ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੫

ਮਨ ਦੀ ਸਿਖਿਆ ਵੀ ਹੁੰਦੀ ਹੈ।

(੩) ਇਸ ਸਿਖਿਆ-ਪਰਨਾਲੀ ਰਾਹੀਂ ਬੱਚੇ ਵਿਚ ਸਮਾਜਿਕਤਾ ਅਤੇ ਕੌਮੀ ਭਾਵਾਂ ਦਾ ਵਿਕਾਸ ਹੁੰਦਾ ਹੈ।

ਵਰਤਮਾਨ ਸਿਖਿਆ-ਪਰਨਾਲੀ ਦੇ ਦੋਸ਼

ਉਪਰ ਦੱਸਿਆ ਗਿਆ ਹੈ ਕਿ ਵਿਆਪਕਤਾ ਸੰਪੂਰਨਤਾ ਅਤੇ ਕੌਮੀਅਤ ਇਹ ਤਿੰਨ ਮਾਪਾਂ ਰਾਹੀਂ ਕਿਸੇ ਵੀ ਸਿਖਿਆ-ਪਰਨਾਲੀ ਦਾ ਕੌਮ ਲਈ ਲਾਭਦਾਇਕ ਹੋਣ ਦਾ ਪਤਾ ਲਾਇਆ ਜਾਣਾ ਚਾਹੀਦਾ ਹੈ। ਸਾਡੀ ਵਰਤਮਾਨ ਸਿਖਿਆ-ਪਰਨਾਲੀ ਵਿਚ ਇਨ੍ਹਾਂ ਤਿੰਨਾਂ ਹੀ ਗਲਾਂ ਦੀ ਘਾਟ ਹੈ। ਵਿਆਪਕਤਾ ਦੀ ਦ੍ਰਿਸ਼ਟੀ ਤੋਂ ਜੇ ਅਸੀਂ ਵੇਖੀਏ ਤਾਂ ਅਸੀਂ ਕੌਮ ਦੇ ਬੜੇ ਘਟ ਬਚਿਆਂ ਨੂੰ ਇਸ ਤੋਂ ਲਾਭ ਉਠਾਉਂਦੇ ਵੇਖਾਂਗੇ। ਅੰਗਰੇਜ਼ਾਂ ਦੇ ਭਾਰਤ ਉਤੇ ੧੫੦ ਸਾਲ ਰਾਜ ਕਰਨ ਨਾਲ ਵੀ ਇਸ ਦੇਸ ਵਿਚ ੧੦ ਪ੍ਰਤੀ ਸੈਂਕੜਾ ਲੋਕ ਸੁਸਿਖਿਅਤ ਹੋਏ ਹਨ। ਇਨ੍ਹਾਂ ਵਿਚੋਂ ਵੀ ਬਹੁਤੇ ਆਪਣਾ ਨਾਂ ਲਿਖ ਸਕਣ ਤੋਂ ਵਧ ਕੁਝ ਨਹੀਂ ਜਾਣਦੇ। ਲਾਜ਼ਮੀ ਸਿਖਿਆ ਲਈ ਕਈ ਵਾਰ ਸਰਕਾਰ ਤੋਂ ਮੰਗ ਕੀਤੀ ਗਈ ਪਰ ਸਰਕਾਰ ਨੇ ਇਸ ਨੂੰ ਵਰਤੋਂ ਵਿਚ ਨਾ ਲਿਆਈ ਜਾ ਸਕਣ ਵਾਲੀ ਕਹਿਕੇ ਟਾਲ ਦਿੱਤਾ। ਰੁਪੈ ਦੀ ਘਾਟ ਸਿਖਿਆ ਦੇ ਪਸਾਰੇ ਵਿਚ ਸਭ ਤੋਂ ਵੱਡੀ ਰੋਕ ਦੱਸੀ ਜਾਂਦੀ ਸੀ। ਦੇਸ਼ ਦੇ ਪੁਰਾਣੇ ਚਲੇ ਆ ਰਹੇ ਰਸਮ ਰਿਵਾਜ ਵੀ ਸਿਖਿਆ ਦੇ ਪਸਾਰੇ ਵਿਚ ਰੋਕ ਦੱਸੇ ਜਾਂਦੇ ਸੀ। ਪਰ ਅਸਲ ਵਿਚ ਸਭ ਤੋਂ ਵੱਡੀ ਰੋਕ ਸਰਕਾਰ ਦੀ ਆਪਣੀ ਮਰਜ਼ੀ ਦਾ ਨਾ ਹੋਣਾ ਸੀ। ਵਿਦੇਸ਼ੀ ਸਰਕਾਰ ਕਦੇ ਵੀ ਉਸ ਲਗਣ ਨਾਲ ਅਧੀਨ ਦੇਸ਼ ਵਿਚ ਸਿਖਿਆ ਦਾ ਪਸਾਰਾ ਨਹੀਂ ਕਰ ਸਕਦੀ ਜਿਸ ਲਗਣ ਨਾਲ ਆਪਣੀ ਸ੍ਵਦੇਸੀ ਸਰਕਾਰ ਕਰ ਸਕਦੀ ਹੈ। ਸਿਖਿਆ ਦਾ ਪਸਾਰ ਵਿਦੇਸੀ ਸਰਕਾਰ ਦੇ ਹਿੱਤ ਦੇ ਅਨੁਕੂਲ ਨਹੀਂ ਹੁੰਦਾ; ਕਿਉਂਜੁ ਜਦ ਜਨਤਾ ਸੁਸਿਖਿਅਤ ਹੋ ਜਾਂਦੀ ਹੈ ਤਾਂ ਵਿਦੇਸੀ ਸਰਕਾਰ ਵਧੇਰੇ ਚਿਰ ਤਕ ਠਹਿਰ ਹੀ ਨਹੀਂ ਸਕਦੀ। ਇਸ ਦੇ ਉਲਟ ਸਵਦੇਸੀ ਸਰਕਾਰ ਦਾ ਇਸ ਵਿਚ ਹਿਤ ਹੈ। ਜਨਤਾ ਜਿੱਨੀ ਸੁਸਿਖਿਅਤ ਹੋਵੇਗੀ ਉੱਨੀ ਹੀ ਦੇਸ਼ ਦੀ ਸੁਤੰਤਰਤਾ ਪੱਕੀ ਹੋਵੇਗੀ ਅਤੇ ਸੁਦੇਸੀ ਸਰਕਾਰ ਬਾਹਰਲੇ ਹੱਲਿਆਂ ਦਾ ਟਾਕਰਾ ਕਰਨ ਦੇ ਸਮਰੱਥ ਹੋਵੇਗੀ। ਇਸ ਲਈ ਇਹ ਕਹਿਣਾ ਅਤਕਥਾਨੀ ਨਹੀਂ ਹੋਵੇਗਾ ਕਿ ਅੰਗਰੇਜ਼ੀ ਸਰਕਾਰ ਨੇ ਜਾਨ ਬੁਝਕੇ ਇਸ ਦੇਸ ਵਿਚ ਸਿਖਿਆ ਦਾ ਪਸਾਰਾ ਨਾ ਹੋਣ ਦਿੱਤਾ। ਮੁਢਲੀ ਸਿਖਿਆ ਦੇ ਪਸਾਰ ਨੂੰ ਉਹ ਕਿਵੇਂ ਨਾ ਕਿਵੇਂ ਟਾਲਦੀ ਰਹੀ ਅਤੇ ਜਿਹੜੀ ਉੱਚ ਸਿਖਿਆ ਪਰਚਲਤ ਕੀਤੀ ਗਈ ਉਹ ਇਸ ਤਰ੍ਹਾਂ ਦੀ ਸੀ ਕਿ ਉਸ ਤੋਂ ਥੋੜ੍ਹੇ ਲੋਕ ਹੀ ਲਾਭ ਉਠਾ ਸਕੇ।

ਸਾਡੀ ਵਰਤਮਾਨ ਸਿਖਿਆ ਬਾਲਕ ਨੂੰ ਇਕ ਪੱਖੀ ਸਿਖਿਆ ਦਿੰਦੀ ਹੈ ਅਤੇ ਉਹ ਵੀ ਅਧੂਰੀ ਹੀ ਹੈ। ਬਿਦੇਸ਼ੀ ਹਾਕਮਾਂ ਨੂੰ ਆਪਣਾ ਰਾਜ ਚਲਾਉਣ ਲਈ ਕੁੱਝ ਅਧੂਰੇ ਪੜ੍ਹੇ ਲਿਖੇ ਲੋਕਾਂ ਦੀ ਲੋੜ ਸੀ। ਇਸ ਲਈ ਉਨ੍ਹਾਂ ਭਾਰਤ ਵਰਸ਼ ਦੇ ਬਚਿਆਂ ਨੂੰ ਅਜਿਹੀ ਸਿਖਿਆ ਦੇਣ ਦੀ ਯੋਜਨਾਂ ਬਣਾਈ ਜਿਸ ਨਾਲ ਉਹ ਸਦਾ ਸਰਕਾਰੀ ਨੌਕਰੀਆਂ ਪਿੱਛੋਂ ਲਲਚਾਏ ਫਿਰਨ ਅਤੇ ਆਪਣੇ ਆਪ ਪੈਰਾਂ ਤੇ ਖੜਾ ਹੋਣਾ ਨਾ ਸਿਖ ਲੈਣ। ਵਰਤਮਾਨ ਸਿਖਿਆ ਪਰਨਾਲੀ ਨਾਲ ਬੱਚੇ ਦਾ ਕੁਝ ਬੌਧਿਕ ਵਿਕਾਸ ਹੁੰਦਾ ਹੈ ਪਰ ਉਹ ਇਸ ਯੋਗ ਨਹੀਂ ਹੁੰਦਾ ਕਿ ਆਪਣੀ ਰੋਜ਼ੀ ਕਮਾ ਸਕੇ। ਉਸ ਵਿਚ ਕਿਸੇ ਕੰਮ ਨੂੰ ਆਪਣੀ ਸੋਚ ਨਾਲ ਕਰ ਸਕਣ ਦੀ ਸ਼ਕਤੀ ਨਹੀਂ ਆਉਂਦੀ। ਜਿਹੜੀ ਬੌਧਿਕ ਸਿਖਿਆ ਕਿਸੇ ਕੰਮ ਰਾਹੀਂ ਦਿਤੀ ਜਾਂਦੀ ਹੈ, ਜਿਸ ਵਿੱਚ ਬੌਧਿਕ ਕੰਮ ਦੇ ਲਾਭ