੧੯੩
ਨਾ ਹੋਵੇ ਤਾਂ ਹੀ ਉਸਨੂੰ ਸ਼ਚਾਰਤਾਂ ਸੁਝਦੀਆਂ ਹਨ। ਸ਼ਰਾਰਤ ਕਰਨ ਦੀ ਬਿਰਤੀ ਢਾਹੂ ਬਿਰਤੀ ਹੈ। ਇਹ ਬਿਰਤੀ ਬੱਚੇ ਨੂੰ ਉਸਾਰੂ ਕੰਮ ਵਿਚ ਲਾ ਦੇਣ ਨਾਲ ਖਤਮ ਹੋ ਜਾਂਦੀ ਹੈ। ਕੋਈ ਬੱਚਾ ਜਿੱਨਾ ਵਧੇਰੇ ਰਚਨਾਤਮਾਕ (ਉਸਾਰੂ) ਕੰਮ ਵਿਚ ਲਗਿਆ ਰਹਿੰਦਾ ਹੈ ਉੱਨਾ ਹੀ ਉਹ ਆਪਣੇ ਆਪ ਵਿਚ ਵਿਚ ਸੁਖੀ ਤੇ ਸ਼ਾਂਤ ਹੁੰਦਾ ਹੈ ਅਤੇ ਦੂਜਿਆਂ ਨੂੰ ਵੀ ਸੁਖੀ ਬਣਾਉਣ ਦਾ ਯਤਨ ਕਰਦਾ ਹੈ। ਦੁਖੀ ਬੱਚਾ ਹੀ ਸ਼ਰਾਰਤੀ ਹੁੰਦਾ ਹੈ। ਅਰਥਾਤ ਉਹ ਦੂਜਿਆਂ ਨੂੰ ਵੀ ਦੁਖੀ ਬਣਾਉਣ ਦਾ ਯਤਨ ਕਰਦਾ ਹੈ। ਰਚਨਾਤਮਕ ਕੰਮ ਵਿਚ ਬੱਚੇ ਨੂੰ ਲਾਉਣ ਨਾਲ ਇਕ ਤਾਂ ਉਸਦਾ ਬੌਧਿਕ ਵਿਕਾਸ ਹੁੰਦਾ ਹੈ ਅਤੇ ਦੂਜੇ ਨੈਤਿਕ ਵਿਕਾਸ।
ਆਲੂ ਬੀਜਣ ਦੀ ਉਪਰਲੀ ਸਮੱਸਿਆ ਲੈਕੇ ਬੱਚੇ ਨੂੰ ਭੂਗੋਲ ਦੇ ਗਿਆਨ ਦੀ ਲੋੜ ਹੁੰਦੀ ਹੈ। ਆਲੂ ਕਿੱਥੇ ਪੈਦਾ ਹੁੰਦਾ ਹੈ? ਕਿੱਥੇ ਚੰਗਾ ਆਲੂ ਪੈਦਾ ਹੁੰਦਾ ਹੈ ਤੇ ਕਿਥੋਂ ਸਾਨੂੰ ਬੀਜ ਦਾ ਆਲੂ ਮੰਗਵਾਉਣਾ ਚਾਹੀਦਾ ਹੈ? ਇਨ੍ਹਾਂ ਸਮਸਿਆਵਾਂ ਨੂੰ ਲੈ ਕੇ ਬੱਚੇ ਨੂੰ ਕਈ ਭੂਗੋਲ ਦੇ ਪਾਠ ਪੜ੍ਹਾਏ ਜਾ ਸਕਦੇ ਹਨ।
ਆਲੂ ਮੰਗਵਾਉਣ ਲਈ ਚਿੱਠੀ ਲਿਖਣ ਦੀ ਲੋੜ ਪੈਂਦੀ ਹੈ। ਪਰ ਬਚਿਆਂ ਨੂੰ ਠੀਕ ਚਿੱਠੀ ਲਿਖਣ ਦੀ ਜਾਂਚ ਨਹੀਂ ਹੁੰਦੀ। ਉਸਤਾਦ ਆਲੂ ਮੰਗਵਾਉਣ ਲਈ ਚਿੱਠੀ ਲਿਖਣ ਦੀ ਸਮੱਸਿਆ ਲੈਕੇ ਬਚਿਆਂ ਨੂੰ ਖਤ ਲਿਖਣ ਦਾ ਢੰਗ ਸਿਖਾ ਸਕਦਾ ਹੈ। ਇਸ ਤਰ੍ਹਾਂ ਉਹ ਇਕ ਜਾਂ ਦੋ ਬੋਲੀ ਅਤੇ ਲੇਖ ਲਿਖਣ ਦੇ ਪਾਠ ਬਚਿਆਂ ਨੂੰ ਪੜ੍ਹਾ ਸਕਦਾ ਹੈ। ਚਿੱਠੀ ਨੂੰ ਲਿਖਕੇ ਲਫਾਫੇ ਵਿਚ ਕਿਵੇਂ ਰਖਿਆ ਜਾਂਦਾ ਹੈ, ਲਫਾਫੇ ਉਤੇ ਪਿਤਾ ਕਿਥੇ ਤੇ ਕਿਵੇਂ ਲਿਖਿਆ ਜਾਂਦਾ ਹੈ ਅਤੇ ਲੈਟਰ-ਬਕਸ ਵਿਚ ਕਿਵੇਂ ਪਾਇਆ ਜਾਂਦਾ ਹੈ ਜਾਂ ਰਜਿਸਟਰੀ ਕਿਵੇਂ ਕਰਾਈ ਜਾਂਦੀ ਹੈ, ਇਹ ਸਾਰੀਆਂ ਗਲਾਂ ਉਸਤਾਦ ਨੂੰ ਚਿਠੀ ਲਿਖਣ ਦੇ ਸਬੰਧ ਵਿਚ ਦਸਣੀਆਂ ਪੈਂਦੀਆਂ ਹਨ।
ਇਥੇ ਧਿਆਨ ਰਖਣਾ ਕਿ ਬੱਚਾ ਖਿਆਲੀ ਖਤ ਨਹੀਂ ਲਿਖਦਾ ਸਗੋਂ ਸਚਮੁਚ ਚਿੱਠੀ ਲਿਖਦਾ ਹੈ ਅਤੇ ਖਿਆਲੀ ਦੁਕਾਨਦਾਰ ਨੂੰ ਇਹ ਖਤ ਨਹੀਂ ਭੇਜਿਆ ਜਾਂਦਾ ਸਗੋਂ ਸਚਮੁਚ ਦੇ ਦੁਕਾਨਦਾਰ ਨੂੰ ਇਹ ਖਤ ਭੇਜਿਆ ਜਾਂਦਾ ਹੈ। ਜਦ ਖਤ ਦਾ ਜਵਾਬ ਆਉਂਦਾ ਹੈ ਤਾਂ ਫਿਰ ਕਈ ਹੋਰ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਲੈਕੇ ਬਚਿਆਂ ਨੂੰ ਗਣਿਤ ਸਿਖਾਇਆ ਜਾਂਦਾ ਹੈ। ਇਸ ਤਰ੍ਹਾਂ ਇਕ ਹੀ ਸਮੱਸਿਆ ਕਈ ਦਿਨਾਂ ਪੜ੍ਹਾਈ ਦਾ ਅਧਾਰ ਬਣ ਜਾਂਦੀ ਹੈ।
ਪ੍ਰਾਜੈਕਟ ਅਜਿਹੀ ਯੋਜਨਾ ਦਾ ਨਾਂ ਹੈ ਜਿਸ ਤੋਂ ਕੋਈ ਸਮੱਸਿਆ ਹੱਲ ਹੋਵੇ। ਪ੍ਰਾਜੈਕਟ ਛੋਟੇ ਅਤੇ ਵੱਡੇ ਦੋਹਾਂ ਤਰ੍ਹਾਂ ਦੇ ਹੁੰਦੇ ਹਨ। ਕਈ ਪ੍ਰਾਜੈਕਟਾਂ ਵਿਚ ਬੱਚਾ ਇਕੱਲਾ ਹੀ ਕੰਮ ਕਰਦਾ ਹੈ ਅਤੇ ਕਈ ਪ੍ਰਾਜੈਕਟਾਂ ਵਿਚ ਬਹੁਤ ਸਾਰੇ ਬੱਚੇ ਮਿਲ ਕੇ ਕੰਮ ਕਰਦੇ ਹਨ। ਕਈ ਪ੍ਰਾਜੈਕਟ ਇਕ ਹੀ ਦਿਨ ਜਾਂ ਇਕ ਹੀ ਘੰਟੀ ਦੇ ਹੁੰਦੇ ਹਨ ਅਤੇ ਕਈ ਹਫਤਿਆਂ ਅਤੇ ਮਹੀਨਿਆਂ ਬੱਧੀ ਚਲਦੇ ਰਹਿੰਦੇ ਹਨ। ਪ੍ਰਾਜੈਕਟ ਬਣਾਉਟੀ ਵਾਤਾਵਰਨ ਵਿਚ ਨਹੀਂ ਸਗੋਂ ਸਚਮੁਚ ਦੇ ਵਾਤਾਵਰਨ ਵਿਚ ਪੂਰੇ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਦਾ ਵਰਤ ਵਰਤਾਰਾ ਬੱਚੇ ਨੂੰ ਸਕੂਲ ਤੋਂ ਬਾਹਰ ਆਪਣੀ ਸਮਸਿਆ ਨੂੰ ਹੱਲ ਕਰਨ ਵਿਚ ਕਰਨਾ ਪੈਂਦਾ ਹੈ ਅਤੇ ਜਿਸ ਤਰ੍ਹਾਂ ਉਹ ਸਕੂਲ ਤੋਂ ਬਾਹਰ ਗਿਆਨ ਪਰਾਪਤ ਕਰਦਾ ਹੈ, ਉਸੇ ਤਰ੍ਹਾਂ ਦਾ ਵਰਤ ਵਰਤਾਰਾ ਉਹ ਸਕੂਲ ਵਿਚ ਵੀ ਕਰਦਾ ਹੈ ਅਤੇ ਸਕੂਲ ਵਿਚ ਵੀ ਉਸੇ ਤਰ੍ਹਾਂ ਦਾ ਆਪਣਾ ਗਿਆਨ ਵਧਾਉਣ ਦਾ ਯਤਨ ਕਰਦਾ ਹੈ।