ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੭

ਜ਼ਰੂਰੀ ਹੈ। ਛੋਟੇ ਬੱਚਿਆਂ ਵਿਚ ਜਿੰਨੀ ਆਪਣੇ ਆਪ ਤੋ ਨਿਰਭਰ ਹੋਣ ਦੀ ਆਦਤ ਪਾਉਣੀ ਜ਼ਰੂਰੀ ਹੈ ਉਸ ਤੋਂ ਕਿਤੇ ਵਧ ਜ਼ਰੂਰੀ ਉਸ ਵਿਚ ਦੂਜੇ ਬਚਿਆ ਨਾਲ ਮਿਲ ਕੇ ਕੰਮ ਕਰਨ ਦੀ ਆਦਤ ਪਾਉਣਾ ਹੈ। ਮਾਨਸਿਕ ਵਿਕਾਸ ਦੀ ਸਭ ਤੋਂ ਉੱਚੀ ਹਾਲਤ ਵਿਚ ਹੀ ਬੱਚੇ ਸ੍ਵੈ-ਸਿਖਿਆ ਕਰ ਸਕਦੇ ਹਨ? ਆਰੰਭ ਵਿਚ ਹੀ ਬਚਿਆਂ ਨੂੰ ਸਿਖਿਆ ਵਿਚ ਆਪਣੇ ਆਪ ਤੇ ਨਿਰਭਰ ਬਣਾਉਣ ਦਾ ਯਤਨ ਕਰਨਾ, ਉਨ੍ਹਾਂ ਨੂੰ ਉਸਤਾਦ ਦੇ ਉਪਦੇਸ਼ ਅਤੇ ਸਾਥੀਆਂ ਦੀ ਬੁੱਧੀ ਤੋਂ ਲਾਭ ਉਠਾਉਣ ਤੋਂ ਰੋਕਣਾ ਹੈ। ਇਸ ਤਰ੍ਹਾਂ ਦੀ ਸਿਖਿਆਂ ਤੋਂ ਬੱਚਿਆਂ ਦੀ ਬੁਧੀ ਦੇ ਭੰਗ ਹੋ ਜਾਣ ਦਾ ਡਰ ਹੈ।

ਬਚਿਆਂ ਦੀ ਸਿਖਿਆ ਦਾ ਅਧਾਰ ਏਂਦ੍ਰਿਕ-ਗਿਆਨ ਦਾ ਵਿਕਾਸ ਬਣਾਉਣਾ ਵੀ ਬੇਲੋੜਾ ਹੈ। ਮਾਂਟਸੋਰੀ ਸਕੂਲਾਂ ਵਿਚ ਬਚਿਆਂ ਨੂੰ ਜਿਹੜੀ ਏਂਦ੍ਰਿਕ ਗਿਆਨ ਦੀ ਸਿਖਿਆ ਦਿੱਤੀ ਜਾਂਦੀ ਹੈ ਉਹ ਅਮਨੋ-ਵਿਗਿਆਨਿਕ ਹੈ ਅਤੇ ਜੀਵਨ ਦੇ ਕਿਸੇ ਕੰਮ ਨਹੀਂ ਆਉਂਦੀ। ਪਹਿਲਾਂ ਤਾਂ ਇਦਰੀਆਂ ਦੀ ਟ੍ਰੇਨਿੰਗ ਦਾ ਸਿਧਾਂਤ ਹੀ ਅਧੁਨਿਕ ਮਨੋ-ਵਗਿਆਨ ਖੋਜਾਂ ਦੇ ਉਲਟ ਹੈ। ਇਸ ਤਰ੍ਹਾਂ ਦੀ ਟ੍ਰੇਨਿੰਗ ਨਾਲ ਕਿਸੇ ਵੀ ਮਾਨਸਿਕ ਸ਼ਕਤ ਦਾ ਵਿਕਾਸ ਨਹੀਂ ਹੁੰਦਾ। ਕਿਲਪੇਟ੍ਰਿਕ ਦਾ ਕਹਿਣਾ ਹੈ ਕਿ ਜਿਹੜਾ ਬੱਚਾ ਸਿੱਖਿਆ ਯੰਤਰ ਦੀਆਂ ਟੁਕੜੀਆਂ ਦੇ ਤੇਲ ਨੂੰ ਠੀਕ ਤਰ੍ਹਾਂ ਦਸ ਸਕਦਾ ਹੈ, ਉਹ ਕਿਸੇ ਚਿੱਠੀ ਜਾਂ ਲਫਾਫੇ ਦੇ ਵਜ਼ਨ ਦਾ ਅੰਦਾਜ਼ਾ ਨਹੀਂ ਲਾ ਸਕਦਾ, ਅਰਥਾਤ ਮਾਂਟਸੇਰੀ ਸਿੱਖਿਆ-ਢੰਗ ਰਾਹੀਂ ਉਨ੍ਹਾਂ ਦੇ ਤੋਲ-ਗਿਆਨ ਦੀ ਸਿਖਿਆ ਉਸ ਦੇ ਜੀਵਨ ਦੇ ਕੰਮਾਂ ਵਿਚ ਲਾਭਦਾਇਕ ਸਾਬਤ ਨਹੀਂ ਹੁੰਦੀ।

ਕਿੰਨੇ ਹੀ ਲੋਕ ਏਂਦ੍ਰਿਕ ਗਿਆਨ ਵਿਚ ਪਰਬੀਨ ਹੁੰਦੇ ਹਨ, ਪਰ ਬੁਧੀ ਦੇ ਘਟੀਆ ਹੁੰਦੇ ਹਨ ਅਤੇ ਕਿੱਨੇ ਹੀ ਤੇਜ਼ ਬੁਧੀ ਵਾਲੇ ਵਿਦਿਵਾਨਾਂ ਦੇ ਏਂਦ੍ਰਿਕ ਗਿਆਨ ਦੀ ਸ਼ਕਤੀ ਸਧਾਰਨ ਬਾਲਾਂ ਨਾਲੋਂ ਵੀ ਘਟ ਹੁੰਦੀ ਹੈ। ਜਾਂਗਲੀ ਜਾਤਾਂ ਦੇ ਲੋਕਾਂ ਦੇ ਗਿਆਨ-ਇੰਦਰੇ ਸਭਯ ਜਾਤ ਦੇ ਲੋਕਾਂ ਦੇ ਗਿਆਨ-ਇੰਦਰੀਆ ਨਾਲੋਂ ਤਿੱਖੇ ਹੁੰਦੇ ਹਨ, ਪਰ ਇਸ ਤੋਂ ਉਹ ਵਧੇਰੇ ਬੁਧਵਾਨ ਨਹੀਂ ਹੋ ਜਾਂਦੇ। ਇਸ ਲਈ ਇੰਦਰੀਆਂ ਦੀ ਟ੍ਰੇਨਿੰਗ ਨੂੰ ਬੌਧਿਕ ਵਿਕਾਸ ਦਾ ਅਧਾਰ ਬਣਾਉਣਾ ਬੇਲੋੜਾ ਹੈ।

ਫਿਰ ਇਕ ਵੇਲੇ ਇਕ ਹੀ ਇੰਦਰੇ ਦੀ ਟ੍ਰੇਨਿੰਗ ਦਾ ਸਿਧਾਂਤ ਵੀ ਮਾਨਸਿਕ ਵਿਕਾਸ ਦਾ ਵਿਰੋਧੀ ਹੈ। ਜੀਵਨ ਵਿਚ ਇੰਦਰੀਆਂ ਨੂੰ ਇਕ ਦੂਜੇ ਨਾਲ ਮਿਲ ਕੇ ਕੰਮ ਕਰਨਾ ਪੈਂਦਾ ਹੈ, ਇਸ ਲਈ ਅਜਿਹੀ ਸਿਖਿਆ ਹੀ ਦੇਣੀ ਚਾਹੀਦੀ ਹੈ ਜਿਸ ਵਿਚ ਸਾਰੇ ਗਿਆਨ-ਇੰਦਰੀਆ ਨੂੰ ਮਿਲ ਕੇ ਕੰਮ ਕਰਨ ਦਾ ਅਭਿਆਸ ਹੋਵੇ। ਇਹ ਸਿਖਿਆ ਬਚਿਆਂ ਦੇ ਆਮ ਕੰਮਾਂ ਕਾਰਾਂ ਅਤੇ ਖੇਡਾਂ ਵਿਚੋਂ ਉਨ੍ਹਾਂ ਨੂੰ ਵਧੇਰੇ ਮਿਲਦੀ ਹੈ। ਮੈਡਮ ਮਾਂਟਸੋਰੀ ਦਾ ਸਿਖਿਆ ਯੰਤਰ ਬੜਾ ਮਹਿੰਗਾ ਹੋਣ ਉਤੇ ਵੀ ਬੱਚਿਆਂ ਦੀ ਸਿਖਿਆ ਦੀ ਦ੍ਰਿਸ਼ਟੀ ਤੋਂ ਆਮ ਕਰਕੇ ਬੇਫਾਇਦਾ ਹੈ। ਅਮੀਰ ਲੋਕਾਂ ਨੂੰ ਇਹੋ ਜਿਹੀਆਂ ਕਾਢਾਂ ਦਾ ਸ਼ੌਂਕ ਹੁੰਦਾ ਹੈ। ਫਿਰ ਨਵੀਂ ਗਲ ਤਾਂ ਨੌਂ ਦਿਨ ਕਹਿੰਦੇ ਹਨ, ਸਾਰਿਆਂ ਨੂੰ ਚੰਗੀ ਲਗਦੀ ਹੈ। ਇਸ ਲਈ ਮਾਂਟਸੋਰੀ ਦੇ ਸਿਖਿਆ-ਯੰਤਰ ਦਾ ਮਨੋ-ਵਿਗਿਆਨਿਕ ਲਾਭ ਉਤੇ ਸਮੁਚਾ ਵਿਚਾਰ ਕਰਨ ਬਿਨਾਂ ਹੀ ਪਰਚਾਰ ਹੋ ਰਿਹਾ ਹੈ।

ਖੇਡ ਰਾਹੀਂ ਸਿਖਿਆ:-ਮਾਂਟਸੋਰੀ ਸਿਖਿਆ-ਢੰਗ "ਖੇਡ ਰਾਹੀਂ ਸਿਖਿਆ ਦਾ ਢੰਗ" ਮੰਨਿਆ ਗਿਆ ਹੈ, ਪਰ ਅਸਲ ਵਿਚ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਕਿੰਡਰ ਗਾਰਟਨ ਸਿਖਿਆ-ਢੰਗ ਇਸ ਤਰ੍ਹਾਂ ਦਾ ਕਿਹਾ ਜਾ ਸਕਦਾ ਹੈ, ਪਰ ਮਾਂਟਸੋਰੀ ਸਿਖਿਆ-ਢੰਗ ਨੂੰ "ਖੇਡ ਰਾਹੀਂ ਸਿੱਖਿਆ ਦਾ ਢੰਗ" ਦਾ ਨਾਂ ਦੇਣਾ ਠੀਕ ਨਹੀਂ।