________________
' ੨੦੬ ਨਾਲ ਹੱਥੀਂ ਕੰਮ ਵੀ ਕਰਾਏ ਜਾਂਦੇ ਹਨ ਅਤੇ ਵਿਚ ਬੱਚਿਆਂ ਨੂੰ ਸੁਤੰਤਰ ਸੋਚਣ ਦਾ ਉਤਸ਼ਾਹ ਦਿਤਾ ਜਾਂਦਾ ਹੈ, ਉਹ ਬੱਚੇ ਨੂੰ ਆਪਣੇ ਪੈਰਾਂ ਤੇ ਖੜਾ ਕਰ ਦਿੰਦੀ ਹੈ । ਤਜਰਬੇ ਦੇ ਅਧਾਰ ਤੇ ਜਿਹੜੇ ਸਿਧਾਂਤ ਬੱਚੇ ਸਿਖਦੇ ਹਨ ਉਹ ਉਨ੍ਹਾਂ ਦੇ ਕੰਮ ਆਉਂਦੇ ਹਨ । ਇਸ ਦੇ ਉਲਟ ਨਿਰੇ ਪੁਸਤਕਾਂ ਵਿਚੋਂ ਪੜ੍ਹੇ ਸਿਧਾਂਤ ਜੀਵਨ ਦੀਆਂ ਸਮੱਸਿਆਵਾਂ ਹਲ ਕਰਨ ਵਿਚ ਬਿਅਰਥ ਸਾਬਤ ਹੁੰਦੇ ਹਨ । ਸਾਡੀ ਵਰਤਮਾਨ ਸਿੱਖਿਆ-ਪਰਨਾਲੀ ਦਾ ਨਿਸ਼ਾਨਾ ਦੋਸ਼ ਵਿਚ ਨਿਰਾ ਪੋਥੀ ਪੰਡਤਾਂ ਦਾ ਵਾਧਾ ਕਰਨਾ ਹੈ । ਅਜਿਹੇ ਲੋਕ ਵਿਆਖਿਆ ਕਰਨ ਵਿਚ ਬੜੇ ਚਤਰ ਪਰ ਅਸਲ ਵਿਚ ਨਿਕੰਮੇ ਹੁੰਦੇ ਹਨ। ਉਨ੍ਹਾਂ ਵਿਚ ਸ੍ਵੈ-ਵਿਸ਼ਵਾਸ ਦੀ ਘਾਟ ਹੁੰਦੀ ਹੈ। ਤਜਰਬੇ ਦੇ ਅਧਾਰ ਤੇ ਪਰਾਪਤ ਕੀਤਾ ਗਿਆਨ ਹੀ ਸ੍ਵੈ-ਵਿਸ਼ਵਾਸ਼ ਵਿਚ ਵਾਧਾ ਕਰਦਾ ਹੈ । ਇਹ ਗਿਆਨ ਬੌਧਿਕ ਤੇ ਅਮਲੀ ਦੋਹਾਂ ਤਰ੍ਹਾਂ ਦਾ ਹੋਣਾ ਚਾਹੀਦਾ ਹੈ । ਵਰਤਮਾਨ ਸਿੱਖਿਆ-ਪਰਨਾਲੀ ਜਿਵੇਂ ਵਿਆਪਕਤਾ ਅਤੇ ਸੰਪੂਰਨਤਾ ਦੀ ਦ੍ਰਿਸ਼ਟੀ ਤਰੁਟੀਆਂ ਵਾਲੀ ਹੈ, ਇਸੇ ਤਰ੍ਹਾਂ ਇਹ ਸਮਾਜਿਕਤਾ ਅਤੇ ਕੌਮੀਅਤ ਦੀ ਦ੍ਰਿਸ਼ਟੀ ਤੋਂ ਤਰੁਟੀਆਂ ਵਾਲੀ ਹੈ । ਸਮਾਜਿਕਤਾ ਦੇ ਭਾਵਾਂ ਦਾ ਵਾਧਾ ਸਮਾਜ ਦੀਆਂ ਸਮੱਸਿਆਵਾਂ ਬਾਰੇ • ਸੋਚਣ ਅਤੇ ਸਮਾਜ ਦੀ ਸੇਵਾ ਕਰਨ ਨਾਲ ਹੁੰਦਾ ਹੈ। ਇਸਦੇ ਲਈ ਆਪਣੇ ਵਰਤਮਾਨ ' ਸਮਾਜ ਅਤੇ ਉਸਦੀ ਸੰਸਕ੍ਰਿਤੀ ਦਾ ਸਮੁੱਚਾ ਗਿਆਨ ਹੋਣਾ ਜ਼ਰੂਰੀ ਹੈ । ਸਾਡੀ ਵਰਤਮਾਨ ਸਿਖਿਆ-ਪਰਨਾਲੀ ਵਿਚ ਅਜਿਹੇ ਗਿਆਨ ਦੇ ਵਾਧੇ ਦੀ ਕੋਈ ਯੋਜਨਾ ਨਹੀਂ । ਪੁਰਾਣੀ ਸਿਖਿਆ-ਪਰਨਾਲੀ ਸਾਨੂੰ ਖੂਹ ਤੇ ਡੱਡੂ ਬਣਾਉਂਦੀ ਸੀ, ਵਰਤਮਾਨ ਸਿਖਿਆ-ਪਰਨਾਲੀ ਸਾਨੂੰ ਆਪਣੇ ਆਪ ਨੂੰ ਭੁਲਾਉਣ ਵਾਲੇ ਪਾਸੇ ਲ ਜਾਂਦੀ ਹੈ । ਪਰ ਬੱਚੇ ਦੇ ਸਮੁਚੇ ਵਿਕਾਸ ਲਈ ਅਤੇ ਉਸ ਨੂੰ ਜੀਵਨ ਵਿਚ ਸਫਲ ਬਣਾਉਣ ਲਈ ਆਪਣੀ ਸੰਸਕ੍ਰਿਤੀ ਅਤੇ ਸਮਾਜ-ਪਰਬੰਧ ਦਾ ਗਿਆਨ ਉੱਨਾ ਹੀ ਜ਼ਰੂਰੀ ਹੈ ਜਿੰਨਾ ਦੂਸਰੇ ਦੇਸ਼ ਦੇ ਵਿਚਾਰਾਂ ਅਤੇ ਸਮਾਜ-ਪ੍ਰਬੰਧ ਦਾ ਗਿਆਨ। ਸਮਾਜ ਸੇਵਕ ਉਹ ਵਿਅਕਤੀ ਹੋ ਸਕਦਾ ਹੈ ਜਿਹੜਾ ਸਮਾਜ ਨਾਲ ਪ੍ਰੇਮ ਕਰਦਾ ਹੋਵੇ ਅਤੇ ਜਿਹੜਾ ਆਪਣੇ ਸਮਾਜ ਦੇ ਦੋਸ਼ਾਂ ਅਤੇ ਗੁਣਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ । - ਬਚਿਆਂ ਵਿਚ ਸਮਾਜ ਦੇ ਪਿਆਰ ਦੇ ਵਾਧੇ ਲਈ ਆਪਣੀ ਸੰਸਕ੍ਰਿਤੀ ਦਾ ਇਸ ਤਰ੍ਹਾਂ ਗਿਆਨ ! ਕਰਾਉਣਾ ਜ਼ਰੂਰੀ ਹੈ ਜਿਸ ਨਾਲ ਉਹ ਆਪਣੇ ਸਮਾਜ ਨੂੰ ਘਿਰਣਾ ਦੀ ਦ੍ਰਿਸ਼ਟੀ ਨਾਲ ਨਾ ਵੇਖਣ ਤੇ ਉਨ੍ਹਾਂ ਨੂੰ ਉਹ ਘਟੀਅਲ ਪਰਤੀਤ ਨਾ ਹੋਵੇ । ' ' ਜੀ ਕੌਮੀਅਤ ਸਮਾਜਿਕਤਾ ਦਾ ਇਕ ਖਾਸ ਰੂਪ ਹੈ । ਸਾਡੀ ਵਰਤਮਾਨ ਸਿਖਿਆ- ਪਰਨਾਲੀ ਰਾਹੀਂ ਕੌਮੀਅਤ ਦੇ ਭਾਵਾਂ ਦਾ ਵਾਧਾ ਕਰਨ ਦੀ ਥਾਂ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ । ਵਰਤਮਾਨ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਹੈ । ਹੁਣ ਹੌਲੀ ਹੌਲੀ ਇਸਨੂੰ ਹਟਾਇਆ ; ਜਾ ਰਿਹਾ ਹੈ। ਅੰਗਰੇਜ਼ਾਂ ਨੂੰ ਆਪਣੇ ਰਾਜ ਲਈ ਮਦਦ ਕਰਨ ਵਾਲੇ ਲੋਕਾਂ ਦੀ ਲੋੜ ਸੀ। - ਜਿਹੜੇ ਇਕ ਤਾਂ ਅੰਗਰੇਜ਼ੀ ਸਰਕਾਰ ਤੇ ਆਸਰੇ ਉਤੇ ਹੋਣ ਅਤੇ ਦੂਜੇ ਆਮ ਜਨਤਾ ਨੂੰ ਸਰਕਾ ਦੀਆਂ ਗੱਲਾਂ ਸਮਝਾਉਣ ਤੇ ਸਰਕਾਰ ਬਾਰੇ ਸ਼ੁਭ-ਭਾਵਨਾਂ ਲੋਕਾਂ ਵਿਚ ਪੈਦਾ ਕਰਨ | ਇਸ ' ਤੋਂ ਬਿਨਾਂ ਸਰਕਾਰੀ ਕੰਮ ਚਲਾਉਣ ਲਈ ਕਲਰਕਾਂ ਤੇ ਕੁਝ ਛੋਟੇ ਅਫ਼ਸਰਾਂ ਦੀ ਲੋੜ ਸੀ। ਅੰਗਰੇਜ਼ ਆਪ ਇੰਨੀ ਗਿਣਤੀ ਵਿਚ ਭਾਰਤ ਵਿਚ ਨਹੀਂ ਆ ਸਕਦੇ ਸਨ ਕਿ ਉਹ ਰਾਜ ਦੇ । ਸਾਰੇ ਛੋਟੇ ਵੱਡੇ ਕੰਮ ਆਪ ਕਰ ਸਕਣ । ਫਿਰ ਉਨ੍ਹਾਂ ਨੂੰ ਵੀ ਇਸ ਦੇਸ਼ ਦੀ ਬੋਲੀ ਸਿੱਖਣੀ ।ਜਰੂਰੀ ਹੁੰਦੀ ਸੀ । ਇਹ ਅੰਗਰੇਜ਼ ਲੋਕ ਨਹੀਂ ਸੀ ਕਰਨਾ ਚਾਹੁੰਦੇ। ਇਸ ਲਈ ਉਨ੍ਹਾਂ ਨੂੰ ਇਸ - ਦੇਸ਼ ਦੇ ਲੋਕਾਂ ਨੂੰ ਅੰਗਰੇਜ਼ੀ ਪੜ੍ਹਾਉਣਾ ਜ਼ਰੂਰੀ ਹੋ ਗਿਆ । ' ਉਚੀ ਸਿਖਿਆ ਦਾ ਮਾਧਿਅਮ