ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੯

ਘਟੀਆ ਬੁਧੀ ਵਾਲੇ ਜਾਂ ਪਿੱਛੇ ਰਹਿ ਗਏ ਬੱਚੇ ਜਮਾਤ ਦੇ ਸਧਾਰਨ ਬਚਿਆਂ ਨਾਲ ਨਹੀਂ ਚਲ ਸਕਦੇ। ਅਮਰੀਕਾ ਅਤੇ ਯੂਰਪ ਵਿਚ ਇਨ੍ਹਾਂ ਬਚਿਆਂ ਲਈ ਵਖਰੀਆਂ ਜਮਾਤਾਂ ਹੁੰਦੀਆਂ ਹਨ। ਇਨ੍ਹਾਂ ਜਮਾਤਾਂ ਵਿਚ ਇਨ੍ਹਾਂ ਬਚਿਆਂ ਨੂੰ ਵਿਸ਼ੇਸ਼ ਢੰਗ ਨਾਲ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਤੋਂ ਇੱਨਾ ਕੰਮ ਵੀ ਨਹੀਂ ਲਿਆ ਜਾਂਦਾ ਜਿੰਨਾ ਆਮ ਸਧਾਰਨ ਬਚਿਆਂ ਤੋਂ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਪਰਬੰਧ ਨਾਲ ਇਕ ਤਾਂ ਘਟੀਆ ਬੁਧੀ ਵਾਲੇ ਬਚਿਆਂ ਦੇ ਕਾਰਨ ਸਧਾਰਨ ਬੱਚਿਆਂ ਦੀ ਪੜ੍ਹਾਈ ਵਿਚ ਰੋਕ ਨਹੀਂ। ਪੈਂਦੀ ਅਤੇ ਦੂਜੇ, ਘਟੀਆ ਬੁਧੀ ਜਾਂ ਪਿੱਛੇ ਰਹਿ ਗਏ ਬਚੇ ਦੀ ਪੜ੍ਹਾਈ ਵੀ ਠੀਕ ਤਰ੍ਹਾਂ ਹੁੰਦੀ ਹੈ। ਜਦ ਕੋਈ ਬੱਚਾ ਆਪਣੇ ਨਿਤ ਦੇ ਕੰਮ ਵਿਚ ਆਪਣੇ ਸਾਥੀਆਂ ਦੇ ਟਾਕਰੇ ਬਹੁਤ ਅਗੇ ਵਧ ਜਾਂਦਾ ਹੈ ਅਤੇ ਉਹ ਆਮ ਸਧਾਰਨ ਬੁਧੀ ਦੇ ਬਚਿਆਂ ਬਰਾਬਰ ਕੰਮ ਕਰਨ ਲਗ ਜਾਂਦਾ ਹੈ ਤਾਂ ਉਸ ਨੂੰ ਘਟੀਆ ਬੁਧੀ ਵਾਲੀ ਜਮਾਤ ਤੋਂ ਕਢ ਕੇ ਸਕੂਲ ਦੀਆਂ ਆਮ ਜਮਾਤਾਂ ਵਿਚ ਦਾਖਲ ਕਰ ਲਿਆ ਜਾਂਦਾ ਹੈ।

ਅਧੁਨਿਕ ਕਾਲ ਵਿਚ ਦੋ ਤਰ੍ਹਾਂ ਦੀਆਂ ਬੁਧੀ-ਮਾਪਕ ਪਰੀਖਿਆਵਾ ਦੀ ਕਾਢ ਕੱਢੀ ਗਈ ਹੈ। ਇਕ ਕਿਸਮ ਦੀ ਪਰੀਖਿਆ ਨਾਲ ਬਚਿਆਂ ਦੀ ਸੰਪੂਰਨ ਬੁਧੀ ਕਿਹੋ ਜਹੀ ਹੈ ਦਾ ਪਤਾ ਕਢਿਆ ਜਾਂਦਾ ਹੈ ਅਰਬਾਤ ਇਹ ਜਾਨਣ ਦਾ ਯੜਨ ਕੀਤਾ ਜਾਂਦਾ ਹੈ ਕਿ ਉਹ ਤੇਜ ਬੁਧੀ ਦਾ ਹੈ, ਆਮ ਸਧਾਰਨ ਬੁਧੀ ਦਾ ਹੈ ਜਾਂ ਘਟੀਆ ਬੁਧੀ ਦਾ ਹੈ। ਦੂਜੀ ਕਿਸਮ ਦੀ ਪਰੀਖਿਆ ਵਿਚ ਬੱਚੇ ਦੀ ਵਿਸ਼ੇਸ਼ ਕਿਸਮ ਦੀ ਰੁਚੀ ਅਤੇ ਵਿਸ਼ੇਸ਼ ਯੋਗਤਾ ਦਾ ਪਤਾ ਕਰਨ ਦਾ ਯਤਨ ਕੀਤਾ ਜਾਂਦਾ ਹੈ। ਬੱਚੇ ਦੀਆਂ ਵਿਸ਼ੇਸ਼ ਯੋਗਤਾਵਾਂ ਬਾਰੇ ਹਾਲੇ ਇੰਨੀ ਖੋਜ ਨਹੀਂ ਹੋ ਸਕੀ ਜਿੰਨੀ ਬੱਚੇ ਦੀ ਸੰਪੂਰਨ ਬੁਧੀ ਦੇ ਮਾਪ ਬਾਰੇ ਖੋਜ ਹੋ ਚੁੱਕੀ ਹੈ। ਇਨ੍ਹਾਂ ਖੋਜਾਂ ਦੇ ਸਿੱਟੇ ਵਜੋਂ ਸਿਖਿਆ ਦੇ ਪਰਬੰਧ ਵਿਚ ਮੌਲਕ ਤਬਦੀਲੀ ਹੋਣੀ ਜ਼ਰੂਰੀ ਹੋ ਗਈ ਹੈ। ਇਹ ਤਬਦੀ-ਲੀਆਂ ਹੁਣ ਹੌਲੀ ਹੌਲੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਸਧਾਰਨ ਪਰੀਖਿਆਵਾਂ ਨੂੰ ਇੱਨੀ ਮਹੱਤਾ ਨਹੀਂ ਦਿੱਤੀ ਜਾਂਦੀ ਜਿੱਨੀ ਕਿ ਪਹਿਲਾਂ ਦਿੱਤੀ ਜਾਂਦੀ ਸੀ। ਇਸਦੀ ਥਾਂ ਬੱਚੇ ਦੀ ਯੋਗਤਾ ਬੱਚੇ ਦੇ ਹਰ ਰੋਜ਼ ਦੋ ਕੰਮ ਜਾਂ ਬੁਧੀ-ਮਾਪ ਪਰੀਖਿਆਵਾਂ ਰਾਹੀਂ ਵਧੇਰੇ ਮਾਪੀ ਜਾਂਦੀ ਹੈ। ਜਿਹੜੇ ਬੱਚੇ ਉਮਰ ਵਿਚ ਵੱਡੇ ਹੋਣ ਕਰਕੇ ਜਾਂ ਵਧੇਰੇ ਮਿਹਨਤ ਕਰਕੇ ਸਲਾਨਾ ਪਰੀਖਿਆ ਵਿਚ ਵਧੇਰੇ ਨੰਬਰ ਲੈ ਜਾਂਦੇ ਹਨ ਉਨ੍ਹਾਂ ਨੂੰ ਵਧੇਰੇ ਬੁਧੀ ਵਾਲੇ ਬਚਿਆਂ ਦੇ ਟਾਕਰੇ ਵਧੇਰੇ ਯੋਗ ਨਹੀਂ ਸਮਝਿਆ ਜਾਂਦਾ। ਜੋ ਕੋਈ ਬੱਚਾ ਪਰੀਖਿਆ ਵੇਲੇ ਕਿਸੇ ਬੀਮਾਰੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਗੈਰ-ਹਾਜ਼ਰ ਹੋ ਜਾਂਦਾ ਹੈ ਤਾਂ ਉਸ ਨੂੰ ਅਗਲੀ ਜਮਾਤ ਵਿਚ ਚੜ੍ਹਾਉਣ ਤੋਂ ਨਹੀਂ ਰੋਕਿਆ ਜਾਂਦਾ। ਬਚਿਆਂ ਨੂੰ ਵਜ਼ੀਫਾ ਦੇਣ ਵੇਲੇ ਨਿਰੀ ਉਨ੍ਹਾਂ ਦੀ ਪੜ੍ਹਾਈ ਜਾਂ ਮਿਹਨਤ ਦੀ ਜਾਂਚ ਨਹੀਂ ਕੀਤੀ ਜਾਂਦੀ ਸਗੋਂ ਉਨ੍ਹਾਂ ਦੀ ਬੁਧੀ ਦੀ ਜਾਂਚ ਵੀ ਕੀਤੀ ਜਾਂਦੀ ਹੈ। ਤਿੱਖੀ ਬੁਧੀ ਅਤੇ ਪਰਿਭਾ ਵਾਲੇ ਬਚਿਆਂ ਨੂੰ ਹੀ ਵਿਸ਼ਵ-ਵਿਦਿਆਲੇ ਵਿਚ ਸਿਖਿਆ ਲੈਣ ਲਈ ਵਜ਼ੀਫਾ ਦੇ ਕੇ ਉਤਸ਼ਾਹ ਦਿੱਤਾ ਜਾਂਦਾ ਹੈ।

ਸਮੁੱਚੇ ਬੱਚੇ ਦੀ ਸਿਖਿਆ

ਸਾਡੀ ਵਰਤਮਾਨ ਸਿੱਖਿਆ ਪਰਨਾਲੀ ਵਿਚ ਬੱਚੇ ਦੀ ਇਕਾਂਗੀ ਸਿਖਿਆ ਹੁੰਦੀ ਹੈ, ਉਸਦੇ ਸੰਪੂਰਨ ਵਿਅਕਤਿਤਵ ਦੀ ਸਿਖਿਆ ਨਹੀਂ ਹੁੰਦੀ। ਸਾਡਾ ਪਾਠ-ਕਰਮ ਬਹੁਤਾ ਕਰਕੇ ਬੱਚੇ ਦੇ ਬੌਧਿਕ ਵਿਕਾਸ ਲਈ ਹੀ ਬਣਾਇਆ ਜਾਂਦਾ ਹੈ। ਉਸਦੇ ਭਾਵਾਤਮਕ ਜੀਵਨ ਅਤੇ ਉਸਦੀ ਸਰੀਰਕ ਸਿਖਿਆ ਉਤੇ ਉੱਠਾ ਧਿਆਨ ਨਹੀਂ ਦਿਤਾ ਜਾਂਦਾ। ਇਸ ਕਰਕੇ