੧੫੩
ਦਾ ਮੁਖ ਮੰਤਵ ਬਚਿਆਂ ਵਿਚ ਪੜਤਾਲਣ ਦੀ ਸ਼ਕਤੀ ਨੂੰ ਵਧਾਉਣਾ ਭੀ ਹੁੰਦਾ ਹੈ। ਮੱਛਰਾਂ ਦਾ ਪਾਠ ਪੜਾਉਂਦਿਆਂ ਵਖ ਵਖ ਕਿਸਮ ਦੇ ਮੱਛਰਾਂ ਨੂੰ ਵਿਖਾਉਣਾ ਹੀ ਠੀਕ ਹੈ। ਇਤਿਹਾਸ ਅਤੇ ਭੂਗੋਲ ਪੜਾਉਂਦਿਆਂ ਮੂਰਤਾਂ, ਚਿੱਤਰ, ਨਕਸ਼ੇ ਸਰਣੀਆਂ ਆਦਿ ਤੋਂ ਕੰਮ ਲਿਆ ਜਾਂਦਾ ਹੈ। ਬੋਲੀ ਦਾ ਪਾਠ ਪੜ੍ਹਾਉਂਦਿਆਂ ਚਿੱਤਰ ਤੋਂ ਕੰਮ ਲੈਣਾ ਠੀਕ ਹੈ।
ਪਰਦਰਸ਼ਨ ਸਮੱਗਰੀ ਦੇ ਚਿਤਰ ਕਈ ਤਰ੍ਹਾਂ ਦੇ ਹੁੰਦੇ ਹਨ; ਇਨ੍ਹਾਂ ਦੀ ਠੀਕ ਵਰਤੋਂ ਕਰਨ ਲਈ ਪਾਠ ਦੀ ਲੋੜ ਅਤੇ ਬਚਿਆਂ ਦੀ ਉਮਰ ਨੂੰ ਧਿਆਨ ਵਿਚ ਰਖਣਾ ਹੁੰਦਾ ਹੈ। ਕੁਝ ਚਿੱਤਰ ਰੰਗੀਨ ਹੁੰਦੇ ਹਨ, ਕੁਝ ਸਾਦੇ ਅਤੇ ਕੁਝ ਨਿਰੇ ਲਕੀਰੇ ਹੀ ਹੁੰਦੇ ਹਨ। ਛੋਟੇ ਬਚਿਆਂ ਨੂੰ ਰੰਗੀਨ ਚਿੱਤਰ ਵਿਖਾਉਣਾ ਠੀਕ ਹੈ ਵਧੇਰੀ ਉਮਰ ਦੇ ਬਚਿਆਂ ਨੂੰ ਸਾਦੇ ਅਤੇ ਉਨ੍ਹਾਂ ਤੋਂ ਵੀ ਵੱਡੀ ਉਮਰ ਵਾਲਿਆਂ ਨੂੰ ਨਿਰੇ ਖਾਕੇ ਵਿਖਾਉਣਾ ਕਾਫੀ ਹੈ। ਚਿਤਰਾਂ ਨੂੰ ਵਡਿਆਂ ਕਰ ਕੇ ਵਿਖਾਉਣ ਲਈ ਐਪੀਡਾਇਆ-ਸਕੋਪ ਦੀ ਕਾਢ ਨਿਕਲੀ ਹੈ। ਇਸੇ ਤਰ੍ਹਾਂ ਮੈਜਿਕ ਲੈਟਰਨ ਰਾਹੀਂ ਚਿਤਰਾਂ ਨੂੰ ਚਲਦਿਆਂ ਵਿਖਾਇਆ ਜਾ ਸਕਦਾ ਹੈ। ਇਨ੍ਹਾਂ ਕਾਢਾਂ ਦੀ ਠੀਕ ਵਰਤੋਂ ਕਰਨਾ ਉਸਤਾਦ ਦੀ ਅਕਲਮੰਦੀ ਉਤੇ ਨਿਰਭਰ ਹੈ। ਕਿਸੇ ਪਾਠ ਦਾ ਮੁਖ ਨਿਸ਼ਾਨਾ ਵਸਤੂ ਦਾ ਵਿਖਾਲਾ ਹੁੰਦਾ ਹੈ। ਅਜਿਹੇ ਪਾਠ ਵਿਚ ਐਮੀਡਾਇਆਸਕੋਪ ਦੀ ਵਰਤੋਂ ਲਾਭਦਾਇਕ ਸਿੱਧ ਹੁੰਦੀ ਹੈ। ਛੋਟੀ ਉਮਰ ਦੇ ਬਚਿਆਂ ਨੂੰ ਪੜ੍ਹਾਉਂਦਿਆਂ ਇਸ ਤਰ੍ਹਾਂ ਦੋ ਯੰਤਰਾਂ ਨੂੰ ਵਰਤੋਂ ਵਿਚ ਲਿਆਉਣਾ ਚੰਗਾ ਹੈ। ਪਰ ਜਿਸ ਪਾਠ ਦਾ ਮੁਖ ਨਿਸ਼ਾਨਾ ਬਚਿਆਂ ਵਿਚ ਵਿਗਿਆਨਿਕ ਵਿਚਾਰ ਦਾ ਵਾਧਾ ਹੈ ਉਸ ਵਿਚ ਐਮੀਡਾਇਆਸਕੋਪ ਜਾਂ ਮੈਜਿਕ ਲੈਂਟਰਨ ਦੀ ਵਰਤੋਂ ਜ਼ਰੂਰੀ ਹੈ। ਉਸਤਾਦਾਂ ਨੂੰ ਸਦਾ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਖਿਸੇ ਪਾਠ ਨੂੰ ਪੜ੍ਹਾਉਣ ਦਾ ਵੱਡਾ ਨਿਸ਼ਾਨਾ ਉਸ ਨੂੰ ਸੁਆਦੀ ਬਨਾਉਣਾ ਨਹੀਂ ਸਗੋਂ ਉਸ ਨੂੰ ਲਾਭਦਾਇਕ ਬਣਾਉਣਾ ਹੈ। ਕੋਈ ਵੀ ਪਾਠ ਸਿਖਿਆ ਦੀ ਦ੍ਰਿਸ਼ਟੀ ਤੋਂ, ਉਦੋਂ ਤਕ ਲਾਭਦਾਇਕ ਨਹੀਂ ਸਮਝਿਆ ਜਾਂਦਾ ਜਦ ਤਕ ਉਹ ਬਚਿਆਂ ਦੀ ਸੋਚ ਸ਼ਕਤੀ ਜਾਂ ਕਲਪਣਾ ਅਤੇ ਯਾਦ ਸ਼ਕਤੀ ਵਿਚ ਵਾਧਾ ਨਹੀਂ ਕਰਦਾ। ਪਾਠ ਦਾ ਪੜ੍ਹਾਉਣਾ ਹਾਵਾਂ ਭਾਵਾਂ ਰਾਹੀਂ ਨਾਟਕ ਰਚਾਉਣਾ ਨਹੀਂ। ਉਸ ਦਾ ਮੁਖ ਨਿਸ਼ਾਨਾ ਬਚਿਆਂ ਨੂੰ ਨਿਰਾ ਅਨੰਦ ਦੇਣਾ ਨਹੀਂ, ਸਗੋਂ ਉਨ੍ਹਾਂ ਦੇ ਦਿਮਾਗ ਉਤੇ ਜ਼ੋਰ ਪਾਉਣਾ ਹੈ।
ਪਰਦਰਸ਼ਨ ਸਮੱਗਰੀ ਜਿੱਨੀ ਘਟ ਹੋਵੇ ਉੱਨੇ ਉਤੇ ਹੀ ਸੰਤੋਖ ਰਖਣਾ ਠੀਕ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਬਚਿਆਂ ਨੂੰ ਪੜ੍ਹਾਈ ਗਈ ਗਲ ਦੀ ਸਮਝ ਹੀ ਨਾ ਆਵੇ। ਇਸ ਦਾ ਇਤਨਾ ਹੀ ਅਰਥ ਹੈ ਕਿ ਜੇ ਸਾਦੇ ਚਿਤਰ ਨਾਲ ਕੰਮ ਚਲ ਸਕਦਾ ਹੈ ਤਾਂ ਉਸ ਨੂੰ ਰੰਗੀਨ ਚਿਤਰ ਜਾਂ ਉਸ ਚੀਜ਼ ਦੀ ਮੂਰਤ ਜਮਾਤ ਵਿਚ ਲਿਆਉਣ ਦੀ ਲੋੜ ਨਹੀਂ। ਜਮਾਤ ਵਿਚ ਬਚਿਆਂ ਨੂੰ ਬਹੁਤ ਛੋਟੇ ਜਾਂ ਅਸਪਸ਼ਟ ਚਿੱਤਰ ਨਹੀਂ ਵਿਖਾਉਣੇ ਚਹੀਦੇ। ਜੇ ਛੋਟਾ ਚਿੱਤਰ ਬਚਿਆਂ ਨੂੰ ਵਿਖਾਉਣਾ ਹੀ ਪਵੇ ਤਾਂ ਉਸਤਾਦ ਨੂੰ ਚਾਹੀਦਾ ਹੈ ਕਿ ਉਹ ਇਕ ਇਕ ਬੱਚੇ ਕੋਲ ਜਾ ਕੇ ਚਿਤਰ ਨੂੰ ਵਿਖਾਵੇ। ਇਸ ਤਰ੍ਹਾਂ ਦਾ ਚਿੱਤਰ ਵਿਖਾਉਣ ਦਾ ਜਿੱਨਾ ਘਟ ਮੌਕਾ ਬਣੇ ਚੰਗਾ ਹੈ।
ਸਿਖਿਆ-ਵਿਗਿਆਨੀਆਂ ਦਾ ਮਤ ਹੈ ਕਿ ਚਿੱਤਰ, ਨਕਸ਼ੇ ਸਰਣੀ ਆਦਿ, ਜਿਸ ਕਿਸੇ ਦਾ ਵੀ, ਉਸਤਾਦ ਬਚਿਆਂ ਅੱਗੇ ਵਿਖਾਲਾ ਕਰੇ ਉਹ, ਆਪ ਬਣਾਉਣ ਤਾਂ ਵਧੇਰੇ ਚੰਗਾ ਹੈ। ਜਿਹੜੀ ਚੀਜ਼ ਬਚਿਆਂ ਦੇ ਸਾਹਮਣੇ ਹੌਲੀ ਹੌਲੀ ਬਣਾਈ ਜਾਂਦੀ ਹੈ ਉਸ ਉਤੇ ਬਚਿਆਂ ਦਾ ਧਿਆਨ ਇਕਾਗਰ ਹੁੰਦਾ ਹੈ ਅਤੇ ਉਹ ਦੇਰ ਨਾਲ ਬਚਿਆਂ ਦੇ ਯਾਦ ਰਹਿੰਦੀ