ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੮

ਕਰਾਂ ਦਿੰਦੀ ਹੈ। ਪਿਛੋਂ ਜਾ ਕੇ ਇਸ ਅਭਿਆਸ ਤੋਂ ਛੁਟਕਾਰਾ ਪਾਉਣਾ ਔਖਾ ਹੋ ਜਾਂਦਾ ਹੈ। ਜਮਾਤ ਵਿਚ ਜੋ ਕੁਝ ਲਿਖਿਆ ਜਾਂਦਾ ਹੈ ਉਸ ਨੂੰ ਬੱਚੇ ‘ਰਫ ਵਰਕ' ਕਹਿੰਦੇ ਹਨ ਅਤੇ ਘਰ ਤੋਂ ਲਿਖਕੇ ਲਿਆਂਦੇ ਨੂੰ ‘ਫੇਅਰ’ ਆਖਦੇ ਹਨ। ਇਹ ਸਮਝ ਲਿਆ ਜਾਂਦਾ ਹੈ ਕਿ ਜਮਾਤ ਵਿਚ ਬੇਪਰਵਾਹੀ ਨਾਲ ਲਿਖਣਾ ਮੁਆਫ ਹੈ। ਇਹ ਹੀ ਆਦਤ ਅੱਗੇ ਲਈ ਵੀ ਬਣੀ ਰਹਿੰਦੀ ਹੈ ਅਤੇ ਉਨ੍ਹਾਂ ਦੀ ਬਾਲਗ ਅਵਸਥਾ ਵਿਚ ਜਾ ਕੇ ਕਈ ਤਰ੍ਹਾਂ ਦੀਆਂ ਉੜਿਚਨਾ ਦਾ ਕਾਰਨ ਬਣਦੀ ਹੈ।

ਬਚਿਆਂ ਦੀਆਂ ਨੋਟਬੁਕਾਂ ਨੂੰ ਵੇਖਣਾ ਵੀ ਇਕ ਭਾਰੀ ਜਿਮੇਵਾਰੀ ਦਾ ਕੰਮ ਹੈ। ਆਪਣੇ ਵਿਚਾਰਾਂ ਨੂੰ ਸ਼ੁਧ ਬੋਲੀ ਵਿਚ ਪਰਗਟ ਕਰਨ ਦੀ ਯੋਗਤਾ ਅਭਿਆਸ ਨਾਲ ਹੀ ਆਉਂਦੀ ਹੈ। ਬੱਚਿਆਂ ਨੂੰ ਜਿਸ ਤਰ੍ਹਾਂ ਦੀ ਬੋਲੀ ਦੇ ਬੋਲਣ ਜਾਂ ਲਿਖਣ ਦਾ ਅਭਿਆਸ ਜਾਂਦਾ ਹੈ ਉਸੇ ਤਰ੍ਹਾਂ ਉਹ ਆਪਣੀ ਬਾਲਗ ਉਮਰ ਵਿਚ ਜਾ ਕੇ ਲਿਖਦੇ ਜਾਂ ਬੋਲਦੇ ਹਨ। ਕਈ ਉਸਤਾਦ ਬਚਿਆਂ ਤੋਂ ਲਿਖਣ ਦਾ ਕੰਮ ਤਾਂ ਕਾਫੀ ਕਰਵਾਉਂਦੇ ਹਨ ਪਰ ਉਹ ਵੇਖਣ ਦਾ ਯਤਨ ਨਹੀਂ ਕਰਦੇ ਕਿ ਉਸ ਤੋਂ ਬੱਚੇ ਨੂੰ ਲਾਭ ਕਿੱਨਾ ਕੁ ਹੁੰਦਾ ਹੈ। ਉਹ ਬਚਿਆਂ ਦੀਆਂ ਨੋਟਬੁਕਾਂ ਵਿਚ ਕੀਤੀਆਂ ਭੁੱਲਾਂ ਨੂੰ ਬੜੀ ਹੁਸ਼ਿਆਰੀ ਨਾਲ ਠੀਕ ਕਰਦੇ ਹਨ ਪਰ ਇਹ ਜਾਨਣ ਦਾ ਯਤਨ ਨਹੀਂ ਕਰਦੇ ਕਿ ਉਨ੍ਹਾਂ ਦੀ ਮਿਹਨਤ ਦਾ ਬਚਿਆਂ ਨੇ ਕਿੱਨਾ ਕੁ ਲਾਭ ਉਠਾਇਆ ਹੈ। ਕਈ ਬੱਚੇ ਉਸਤਾਦ ਦੇ ਦਿੱਤੇ ਕੰਮ ਨੂੰ ਕਰ ਲੈਂਦੇ ਹਨ ਪਰ ਉਸਤਾਦ ਦੀਆਂ ਠੀਕ ਕੀਤੀਆਂ ਗਲਤੀਆਂ ਵਲ ਧਿਆਨ ਨਹੀਂ ਦਿੰਦੇ। ਇਕ ਬੱਚਾ ਆਪਣੀ ਨੋਟਬੁਕ ਵਿਚ ਜਿੱਨੀਆਂ ਵਧੇਰੇ ਗਲਤੀਆਂ ਕਰਦਾ ਹੈ ਉੱਨਾ ਹੀ ਉਸ ਦਾ ਉਸਤਾਦ ਦੀਆਂ ਠੀਕ ਕੀਤੀਆਂ ਗਲਤੀਆਂ ਵਲ ਘਟ ਧਿਆਨ ਹੁੰਦਾ ਹੈ। ਜਿਸ ਬੱਚੇ ਦਾ ਲੇਖ ਲਾਲ ਸਿਆਹੀ ਨਾਲ ਰੰਗਿਆ ਹੁੰਦਾ ਹੈ ਉਹ ਉਸ ਨੂੰ ਖੋਲ੍ਹ ਕੇ ਵੀ ਨਹੀਂ ਵੇਖਦਾ ਅਤੇ ਜੋ ਵੇਖਦਾ ਹੈ ਤਾਂ ਉਸ ਨੂੰ ਇਕ ਪਾਸੇ ਸਿੱਟ ਪਾਦਾਂ ਹੈ। ਆਪਣੀਆਂ ਭੁਲਾਂ ਦਾ ਦੂਜੇ ਵਿਅਕਤੀ ਰਾਹੀਂ ਸੁਧਾਰ ਕਿਸੇ ਨੂੰ ਵੀ ਚੰਗਾ ਨਹੀਂ ਲਗਦਾ। ਇਸ ਨਾਲ ਸ੍ਵੈ ਤ੍ਰਿਸਕਾਰ ਦੀ ਭਾਵਨਾ ਪੈਦਾ ਹੁੰਦੀ ਹੈ ਜਿਸ ਤੋਂ ਹਰ ਵਿਅਕਤੀ ਬਚਨਾ ਚਾਹੁੰਦਾ ਹੈ। ਬੱਚਾ ਵੀ ਉਸ ਹੱਦ ਤਕ ਆਪਣੀਆਂ ਗਲਤੀਆਂ ਦਾ ਸੁਧਾਰ ਕਰਨ ਲਈ ਤਿਆਰ ਹੁੰਦਾ ਹੈ ਜਿਥੋਂ ਤਕ ਉਸ ਨੂੰ ਯਕੀਨ ਹੋਵੇ ਕਿ ਉਹ ਇਨਾਂ ਗਲਤੀਆਂ ਤੋਂ ਛੁਟਕਾਰਾ ਪਾ ਸਕਦਾ ਹੈ। ਜਦ ਬਚਾ ਗਲਤੀ ਦੇ ਸੁਧਾਰ ਵਲੋਂ ਨਿਰਾਸ ਹੋ ਜਾਂਦਾਂ ਹੈ ਤਾਂ ਕੁਦਰਤੀ ਤੌਰ ਤੇ ਆਪਣੀਆਂ ਕਮਜ਼ੋਰੀਆਂ ਬਾਰੇ ਨਾ ਸੋਚਣਾ ਹੀ ਠੀਕ ਸਮਝਦਾ ਹੈ।

ਉਪਰ ਦਸੀ ਮਨੋਵਿਗਿਆਨਕ ਸਚਿਆਈ ਸਮਝ ਕੇ ਉਸਤਾਦ ਨੂੰ ਚਾਹੀਦਾ ਹੈ ਕਿ ਉਹ ਜਿਥੋਂ ਤਕ ਹੋ ਸਕੇ ਆਮ ਬਚਿਆਂ ਤੋਂ ਗਲਤੀਆਂ ਠੀਕ ਕਰਵਾਏ। ਆਪ ਗਲਤੀਆਂ ਠੀਕ ਕਰਨ ਨਾਲ ਮਨੁੱਖ ਵਿਚ ਸ੍ਵੈ-ਭਰੋਸਾ ਪੈਦਾ ਹੁੰਦਾ ਹੈ, ਉਸ ਦੀਆਂ ਗਲਤੀਆਂ ਦੀ ਗਿਣਤੀ ਨਿਤ ਦਿਨ ਘਟਦੀ ਜਾਂਦੀ ਹੈ ਅਤੇ ਉਸ ਨੂੰ ਨਵਾਂ ਕੰਮ ਕਰਨ ਲਈ ਉਤਸ਼ਾਹ ਮਿਲਦਾ ਹੈ। ਜਿਥੋਂ ਤਕ ਹੋ ਸਕੇ ਉਸਤਾਦ ਬੱਚੇ ਦੀ ਭੁਲ ਦੱਸ ਦੇਵੇ ਪਰ ਉਸ ਨੂੰ ਠੀਕ ਕਰਨ ਦਾ ਭਾਰ ਬੱਚੇ ਉਤੇ ਰਹਿਣ ਦੇਵੇ। ਬੱਚੇ ਆਪਣੀ ਲਿਖਾਈ ਵਿਚ ਕਈ ਤਰ੍ਹਾਂ ਦੀਆਂ ਭੁਲਾਂ ਕਰਦੇ ਹਨ। ਭੁਲਾਂ ਨੂੰ ਦਸਣ ਲਈ ਵਖ ਵਖ ਇਸ਼ਾਰੇ ਬੰਨ੍ਹ ਲੈਣੇ ਚਾਹੀਦੇ ਹਨ।

ਬਚਿਆਂ ਨੂੰ ਇਕ ਵਾਰੀ ਬਹੁਤ ਸਾਰੀਆਂ ਗਲਤੀਆਂ ਨਾ ਦੱਸੀਆਂ ਜਾਣ। ਇਸ ਨਾਲ ਉਨ੍ਹਾਂ ਦਾ ਉਤਸ਼ਾਹ ਖਤਮ ਹੋ ਜਾਂਦਾ ਹੈ। ਜੋ ਕੋਈ ਬੱਚਾ ਆਪਣੀ ਲਿਖਾਈ ਵਿਚ