ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੭

ਕੁਝ ਬੱਚੇ ਘਰ ਦੇ ਵਾਤਾਵਰਨ ਕਰ ਕੇ ਜਾਂ ਕਿਸੇ ਮਾਨਸਿਕ ਗੁੰਝਲ ਕਰ ਕੇ ਪੜ੍ਹਾਈ ਵਿਚ ਪਿਛੇ ਰਹਿਣ ਲੱਗ ਜਾਂਦੇ ਹਨ। ਕੋਈ ਵਿਰਲਾ ਉਸਤਾਦ ਹੀ ਬੱਚੇ ਦੀਆਂ ਇਨ੍ਹਾਂ ਔਕੜਾਂ ਨੂੰ ਜਾਣਨ ਦਾ ਯਤਨ ਕਰਦਾ ਹੈ। ਉਹ ਇਹ ਆਪਣਾ ਫਰਜ਼ ਨਹੀਂ ਸਮਝਦਾ ਕਿ ਹਰ ਬੱਚੇ ਦੀ ਮਾਨਸਿਕ ਔਕੜ ਨੂੰ ਸਮਝਣ ਦਾ ਯਤਨ ਕਰੋ। ਘਰੋਂ ਕਠੋਰ ਵਰਤਾਉ ਜਾਂ ਵਿਸ਼ੇਸ਼ ਲਾਡ-ਪਿਆਰ ਬੱਚੇ ਦੀ ਪੜ੍ਹਾਈ ਉਤੇ ਪਰਭਾਵ ਪਾਉਂਦਾ ਹੈ। ਕਠੋਰ ਵਾਤਾਵਤਨ ਵਿਚ ਰਹਿਣ ਵਾਲਾ ਬੱਚਾ ਨਿਰਉਤਸ਼ਾਹ ਹੋ ਜਾਂਦਾ ਹੈ ਅਤੇ ਲਾਡ-ਪਿਆਰ ਵਿਚ ਰਹਿਣ ਵਾਲਾ ਆਲਸੀ ਅਤੇ ਨਿਕੰਮਾ ਹੋ ਜਾਂਦਾ ਹੈ। ਕੁਝ ਬਚਿਆਂ ਵਿਚ ਜਟੀਲ ਆਦਤਾਂ ਹੁੰਦੀਆਂ ਹਨ। ਇਨ੍ਹਾਂ ਆਦਤਾਂ ਕਰ ਕੇ ਵੀ ਬੱਚਾ ਪੜ੍ਹਾਈ ਵਿਚ ਪਿੱਛੇ ਰਹਿਣ ਲੱਗ ਜਾਂਦਾ ਹੈ। ਜਦ ਬੱਚਾ ਇਨ੍ਹਾਂ ਆਦਤਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਤਾਂ ਉਹ ਪੜ੍ਹਾਈ ਵਿਚ ਬੜੀ ਉੱਨਤੀ ਵਿਖਾਉਣ ਲੱਗ ਜਾਂਦਾ ਹੈ।

ਬੱਚੇ ਦੀ ਸਿੱਖਿਆ ਦੇ ਸਾਰੇ ਦੋਸ਼ਾਂ ਦਾ ਅੰਤ ਬੱਚੇ ਨੂੰ ਸਿਖਿਆ ਦੀ ਇਕਾਈ ਬਨਾਉਣ ਨਾਲ ਹੋ ਜਾਂਦਾ ਹੈ। ਜਦ ਉਸਤਾਦ ਹਰ ਬਚੇ ਦੇ ਵਿਅਕਤਿਤਵ ਦਾ ਅਧਿਅਨ ਕਰਨਾ ਆਪਣਾ ਫਰਜ਼ ਬਣਾ ਲੈਂਦਾ ਹੈ ਤਾਂ ਬਚਿਆਂ ਦੀਆਂ ਕਈ ਮਾਨਸਿਕ ਔਕੜਾਂ ਸੋਖਿਆਂ ਖਤਮ ਹੋ ਜਾਂਦੀਆਂ ਹਨ। ਬੱਚੇ ਦੀਆਂ ਬਹੁਤ ਸਾਰੀਆਂ ਮਾਨਸਿਕ ਗੁੰਝਲਾਂ ਉਸਤਾਦ ਦੇ ਉਸ ਦੇ ਜੀਵਨ ਵਿਚ ਰੁਚੀ ਰਖਣ ਨਾਲ ਹੀ ਖਤਮ ਹੋ ਜਾਂਦੀਆਂ ਹਨ। ਜਦ ਉਸਤਾਦ ਇਕ ਬੱਚੇ ਵਲ ਆਪਣਾ ਧਿਆਨ ਖਾਸ ਤਰ੍ਹਾਂ ਨਾਲ ਦੇਣ ਲੱਗ ਜਾਂਦਾ ਹੈ ਤਾਂ ਉਸ ਬੱਚੇ ਵਿਚ ਸ੍ਵੈ-ਭਰੋਸਾ ਪੈਦਾ ਹੋ ਜਾਂਦਾ ਹੈ ਅਤੇ ਇਸ ਨਾਲ ਉਸ ਵਿਚ ਰਚਨਾਤਮਕ ਕੰਮ ਕਰਨ ਦੀ ਸ਼ਕਤੀ ਵਧ ਜਾਂਦੀ ਹੈ। ਰਚਨਾਤਮਕ ਕੰਮ ਕਰਨ ਦੀ ਨਾਲ ਬੱਚੇ ਦੀ ਮਾਨਸਿਕ ਨਾ-ਬਰਾਬਰੀ ਖਤਮ ਹੋ ਜਾਂਦੀ ਹੈ ਅਤੇ ਉਸ ਦੇ ਚਰਿਤਰ ਦਾ ਸੁਧਾਰ ਆਪਣੇ ਆਪ ਹੋ ਜਾਂਦਾ ਹੈ।

ਬਚਿਆਂ ਦੀ ਉਚਿਤ ਸਿਖਿਆ ਲਈ ਉਨ੍ਹਾਂ ਦੇ ਮਨ ਉਤੇ ਕਾਬੂ ਪਾਉਣਾ ਬੜਾ ਜ਼ਰੂਰੀ ਹੈ। ਜਿਸ ਉਸਤਾਦ ਦਾ ਬਚਿਆਂ ਦੇ ਮਨ ਉਤੇ ਕਾਬੂ ਰਹਿੰਦਾ ਹੈ ਉਹ ਬਚਿਆਂ ਦਾ ਆਚਰਨ ਸੌਖੀ ਤਰ੍ਹਾਂ ਹੀ ਆਪਣੀ ਮਰਜ਼ੀ ਅਨੁਸਾਰ ਬਣਾ ਲੈਂਦਾ ਹੈ। ਉਸ ਅੱਗੇ ਜ਼ਬਤ ਦੀਆਂ ਸਮੱਸਿਆਵਾਂ ਪੈਦਾ ਹੀ ਨਹੀਂ ਹੁੰਦੀਆਂ। ਜਦ ਬੱਚੇ ਅਤੇ ਉਸਤਾਦ ਵਿਚ ਮਨ ਕਰ ਕੇ ਏਕਤਾ ਰਹਿੰਦੀ ਹੈ ਤਾਂ ਜਿਹੜੀਆਂ ਗਲਾਂ ਉਸਤਾਦ ਬੱਚੇ ਨੂੰ ਕਹਿੰਦਾ ਹੈ ਉਨ੍ਹਾਂ ਧਿਆਠ ਨਾਲ ਸੁਣਦਾ ਹੈ; ਜੋ ਉਸਤਾਦ ਕਿਸੇ ਵਾਕ ਦੇ ਅਰਬ ਸਪਸ਼ਟ ਨਹੀਂ ਕਰ ਸਕਦਾ ਤਾਂ ਵੀ ਬੱਚਾ ਉਸ ਦੇ ਇਸ਼ਾਰਿਆਂ ਨੂੰ ਸਮਝ ਲੈਂਦਾ ਹੈ। ਬਹੁਤ ਸਾਰੇ ਉਸਤਾਦ ਜਮਾਤ ਸਾਰੇ ਬੱਚਿਆਂ ਦੇ ਨਾਂ ਵੀ ਨਹੀਂ ਜਾਣਦੇ। ਉਸਤਾਦ ਦਾ ਜਿੱਨਾ ਬੱਚੇ ਉਤੇ ਕਾਬੂ ਉਸ ਦਾ ਨਾਂ ਜਾਣਨ ਨਾਲ ਹੁੰਦਾ ਹੈ ਉੱਨਾ ਬਿਨਾਂ ਨਾਂ ਜਾਣੇ ਨਹੀਂ ਹੁੰਦਾ।

ਯੋਗਤਾ ਅਨੁਸਾਰ ਸਿਖਿਆ

ਜੇ ਜਮਾਤ ਦੀ ਥਾਂ ਬੱਚੇ ਨੂੰ ਸਿਖਿਆ ਦੀ ਇਕਾਈ ਮੰਨ ਲਿਆ ਜਾਵੇ ਤਾਂ ਬੱਚੇ ਦੀ ਸਿੱਖਿਆ ਵਿਚ ਉਸ ਦੀ ਯੋਗਤਾ ਦਾ ਧਿਆਨ ਰਖਣਾ ਪਵੇਗਾ। ਹਰ ਬੱਚੇ ਨੂੰ ਉਸ ਦੀ ਯੋਗਤਾ ਅਨੁਸਾਰ ਸਿਖਿਆ ਦੇਣੀ ਹੋਵੇਗੀ। ਵਖ ਵਖ ਬਚਿਆਂ ਵਿਚ ਵਖ ਵਖ ਯੋਗਤਾਵਾਂ ਹੁੰਦੀਆਂ ਹਨ ਕੋਈ ਬੱਚਾ ਤਿੱਖੀ ਸਮਝ ਵਾਲਾ ਹੁੰਦਾ ਹੈ ਤੇ ਕੋਈ ਘਟੀਆ ਸਮਝ ਵਾਲਾ, ਕੋਈ ਬੋਲੀ ਵਿਚ ਵਧੇਰੇ ਯੋਗਤਾ ਰਖਦਾ ਅਤੇ ਕੋਈ ਗਣਿਤ ਵਿਚ ਕਿਸੇ ਦੀ ਰੁਚੀ ਪੜ੍ਹਨ ਲਿਖਣ ਵਲ ਹੁੰਦੀ ਹੈ ਅਤੇ ਕਿਸੇ ਦੀ ਚਿਤਰਕਾਰੀ ਵਿਚ, ਉਸ ਦੀ ਰੁਚੀ ਅਤੇ ਯੋਗਤਾ ਅਨੁਸਾਰ ਸਿਖਿਆ ਦੇਣ ਨਾਲ ਉਸ ਦੀਆਂ ਮਾਨਸਿਕ ਸ਼ਕਤੀਆਂ ਦਾ ਸਮੁੱਚਾ ਵਿਕਾਸ ਹੁੰਦਾ ਹੈ।