ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੬

ਰਚਨਾਤਮਕ ਕੰਮ ਉਹ ਹੈ ਜਿਹੜਾ ਆਪਣੇ ਆਪ ਸ਼ੌਕ ਨਾਲ ਕੀਤਾ ਜਾਵੇ ਅਤੇ ਜਿਸ ਦੇ ਕਰਨ ਵਿਚ ਮਨੁਖ ਕਾਹਲਾ ਪਿਆ ਪਰਤੀਤ ਕਰੇ। ਰਚਨਾਤਮਕ ਕੰਮ ਵਿਚ ਆਸ ਦੀ ਪਰੇਰਨਾ ਹੁੰਦੀ ਹੈ। ਜਿਹੜਾ ਕੰਮ ਡਰ ਦੀ ਪਰੇਰਨਾ ਤੋਂ ਕੀਤਾ ਜਾਂਦਾ ਹੈ ਉਹ ਨਿਰਾਕਾਰ ਬਣ ਜਾਂਦਾ ਹੈ। ਜਿਸ ਬੱਚੇ ਵਿਚ ਆਪਣੇ ਆਪ ਸ਼ੌਕ ਨਾਲ ਕੰਮ ਕਰਨ ਦੀ ਆਦਤ ਨਹੀਂ ਪੈਂਦੀ ਉਸਨੂੰ ਅਸਲ ਖੁਸ਼ੀ ਪਰਾਪਤ ਨਹੀਂ ਹੁੰਦੀ। ਜਦ ਉਹ ਆਪਣੇ ਸਕੂਲ ਦੇ ਕੰਮ ਵਿਚ ਖੁਸ਼ੀ ਪਰਾਪਤ ਨਹੀਂ ਕਰਦਾ ਤਾਂ ਉਹ ਖੁਸ਼ੀ ਦੀ ਭਾਲ ਹੋਰ ਹੋਰ ਕੰਮਾਂ ਵਿਚ ਲਭਦਾ ਹੈ। ਇਸ ਤਰ੍ਹਾਂ ਦਾ ਬੱਚਾ ਏਂਦ੍ਰਿਕ ਸੁਖ ਦੀ ਭਾਲ ਵਿਚ ਪੈ ਜਾਂਦਾ ਹੈ। ਇਸ ਦੇ ਨਾਲ ਉਸ ਵਿਚ ਕਈ ਤਰ੍ਹਾਂ ਦੇ ਔਗੁਣ ਆ ਜਾਂਦੇ ਹਨ। ਵਿਭਚਾਰ ਦੀ ਵਿਰਤੀ, ਕਾਮ-ਚੇਸ਼ਟਾ, ਸਿਗਰਟ ਪੀਣਾ, ਚੋਰੀ ਕਰਨਾ, ਝੂਠ ਬੋਲਣਾ, ਬਕਵਾਸ ਕਰਨਾ, ਚੁਗਲੀਆਂ ਮਾਰਨਾ ਆਦਿ ਆਦਤਾਂ ਅਜਿਹੇ ਬਚਿਆਂ ਵਿਚ ਹੀ ਪਾਈਆਂ ਜਾਂਦੀਆਂ ਹਨ। ਇਨ੍ਹਾਂ ਬਚਿਆਂ ਵਿਚ ਸ੍ਵੈ-ਗਿਲਾਨੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਹ ਭਾਵ ਮਾਨਸਕ ਗੁੰਝਲਾਂ ਨਾਲ ਰਲਕੇ ਕਈ ਤਰ੍ਹਾਂ ਦੇ ਔਗਣਾਂ ਵਿਚ ਪਰਗਟ ਹੁੰਦਾ ਹੈ। ਜਿਸ ਬੱਚੇ ਵਿਚ ਆਤਮ-ਵਿਸ਼ਵਾਸ਼ ਦੀ ਘਾਟ ਹੁੰਦੀ ਹੈ ਉਸਦੀ ਇੱਛਾ-ਸ਼ਕਤੀ ਨਿਰਬਲ ਹੋ ਜਾਂਦੀ ਹੈ। ਜੇ ਉਹ ਕਿਸੇ ਬੁਰੀ ਆਦਤ ਵਿਚ ਪੈ ਜਾਂਦਾ ਹੈ ਤਾਂ ਉਸ ਤੋਂ ਆਪਣੇ ਆਪ ਨੂੰ ਮੁਕਤ ਕਰਨ ਵਿਚ ਸਫਲ ਨਹੀਂ ਹੁੰਦਾ।

ਬਹੁਤ ਸਾਰੇ ਬੱਚੇ ਸਮਝ ਵਿਚ ਕਿਸੇ ਤਰ੍ਹਾਂ ਘਟ ਨਾ ਹੁੰਦਿਆਂ ਵੀ ਜਮਾਤ ਤੋਂ ਪਿੱਛੇ ਰਹਿ ਜਾਂਦੇ ਹਨ। ਇਸ ਦਾ ਕਾਰਨ ਕਿਸੇ ਮੱਹਤਾ ਵਾਲੀ ਸੰਥਾ ਨੂੰ ਸਮਝਾਉਣ ਵਲੋ ਉਸਦਾ ਗੈਰ-ਹਾਜ਼ਰ ਹੋਣਾ ਹੁੰਦਾ ਹੈ। ਕਦੇ ਕਦੇ ਬੱਚਾ ਸੰਥਾ ਦੇ ਵਿਸ਼ੇਸ਼ ਹਿਸੇ ਨੂੰ ਸ਼ਮਝ ਨਹੀਂ ਸਕਦਾ ਜਿਸ ਕਰਕੇ ਉਹ ਉਸ ਵਿਸ਼ੇ ਵਿਚ ਕਮਜ਼ੋਰ ਹੋ ਜਾਂਦਾ ਹੈ। ਲੇਖਕ ਦਾ ਇਕ ਤਿੱਖੀ ਬੁੱਧੀ ਵਾਲਾ ਵਿਦਿਆਰਥੀ ਹਾਈ ਸਕੂਲ ਦੀ ਪਰੀਖਿਆ ਇਸ ਲਈ ਪਾਸ ਨਹੀਂ ਕਰ ਸਕਿਆ ਕਿ ਉਹ ਛੋਟੀ ਜਮਾਤ ਵਿਚ ਹੀ ਗਣਿਤ ਵਿਚ ਕਮਜ਼ੋਰ ਹੋ ਗਿਆ ਸੀ। ਇਸ ਕਮਜ਼ੋਰੀ ਦਾ ਕਾਰਨ ਤ੍ਰੈ-ਰਾਸ਼ਿਕ ਨਿਯਮ ਨੂੰ ਨਾ ਸਮਝ ਸਕਣਾ ਸੀ। ਜੇ ਕੋਈ ਹੁਸ਼ਿਆਰ ਉਸਤਾਦ ਇਸ ਗਲ ਦਾ ਪਤਾ ਕਢ ਲੈਂਦਾ ਅਤ ਵਲੇ ਸਿਰ ਉਸਦੀ ਕਮਜ਼ੋਰੀ ਦਾ ਇਲਾਜ ਕਰ ਦਿੰਦਾ ਤਾਂ ਉਹ ਉਸ ਬੱਚੇ ਨੂੰ ਸਦਾ ਲਈ ਗਣਿਤ ਵਿਚ ਹੁਸ਼ਿਆਰ ਬਣਾ ਦਿੰਦਾ।

ਕਿੰਨਿਆਂ ਹੀ ਬਚਿਆਂ ਵਿਚ ਖਾਸ ਤਰ੍ਹਾਂ ਦੀਆਂ ਸਰੀਰਕ ਜਾਂ ਮਾਨਸਿਕ ਕਮਜ਼ੋਰੀਆਂ ਜਾਂ ਔਕੜਾਂ ਹੁੰਦੀਆਂ ਹਨ। ਬੱਚੇ ਦੇ ਮਾਨਸਿਕ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਉਸਤਾਦ ਇਨ੍ਹਾਂ ਕਮਜ਼ੋਰੀਆਂ ਨੂੰ ਸਮਝੇ। ਅੱਖਾਂ ਦੀ ਕਮਜ਼ੋਰੀ ਹੋਣ ਕਰਕੇ ਬੱਚੇ ਦੀ ਪੜ੍ਹਾਈ ਵਿਚ ਕਈ ਤਰ੍ਹਾਂ ਦੀਆਂ ਔਕੜਾਂ ਪੈਦਾ ਹੋ ਜਾਂਦੀਆਂ ਹਨ। ਜਿਹੜਾਂ ਬੱਚਾ ਅਖਾਂ ਤੋਂ ਕਮਜ਼ੋਰ ਹੁੰਦਾ ਹੈ ਉਹ ਬਲੈਕ ਬੋਰਡ ਤੇ ਲਿਖੀ ਗਲ ਦੂਰ ਤੋਂ ਨਹੀਂ ਵੇਖ ਸਕਦਾ। ਕਦੇ ਕਦੇ ਬੱਚਾ ਆਪਣੀ ਪੁਸਤਕ ਪੜ੍ਹਨ ਲਈ ਆਪਣੀਆਂ ਅੱਖਾਂ ਤੇ ਖਾਸ ਜ਼ੋਰ ਪਾਉਂਦਾ ਹੈ। ਇਸ ਨਾਲ ਉਸਦੇ ਦਿਮਾਗ ਉਤੇ ਵੀ ਜ਼ੋਰ ਪੈਦਾ ਹੈ। ਅਜਿਹਾ ਬੱਚਾ ਦੂਜਿਆ ਦੇ ਟਾਕਰੇ ਛੇਤੀ ਥੱਕ ਜਾਂਦਾ ਹੈ। ਪਰ ਉਸ ਨੂੰ ਥਕਾਵਟ ਦੀ ਹਾਲਤ ਵਿਚ ਵੀ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਬੱਚੇ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਸਿਰਦਰਦ, ਬਦਹਜ਼ਮੀ, ਚਿੜਚੜਾਪਣ ਆਦਿ ਬੀਮਾਰੀਆਂ ਅੱਖ ਵੀ ਕਮਜ਼ੋਰੀ ਕਰਕੇ ਪੈਦਾ ਹੋ ਜਾਂਦੀਆਂ ਹਨ। ਕਮਜ਼ੋਰ ਨਜ਼ਰ ਵਾਲੇ ਬੱਚੇ ਨੂੰ ਪੁਸਤਕ ਦੇ ਪੜ੍ਹਨ ਅਤੇ ਸੰਥਾ ਦੇ ਸਮਝਣ ਵਿਚ ਔਖ ਹੁੰਦਾ ਹੈ। ਇਸ ਲਈ ਬੱਚਾ ਜਮਾਤ ਵਿਚ ਪਿੱਛੇ ਰਹਿਣ ਲੱਗ ਜਾਂਦਾ।