੧੯੪
ਪ੍ਰਾਜੈਕਟ ਢੰਗ ਵਿਚ ਸਿਖਿਆ-ਕਰਮ:-ਪ੍ਰਾਜੈਕਟ-ਢੰਗ ਵਿਚ ਸਿਖਿਆ-ਕਰਮ ਦੇ ਵਖ ਵਖ ਵਿਸ਼ਿਆਂ ਦੀ ਪੜ੍ਹਾਈ ਅੱਡ ਅੱਡ ਨਹੀਂ ਹੁੰਦੀ। ਨਾ ਪ੍ਰਾਜੈਕਟ ਰਾਹੀਂ ਪੜਾਉਨ ਨਾਲ ਸਾਡਾ ਵਰਤਮਾਨ ਸਮਾਂ ਵੰਡਿਆ ਰਹਿ ਜਾਂਦਾ ਹੈ ਅਤੇ ਨਾ ਸਿਖਿਆ-ਕਰਮ ਹੀ ਰਹਿ ਜਾਂਦਾ ਹੈ। ਕਿਸੇ ਪ੍ਰਾਜੈਕਟ ਦਾ ਕੰਮ ਅੱਧਾ ਘੰਟਾ ਚਲਦਾ ਹੈ ਤਾਂ ਕਿਸੇ ਦਾ ਸਾਰਾ ਦਿਨ ਚਲਦਾ ਰਹਿੰਦਾ ਹੈ। ਕਿਸੇ ਪ੍ਰਾਜੈਕਟ ਵਿਚ ਇਕ ਹੀ ਵਿਸ਼ੇ ਦੇ ਗਿਆਨ ਦੀ ਲੋੜ ਹੁੰਦੀ ਹੈ ਤਾਂ ਕਿਸੇ ਵਿਚ ਪੰਜ ਸੱਤ ਵਿਸ਼ਿਆਂ ਦੇ ਗਿਆਨ ਦੀ। ਇਕ ਹੀ ਉਸਤਾਦ ਇਨ੍ਹਾਂ ਸਾਰਿਆਂ ਵਿਸ਼ਿਆਂ ਦੇ ਗਿਆਨ ਨੂੰ ਦਸਦਾ ਹੈ। ਸਾਡੇ ਸਧਾਰਨ ਸਿਖਿਆ ਢੰਗ ਦਾ ਇਕ ਸਿੱਟਾ ਇਹ ਹੁੰਦਾ ਹੈ ਕਿ ਬੱਚੇ ਇਕ ਵਿਸ਼ੇ ਦਾ ਦੂਸਰੇ ਵਿਸ਼ੇ ਨਾਲ ਸਬੰਧ ਨਹੀਂ ਸਮਝਦੇ। ਵਖਰੇ ਵਖਰੇ ਗਿਆਨ ਵਿਚ ਇਸ ਤਰ੍ਹਾਂ ਘੱਪੇ ਪੈ ਜਾਂਦੇ ਹਨ। ਬੱਚੇ ਦਾ ਭੂਗੋਲ ਦਾ ਗਿਆਨ ਉਸਦੇ ਦਿਮਾਗ ਦੀ ਇਕ ਨੁਕਰੇ ਪਿਆ ਹੁੰਦਾ ਹੈ ਤੇ ਇਤਿਹਾਸ, ਪ੍ਰਕ੍ਰਿਤੀ ਦੀ ਜਾਂਚ ਪੜਤਾਲ ਜਾਂ ਬੋਲੀ ਸਬੰਧੀ ਗਿਆਨ ਕਿਸੇ ਹੋਰ ਨੁਕਰੇ। ਪਰ ਜਿਹੜਾ ਗਿਆਨ ਕਾਰ ਵਿਹਾਰ ਵਿਚ ਵਰਤਿਆ ਜਾਂਦਾ ਹੈ ਉਹ ਇਸ ਤਰ੍ਹਾਂ ਦਾ ਸਬੰਧ-ਰਹਿਤ ਨਹੀਂ ਹੁੰਦਾ। ਕਾਰ-ਵਿਹਾਰ ਵਿਚ ਸਾਨੂੰ ਹਰ ਤਰ੍ਹਾਂ ਦੇ ਗਿਆਨ ਦੀ ਇਕ ਵਾਰ ਹੀ ਲੋੜ ਹੁੰਦੀ ਹੈ। ਇਸ ਲਈ ਸਾਡੀ ਸਧਾਰਨ ਸਿਖਿਆ-ਵਿਧੀ ਅਤੇ ਪਾਠ-ਕਰਮ ਅਨੁਸਾਰ ਪੜ੍ਹਿਆ ਬੱਚਾ, ਜੀਵਨ ਦੀਆਂ ਸਮਸਿਆਵਾਂ ਹੱਲ ਕਰਨ ਵਿਚ ਆਪਣੇ ਗਿਆਨ ਨੂੰ ਵਰਤਣ ਤੋਂ ਅਸਮਰਥ ਰਹਿੰਦਾ ਹੈ। ਮਨੁੱਖ ਦਾ ਮਨ ਅਭਿਆਸ ਦਾ ਦਾਸ ਹੈ। ਜਿਸ ਤਰ੍ਹਾਂ ਦਾ ਅਭਿਆਸ ਸਕੂਲ ਵਿਚ ਬਚਿਆਂ ਨੂੰ ਕਰਾਇਆ ਜਾਂਦਾ ਹੈ ਉਸੇ ਤਰ੍ਹਾਂ ਦੀ ਆਦਤ ਉਨ੍ਹਾਂ ਨੂੰ ਜੀਵਨ ਭਰ ਬਣੀ ਰਹਿੰਦੀ ਹੈ। ਜਦ ਸਕੂਲ ਵਿਚ ਇਕ ਵਿਸ਼ੇ ਨੂੰ ਪੜ੍ਹਾਉਂਦਿਆਂ ਦੂਜੇ ਵਿਸ਼ੇ ਨਾਲ ਉਸ ਦਾ ਸਬੰਧ ਨਹੀਂ ਦਸਿਆ ਜਾਂਦਾ, ਅਤੇ ਜਦ ਬੱਚਾ ਆਪ ਇਸ ਤਰ੍ਹਾਂ ਦੇ ਸਬੰਧ ਦੇ ਗਿਆਨ ਦੀ ਲੋੜ ਪਰਤੀਤ ਨਹੀਂ ਕਰਦਾ, ਤਾਂ ਅੱਗੇ ਜਾਕੇ ਵੀ ਜੀਵਨ ਵਿਚ ਉਹ ਇਕ ਗੱਲ ਦਾ ਦੂਜੀ ਗੱਲ ਨਾਲ ਸਬੰਧ ਪਛਾਣਨ ਵਿਚ ਅਸਮਰਥ ਹੁੰਦਾ ਹੈ।
ਜੇ ਸਾਡੇ ਸਕੂਲਾਂ ਵਿਚ ਪ੍ਰਾਜੈਕਟ-ਵਿਧੀ ਅਨੁਸਾਰ ਸਿਖਿਆ ਦਿੱਤੀ ਜਾਣ ਲੱਗ ਪਵੇ, ਤਾਂ ਨਾ ਸਾਡਾ ਵਰਤਮਾਨ ਸਿਖਿਆ-ਕਰਮ ਰਹਿ ਸਕੇਗਾ ਅਤੇ ਨਾ ਵਰਤਮਾਨ ਸਮੇਂ ਦੀ ਵੰਡ। ਇਨ੍ਹਾਂ ਦੀ ਥਾਂ ਵਖ ਵਖ ਜਮਾਤਾਂ ਲਈ ਪੰਜਾਹ, ਸੌ ਜਾਂ ਦੋ ਸੌ ਪ੍ਰਾਜੈਕਟ ਹੋਣਗੇ ਜਿਹੜੇ ਬੱਚੇ ਦੀ ਰੁਚੀ ਅਤੇ ਜੀਵਨ ਵਿਚ ਉਨ੍ਹਾਂ ਦੀ ਉਪਯੋਗਤਾ ਨੂੰ ਮੁਖ ਰਖਕੇ ਨਿਸ਼ਚਿਤ ਕੀਤੇ ਜਾਣਗੇ। ਜਿਹੜਾ ਬੱਚਾ ਆਪਣੀ ਜਮਾਤ ਦੇ ਸਾਰੇ ਪ੍ਰਾਜੈਕਟਾਂ ਨੂੰ ਪੂਰਾ ਕਰ ਲਵੇਗਾ ਉਸ ਨੂੰ ਅਗਲੀ ਜਮਾਤ ਵਿਚ ਚੜ੍ਹਾ ਦਿਤਾ ਜਾਵੇਗਾ।
ਪ੍ਰਾਜੈਕਟ-ਵਿਧੀ ਅਤੇ ਪਰੀਖਿਆਵਾਂ:-ਪ੍ਰਾਜੈਕਟ ਵਿਧੀ ਵਿਚ ਪਰੀ-ਖਿਆਵਾਂ ਲਈ ਕੋਈ ਥਾਂ ਨਹੀਂ ਹੁੰਦਾ। ਹਰ ਪ੍ਰਾਜੈਕਟ ਨੂੰ ਠੀਕ ਤਰ੍ਹਾਂ ਨਾਲ ਕਰਨਾ ਹੀ ਪਰੀਖਿਆ ਹੈ। ਬਚਾ ਜਿੱਨਾ ਕੰਮ ਕਰਦਾ ਹੈ ਉੱਨਾ ਵਧੇਰੇ ਉਸ ਦਾ ਅਨੁਭਵ ਵਧਦਾ ਹੈ। ਇਸ ਅਨੁਭਵ ਦੀ ਪਰੀਖਿਆ ਕੰਮ ਰਾਹੀਂ ਹੀ ਹੋ ਸਕਦੀ ਹੈ, ਸਧਾਰਨ ਪਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਦਾ ਉਤਰ ਦੇਣ ਨਾਲ ਨਹੀਂ। ਇਹ ਹੋ ਸਕਦਾ ਹੈ ਕਿ ਬੱਚਾ ਕੰਮ ਕਰਨ ਦੀ ਵਿਧੀ ਜਾਣਦਾ ਹੋਵੇ ਪਰ ਉਹ ਲੇਖ ਦੇ ਰੂਪ ਵਿਚ ਲਿਖਕੇ ਉਸ ਨੂੰ ਦਸ ਨਾ ਸਕੇ। ਕਿੱਨੇ ਹੀ ਸਚੱਜੇ ਉਸਤਾਦ ਆਪਣੀ ਪੜ੍ਹਾਈ ਕਰਾਉਣ ਦੀ ਵਿਧੀ ਦੀ ਕਲਾ ਦਾ ਲਿਖਕੇ