ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੦

ਬੱਚੇ ਦਾ ਬੌਧਿਕ ਵਿਕਾਸ ਤਾਂ ਕਾਫੀ ਹੋ ਜਾਂਦਾ ਹੈ ਪਰ ਉਸ ਦੇ ਭਾਵਾਂ ਦਾ ਕੋਈ ਵਿਕਾਸ ਨਹੀਂ ਹੁੰਦਾ।ਉਨ੍ਹਾਂ ਦੇ ਮਨ ਵਿਚ ਅਜੋੜਤਾ ਪੈਦਾ ਹੋ ਜਾਂਦੀ ਹੈ। ਅਜਿਹੇ ਲੋਕਾਂ ਨੂੰ ਕਈ ਮਾਨਸਿਕ ਰੋਗ ਹੋ ਜਾਂਦੇ ਹੈ ਮਾਨਸਿਕ ਰੋਗਾਂ ਦਾ ਖਾਤਮਾ ਕਰਨ ਲਈ ਇਹ ਜ਼ਰੂਰੀ ਹੈ ਕਿ ਬਚਿਆ ਦੇ ਬੌਧਿਕ ਵਿਕਾਸ ਦੇ ਨਾਲ ਨਾਲ ਉਨ੍ਹਾਂ ਦਾ ਭਾਵਾਤਮਕ ਵਿਕਾਸ ਵੀ ਹੋਵੇ।

ਜਿਨ੍ਹਾਂ ਲੋਕਾਂ ਦਾ ਬੌਧਿਕ ਵਿਕਾਸ ਤਾਂ ਹੋ ਜਾਂਦਾ ਹੈ ਪਰ ਉਨ੍ਹਾਂ ਦੇ ਭਾਵਾਂ ਦਾ ਵਿਕਾਸ ਹੋਣੋਂ ਰਹਿ ਜਾਂਦਾ ਹੈ ਉਹ ਰਾਖਸ਼ੀ ਮਨ-ਬਿਰਤੀ ਦੇ ਹੋ ਜਾਂਦੇ ਹਨ। ਇਕ ਪਾਸੇ ਤਾਂ ਉਹ ਬੜੇ ਕੁਕਰਮੀ ਹੁੰਦੇ ਹਨ ਦੂਜੇ ਪਾਸੇ ਆਪਣੇ ਕੁਕਰਮਾਂ ਨੂੰ ਠੀਕ ਸਾਬਤ ਕਰਨ ਲਈ ਅਤੇ ਦੁਨੀਆਂ ਦੀਆਂ ਅਖਾਂ ਵਿਚ ਮਿੱਟੀ ਪਾਉਣ ਲਈ ਕਈ ਤਰ੍ਹਾਂ ਦੀਆਂ ਜੁਗਤਾਂ ਬਣਾਉਂਦੇ ਹਨ। ਬੁਧੀ ਵਿਚ ਵਾਧਾ ਵਿਗਿਆਨਿਕ ਕਾਢਾਂ ਵਿਚ ਸਹਾਇਤਾ ਦਿੰਦਾ ਹੈ। ਜੇ ਮਨੁਖ ਦੇ ਭਾਵ ਸ਼ੁਧ ਹੁੰਦੇ ਜਾਂ ਉਸਦੇ ਵਿਚਾਰਾਂ ਵਿਚ ਉਦਾਰਤਾ ਹੁੰਦੀ ਤਾਂ ਉਹ ਆਪਣੀ ਬੁਧੀ ਨੂੰ ਅਜੇਹੀਆਂ ਵਿਗਿਆਨਕ ਕਾਢਾਂ ਕਢਣ ਵਿਚ ਵਰਤਦਾ ਜਿਨ੍ਹਾਂ ਨਾਲ ਸੰਸਾਰ ਦੇ ਲੋਕਾਂ ਦਾ ਭਲਾ ਹੁੰਦਾ। ਪਰ ਉਸ ਨੂੰ ਭਾਵਾਂ ਦੀ ਕਿਸੇ ਤਰ੍ਹਾਂ ਦੀ ਸਿਖਿਆ ਨਹੀਂ ਦਿੱਤੀ ਗਈ। ਇਸ ਲਈ ਬੁਧੀ ਦੀ ਵਰਤੋਂ ਉਨ੍ਹਾਂ ਕਾਂਢਾਂ ਦੇ ਕਢਣ ਵਿਚ ਹੁੰਦੀ ਹੈ ਜਿਸ ਨਾਲ ਮਨੁੱਖ ਸਮਾਜ ਜਲਦੀ ਤੋਂ ਜਲਦੀ ਗਰਕ ਹੋ ਜਾਵੇ। ਅਜ ਸੰਸਾਰ ਦੇ ਲੋਕ ਇਕ ਦੂਜੇ ਵਿਰੋਧੀ ਟੋਲੀਆਂ ਵਿਚ ਵੰਡੇ ਜਾ ਚੁੱਕੇ ਹਨ ਅਤੇ ਉਹ ਆਪਣੀ ਬੁਧੀ ਨੂੰ ਅਜਿਹੇ ਕੰਮਾਂ ਵਿਚ ਖਰਚ ਕਰ ਰਹੇ ਹਨ ਜਿਨ੍ਹਾ ਨਾਲ ਉਹ ਇਕ ਦੂਜੇ ਨੂੰ ਸੌਖੀ ਤਰ੍ਹਾਂ ਖਤਮ ਕਰ ਦੇਣ। ਇਸ ਤਰ੍ਹਾਂ ਦੀ ਹਾਲਤ ਵਿਅਕਤੀ ਦੀ ਬੌਧਿਕ ਸਿਖਿਆ ਉੱਤੇ ਬਹੁਤਾ ਹੀ ਜ਼ੋਰ ਦੇਣ ਕਰਕੇ ਪੈਦਾ ਹੋਈ ਹੈ।

ਪੁਰਾਣੇ ਸਮੇਂ ਵਿਚ ਸੰਸਾਰ ਦੋ ਸਿਖਿਆ-ਘਰਾਂ ਵਿਚ ਮਨੁਖ ਨੂੰ ਬੌਧਿਕ ਸਿਖਿਆ ਦੇ ਨਾਲ ਨਾਲ ਧਾਰਮਕ ਸਿਖਿਆ ਵੀ ਦਿੱਤੀ ਜਾਂਦੀ ਸੀ। ਸਮਾਜ ਦਾ ਸੁਸਿਖਿਅਤ ਵਿਆ-ਕਤੀ ਉਹ ਸਮਝਿਆ ਜਾਂਦਾ ਸੀ ਜਿਸ ਦਾ ਵਰਤਾਰਾ ਧਰਮ ਅਨੁਸਾਰ ਹੋਵੇ। ਧਾਰਮਕ ਸਿਖਿਆ ਮਨੁੱਖ ਦੇ ਭਾਵਾਂ ਨੂੰ ਸ਼ੁਧ ਕਰਨ ਦਾ ਸਾਧਨ ਸੀ। ਵਰਤਮਾਨ ਕਾਲ ਵਿਚ ਵਿਗਿਆਨ ਦੇ ਵਾਧੇ ਕਰਕੇ ਜਾਂ ਬੁਧੀ ਵਾਦ ਦੇ ਵਧਣ ਨਾਲ ਸੰਸਾਰ ਦੇ ਸਾਰੇ ਲੋਕਾਂ ਵਿਚ ਧਰਮ ਲਈ ਸ਼ਰਧਾ ਖਤਮ ਹੋ ਗਈ ਹੈ। ਹੁਣ ਧਰਮ ਦੀ ਅਣਹੋਂਦ ਕਰਕੇ ਕੋਈ ਅਜਿਹਾ ਸਾਧਨ ਨਹੀਂ ਰਿਹਾ ਜਿਸ ਨਾਲ ਮਨੁਖ ਦੇ ਪਸ਼ੂਪਣੇ ਉਤੇ ਕੋਈ ਰੋਕ ਲੱਗ ਸਕੇ ਅਥਵਾ ਉਸਦੇ ਅੰਦਰਲੇ ਸੁਭਾ ਦੀ ਸ਼ੁਧੀ ਹੋ ਸਕੇ। ਸੰਸਾਰ ਦੇ ਸਿਖਿਆ ਵਿਗਿਆਨੀ ਬੌਧਿਕ ਸਿਖਿਆ ਤੋਂ ਅੱਕ ਗਏ ਹਨ ਅਤੇ ਉਹ ਬਚਿਆਂ ਨੂੰ ਅਜਿਹੀ ਸਿਖਿਆ ਦੇਣਾ ਚਾਹੁੰਦੇ ਹਨ ਜਿਸ ਨਾਲ ਸੰਸਾਰ ਉਤੋਂ ਘਿਰਨਾ ਦੇ ਭਾਵਾਂ ਦਾ ਖਾਤਮਾਂ ਹੋਵੇ ਅਤੇ ਉਸਦੀ ਥਾਂ ਪਿਆਰ ਅਤੇ ਮਿਤਰਤਾ ਵਿਚ ਵਾਧਾ ਹੋਵੇ।

ਅਮਰੀਕਾ ਦੇ ਵਿਦਿਆਲਿਆਂ ਵਿਚ ਆਧੁਨਿਕ ਕਾਲ ਵਿਚ ਵਿਹਾਰਕ ਸਿਖਿਆ ਉਤੇ ਜ਼ੋਰ ਦਿਤਾ ਜਾਂਦਾ ਹੈ। ਵਿਹਾਰਕ ਸਿਖਿਆ ਰਾਹੀਂ ਬੱਚੇ ਵਿਚ ਨਿਰੀ ਸੋਚਣ ਦੀ ਸ਼ਕਤੀ ਹੀ ਨਹੀਂ ਵਧਦੀ ਸਗੋਂ ਉਸ ਵਿਚ ਕੰਮ ਕਰਨ ਦੀ ਸ਼ਕਤੀ ਵੀ ਵਧਦੀ ਹੈ। ਬਹੁਤ ਸਾਰੇ ਬਚਿਆਂ ਵਿਚ ਸੂਖਮ ਤੋਂ ਸੂਖਮ ਵਿਚਾਰ ਕਰਨ ਦੀ ਯੋਗਤਾ ਹੁੰਦੀ ਹੈ। ਪਰ ਜਦ ਉਨ੍ਹਾਂ ਅੱਗੇ ਅਜਿਹੀ ਸਮੱਸਿਆ ਆ ਖੜੀ ਹੁੰਦੀ ਹੈ ਜਿਸ ਨੂੰ ਹੱਲ ਕਰਨ ਲਈ ਵਿਹਾਰਕ ਤਜਰਬੇ ਦੀ ਲੋੜ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਨਿਆਸਰਾ ਪਰਤੀਤ ਕਰਦੇ ਹਨ। ਇਸ ਲਈ ਅਮਰੀਕਾ ਦੇ ਲੋਕਾਂ ਨੇ ਇਕ ਨਵੀਂ ਸਿਖਿਆ-ਢੰਗ ਦੀ ਕਾਢ ਕਢੀ ਹੈ ਜਿਸ ਨੂੰ "ਪ੍ਰਾਜੈਕਟ