ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੨

ਪ੍ਰਾਜੈਕਟ ਢੰਗ ਦਾ ਵਿਹਾਰਿਕ ਸਰੂਪ

ਸਮੱਸਿਆਵਾਂ ਅਤੇ ਉਨ੍ਹਾਂ ਦਾ ਹੱਲ ਕਰਨਾ:ਪ੍ਰਾਜੈਕਟ-ਵਿਧੀ, ਗਿਆਨ ਅਤੇ ਕਾਰਜ ਦੀ ਏਕਤਾ ਦੇ ਸਿਧਾਂਤ ਉਤੇ ਖੜੀ ਕੀਤੀ ਗਈ ਹੈ। ਜਿਹੜਾ ਗਿਆਨ ਕਾਰਜ ਵਿਚ ਢਾਲਿਆਂ ਜਾ ਸਕਦਾ ਹੈ ਉਹ ਠੋਸ ਅਤੇ ਪੱਕਾ ਹੁੰਦਾ ਹੈ। ਇਸ ਲਈ ਪ੍ਰਾਜੈਕਟ-ਢੰਗ ਰਾਹੀਂ ਪੜ੍ਹਾਈ ਕਰਾਉਣ ਵਿਚ ਉਸਤਾਦ ਨੂੰ ਅਜਿਹਾ ਵਾਤਾਵਰਨ ਪੈਦਾ ਕਰਨ ਦੀ ਲੋੜ ਹੁੰਦੀ ਹੈ ਜਿਸ ਨਾਲ ਬੱਚੇ ਦੇ ਮਨ ਵਿਚ ਕਈ ਤਰ੍ਹਾਂ ਦੀਆਂ ਸਮਸਿਆਵਾਂ ਪੈਦਾ ਹੋਣ ਅਤੇ ਉਹ ਇਨ੍ਹਾਂ ਸਮਸਿਆਵਾਂ ਨੂੰ ਹੱਲ ਕਰਨ ਦਾ ਆਪਣੇ ਆਪ ਯਤਨ ਕਰੇ। ਉਸਤਾਦ ਦਾ ਫਰਜ਼ ਹੈ ਕਿ ਉਹ ਬੱਚੇ ਨੂੰ ਆਪਣੀਆਂ ਸਮਸਿਆਵਾਂ ਹੱਲ ਕਰਨ ਵਿਚ ਸਹਾਇਤਾ ਦੇਵੇ। ਸਮਸਿਆਵਾਂ ਨੂੰ ਹੱਲ ਕਰਨ ਵੇਲੇ ਬੱਚੇ ਨੂੰ ਕਈ ਤਰ੍ਹਾਂ ਦੇ ਗਿਆਨ ਦੀ ਲੋੜ ਹੁੰਦੀ ਹੈ। ਇਸ ਗਿਆਨ ਨੂੰ ਉਸਤਾਦ ਦਿੰਦਾ ਹੈ ਅਤੇ ਜਿਨ੍ਹਾਂ ਕਿਤਾਬਾਂ ਵਿਚੋਂ ਇਹ ਗਿਆਨ ਮਿਲ ਸਕਦਾ ਹੈ ਉਨ੍ਹਾਂ ਨੂੰ ਪੜ੍ਹਨ ਦਾ ਇਸ਼ਾਰਾ ਕਰਦਾ ਹੈ। ਪ੍ਰਾਜੈਕਟ-ਵਿਧੀ ਬੱਚੇ ਨੂੰ ਆਪਣੇ ਆਪ ਯਤਨ ਕਰਨ ਦੀ ਅਤੇ ਨਿਜੀ ਸਹਾਰੇ ਹੋਣ ਦੀ ਸਿਖਿਆ ਦਿੰਦੀ ਹੈ।

ਮੰਨ ਲੌ, ਬੱਚਾ ਆਪਣੇ ਖੇਤ ਵਿਚ ਆਲੂ ਬੀਜਣਾ ਚਾਹੁੰਦਾ। ਹੁਣ ਉਸਨੂੰ ਆਲੂ ਬੀਜਣ ਦਾ ਸਮਾਂ ਜਾਣਨ ਦੀ ਲੋੜ ਪੈਂਦੀ ਹੈ। ਜਦ ਉਸਤਾਦ ਬੱਚੇ ਨੂੰ ਆਲੂ ਬੀਜਣ ਦਾ ਸਮਾਂ ਦਸਦਾ ਹੈ ਤਾਂ ਨਾਲ ਇਹ ਵੀ ਦਸਦਾ ਹੈ ਕਿ ਆਲੂ ਲਈ ਕਿਸ ਕਿਸਮ ਦੇ ਮੌਸਮ ਦੀ ਲੋੜ ਹੁੰਦੀ ਹੈ। ਨਾਲ ਹੀ ਗਾਜਰ, ਮੂਲੀ ਸ਼ਲਗਮ ਆਦਿ ਸਬਜ਼ੀਆਂ ਦਾ ਸਮਾਂ ਵੀ ਦਸਦਾ ਹੈ। ਇਸ ਤਰ੍ਹਾਂ ਕਿਸੇ ਸਬਜ਼ੀ ਲਈ ਕਿਸ ਤਰ੍ਹਾਂ ਦਾ ਜਲ ਵਾਯੂ ਚਾਹੀਦਾ ਹੈ ਅਤੇ ਉਹ ਕਿਹੜੇ ਮੌਸਮ ਵਿਚ ਹੋ ਸਕਦੀ ਹੈ, ਬੱਚੇ ਨੂੰ ਪਤਾ ਲੱਗ ਜਾਂਦਾ ਹੈ।

ਆਲੂ ਨੂੰ ਖਾਸ ਤਰ੍ਹਾਂ ਦੀ ਖਾਦ ਅਤੇ ਮਿੱਟੀ ਦੀ ਲੋੜ ਹੁੰਦੀ ਹੈ। ਆਲੂ ਲਈ ਢੁਕਵੀਂ ਖਾਦ ਅਤੇ ਮਿੱਟੀ ਜਾਨਣ ਲਈ ਵਖ ਵਖ ਕਿਸਮ ਦੀਆਂ ਖਾਦਾਂ ਅਤੇ ਮਿੱਟੀਆਂ ਦਾ ਅਧਿਐਨ ਹੋ ਜਾਂਦਾ ਹੈ। ਉਸਤਾਦ ਇਕ ਸੰਥਾ ਮਿੱਟੀਆਂ ਬਾਰੇ ਦਿੰਦਾ ਹੈ ਅਤੇ ਇਕ ਖਾਦ ਬਾਰੇ। ਇਨ੍ਹਾਂ ਪਾਠਾਂ ਦਾ ਇੱਨਾਂ ਕੁ ਹੀ ਵਿਸਥਾਰ ਕੀਤਾ ਜਾਂਦਾ ਹੈ ਜਿਨਾ ਆਲੂ ਲਈ ਖਾਦ ਅਤੇ ਮਿੱਟੀ ਦੇ ਗਿਆਨ ਨੂੰ ਪੱਕਿਆਂ ਕਰਨ ਲਈ ਜ਼ਰੂਰੀ ਹੈ। ਇਸ ਤਰ੍ਹਾਂ ਬੱਚਾ ਆਪਣੀਆਂ ਸਮੱਸਿਆਵਾਂ ਨੂੰ ਹਲ ਕਰਨ ਦੇ ਯਤਨ ਵਿਚ ਮਿੱਟੀ ਅਤੇ ਖਾਦ ਦੀਆਂ ਕਿਸਮਾਂ ਅਤੇ ਉਨ੍ਹਾਂ ਦੇ ਲਾਭਾਂ ਨੂੰ ਜਾਣ ਲੈਂਦਾ ਹੈ ਉਸ ਦਾ ਮੁਖ ਨਿਸ਼ਾਨਾ ਆਪਣੀ ਸਮੱਸਿਆ ਹੱਲ ਕਰਨਾ ਹੁੰਦਾ ਹੈ, ਪਰ ਉਸ ਦਾ ਸੰਸਾਰ ਦੇ ਪਦਾਰਥਾਂ ਬਾਰੇ ਗਿਆਨ ਵਧਦਾ ਹੈ।

ਇਥੇ ਉਸਤਾਦ ਬੱਚੇ ਨੂੰ ਆਪਣੀ ਵਲੋਂ ਪਾਠ ਨਹੀਂ ਪੜ੍ਹਾਉਂਦਾ ਸਗੋਂ ਬਾਲਕ ਆਪ ਉਸਤਾਦ ਤੋਂ ਕਈ ਗੱਲਾਂ ਪੁਛਦਾ ਹੈ ਅਤੇ ਉਸਤਾਦ ਉਨ੍ਹਾਂ ਦਾ ਉੱਤਰ ਦਿੰਦਾ ਹੈ। ਉਸਤਾਦ ਨੂੰ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਬੱਚਿਆਂ ਦਾ ਧਿਆਨ ਸੰਥਾ ਵਲ ਖਿਚਣ ਲਈ ਕੋਈ ਖਾਸ ਤਰ੍ਹਾਂ ਦਾ ਯਤਨ ਕਰੇ। ਉਸ ਨੂੰ ਸੰਥਾ ਨੂੰ ਸੁਆਦੀ ਬਣਾਉਣ ਲਈ ਬਣਾਂ-ਉਟੀ ਉਪਾਵਾਂ ਦਾ ਸਹਾਰਾ ਲੈਣ ਦੀ ਲੋੜ ਨਹੀਂ ਹੁੰਦੀ। ਜਿਸ ਗਲ ਵਿਚ ਬੱਚੇ ਦਾ ਆਪਣੇ ਆਪ ਮਨ ਲੱਗਿਆ ਹੋਇਆ ਹੈ ਉਸ ਨੂੰ ਹੋਰ ਸੁਆਦੀ ਬਣਾਉਣ ਦੀ ਲੋੜ ਵੀ ਕਿਹੜੀ ਹੈ? ਜਦ ਬੱਚੇ ਦਾ ਮਨ ਆਪਣੀ ਸਮੱਸਿਆ ਹੱਲ ਕਰਨ ਵਿਚ ਲੱਗਾ ਹੋਇਆ ਹੋਵੇ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਨ ਦੀ ਵਿਹਲ ਹੀ ਨਹੀਂ ਹੁੰਦੀ। ਬੱਚੇ ਕੋਲ ਜਦ ਕੋਈ ਕੰਮ