੧੫੭
ਨੋਟ ਬੁਕ
ਬੱਚਿਆਂ ਨੂੰ ਠੀਕ ਢੰਗ ਨਾਲ ਸੰਥਾ ਪੜ੍ਹਾਉਣ ਦਾ ਸਾਧਨ ਬੱਚਿਆਂ ਤੋਂ ਜਮਾਤ-ਵਿਚ ਅਤੇ ਉਸ ਦੇ ਪਿਛੋਂ ਨੋਟ ਬੁਕ ਦੀ ਵਰਤੋਂ ਕਰਾਉਣਾ ਹੈ। ਜਿਸ ਤਰ੍ਹਾਂ ਉਸਤਾਦ ਦਾ ਸਮਾਂ ਵਿਆਖਿਆ ਅਤੇ ਬਲੈਕ ਬੋਰਡ ਤੇ ਲਿਖਣ ਵਿਚ ਵੰਡਿਆ ਹੁੰਦਾ ਹੈ, ਉਸੇ ਤਰ੍ਹਾਂ ਬਚਿਆਂ ਦਾ ਸਮਾਂ ਵੀ ਦਿਮਾਗੀ ਤੇ ਹੱਥ ਦੇ ਕੰਮ ਵਿਚ ਵੰਡਿਆ ਰਹਿਣਾ ਚਾਹੀਦਾ ਹੈ। ਜਿਥੋਂ ਤਕ ਹੋ ਸਕੇ ਦਿਮਾਜੀ ਕੰਮ--ਅਰਥਾਤ ਉਸਤਾਦ ਦੀਆਂ ਗਲਾਂ ਧਿਆਨ ਨਾਲ ਸੁਨਣਾ, ਉਸਦੇ ਪ੍ਰਸ਼ਨਾਂ ਦਾ ਉਤਰ ਦੇਣਾ, ਆਪਣੇ ਪ੍ਰਸ਼ਨ ਪੁਛਣਾ, ਬਲੈਕ ਬੋਰਡ 'ਤੇ ਲਿਖੀਆਂ ਗਲਾਂ ਨੂੰ ਧਿਆਨ ਨਾਲ ਵੇਖਣਾ, ਉਸਤਾਦ ਦੀ ਕਹੀ ਗਲ ਜਾਂ ਬਲੈਕ ਬੋਰਡ ਤੇ ਲਿਖੀ ਗਲ ਨੂੰ ਲਿਖਣਾ— ਅਤੇ ਹੱਥ ਦੇ ਕੰਨ ਵਿਚ ਸਮਾਂ ਅਧਾ ਅਧਾ ਵੰਡਿਆ ਹੋਣਾ ਚਾਹੀਦਾ ਹੈ ਅਤੇ ਇਹ ਕੰਮ ਵਾਰੋ ਵਾਰੀ ਸਾਰੇ ਪਾਠ ਵਿਚ ਹੁੰਦਾ ਰਹਿਣਾ ਚਾਹੀਦਾ ਹੈ।
ਸਧਾਰਨ ਤੌਰ ਤੇ ਜੋ ਕੁਝ ਉਸਤਾਦ ਬਲੈਕ ਬੋਰਡ ਤੇ ਲਿਖੇ ਬਚਿਆਂ ਨੂੰ ਵੀ ਉਹ ਨੋਟ ਬੁਕਾਂ ਤੇ ਉਤਾਰ ਲੈਣਾ ਚਾਹੀਦਾ ਹੈ। ਜੇ ਉਸਤਾਦ ਕੋਈ ਨਕਸ਼ਾ ਜਾਂ ਸਰਣੀ ਬਲੈਕ-ਬੋਰਡ ਤੇ ਬਣਾਉਂਦਾ ਹੈ ਤਾਂ ਬਚਿਆਂ ਨੂੰ ਵੀ ਉਸ ਨਕਸ਼ੇ ਜਾਂ ਸਰਣੀ ਨੂੰ ਆਪਣੀਆਂ ਨੋਟ ਬੁਕਾਂ ਵਿਚ ਬਨਾਉਣਾ ਚਾਹੀਦਾ ਹੈ। ਇਸ ਨਾਲ ਉਸਤਾਦ ਦੀ ਮਿਹਨਤ ਵਧੇਰੇ ਗੁਣਕਾਰੀ ਹੋ ਜਾਂਦੀ ਹੈ। ਆਪਣੇ ਹੱਥ ਨਾਲ ਬਣਾਇਆ ਨਕਸ਼ਾ ਅਤੇ ਸਰਣੀ ਚਾਹੇ ਉਹ ਕਿੱਨੇ ਵੀ ਅਪੂਰਨ ਕਿਉਂ ਨਾ ਹੋਣ, ਸਿਖਿਆ ਦੀ ਦ੍ਰਿਸ਼ਟੀ ਤੋਂ ਬੜੇ ਲਾਭਕਾਰੀ ਹਨ। ਇਹ ਆਪ ਨਿਸ਼ਾਨਾ ਨਾ ਸਮਝ ਲਏ ਜਾਣ। ਇਹ ਸੰਥਾ ਦੀਆਂ ਮੁਖ ਗਲਾਂ ਨੂੰ ਨਿਰਾ ਯਾਦ ਵਿਚ ਉਕਰਨ ਦਾ ਸਾਧਨ ਹਨ। ਇਸ ਲਈ ਹਰ ਬੱਚੇ ਨੂੰ ਇਨ੍ਹਾਂ ਨਕਸ਼ਿਆਂ ਅਤੇ ਸਰਣੀਆਂ ਨੂੰ ਆਪਣੀ ਨੋਟ ਬੁਕ ਵਿਚ ਬਨਾਉਣ ਲਈ ਉਤਸ਼ਾਹ ਦੇਣਾਂ ਚਾਹੀਦਾ ਹੈ।
ਬੱਚੇ ਜਦ ਕੁਝ ਆਪਣੀ ਨੋਟ ਬੁਕ ਉਤੇ ਲਿਖਣ ਤਾਂ ਉਸਤਾਦ ਨੂੰ ਇਕ ਵਾਰ ਜਮਾਤ ਵਿਚ ਘੁੰਮ ਕੇ ਵੇਖਣਾ ਚਾਹੀਦਾ ਹੈ। ਜਦ ਬਚਿਆਂ ਨੂੰ ਪਤਾ ਹੋਵੇ ਕਿ ਉਸਤਾਦ ਉਨ੍ਹਾਂ ਦੋ ਕੰਮ ਨੂੰ ਵੇਖੇਗਾ ਤਾਂ ਉਹ ਉਸ ਸਾਵਧਾਨੀ ਨਾਲ ਕਰਦੇ ਹਨ। ਦੂਜੇ, ਕਿੱਨੇ ਹੀ ਛੋਟੀਆਂ ਜਮਾਤਾਂ ਦੇ ਬੱਚੇ ਆਪਣੀਆਂ ਨੋਟਬੁਕਾਂ ਦੀ ਠੀਕ ਤਰ੍ਹਾਂ ਵਰਤੋਂ ਨਹੀਂ ਕਰ ਸਕਦੇ। ਉਨ੍ਹਾਂ ਨੂੰ ਨੋਟ ਬੁਕਾਂ ਵਿਚ ਲਿਖਣ ਦੀ ਜਾਚ ਨਹੀਂ ਆਉਂਦੀ। ਅਜਿਹੇ ਬਚਿਆਂ ਦੀ ਵੇਖ ਭਾਲ ਕਰਨਾ ਅਤੇ ਉਨ੍ਹਾਂ ਦੀ ਸਹਾਇਤਾ ਕਰਨਾ ਜ਼ਰੂਰੀ ਹੈ। ਜਦ ਬੱਚੇ ਕੁਝ ਲਿਖਦੇ ਹੁੰਦੇ ਹਨ ਤਾਂ ਸੁੱਚਜਾ ਉਸਤਾਦ ਹਰ ਬੱਚੇ ਦੇ ਕੋਲ ਜਾ ਕੇ ਜਿਤੇ ਲੋੜ ਜਾਪੇ ਸੁਝਾਓ ਦਿੰਦਾ ਹੈ। ਅਤੇ ਹੋਰ ਹਰ ਤਰ੍ਹਾਂ ਦੀ ਸਹਾਇਤਾ ਦਿੰਦਾ ਹੈ।
ਜਮਾਤ ਵਿਚ ਜੋ ਕੁਝ ਬੱਚਾ ਲਿਖੇ ਉਸ ਨੂੰ ਉਸਤਾਦ ਇਕ ਵਾਰ ਜਮਾਤ ਖਤਮ ਹੋਣ ਪਿਛੋਂ ਵੇਖ ਲਵੋ। ਸਾਡੇ ਆਮ ਸਕੂਲਾਂ ਵਿਚ ਬਚਿਆਂ ਦੇ ਘਰੋਂ ਲਿਖਕੇ ਲਿਆਂਦੇ ਲੇਖ ਜਾਂ ਅਭਿਆਸ ਵੇਖਣ ਦਾ ਰਿਵਾਜ ਤਾਂ ਹੈ, ਪਰ ਜਮਾਤ ਵਿਚ ਲਿਖੀਆਂ ਗਲਾਂ ਨੂੰ ਵੇਖਣ ਦਾ ਰਿਵਾਜ ਨਹੀਂ। ਇਸ ਕਰਕੇ ਬਚਿਆਂ ਵਿਚ ਜਿਹੜੀ ਬੌਧਿਕ ਢਿਲਪੁਣਾ ਆ ਜਾਂਦਾ ਹੈ ਉਹ ਉਹ ਬਚਿਆਂ ਲਈ ਬੜਾ ਹਾਨੀਕਾਰਕ ਸਿੱਧ ਹੁੰਦਾ ਹੈ। ਬੱਚੇ ਜਦ ਇਹ ਜਾਣਦੇ ਹਨ ਕਿ ਉਨ੍ਹਾਂ ਦੀ ਜਮਾਤ ਵਾਲੀ ਨੋਟਬੁਕ ਉਸਤਾਦ ਨਹੀਂ ਦੇਖਦਾ ਤਾਂ ਉਹ ਉਸ ਵਿਚ ਗਲਤ ਮਲਤ ਲਿਖ ਲੈਂਦੇ ਹਨ ਅਤੇ ਕੰਮ ਵੀ ਬੜੀ, ਬੇਪਰਵਾਹੀ ਨਾਲ ਕਰਦੇ ਹਨ। ਇਸ ਤਰ੍ਹਾਂ ਜਮਾਤ ਦੀ ਲਿਖਾਈ ਬਚਿਆਂ ਵਿਚ ਹੋਰ ਵੀ ਲਾਪਰਵਾਹੀ ਨਾਲ ਗਲਤ ਲਿਖਣ ਦਾ ਅਭਿਆਸ