ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੬

ਦੀ ਆਦਤ ਪੈ ਜਾਣ ਨਾਲ ਬੱਚੇ ਦੇ ਸਵਾਰਥੀ ਬਣ ਜਾਣ ਦਾ ਡਰ ਹੁੰਦਾ ਹੈ। ਜਿਹੜੇ ਬੱਚੇ ਦੂਜਿਆਂ ਨਾਲ ਮਿਲ ਕੇ ਕੰਮ ਕਰਦੇ ਹਨ ਉਨ੍ਹਾਂ ਵਿਚ ਸਮਾਜਕਤਾ ਦੇ ਭਾਵਾਂ ਦਾ ਵਿਕਾਸ ਹੁੰਦਾ ਹੈ, ਇਸ ਦੇ ਉਲਟ ਜਿਹੜੇ ਬੱਚੇ ਸਦਾ ਆਪਣੇ ਹੀ ਕੰਮ ਕਾਰ ਵਿਚ ਮਸਤ ਰਹਿੰਦੇ ਹਨ, ਉਨ੍ਹਾਂ ਵਿਚ ਦੂਜਿਆਂ ਦੇ ਕੰਮ ਵਿਚ ਬੇਪਰਵਾਹੀ ਵਿਖਾਉਣ ਦੀ ਆਦਤ ਪੈ ਜਾਂਦੀ ਹੈ। ਇਸ ਕਰਕੇ ਸਮਾਜ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਦੂਜਿਆਂ ਦੇ ਸੁਖ ਦੁਖ ਦੀ ਪਰਵਾਹ ਨਾ ਕਰਨ ਵਾਲੇ ਬੱਚੋ ਹੀ ਅੱਗੇ ਜਾ ਕੇ ਦੂਜਿਆਂ ਦੀ ਅਯੋਗ ਵਰਤੋਂ ਕਰ ਕੇ ਪੂੰਜੀਪਤੀ ਬਣ ਜਾਂਦੇ ਹਨ। ਬੱਚੇ ਦੇ ਵਿਅਕਤਿਤਵ ਦੀ ਵਿਸ਼ੇਸ਼ਤਾ ਦਾ ਵਿਕਾਸ ਕਰਨਾ ਜਿੰਨਾ ਜ਼ਰੂਰੀ ਹੈ ਉਸ ਤੋਂ ਕਿਤੇ ਵਧ ਜ਼ਰੂਰੀ ਸਮਾਜਕ ਭਾਵਾਂ ਦਾ ਬੀਜ ਬੀਜਣਾ ਹੈ। ਮਾਂਟਸੋਰੀ ਸਿਖਿਆ ਢੰਗ ਵਿਚ ਇਹ ਨਹੀਂ ਹੁੰਦਾ।

ਦੂਜਿਆਂ ਬਚਿਆਂ ਨਾਲ ਮਿਲ ਕੇ ਕੰਮ ਕਰਨਾ ਇਕ ਹੋਰ ਦ੍ਰਿਸ਼ਟੀ ਤੋਂ ਵੀ ਜ਼ਰੂਰੀ ਹੈ। ਦੂਜਿਆਂ ਨਾਲ ਮਿਲਕੇ ਕੰਮ ਕਰਦਿਆਂ ਹਰ ਬੱਚੇ ਨੂੰ ਦੂਜੇ ਬਚਿਆਂ ਨਾਲ ਗੱਲ ਬਾਤ ਕਰਨ ਅਤੇ ਵਿਚਾਰ ਵਟਾਉਣ ਦਾ ਅਵਸਰ ਮਿਲਦਾ ਹੈ। ਇਸ ਨਾਲ ਉਨ੍ਹਾਂ ਦਾ ਬੌਧਿਕ ਵਿਕਾਸ ਹੁੰਦਾ ਹੈ ਤੇ ਉਨ੍ਹਾਂ ਵਿਚ ਸੱਚਾ ਸ੍ਵੈ-ਵਿਸ਼ਵਾਸ਼ ਆਉਂਦਾ ਹੈ। ਛੋਟੀ ਉਮਰ ਵਿਚ ਹੀ ਬੱਚੇ ਵਿਚ ਇਕੱਲਿਆਂ ਰਹਿਣ ਦਾ ਅਭਿਆਸ ਪਾਉਣਾ ਉਸ ਦੇ ਵਿਅਕਤਿਤਵ ਦੇ ਵਿਕਾਸ ਨੂੰ ਸਹਾਇਤਾ ਦੇਣ ਦੀ ਥਾਂ ਉਸ ਵਿਚ ਰੋਕ ਪਾਉਂਦਾ ਹੈ। ਅਜਿਹਾ ਬੱਚਾ ਆਪਣੇ ਵਿਸ਼ੇ ਵਿਚ ਵਡਾ ਹੋਣ ਦਾ ਖਿਆਲ ਲੈ ਆਉਂਦਾ ਹੈ ਅਤੇ ਅਭਿਮਾਨੀ ਹੋ ਜਾਂਦਾ ਹੈ। ਉਸ ਦੇ ਮਨ ਵਿਚ ਕਈ ਤਰ੍ਹਾਂ ਦੀਆਂ ਦੋਖੀ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ ਜਿਹੜੀਆਂ ਪਿਛੋਂ ਜਾ ਕੇ ਉਸ ਦੇ ਜੀਵਨ ਨੂੰ ਦੁਖੀ ਬਣਾ ਦਿੰਦੀਆਂ ਹਨ।

ਸਿਖਿਆ ਵਿਚ ਸੁਤੰਤਰਤਾ ਦਾ ਸਿਧਾਂਤ ਕਿੰਡਰ ਗਾਰਟਨ ਸਿਖਿਆ-ਢੰਗ ਤੋਂ ਲਿਆ ਗਿਆ ਹੈ। ਇਹ ਸਿਧਾਂਤ ਹਰ ਤਰ੍ਹਾਂ ਆਦਰ ਕਰਨ ਯੋਗ ਹੈ। ਪਰ ਮਾਂਟਸੋਰੀ ਸਕੂਲਾਂ ਦੇ ਬੱਚਿਆਂ ਨੂੰ ਅਸਲ ਸੁਤੰਤਰਤਾ ਨਹੀਂ ਹੁੰਦੀ। ਬੱਚਿਆਂ ਨੂੰ ਜਿਹੜੇ ਕੰਮ ਦਿੱਤੇ ਜਾਂਦੇ ਹਨ ਉਨ੍ਹਾਂ ਨੂੰ ਉਸੇ ਤਰ੍ਹਾਂ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਉਸਤਾਨੀ ਕਹਿੰਦੀ ਹੈ। ਬੱਚਿਆਂ ਨੂੰ ਦੂਜਿਆਂ ਬਚਿਆਂ ਨਾਲ ਮਿਲਣ, ਉਨ੍ਹਾਂ ਨਾਲ ਗੱਲ ਬਾਤ ਕਰਨ ਜਾਂ ਖੇਡ ਨੂੰ ਆਪਣੀ ਕਲਪਣਾ ਅਨੁਸਾਰ ਖੇਡਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਇਸ ਕਰਕੇ ਬਚਿਆਂ ਦੀ ਸੁਤੰਤਰਤਾ ਉਨ੍ਹਾਂ ਦੀ ਖੁਸ਼ੀ ਦਾ ਕਾਰਨ ਬਣਨ ਦੀ ਥਾਂ ਉਨ੍ਹਾਂ ਲਈ ਭਾਰ ਬਣ ਜਾਂਦੀ ਹੈ। ਬੱਚਿਆਂ ਨੂੰ ਦਿੱਤੇ ਕੰਮ ਕਰਨ ਦੀ ਚੁਪ ਚਾਪ ਬੈਠਣ ਜਾਂ ਅਰਾਮ ਕੁਰਸੀ ਉੱਤੇ ਸੌਣ ਤਕ ਦੀ ਸੁਤੰਤਰਤਾ ਹੁੰਦੀ ਹੈ। ਜਿਹੜੇ ਕੰਮ ਬਚਿਆਂ ਨੂੰ ਦਿੱਤੇ ਜਾਂਦੇ ਹਨ ਉਨ੍ਹਾਂ ਵਿਚ, ਕਲਪਣਾ ਨੂੰ ਕੋਈ ਥਾਂ ਨਹੀਂ ਹੁੰਦਾ। ਇਸ ਲਈ ਥੋੜ੍ਹੇ ਹੀ ਚਿਰ ਵਿਚ ਉਨ੍ਹਾਂ ਤੋਂ ਬਚਿਆਂ ਦਾ ਮਨ ਅੱਕ ਜਾਣਾ ਕੁਦਰਤੀ ਹੈ ਪਰ ਫਿਰ ਵੀ ਬਚਿਆਂ ਨੂੰ ਉਨ੍ਹਾਂ ਕੰਮਾਂ ਵਿਚ ਹੀ ਲੱਗਿਆ ਰਹਿਣਾ ਪੈਂਦਾ ਹੈ। ਇਹ ਬਚਿਆਂ ਦੀ ਅਸਲ ਸੁਤੰਤਰਤਾ ਨਹੀਂ ਹੈ।

ਮਾਂਟਸੋਰੀ ਸਿਖਿਆ-ਢੰਗ ਦੀ ਤੀਜੀ ਵਿਸ਼ੇਸ਼ਤਾ ਬਚਿਆਂ ਦਾ ਸਿਖਿਆ ਵਿਚ ਆਪਣੇ ਆਪ ਤੇ ਨਿਰਭਰ ਹੋਣਾ ਹੈ। ਉਨ੍ਹਾਂ ਨੂੰ ਸ੍ਵੈ-ਸਿਖਿਆ ਕਰਨਾ ਸਿਕਾਇਆ ਜਾਂਦਾ ਹੈ। ਪਰ ਇਹ ਵੀ ਅਮਨੋ-ਵਿਗਿਆਨਿਕ ਯਤਨ ਹੈ। ਇੰਨੀ ਛੋਟੀ ਅਵਸਥਾ ਦੇ ਬੱਚਿਆਂ ਨੂੰ ਸ੍ਵੈ-ਸਿਖਿਆ ਦਾ ਪਾਠ ਸਿਖਾਉਣਾ ਠੀਕ ਨਹੀਂ। ਉਨ੍ਹਾਂ ਦੀ ਮਨ ਨੂੰ ਇਕਾਗਰ ਕਰਨ ਦੀ ਸ਼ਕਤੀ ਮਿਣਵੀ ਹੁੰਦੀ ਹੈ। ਜਿਸ ਕੰਮ ਵਿਚ ਬੱਚਾ ਘੜੀ ਮੁੜੀ ਅਸਫਲ ਹੁੰਦਾ ਹੈ, ਉਸਨੂੰ ਵਿਰਲਾ ਹੀ ਬੱਚਾ ਕਰਦਾ ਰਹਿੰਦਾ ਹੈ। ਛੋਟੇ ਬੱਚਿਆਂ ਨੂੰ ਪੈਰ ਪੈਰ ਤੇ ਸਹਾਇਤਾ ਦੇਣਾ