਿਖੇ ਪੰਜ ਹਿਸਿਆਂ ਵਿਚ ਵੰਡਿਆ ਜਾ ਸਕਦਾ ਹੈ। ਥਾਂ ਹੁੰਦੀ ਹੈ।
੧. ਪਰਤੱਖ ਪਦਾਰਥ-ਇਨ੍ਹਾਂ ਵਿਚ ਕਲਪਣਾ ਲਈ ਕੋਈ ਥਾਂ ਨਹੀਂ ਹੁੰਦਾ।
੨, ਮੂਰਤਾਂ-ਇਨ੍ਹਾਂ ਵਿਚ ਕਲਪਣਾ ਲਈ ਬਥੇਰਾ ਥਾਂ ਹੈ।
੩. ਤਸਵੀਰਾਂ ਅਤੇ ਫੋਟੋਗਰਾਫ—ਇਨ੍ਹਾਂ ਵਿਚ ਕਲਪਣਾ ਲਈ ਹੋਰ ਵੀ ਵਧੇਰੇ ਥਾ ਹੁੰਦੀ ਹੈ।
੪. ਨਕਸ਼ੇ ਅਤੇ ਸਰਟੀਆਂ-ਇਨ੍ਹਾਂ ਵਿਚ ਕਲਪਣਾ ਲਈ ਪਹਿਲਾਂ ਤੋਂ ਵੀ ਵਧ ਥਾਂ ਹੁੰਦੀ ਹੈ।
੫. ਸ਼ਬਦੀ ਉਦਾਹਰਨ—ਇਨ੍ਹਾਂ ਵਿਚ ਸਾਰੀਆਂ ਗਲਾਂ ਬਚਿਆਂ ਦੀ ਕਲਪਣਾ ਉਤੇ ਛਡ ਦਿਤੀਆਂ ਜਾਂਦੀਆਂ ਹਨ।
ਇਨ੍ਹਾਂ ਸਮੱਗਰੀਆਂ ਦੀ ਵਰਤੋਂ ਪਾਠ ਦੀ ਵਿਸ਼ੇਸ਼ਤਾ ਅਤੇ ਬਚਿਆਂ ਦੇ ਮਾਨਸਿਕ ਵਿਕਾਸ ਦੀ ਅਵਸਥਾ ਉਤੇ ਨਿਰਭਰ ਹੈ। ਕਿੰਨੇ ਹੀ ਪਾਠ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਪਰਤੱਖ ਚੀਜ਼ ਵਿਖਾਣਾ ਹੀ ਠੀਕ ਹੈ। ਕਿਸੇ ਵਿਗਿਆਨਿਕ ਪਾਠ ਨੂੰ ਪੜ੍ਹਾਉਂਦਿਆਂ ਪਰਤੱਖ ਚੀਜ਼ ਨੂੰ ਹੀ ਬੱਚਿਆਂ ਅਗੇ ਰੱਖਿਆ ਜਾਂਦਾ ਹੈ। ਕਿਉਂ ਜੁ ਇਸ ਦੇ ਪਾਠ ਨੂੰ ਪੜ੍ਹਾਉਣ