ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੩

ਸਿਖਿਆ ਵਿਚ ਘਰ ਅਤੇ ਸਮਾਜ ਦਾ ਵਾਤਾਵਰਨ

ਅਮਰੀਕਾ ਦੇ ਨਵੇਂ ਸਿਖਿਆ-ਚੰਗ ਵਿਚ ਇਸ ਗੱਲ ਤੇ ਜ਼ੋਰ ਦਿਤਾ ਜਾਂਦਾ ਹੈ ਕਿ ਬੱਚੇ ਦੇ ਸਕੂਲ ਤੋਂ ਬਾਹਰਲੇ ਜੀਵਨ ਅਤੇ ਸਕੂਲੀ ਜੀਵਨ ਵਿਚ ਜਿਥੋਂ ਤਕ ਹੋ ਸਕੇ ਕਿਸੇ ਤਰ੍ਹਾਂ ਦਾ ਵਿਰੋਧ ਨਾ ਰਹੇ। ਜਿਨ੍ਹਾਂ ਸਮੱਸਿਆਵਾਂ ਨੂੰ ਬੱਚੇ ਨੇ ਘਰ ਰਹਿੰਦਿਆਂ ਹਲ ਕਰਨਾਂ ਹੁੰਦਾ ਹੈ ਉਨ੍ਹਾਂ ਹੀ ਸਮੱਸਿਆਵਾਂ ਨੂੰ ਹਲ ਕਰਨ ਵਿਚ ਸਕੂਲੀ ਸਿਖਿਆ ਸਹਾਇਤਾ ਦਿੰਦੀ ਹੈ। ਸਕੂਲ ਬੱਚੇ ਨੂੰ ਨਿਰਾ ਭਵਿਖਤ ਦੇ ਜੀਵਨ ਲਈ ਹੀ ਤਿਆਰ ਨਹੀਂ ਕਰਦਾ ਸਗੋਂ ਉਹ ਉਸਨੂੰ ਵਰਤਮਾਨ ਜੀਵਨ ਵਿਚ ਵੀ ਸੁਯੋਗ ਬਣਾਉਂਦਾ ਹੈ। ਕਿੰਨੇ ਹੀ ਬਚੇ ਭਾਵੇਂ ਉਹ ਬਹੁਤ ਚਿਰ ਤਕ ਸਕੂਲ ਵਿਚ ਸਿਖਿਆ ਪਾਉਂਦੇ ਰਹਿੰਦੇ ਹਨ, ਆਪਣੇ ਆਪ ਨੂੰ ਸਮਾਜਿਕ ਜੀਵਨ ਦੀਆਂ ਜ਼ਿੰਮੇਵਾਰੀਆਂ ਚੁਕਣ ਤੋਂ ਅਸਮਰੱਥ ਪਾਉਂਦੇ ਹਨ। ਉਨ੍ਹਾਂ ਦਾ ਦਿਮਾਗ ਪੋਥੀਆਂ ਦੇ ਵਿਚਾਰਾਂ ਨਾਲ ਇੱਨਾ ਭਰ ਜਾਂਦਾ ਹੈ ਕਿ ਉਹ ਅਸਲੀਅਤ ਦੇ ਸਾਹਮਣੇ ਨਹੀਂ ਹੋ ਸਕਦੈ ਅਤੇ ਕਿਸ ਜਟੀਲ ਅਸਲੀਅਤ ਨਾਲ ਮੱਥਾ ਲਗਣ ਨਾਲ ਉਸ ਤੋਂ ਆਪਣਾ ਆਪ ਬਚਾਉਣ ਦੇ ਅਸਮਰੱਥ ਰਹਿ ਜਾਂਦੇ ਹਨ। ਸੰਸਾਰ ਵਿਚ ਅਜਿਹੇ ਪੜ੍ਹੇ ਲਿਖੇ ਮੂਰਖਾਂ ਦਾ ਕਾਲ ਨਹੀਂ ਜਿਹੜੇ ਆਪਣੇ ਅਨੁਭਵ ਦੇ ਆਸਰੇ ਕਿਸੇ ਸਿੱਟੇ ਤੇ ਪਹੁੰਚ ਹੀ ਨਹੀਂ ਸਕਦੇ। ਉਨ੍ਹਾਂ ਨੂੰ ਸਦਾ ਕਿਸੇ ਸਿੱਟੇ ਤੇ ਪਹੁੰਚਣ ਲਈ ਕਿਸੇ ਗਰੰਥ ਦੀ ਜਾਂ ਗੁਰਵਾਕ ਦੀ ਸਹਾਇਤਾ ਦੀ ਲੋੜ ਹੁੰਦੀ ਹੈ। ਉਹ ਆਪਣੇ ਜੀਵਨ ਨੂੰ ਉਸੇ ਤਰ੍ਹਾਂ ਅਸਫਲ ਬਣਾ ਦਿੰਦੇ ਹਨ ਜਿਸ ਤਰ੍ਹਾਂ ਹੈਮਲਿਟ ਨੇ ਬਹੁਤੀ ਵਿਦਿਆ ਵਿਚਾਰਨ ਕਰਕੇ ਆਪਣੇ ਜੀਵਨ ਨੂੰ ਅਸਫਲ ਬਣਾਇਆ ਸੀ। ਅਜਿਹੇ ਲੋਕ ਹਰ ਤਰ੍ਹਾਂ ਦੀਆਂ ਸ਼ੁਭ ਕਾਮਨਾਵਾਂ ਰਖਦਿਆਂ ਹੋਇਆਂ ਵੀ ਸੰਸਾਰ ਲਈ ਇਕ ਵੀ ਲਾਭਦਾਇਕ ਕੰਮ ਕਰਨ ਵਿਚ ਸਫਲ ਨਹੀਂ ਹੁੰਦੇ। ਇਸ ਲਈ ਅਧੁਨਿਕ ਸਿਖਿਆ ਢੰਗਾਂ ਵਿਚ ਇਸ ਗਲ ਤੇ ਜ਼ੋਰ ਦਿਤਾ ਜਾਂਦਾ ਹੈ ਕਿ ਬੱਚੇ ਦੀ ਸਿਖਿਣਾ ਸਦਾ ਇਸ ਕਿਸਮ ਦੀ ਹੋਵੇ ਜਿਸ ਨਾਲ ਉਹ ਆਪਣੀਆਂ ਅਤੇ ਸਮਾਜ ਦੀਆਂ ਸਮੱਸਿਆਵਾਂ ਨਾਲ ਵਧ ਤੋਂ ਵਧ ਜਾਣ-ਕਾਰੀ ਕਰਦਾ ਰਹੇ ਅਤੇ ਉਸ ਵਿਚ ਵਿਹਾਰਕ ਗਿਆਨ ਅਤੇ ਕੰਮ ਕਰਨ ਦੀ ਸਮਰਥਾ ਵਿਚ ਲਗਾਤਾਰ ਵਾਧਾ ਹੁੰਦਾ ਜਾਵੇ।

ਦਿਮਾਗੀ ਅਤੇ ਹਥ ਦੇ ਕੰਮ ਦਾ ਸਹਿਯੋਗ

ਅਧੁਨਿਕ ਕਾਲ ਵਿਚ ਕੰਮ ਰਾਹੀਂ ਬਚਿਆਂ ਦੀ ਸਿਖਿਆ ਉਤੇ ਜ਼ੋਰ ਦਿੱਤਾ ਜਾਂਦਾ ਹੈ। ਸਿਖਿਆ-ਵਿਦਿਵਾਨਾਂ ਦਾ ਕਥਨ ਹੈ ਕਿ ਬੱਚੇ ਨੂੰ ਜਿਹੜਾ ਗਿਆਨ ਕੰਮ ਕਰਨ ਨਾਲ ਮਿਲਦਾ ਹੈ ਉਹ ਠੋਸ ਅਤੇ ਚਿਰ ਰਹਿਣਾ ਹੁੰਚਾ ਹੈ। ਦੂਜੇ ਬਚਿਆਂ ਦੀ ਹੱਥ ਦੇ ਕੰਮ ਕਰਨ ਵਿਚ ਰੁਚੀ ਵਧੇਰੇ ਹੁੰਦੀ ਹੈ। ਇਸ ਲਈ ਜਿਸ ਬੌਧਿਕ ਗਿਆਨ ਦਾ ਸਹਿਯਗ ਕੰਮ ਨਾਲ ਰਹਿੰਦਾ ਹੈ ਉਹ ਉਨ੍ਹਾਂ ਨੂੰ ਸਰਲ ਅਤੇ ਖੁਸ਼ੀ ਦੇਣ ਵਾਲਾ ਪਰਤੀਤ ਹੁੰਦਾ ਹੈ। ਅਜਿਹੇ ਕੰਮਾਂ ਦੇ ਕਰਨ ਨਾਲ ਬੱਚੇ ਨੂੰ ਮਾਨਸਿਕ ਬਕਾਵਟ ਛੇਤੀ ਨਹੀਂ ਹੁੰਦੀ। ਜਦ ਬੌਧਿਕ ਗਿਆਨ ਦੀ ਪਰਾਪਤੀ ਬੱਚਾ ਹੱਥ ਦੇ ਕੰਮ ਰਾਹੀਂ ਕਰਦਾ ਹੈ ਤਾਂ ਉਸਦੇ ਮਨ ਵਿਚ ਉਸ ਤਰ੍ਹਾਂ ਦੀ ਮਾਨਸਿਕ ਅਜੋੜਤਾ ਪੈਦਾ ਨਹੀਂ ਹੁੰਦੀ ਜਿਸ ਤਰ੍ਹਾਂ ਦੀ ਇਸ ਤਰ੍ਹਾਂ ਨਾ ਹੋਣ ਕਰਕੇ ਪੈਦਾ ਹੋ ਜਾਂਦੀ ਹੈ।

ਛੋਟੇ ਬਚਿਆਂ ਹੱਥ ਦੇ ਕੰਮਾਂ ਵਿਚ ਰਚਨਾਤਮਕ ਅਨੰਦ ਦਾ ਅਨੁਭਵ ਹੁੰਦਾ। ਇਸ ਲਈ ਸਿਖਿਆ ਵਿਚ ਅਜਿਹੇ ਕੰਮ ਦੇ ਵਾਧੇ ਦੀ ਲੋੜ ਸਮਝੀ ਜਾਂਦੀ ਹੈ। ਹੱਥ ਦੇ ਕੰਮ ਵਿਚ ਪਰਬੀਨ ਬੱਚਾ ਕਿਸੇ ਕਲਪਣਾ ਦੇ ਦੇਸ਼ ਵਿਚ ਨਹੀਂ ਰਹਿੰਦਾ। ਉਹ ਆਪਣੀ ਰੋਜ਼ੀ