੧੭੪
ਲਈ ਵੀ ਦੂਜੇ ਦਾ ਸਹਾਰਾ ਨਹੀਂ ਲਭਦਾ। ਜਦ ਲੋੜ ਪੈਂਦੀ ਹੈ ਤਾਂ ਉਹ ਆਪਣੇ ਕੰਮ ਲਈ ਕਿਸੇ ਮਜ਼ਦੂਰ ਨੂੰ ਢੂੰਢਣ ਦੀ ਥਾਂ ਆਪ ਹੀ ਉਸਨੂੰ ਕਰ ਲੈਂਦਾ ਹੈ।
ਬੱਚਿਆਂ ਦੀ ਸਿਖਿਆ ਵਿਚ ਹੱਥ ਦੇ ਕੰਮ ਨੂੰ ਮਹੱਤਾ ਦੇਣਾ ਬਚਿਆਂ ਵਿਚ ਸਮਾਜਿਕ ਬਰਾਬਰੀ ਦੇ ਭਾਵਾਂ ਦੇ ਵਿਕਾਸ ਲਈ ਵੀ ਜ਼ਰੂਰੀ ਮੰਨਿਆ ਗਿਆ ਹੈ। ਸਮਾਜ ਆਮ ਕਰਕੇ ਦਿਮਾਗੀ ਕੰਮ ਕਰਨ ਵਾਲਿਆਂ ਨੂੰ ਆਦਰ ਦੀ ਦ੍ਰਿਸ਼ਟੀ ਨਾਲ ਅਤੇ ਹੱਥ ਦੀ ਮਿਹਨਤ ਕਰਕੇ ਖਾਣ ਵਾਲਿਆਂ ਨੂੰ ਨਿਰਾਦਰ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ। ਇਸ ਦੇ ਕਾਰਨ ਨਾ ਦਿਮਾਗੀ ਕੰਮ ਕਰਨ ਵਾਲੇ ਸੁਖੀ ਹੁੰਦੇ ਹਨ ਅਤੇ ਨਾ ਮਿਹਨਤ ਕਰਨ ਵਾਲੇ। ਦਿਮਾਗੀ ਕੰਮ ਕਰਨ ਵਾਲੇ ਹੋਰ ਤਰ੍ਹਾਂ ਨਾਲ ਕਮਾਈ ਕਰਨ ਵਾਲਿਆਂ ਉਤੇ ਆਪਣਾ ਦਾਬਾ ਬਣਾਈ ਰਖਣ ਦਾ ਯਤਨ ਕਰਦੇ ਹਨ। ਦਿਮਾਗੀ ਕੰਮ ਕਰਨ ਵਾਲਿਆਂ ਵਿਚ ਹੰਕਾਰ ਦੇ ਭਾਵ ਹੁੰਦੇ ਹਨ ਅਤੇ ਹੱਥ ਦੀ ਕਿਰਤ ਕਰਨ ਵਾਲਿਆਂ ਵਿਚ ਹੀਣਤਾ ਦੀ ਭਾਵਨਾ ਰਹਿੰਦੀ ਹੈ। ਇਸ ਕਰਕੇ ਸਮਾਜ ਵਿਦ ਸਦਾ ਅਸ਼ਾਂਤੀ ਰਹਿੰਦੀ ਹੈ। ਜੇ ਹਰ ਬਾਲਕ ਤੋਂ ਉਨ੍ਹਾਂ ਦੇ ਸਿਖਿਆ ਕਾਲ ਵਿਚ ਬੌਧਿਕ ਕੰਮ ਦੇ ਨਾਲ ਨਾਲ ਹੱਥ ਦੇ ਕੰਮ ਵੀ ਕਰਾਏ ਜਾਣ ਤਾਂ ਇਕ ਪਾਸੇ ਬੋਧਿਕ ਕੰਮ ਕਰਨ ਵਾਲੇ ਲੋਕਾਂ ਦਾ ਝੂਠਾ ਹੰਕਾਰ ਖਤਮ ਹੋ ਜਾਵੇ ਅਤੇ ਉਹ ਮਿਹਨਤ ਕਰਨ ਵਾਲਿਆਂ ਨੂੰ ਪਿਆਰ ਦੀ ਨਜ਼ਰ ਨਾਲ ਵੇਖਣ ਅਤੇ ਦੂਜੇ ਪਾਸੇ ਮਿਹਨਤ ਕਰਨ ਵਾਲੇ ਵੀ ਅਜਿਹੀ ਮਾਨਸਿਕ ਹਾਲਤ ਹੀ ਸਾਮਵਾਦ ਦਾ ਆਧਾਰ ਹੋ ਸਕਦੀ ਹੈ। ਪੂੰਜੀਵਾਦ ਦੇ ਵਿਨਾਸ ਲਈ ਇਹ ਜ਼ਰੂਰੀ ਹੈ ਕਿ ਕੌਮ ਦੇ ਹਰ ਬਾਲਕ ਦੇ ਹਿਰਦੇ ਵਿਚ ਸਰੀਰਕ ਮਿਹਨਤ ਸਬੰਧੀ ਸਰਧਾ ਦੇ ਭਾਵ ਪੈਦਾ ਕੀਤੇ ਜਾਣ, ਅਤੇ ਇਹ ਤਾਂ ਹੀ ਹੋ ਸਕਦਾ ਹੈ ਜਦ ਹਰ ਬਾਲਕ ਵਿਚ ਉਸਦੇ ਸਿਖਿਆ ਕਾਲ ਵਿਚ ਕਾਫੀ ਸਰੀਰਕ ਮਿਹਨਤ ਕਰਨ ਦਾ ਅਭਿਆਸ ਹੋ ਜਾਵੇ।
ਸਿਖਿਆ ਵਿਚ ਸੁਤੰਤਰ ਜ਼ਬਤ
ਅਸਾਂ ਇਸ ਪੁਸਤਕ ਦੇ ਚੌਥੇ ਪਰਕਰਨ ਵਿਚ ਜ਼ਬਤ ਬਾਰ ਵਖ ਵਖ ਕਿਸਮ ਦੇ ਮਤਾਂ ਦੀ ਚਰਚਾ ਕਰਦਿਆਂ ਬੰਧਨ ਰਹਿਤ ਜ਼ਬਤ ਅਰਥਾਤ ਸੁਤੰਤਰ ਜ਼ਬਤ ਦੀ ਵਿਆਖਿਆ ਕੀਤੀ ਹੈ। ਸੁਤੰਤਰ ਜ਼ਬਤ ਅਨੁਸਾਰ ਬੱਚੇ ਨੂੰ ਸ੍ਵੈ-ਕਾਬੂ ਦੀ ਸ਼ਕਤੀ ਪਰਾਪਤ ਕਰਨ ਲਈ ਸਭ ਤਰ੍ਹਾਂ ਦੀਆਂ ਸਹੂਲਤਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ। ਉਸਤਾਦ ਦਾ ਫਰਜ਼ ਹੈ ਕਿ ਉਹ ਬਚਿਆਂ ਨਾਲ ਕਠੋਰਤਾ ਦੀ ਥਾਂ ਹਮਦਰਦੀ ਦਾ ਵਰਤਾਉ ਕਰੇ। ਬਚਿਆਂ ਨੂੰ ਇਸ ਤਰ੍ਹਾਂ ਸਿਖਿਆ ਦਿਤੀ ਜਾਵੇ ਕਿ ਉਹ ਆਪਣੇ ਸਕੂਲਾਂ ਨੂੰ ਉਸ ਤਰ੍ਹਾਂ ਹੀ ਪਿਆਰ ਦੀ ਨਜ਼ਰ ਨਾਲ ਵੇਖਣ ਜਿਸ ਤਰ੍ਹਾਂ ਉਹ ਆਪਣੇ ਖੇਡਣ ਦੇ ਮੈਦਾਨ ਨੂੰ ਵੇਖਦੇ ਹਨ। ਮਾਂਟਸੇਰੀ ਅਤੇ ਕਿੰਡਰਗਾਰਟਨ ਸਕੂਲਾਂ ਦੇ ਬੱਚੇ ਅਸਲ ਵਿਚ ਇਸ ਤਰ੍ਹਾਂ ਦੀ ਹੀ ਸੁਤੰਤਰਤਾ ਨਾਲ ਰੱਖੇ ਜਾਂਦੇ ਹਨ। ਇਨ੍ਹਾਂ ਸਕੂਲਾਂ ਦੇ ਉਸਤਾਦ ਵਧੇਰੇ ਕਰਕੇ ਇਸਤਰੀਆਂ ਹੀ ਹੁੰਦੀਆਂ ਹਨ ਜਿਹੜੀਆਂ ਬੱਚਿਆਂ ਨਾਲ ਉਸੇ ਤਰ੍ਹਾਂ ਦਾ ਕੋਮਲ ਵਰਤਾਉ ਕਰਦੀਆਂ ਹਨ ਜਿਹੋ ਜਿਹਾ ਕਿ ਘਰਾਂ ਵਿਚ ਮਾਵਾਂ ਉਨ੍ਹਾਂ ਨਾਲ ਕਰਦੀਆਂ ਹਨ। ਇਨ੍ਹਾਂ ਸਕੂਲਾਂ ਵਿਚ ਸ਼ਰਾਰਤ ਕਰਨ ਉਤੇ ਬਚਿਆਂ ਨੂੰ ਤਾੜਿਆ ਨਹੀਂ ਜਾਂਦਾ। ਇਸੇ ਤਰ੍ਹਾਂ ਡਾਲਟਨ ਢੰਗ ਅਤੇ ਪ੍ਰਾਜੈਕਟ ਢੰਗ ਰਾਹੀਂ ਚਲਾਏ ਜਾਣ ਵਾਲੇ ਸਕੂਲਾਂ ਵਿਚ ਸੁਤੰਤਰ ਜ਼ਬਤ ਉਤੇ ਜ਼ੋਰ ਦਿੱਤਾ ਜਾਂਦਾ ਹੈ। ਇਨ੍ਹਾਂ ਸਕੂਲਾਂ ਵਿਚ ਬਚਿਆਂ ਨੂੰ ਕਿਸੇ ਕਿਸਮ ਦੀ ਮਾਰ ਕੁਟਾਈ ਜਾਂ ਝਾੜ ਝੰਬ ਨਹੀਂ ਸਹਿਣੀ