੧੯੬
ਜਾ ਸਕਦੇ। ਸਮਸਿਆਵਾਂ ਨੂੰ ਹੱਲ ਕਰਦਿਆਂ ਬਚਿਆਂ ਨੂੰ ਵਿਸ਼ੇ ਦੇ ਉਸ ਪੱਖ ਦਾ ਵਿਸ਼ੇਸ਼ ਗਿਆਨ ਹੋਵੇਗਾ ਜਿਸਦੀ ਵਰਤੋਂ ਸਮੱਸਿਆ ਨੂੰ ਹੱਲ ਕਰਨ ਵਿਚ ਹੁੰਦੀ ਹੈ। ਪਰ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਰਤੋਂ ਵਿਚ ਲਿਆਉਣ ਲਈ ਕੋਈ ਸਮੱਸਿਆ ਖੜੀ ਨਹੀਂ ਕੀਤੀ ਜਾ ਸਕਦੀ। ਇਸ ਲਈ ਇਸ ਢੰਗ ਨਾਲ ਬਚਿਆਂ ਨੂੰ ਉੱਨਾ ਗਿਆਨ ਹੋਣਾ ਸੰਭਵ ਨਹੀਂ ਜਿੱਨਾ ਵਰਤਮਾਨ ਸਿਖਿਆ ਢੰਗ ਵਿਚ ਹੋਣਾ ਸੰਭਵ ਹੈ।
ਸਾਡੇ ਵਰਤਮਾਨ ਸਿਖਿਆ-ਢੰਗ ਵਿਚ ਵੀ ਬੱਚਿਆਂ ਨੂੰ ਕੁਝ ਸਮੱਸਿਆਵਾਂ ਹੱਲ ਕਰਨੀਆਂ ਪੈਂਦੀਆਂ ਹਨ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਬਚਿਆਂ ਦੇ ਵਿਹਾਰਿਕ ਗਿਆਨ ਵਿਚ ਭਾਵੇਂ ਵਾਧਾ ਨਾ ਹੁੰਦਾ ਹੋਵੇ ਪਰ ਉਨ੍ਹਾਂ ਦੀ ਬੁਧੀ ਦਾ ਵਿਕਾਸ ਜ਼ਰੂਰ ਹੁੰਦਾ ਹੈ। ਵਿਕਸਤ ਬੁਧੀ ਵਾਲਾ ਮਨੁਖ ਆਪਣੇ ਜੀਵਨ ਦੀ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਨੂੰ ਚੰਗੀ ਤਰ੍ਹਾਂ ਹਲ ਕਰ ਸਕਦਾ ਹੈ।
ਪ੍ਰਾਜੈਕਟ ਸਿਖਿਆ ਢੰਗ ਦੇ ਉਪਰਲੇ ਗੁਣ ਅਤੇ ਦੋਸ਼ਾਂ ਤੇ ਵਿਚਾਰ ਕਰਨ ਨਾਲ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਸਾਨੂੰ ਜਿਥੋਂ ਕਿਤੇ ਸੰਭਵ ਹੋਵੇ ਇਸ ਢੰਗ ਤੋਂ ਕੰਮ ਲੈਣਾ ਚਾਹੀਦਾ ਹੈ ਪਰ ਨਿਰੇ ਇਸੇ ਢੰਗ ਦੇ ਗੁਲਾਮ ਨਹੀਂ ਹੋ ਜਾਣਾ ਚਾਹੀਦਾ। ਬਚਿਆਂ ਨੂੰ ਉਨ੍ਹਾਂ ਦੇ ਵਿਸ਼ੇ ਕਰਮ ਵਾਰ ਪੜ੍ਹਾਏ ਜਾਣੇ ਚਾਹੀਦੇ ਹਨ। ਫਿਰ ਉਨ੍ਹਾਂ ਦੇ ਕਮਾਏ ਗਿਆਨ ਦੀ ਪਰੀਖਿਆ ਲਈ ਉਨ੍ਹਾਂ ਨੂੰ ਸਮਸਿਆਵਾਂ ਵੀ ਦੇਣੀਆਂ ਚਾਹੀਦੀਆਂ ਹਨ। ਆਪਣੀਆਂ ਸਮਸਿਆਵਾਂ ਨੂੰ ਹੱਲ ਕਰਦਿਆਂ ਬਚੇ ਆਪਣੇ ਕਮਾਏ ਗਿਆਨ ਦਾ ਲਾਭ ਸਮਝ ਸਕਣਗੇ ਅਤੇ ਉਸ ਨੂੰ ਪਕਿਆਂ ਵੀ ਬਣਾ ਸਕਣਗੇ।
ਡਾਲਟਨ ਸਿਖਿਆ-ਢੰਗ
ਡਾਲਟਨ ਸਿਖਿਆ-ਢੰਗ ਦਾ ਨਿਸ਼ਾਨਾ ਬੱਚੇ ਨੂੰ ਆਪਣੀ ਪੜ੍ਹਾਈ ਵਿਚ ਆਪਣੇ ਆਸਰੇ ਤੇ ਕਰਨਾ ਹੈ। ਬੱਚੇ ਆਮ ਤੌਰ ਤੇ ਆਪਣੀ ਪੜ੍ਹਾਈ ਲਈ ਉਸਤਾਦ ਉਤੇ ਪੂਰੇ ਪੂਰੇ ਨਿਰਭਰ ਹੁੰਦੇ ਹਨ। ਉਨ੍ਹਾਂ ਦੀ ਉਸਤਾਦ ਉਤੇ ਨਿਰਭਰਤਾ ਇੱਨੀ ਹੁੰਦੀ ਹੈ ਕਿ ਉਨ੍ਹਾਂ ਨੂੰ ਆਮ ਕਰਕੇ ਇਹ ਵੀ ਪਤਾ ਨਹੀਂ ਹੁੰਦਾ ਜੁ ਕਲ੍ਹ ਕੀ ਪੜਨਾ ਹੈ। ਉਨ੍ਹਾਂ ਨੂੰ ਕਿਸੇ ਪਰੀਖਿਆ ਦੀ ਤਿਆਰੀ ਕਰਨੀ ਹੈ- ਅਜਿਹੀ ਜਿਮੇਵਾਰੀ ਵੀ ਬੜੇ ਥੋੜੇ ਬਚੇ ਪਰਤੀਤ ਕਰਦੇ ਹਨ। ਆਮ ਕਰਕੇ ਉਸਤਾਦ ਹੀ ਇਸ ਬਾਰੇ ਸਭ ਕੁਝ ਸੋਚਦੇ ਹਨ। ਫਿਰ ਕਿਸੇ ਗਲ ਨੂੰ ਜਾਣਨ ਲਈ ਪੁਸਤਕ ਨੂੰ ਚੁਕਕੇ ਪੜ੍ਹਨਾ ਜਾਂ ਕਿਸੇ ਔਖੇ ਸਵਾਲ ਨੂੰ ਹਲ ਕਰਨ ਦਾ ਯਤਨ ਕਰਨਾ ਤਾਂ ਗੱਲਾਂ ਹੀ ਵਖਰੀਆਂ ਹੋਈਆਂ। ਜਿਹੜੀ ਕਿਤਾਬ ਦਾ ਉਸਤਾਦ ਨਾਂ ਲੈ ਦੇਵੇ ਜਾਂ ਕਿਸੇ ਗੱਲ ਨੂੰ ਪੜ੍ਹਨ ਲਈ ਕਹਿ ਦੇਵੇ, ਬਸ ਉਸ ਕਿਤਾਬ ਨੂੰ ਹੀ ਬਚੇ ਪੜ੍ਹਦੇ ਹਨ। ਇਹ ਪੜ੍ਹਨਾ ਵੀ ਕਿਹੋ ਜਿਹਾ ਹੁੰਦਾ ਹੈ। ਬਹੁਤਾ ਤਾਂ ਪੜ੍ਹੀ ਹੋਈ ਸੰਥਾਂ ਨੂੰ ਘਰ ਜਾ ਕੇ ਘੋਟਾ ਲਾਉਣਾ ਹੀ ਹੁੰਦਾ ਹੈ। ਕਈਆਂ ਬਚਿਆਂ ਕੋਲ ਪੁਛਣ ਲਈ ਆਪਣਾ ਕੋਈ ਸੁਆਲ ਹੀ ਨਹੀਂ ਹੁੰਦਾ। ਜਿਹੜੇ ਸੁਆਲ ਉਸਤਾਦ ਘਰ ਕਰਨ ਲਈ ਦਿੰਦਾ ਹੈ ਉਹ ਵੀ ਭਾਰ ਹੀ ਸਮਝਦੇ ਹਨ ਅਤੇ ਕਿਵੇਂ ਨਾ ਕਿਵੇਂ ਉਸਤਾਦ ਦੇ ਦੱਸੇ ਢੰਗ ਨਾਲ ਹੱਲ ਕਰਨ ਦਾ ਯਤਨ ਕਰਦੇ ਹਨ। ਆਪਣੀ ਕੋਈ ਨਵੀਂ ਖੋਜ ਕਰਨ ਦੀ ਲਗਨ ਨਹੀਂ ਹੁੰਦੀ।
ਜਮਾਤ ਵਿਚ ਜਿਹੜਾ ਪੜ੍ਹਨ-ਪੜ੍ਹਾਉਣ ਹੁੰਦਾ ਹੈ ਉਸ ਵਿਚ ਵਧੇਰੇ ਉਸਤਾਦ ਦਾ ਹਿੱਸਾ, ਹੀ ਹੁੰਦਾ ਹੈ। ਉਸ ਨੂੰ ਇਹ ਸੋਚਣਾ ਪੈਂਦਾ ਹੈ ਕਿ ਬਚੇ ਨੂੰ ਫ਼ਲਾਣਾ ਪਾਠ ਕਿਸੇ ਨਾ