ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੫

ਬਿਰਤਾਂਤ ਨਹੀਂ ਦਸ ਸਕਦੇ ਅਤੇ ਕਿੱਨੇ ਹੀ ਅਜਿਹੇ ਹੁੰਦੇ ਹਨ। ਜਿਹੜੇ ਸਿਖਾਈ ਦੀ ਕਲਾ ਉਤੇ ਬੜਾ ਸੁਹਣਾ ਲੇਖ ਜਾਂ ਪੁਸਤਕ ਲਿਖ ਸਕਦੇ ਹਨ, ਪਰ ਪੜ੍ਹਾਉਣ ਵਿਚ ਸੁਖ ਸਾਂਦ ਹੀ ਹੁੰਦੇ ਹਨ। ਕੰਮ ਕਰਨਾ ਅਤੇ ਉਸ ਬਾਰੇ ਚਰਚਾ ਕਰਨਾ ਦੋ ਵਖ ਵਖ ਗੱਲਾਂ ਹਨ। ਕੰਮ ਕਰਨ ਨਾਲ ਕੰਮ ਆਉਂਦਾ ਹੈ। ਅਤੇ ਉਸ ਬਾਰੇ ਚਰਚਾ ਕਰਨ ਨਾਲ ਚਰਚਾ ਕਰਨੀ ਆਉਂਦੀ ਹੈ। ਪ੍ਰਾਜੈਕਟ ਵਿਧੀ ਕੰਮ ਕਰਨਾ ਸਿਖਾਉਂਦੀ ਹੈ, ਉਸ ਬਾਰੇ ਚਰਚਾ ਕਰਨਾ ਇੱਨਾ ਨਹੀਂ ਸਖਾਉਂਦੀ।

ਸਾਡੀਆਂ ਸਧਾਰਨ ਪਰੀਖਿਆਵਾਂ ਵਿਚ ਬੱਚਿਆਂ ਦੀ ਸਮਝ ਜਾਂ ਕੰਮ ਕਰਨ ਦੀ ਯੋਗਤਾ ਦੀ ਇੱਨੀ ਪਰੀਖਿਆ ਨਹੀਂ ਹੁੰਦੀ ਜਿੱਨੀ ਉਨ੍ਹਾਂ ਦੀ ਯਾਦ ਸ਼ਕਤੀ ਦੀ। ਸ਼ਬਦੀ ਗਆਨ ਨੂੰ ਪੱਕਿਆਂ ਕਰਨ ਲਈ ਉਸਨੂੰ ਘੋਟਾ ਲਾਉਣ ਦੀ ਲੋੜ ਹੁੰਦੀ ਹੈ। ਅਸਲ ਗਿਆਨ ਪੱਕਿਆਂ ਕਰਨ ਲਈ ਹੱਥੀਂ ਕਰਕੇ ਕਢਣ ਦੀ ਲੋੜ ਹੁੰਦੀ ਹੈ। ਸਾਡੀਆਂ ਸਧਾਰਨ ਪਰੀ-ਖਿਆਵਾਂ ਵਿਚ ਜਿਹੜੇ ਲੋਕ ਪਹਿਲੇ ਦਰਜੇ ਵਿਚ ਪਾਸ ਹੁੰਦੇ ਹਨ ਉਹ ਕਦੇ ਕਦੇ ਕਾਰ ਵਿਹਾਰ ਵਿਚ ਨਿਕੱਮੇ ਸਿੱਧ ਹੁੰਦੇ ਹਨ। ਪਰੀਖਿਆਵਾਂ ਵਿਚ ਪਾਸ ਹੋਣਾ ਸ਼ਬਦੀ ਗਿਆਨ ਅਤੇ ਯਾਦ ਸ਼ਕਦੀ ਉਤੇ ਨਿਰਭਰ ਹੁੰਦਾ ਹੈ ਪਰ ਜੀਵਨ ਵਿਚ ਸਫਲ ਹੋਣਾ ਮਨੁਖ ਦੇ ਅਨੁਭਵ ਦੇ ਵਿਸਥਾਰ ਅਰਥਾਤ ਵਸਤੂ-ਗਿਆਨ ਦੇ ਵਾਧੇ ਅਤੇ ਕੰਮ ਕਰ ਸਕਣ ਦੀ ਯੋਗਤਾ, ਉਸ ਦੇ ਸ੍ਵੈ-ਭਰੋਸੇ ਅਤੇ ਸ਼ੌਂਕ ਉਤੇ ਨਿਰਭਰ ਹੈ। ਪ੍ਰਾਜੈਕਟ-ਵਿਧੀ ਵਿਚ ਬੱਚੇ ਦੀ ਯੋਗਤਾ ਪ੍ਰਸ਼ਨ-ਪੱਤਰਾਂ ਦੀ ਲਿਖਤੀ ਉੱਤਰਾਂ ਨਾਲ ਨਹੀਂ ਜਾਚੀ ਜਾਂਦੀ ਸਗੋਂ ਉਸਦੇ ਨਿਤ ਦਿਨ ਦੇ ਕੰਮ ਕਰਨ ਅਤੇ ਆਪਣੇ ਗਿਆਨ ਦੇ ਵਧਾਉਂਣ ਦੀ ਲਗਨ ਤੋਂ ਜਾਚੀ ਜਾਂਦੀ ਹੈ।

ਪਾਜੈਕਟ ਸਿਖਿਆ-ਢੰਗ ਦੀ ਜਾਂਚ ਪੜਤਾਲ

ਪ੍ਰਾਜੈਕਟ-ਢੰਗ ਨਾਲ ਬਚਿਆਂ ਦੇ ਵਿਹਾਰਿਕ ਗਿਆਨ ਵਿਚ ਵਾਧਾ ਹੁੰਦਾ ਹੈ। ਅਤੇ ਉਨ੍ਹਾਂ ਵਿਚ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਆਉਂਦੀ ਹੈ। ਮਨੁਖ ਦਾ ਸੁਭਾ ਅਭਿਆਸ ਦਾ ਗੋਲਾ ਹੈ। ਜਿਸ ਤਰ੍ਹਾਂ ਦਾ ਉਸਦਾ ਅਭਿਆਸ ਹੁੰਦਾ ਹੈ ਉਸ ਦੀ ਯੋਗਤਾ ਵੀ ਉਸੇ ਅਨੁਸਾਰ ਵਧਦੀ ਹੈ। ਜੇ ਬਚਿਆਂ ਨੂੰ ਨਿਰੇ ਪਾਠ-ਵਿਸ਼ੇ ਹੀ ਪੜਾਏ ਜਾਣ ਅਤੇ ਉਨ੍ਹਾਂ ਨੂੰ ਆਪਣੀਆਂ ਸਮਸਿਆਵਾਂ ਦੇ ਹੱਲ ਕਰਨ ਦਾ ਅਭਿਆਸ ਨਾ ਕਰਾਇਆ ਜਾਵੇ, ਤਾਂ ਉਹ ਪੜਨ ਲਿਖਣ ਵਿਚ ਤਿੱਖੇ ਹੁੰਦੇ ਹੋਇਆਂ ਵੀ ਵਿਹਾਰਿਕ ਸਮੱਸਿਆਵਾਂ ਹੱਲ ਕਰਨ ਵਿਚ ਬੜੀਆਂ ਔਕੜਾਂ ਪਰਤੀਤ ਕਰਨਗੇ। ਬੱਚਿਆਂ ਨੇ ਜੀਵਨ ਵਿਚ ਕਈ ਸਮਸਿਆਵਾਂ ਹਲ ਕਰਨੀਆਂ ਹੁੰਦੀਆਂ ਹਨ। ਜੇ ਸਿਖਿਆ ਦਾ ਨਿਸ਼ਾਨਾ ਬਚਿਆਂ ਨੂੰ ਆਪਣੇ ਭਵਿਖ ਦੇ ਜੀਵਨ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਤਿਆਰ ਕਰਨਾ ਹੈ ਤਾਂ ਉਨ੍ਹਾਂ ਨੂੰ ਹੁਣੇ ਤੋਂ ਹੀ ਉਨ੍ਹਾਂ ਜ਼ਿਮੇਵਾਰੀਆਂ ਨੂੰ ਢੁਕਣ ਦਾ ਅਭਿਆਸ ਕਰਾਉਣਾ ਚਾਹੀਦਾ ਹੈ। ਇਸੇ ਦ੍ਰਿਸ਼ਟੀ ਤੋਂ ਪ੍ਰਾਜੈਕਟ ਸਿਖਿਆ ਢੰਗ ਦੀ ਉਸਾਰੀ ਹੋਈ।

ਪਰ ਇਸ ਸਿਖਿਆ-ਢੰਗ ਵਿਚ ਦੋ ਵਿਸ਼ੇਸ਼ ਔਕੜਾਂ ਹਨ। ਇਕ ਤਾਂ ਇਸ ਦੇ ਲਈ ਅਜਿਹੇ ਉਸਤਾਦ ਚਾਹੀਦੇ ਹਨ ਜਿਹੜੇ ਬਚਿਆਂ ਨੂੰ ਯੋਗ ਸਮਸਿਆਵਾਂ ਹਲ ਕਰਨ ਲਈ ਦਿੰਦੇ ਰਹਿਣ ਅਤੇ ਉਨ੍ਹਾਂ ਨੂੰ ਠੀਕ ਤਰ੍ਹਾਂ ਹੱਲ ਕਰਨ ਵਿਚ ਸਹਾਇਤਾ ਦੇਣ। ਇਹ ਸਹਾਇਤਾ ਅਜਿਹੀ ਹੋਵੇ ਜਿਸ ਨਾਲ ਇਕ ਤਾਂ ਬਚੇ ਦੀ ਬੁਧੀ ਉਤੇ ਪੂਰਾ ਜ਼ੋਰ ਪਵੇ ਅਤੇ ਦੂਜੇ ਉਹ ਬੇਹੌਂਸਲਾ ਨਾ ਹੋ ਬੈਠੇ।

ਦੂਜੇ ਇਸ ਸਿਖਿਆ-ਢੰਗ ਵਿਚ ਪਾਠ-ਕਰਮ ਦੇ ਵਿਸ਼ੇ ਪੂਰੀ ਤਰ੍ਹਾਂ ਨਹੀਂ ਪੜ੍ਹਾਏ