________________
੧੮੨ ਹੈ । ਜਿਹੜਾ ਬੱਚਾ ਇਹ ਸੋਚਦਾ ਹੈ ਕਿ ਕਿਹੜੇ ਕੰਮ ਨੂੰ ਉਹ ਕਿਥੋਂ ਤਕ ਕਰੋ ਉਸ ਆਪਣੇ ਆਪ ਕਿਸੇ ਗਲ ਦਾ ਨਿਰਨਾ ਕਰ ਲੈਣ ਦੀ ਸ਼ਕਤੀ ਵਧਦੀ ਹੈ ਅਤੇ ਉਹ ਆਪਣੇ ਪੈਰਾਂ ਤੋ ਖੜਾਂ ਹੋ ਸਕਣ ਵਾਲਾ ਹੋ ਜਾਂਦਾ ਹੈ । ਕਈ ਅਧੁਨਿਕ ਸਿਖਿਆ-ਵਿਗਿਆਨੀਆਂ ਦਾ ਕਹਿਣਾ ਹੈ ਕਿ ਕੌਮ ਦੀ ਉੱਨਤੀ ਹਰ ਨਾਗਰਿਕ ਨੂੰ ਦੂਜੇ ਨਾਗਰਿਕ ਦੇ ਬਰਾਬਰ ਬਣਾਉਣ ਵਿਚ ਨਹੀਂ ਸਗੋਂ ਉਨ੍ਹਾਂ ਦੇ ਵਿਸ਼ੇਸ਼ ਵਿਅਕਤਿਤਵ ਦੇ ਵਿਕਾਸ ਵਿਚ ਹੁੰਦੀ ਹੈ । ਮਾਂਟਸਰੀ ਸਿਖਿਆ ਢੰਗ ਵਿਚ ਬੱਚੇ ਨੂੰ ਇਸ ਪਾਸੇ ਹੀ ਲਿਜਾਇਆ ਜਾਂਦਾ ਹੈ। ਮਾਂਟਸੋਰੀ ਸਿਖਿਆ-ਢੰਗ ਵਿਚ ਬੱਚਾ ਜਮਾਤ ਦੇ ਦੂਜੇ ਬੱਚਿਆਂ ਨਾਲ ਰਲ ਕੇ ਬੈਠਦਾ ਹੈ ਪਰ ਉਹੋ ਕੰਮ ਨਹੀਂ ਕਰਦਾ ਜਿਹੜਾ ਹੋਰ ਬੱਚੇ ਕਰਦੇ ਹੋਣ । ਹਰ ਬੱਚੇ ਦਾ ਕੰਮ ਦੂਜਿਆਂ ਨਾਲੋਂ ਵਖਰਾ ਹੁੰਦਾ ਹੈ । ਕੋਈ ਬੱਚਾ ਪੌੜੀ ਉਸਾਰਦਾ ਰਹਿੰਦਾ ਹੈ ਤਾਂ ਕੋਈ ਰੰਗ ਹੀ ਪਛਾਣ ਵਿਚ ਲੱਗਾ ਹੁੰਦਾ ਹੈ ਅਤੇ ਕੋਈ ਗੋਲ ਕਿੱਲੀਆਂ ਉਨ੍ਹਾਂ ਦੇ ਖਾਨਿਆਂ ਵਿਚ ਪਾਉਣ ਦੇ ਯਤਨ ਵਿਚ ਹੁੰਦਾ ਹੈ । ਇਸ ਤਰ੍ਹਾਂ ਹਰ ਬੱਚਾ ਸੁਤੰਤਰਤਾ ਨਾਲ ਆਪਣਾ ਕੰਮ ਕਰਦਾ ਰਹਿੰਦਾ ਹੈ । ਮੈਡਮ ਮਾਂਟਮੋਰੀ ਦਾ ਕਥਨ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਉਨ੍ਹਾਂ ਦੇ ਵਿਅਕਤਿਤਵ ਦਾ ਵਿਕਾਸ ਹੁੰਦਾ ਹੈ । ਜਿਖਿਆ ਵਿਚ ਸੁਤੰਤਰਤਾ :-ਮੈਡਮ ਮਾਂਵਸੋਂ ਨੇ ਆਪਣੀ ਸਿਖਿਆ- ਪਰਨਾਲੀ ਵਿਚ ਬੱਚਿਆਂ ਨੂੰ ਪੂਰਨ ਸੁਤੰਤਰਤਾ ਦੇਣ ਦਾ ਯਤਨ ਕੀਤਾ ਹੈ । ਇਸ ਸਿਖਿਆ ਪਰਨਾਲ ਵਿਚ ਕਿਸੇ ਬੱਚੇ ਨੂੰ ਮਾਰਿਆ ਕੁੱਟਿਆ ਨਹੀਂ ਜਾਂਦਾ ਅਤੇ ਨਾ ਝਾੜਿਆ ਝੰਬਿਆ ਜਾਂਦਾ ਹੈ । ਸਾਰੇ ਬਚਿਆਂ ਨਾਲ ਪਿਆਰ ਭਰਿਆ ਵਰਤਾਉ ਕੀਤਾ ਜਾਂਦਾ ਹੈ। ਮੈਡਮ ਮਾਂਟਸਰੀ ਦੇ ਸਕੂਲਾਂ ਵਿਚ ਪੜ੍ਹਾਉਣ ਵਾਲੀਆਂ ਸਾਰੀਆਂ ਉਸਤਾਨੀਆਂ ਹੀ ਹੁੰਦੀਆਂ ਹਨ । ਕਿੰਡਰ ਗਾਰਟਨ ਸਿੱਖਿਆ ਪਰਨਾਲੀ ਵਿਚ ਇਸਤਰੀਆਂ ਦਾ ਹੀ ਪੜ੍ਹਾਉਣ ਲਈ ਲਈ ਚੁਣਿਆ ਜਾਣਾ ਜ਼ਰੂਰੀ ਨਹੀਂ । ਇਸਤਰੀਆ ਸੁਭਾ ਤੋਂ ਹੀ ਕੋਮਲ ਹੁੰਦੀਆਂ ਹਨ। ਜੇ ਕੋਈ ਛੋਟਾ ਬੱਚਾ ਕੰਮ ਵਿਗਾੜ ਦੇਵੇ ਤਾਂ ਜਿੰਨਾ ਪਿਤਾ ਗੁੱਸੇ ਹੁੰਦਾ ਹੈ ਉਨੀ ਮਾਤਾ ਨਹੀਂ ਹੁੰਦੀ। ਮਾਂਟਸੋਰੀ ਸਿਖਿਆ ਪਰਨਾਲੀ ਦੀਆਂ ਉਸਤਾਨੀਆਂ ਨੂੰ ਕਿਹਾ ਹੁੰਦਾ ਹੈ ਕਿ ਉਹ ਬੱਚਿਆਂ ਨਾਲ ਉਸੇ ਤਰ੍ਹਾਂ ਦਾ ਵਰਤਾਉ ਕਰਨ ਜਿਹੋ ਜਿਹਾ ਮਾਤਾ ਆਪਣੇ ਬੱਚੇ ਨਾਲ ਕਰਦੀ ਹੈ । ਉਸ ਨੂੰ ਜਿਹੜ। ਵੀ ਗਲ ਸਿਖਾਉਣ ਬੜੇ ਪਿਆਰ ਨਾਲ ਸਿਖਾਉਣ। ਜਦ ਬੱਚੇ ਨੂੰ ਕੋਈ ਕੰਮ ਦਿਤਾ ਜਾਂਦਾ ਹੈ ਤਾਂ ਉਸ ਤੋੰ ਪੁਛ ਲਿਆ ਜਾਂਦਾ ਹੈ ਕਿ ਉਹ ਉਸ ਨੂੰ ਕਰਨਾ ਪਸੰਦ ਕਰਦਾ ਹੈ ਕਿ ਨਹੀਂ । ਜਦੋਂ ਤਕ ਬੱਚਾ ਕਿਸੇ ਕੰਮ ਨੂੰ ਕਰਨਾ ਕਾਹੁੰਦਾ ਹੈ ਉਦੋਂ ਤਕ ਉਸ ਨੂੰ ਕਰਨ ਦਿਤਾ ਜਾਂਦਾ ਹੈ ਪਰ ਜਦ ਉਸ ਦਾ ਮਨ ਉਸ ਤੋਂ ਅੱਕ ਜਾਂਦਾ ਹੈ ਤਾਂ ਉਹ ਉਸ ਨੂੰ ਛਡ ਦੇਣ ਵਿਚ ਸੁਤੰਤਰ ਹੁੰਦਾ ਹੈ । ਬੱਚਿਆਂ ਨੂੰ ਚੁਪ ਚਾਪ ਬੈਠਣ ਲਈ ਮਜ਼ਬੂਰ ਨਹੀਂ ਕੀਤਾ ਜਾਂਦਾ । ਮਾਂਟਮੋਰੀ ਸਕੂਲ ਵਿਚ ਬੱਚ ਰੌਣਕ ਲਾਈ ਰਖਦੇ ਹਨ ਅਤੇ ਉਹ ਖੁਸ਼ੀ ਨਾਲ ਹੋਰ ਬੱਚਿਆਂ ਨੂੰ ਆਪਣੇ ਕੋਲ ਲੈ ਜਾ ਸਕਦੇ ਹਨ ਅਤੇ ਆਪਣਾ ਕੰਮ ਵਿਖਾ ਸਕਦੇ ਹਨ । ਮੈਡਮ ਮਾਂਟਸੋਰੀ ਦਾ ਕਹਿਣਾ ਹੈ ਕਿ ਅਜਿਹੇ ਵਾਤਾਵਰਨ ਵਿਚ ਰਹਿਣ ਨਾਲ ਬੱਚੇ ਧਿਆਨ ਨਾਲ ਚਾਈਂ ਚਾਈਂ ਕੰਮ ਕਰਦੇ ਹਨ । ਉਹ ਸਕੂਲ ਦੇ ਕੰਮ ਨੂੰ ਕਿਸੇ T ਖੇਡ ਹੀ ਸਮਝਦੇ ਹਨ ਅਤੇ ਜਦ ਤਕ ਕੰਮ ਵਿਚ ਸਫਲ ਨਹੀਂ ਹੋ ਜਾਂਦੇ ਉਸ ਦੂਜੇ ਉਤੇ ਘੜੀ ਮੁੜੀ ਕਰਦੇ ਰਹਿੰਦੇ ਹਨ। ਇਕ ਬੱਚਾ ਲਕੜੀ ਦੇ ਟੋਟਿਆਂ ਨੂੰ