ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੮

ਆਪ ਮਾਂਟਸੋਰੀ ਬਚਿਆਂ ਲਈ ਖੇਡ ਦੀ ਲੋੜ ਨਹੀਂ ਸਝਮਦੀ। ਇਸ ਸਿਖਿਆ ਢੰਗ ਵਿਚ ਬਚਿਆਂ ਨੂੰ ਜਿਹੜੇ ਕੰਮ ਦਸੇ ਜਾਂਦੇ ਹਨ, ਉਹੋ ਕਰਨੇ ਪੈਂਦੇ ਹਨ। ਉਨ੍ਹਾਂ ਨੂੰ ਲਕੜੀ ਦੀਆਂ ਟੁਕੜੀਆਂ ਨਾਲ ਹੀ ਵਧੇਰੇ ਕੰਮ ਕਰਦੇ ਰਹਿਣਾ ਪੈਂਦਾ ਹੈ। ਫਿਰ ਉਹ ਇਕੱਲਿਆਂ ਇਕੱਲਿਆਂ ਕੰਮ ਕਰਦੇ ਹਨ। ਅਜਿਹੇ ਕੰਮ ਨੂੰ ਕਿਵੇਂ ਖੇਡ ਕਿਹਾ ਜਾ ਸਕਦਾ ਹੈ। ਸਾਥੀ ਬਿਨਾਂ ਖੇਡ ਖੇਡਣੀ ਸੰਭਵ ਨਹੀਂ।

ਫਿਰ ਖੇਡ ਵਿਚ ਕਲਪਣਾ ਦਾ ਬੜਾ ਹਿੱਸਾ ਹੁੰਦਾ ਹੈ। ਮਾਂਟਸੋਰੀ ਆਪਣੀ ਸਿਖਿਆ ਵਿਚ ਕਲਪਣਾ ਨੂੰ ਪਰੇ ਹੀ ਰਖਦੀ ਹੈ। ਜੋ ਬੱਚਾ ਸਿੱਖਿਆ ਯੰਤਰ ਨਾਲ ਕੋਈ ਕਲਪਣਾ ਮਈ ਖੇਡ ਖੇਡਣ ਲਗ ਜਾਂਦਾ ਹੈ ਤਾਂ ਉਸ ਨੂੰ ਰੋਕ ਦਿਤਾ ਜਾਂਦਾ ਹੈ। ਮਾਂਟਸੋਰੀ ਸਿਖਿਆ ਢੰਗ ਵਿਚ ਕਲਪਣਾ ਮਈਂ ਕਹਾਣੀਆਂ ਨੂੰ ਅਤੇ ਉਨ੍ਹਾਂ ਦੇ ਅਧਾਰ ਉਤੇ ਸਾਂਗ ਉਤਾਰਨ ਦਾ ਕੋਈ ਥਾਂ ਨਹੀਂ। ਉਹ ਬੱਚਿਆਂ ਨੂੰ ਸਦਾ ਅਸਲੀਅਤ ਦੇ ਵਾਤਾਵਰਨ ਵਿਚ ਹੀ ਰਖਣਾ ਚਾਹੁੰਦੀ ਹੈ। ਕਲਪਣਾ ਦੇ ਵਾਧੇ ਨੂੰ ਬਚਿਆਂ ਦੇ ਮਾਨਸਿਕ ਵਾਧੇ ਵਿਚ ਰੋਕ ਮੰਨਿਆ ਗਿਆ ਹੈ। ਮੈਡਮ ਮਾਂਟਸੋਰੀ ਦਾ ਕਹਿਣਾ ਹੈ ਕਿ ਇਹ ਬਚਿਆਂ ਨੂੰ ਮਨ-ਘੜਤ ਦੁਨੀਆਂ ਵਿਚ ਲੈ ਜਾਂਦੀ ਹੈ ਜਿਸ ਨਾਲ ਉਹ ਦਿਸਦੇ ਜਗਤ ਦੀਆਂ ਪਰਇਸਥੀਆਂ (ਹਾਲਤਾਂ) ਦਾ ਟਾਕਰਾ ਕਰਨ ਦੇ ਯੋਗ ਨਹੀਂ ਰਹਿੰਦੇ। ਜਾਨਵਰਾਂ ਦੀਆਂ ਕਹਾਣੀਆਂ ਅਤੇ ਪੁਰਾਣਿਕ ਕਹਾਣੀਆਂ ਨੂੰ ਮਾਂਟਸੇਰੀ ਸਕੂਲਾਂ ਵਿਚ ਸੁਣਾਉਣ ਨਹੀਂ ਦਿਤਾ ਜਾਂਦਾ। ਮੈਡਮ ਮਾਂਟਸੋਰੀ ਅਨੁਸਾਰ ਕਹਾਣੀਆਂ ਬਚਿਆਂ ਵਿਚ ਅੰਧ-ਵਿਸ਼ਵਾਸ ਦੀ ਬਰਤੀ ਨੂੰ ਵਧਾਉਂਦੀਆਂ ਹਨ।

ਪਰ ਅਸਲ ਵਿਚ ਛੋਟੇ ਬਚਿਆਂ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਉਨ੍ਹਾਂ ਦੇ ਮਾਨਸਿਕ ਵਿਕਾਸ ਲਈ ਹਰ ਤਰ੍ਹਾਂ ਢੁਕਵੀਆਂ ਹਨ। ਬਚਿਆਂ ਦੀ ਕਲਪਣਾ ਦੇ ਵਿਕਾਸ ਲਈ ਮੈਡਮ ਮਾਂਟਸੋਰੀ ਨੇ ਸਮੁਚਾ ਮੌਕਾ ਨਾ ਦੇ ਕੇ ਆਪਣੀ ਸਿਖਿਆ ਪਰਨਾਲੀ ਨੂੰ ਅਸਲ ਵਿਚ ਬਚਿਆਂ ਲਈ ਲਾਭਕਾਰੀ ਬਣਾਉਣ ਦੀ ਥਾਂ ਹਾਨੀਕਾਰਕ ਬਣਾਇਆ ਹੈ। ਕਲਪਣਾ ਹੀ ਕਾਲ-ਜੀਵਨ ਦਾ ਸੁਆਦਲਾ ਤੇ ਮਿਠਾ ਆਸਰਾ ਹੈ। ਕਲਪਣਾ ਬਚਿਆਂ ਦੀ ਖੇਡਾਂ ਦੀ ਜਿੰਦ ਜਾਨ ਹੈ। ਕਲਪਣਾ ਵਲੋਂ ਅਣਗਹਿਲੀ ਕਰ ਕੇ ਮਾਂਟਸੋਰੀ ਨੇ ਆਪਣੇ ਸਕੂਲਾਂ ਦੇ ਬਚਿਆਂ ਦਾ ਅੰਤਰੀ ਜੀਵਨ ਰੁੱਖਾ ਅਤੇ ਖੁਸ਼ੀ-ਰਹਿਤ ਬਣਾ ਦਿਤਾ ਹੈ। ਕਲਪਣਾ ਹੀ ਬਚਿਆਂ ਦੇ ਸਾਰੇ ਰਚਨਾਤਮਕ ਕੰਮਾਂ ਦਾ ਮੂਲ ਸੋਮਾਂ ਹੈ। ਰਚਨਾਤਮਕ ਕੰਮਾਂ ਦੀ ਅਣਹੋਂਦ ਵਿਚ ਬਚਿਆਂ ਵਿਚ ਅਸਲ ਮਾਨਸਿਕ ਵਿਕਾਸ ਦਾ ਹੋਣਾ ਸੰਭਵ ਨਹੀਂ।

ਮਾਂਟਸੋਰੀ-ਸਿਖਿਆ ਢੰਗ ਵਿਚ ਸਮਾਜਿਕ ਭਾਵਾਂ ਵਿਕਾਸ ਦਾ ਕੋਈ ਉਪਾ ਨਹੀਂ ਸੋਚਿਆ ਗਿਆ। ਬੱਚੇ ਇਕ ਦੂਜੇ ਦੇ ਨੇੜੇ ਜ਼ਰੂਰ ਬੰਠਦੇ ਹਨ, ਪਰ ਇਕ ਦੂਜੇ ਨਾਲ ਮਿਲ ਕੇ ਕੋਈ ਕੰਮ ਨਹੀਂ ਕਰਦੇ। ਜਦੋਂ ਤਕ ਬੱਚੇ ਇਕ ਦੂਜੇ ਨਾਲ ਮਿਲ ਕੇ ਕੰਮ ਨਾ ਕਰਨ ਅਤੇ ਜਦੋਂ ਤਕ ਉਹ ਇਹ ਨਹੀਂ ਸਮਝ ਜਾਂਦੇ ਕਿ ਉਹ ਆਪਣੇ ਆਪ ਨੂੰ ਦੂਜਿਆਂ ਦੀ ਸਹਾਇਤਾ ਬਿਨਾਂ ਸੁਖੀ ਨਹੀਂ ਬਣਾ ਸਕਦੇ, ਉਦੋਂ ਤਕ ਉਨ੍ਹਾਂ ਵਿਚ ਅਸਲ ਸਮਾਜਕਤਾ ਦੇ ਭਾਵਾਂ ਦਾ ਵਿਕਾਸ ਨਹੀਂ ਹੋ ਸਕਦਾ। ਕਿੰਡਰ ਗਾਰਟਨ ਸਿਖਿਆ ਢੰਗ ਵਿਚ ਸਮਾਜਿਕ ਖੇਡਾਂ ਰਾਹੀਂ ਇਸ ਕਿਸਮ ਦੇ ਭਾਵਾਂ ਦਾ ਵਿਕਾਸ ਹੁੰਦਾ ਹੈ। ਅਜਿਹੀਆਂ ਖੇਡਾਂ ਦੀ ਮਾਂਟਸੋਰੀ ਸਿਖਿਆ-ਢੰਗ ਵਿਚ ਅਣਹੋਂਦ ਹੈ।

ਸਮਾਜਿਕ ਖੇਡਾਂ ਰਾਹੀਂ ਬਚਿਆਂ ਵਿਚ ਨਿਰੀ ਦੂਜਿਆਂ ਨਾਲ ਮਿਲ ਕੇ