ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/228

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੭

ਅਲਫਰੈਡ ਬਿਨੇ ਨੇ ਕੀਤੀ ਹੈ। ਅਧੁਨਿਕ ਕਾਲ ਵਿਚ ਇਸ ਕਿਸਮ ਦੀਆਂ ਪਰੀਖਿਆਵਾਂ ਦੀ ਵਰਤੋਂ ਸੰਸਾਰ ਦੇ ਸਾਰੇ ਅਗਾਂਹ ਵਧੂ ਦੇਸਾਂ ਵਿਚ ਹੋਣ ਲੱਗ ਪਈ ਹੈ। ਬੁਧੀ-ਮਾਪਕ ਪਰੀਖਿਆ ਦਾ ਨਿਸ਼ਾਨਾ ਬੱਚੇ ਦੀ ਜਨਮ-ਜਾਤ ਦੀ ਬੁਧੀ ਅਰਥਾਤ ਆਪਣੇ ਅਨੁਭਵ ਤੋਂ ਲਾਭ ਉਠਾ ਸਕਣ ਦੀ ਸ਼ਕਤੀ ਦੀ ਜਾਂਚ ਕਰਨਾ ਹੈ। ਬੁਧੀ-ਮਾਪਕ ਪਰੀਖਿਆਵਾਂ ਵਿਚ ਉਹ ਬੱਚੇ ਹੀ ਵਧੇਰੇ ਨੰਬਰ ਲੈਂਦੇ ਹਨ ਜਿਹੜੇ ਦੂਜਿਆਂ ਬੱਚਿਆਂ ਨਾਲੋਂ ਬੁਧੀ ਵਿਚ ਵਧੇਰੇ ਤੇਜ਼ ਹੁੰਦੇ ਹਨ। ਘੋਟਾ ਲਾਕੇ ਸੰਥਾ ਯਾਦ ਕਰਨ ਵਾਲੇ ਬੱਚੇ ਬੁਧੀ-ਮਾਪਕ ਪਰੀਖਿਆਵਾਂ ਵਿਚ ਵਧੇਰੇ ਨੰਬਰ ਨਹੀਂ ਲੈ ਸਕਦੇ। ਕਿੱਨੇ ਹੀ ਬਚਿਆਂ ਵਿਚ ਜਨਮ-ਜਾਤ ਦੀ ਬੁਧੀ ਘਟ ਹੁੰਦੀ ਹੈ, ਪਰ ਮਿਹਨਤ ਕਰਕੇ ਉਹ ਪਰੀਖਿਆਵਾਂ ਵਿਚ ਵਧੇਰੇ ਨੰਬਰ ਲੈ ਜਾਂਦੇ ਹਨ। ਬੁਧੀ-ਮਾਪਕ ਪਰੀਖਿਆਵਾਂ ਰਾਹੀਂ ਅਜਿਹੇ ਬੱਚਿਆਂ ਦੀ ਠੀਕ ਠੀਕ ਪਰਖ ਹੋ ਜਾਂਦੀ ਹੈ। ਕਿਨੇ ਹੀ ਤਿੱਖੀ ਬੁਧੀ ਵਾਲੇ ਬੱਚੇ ਮਿਹਨਤ ਨਾ ਕਰਨ ਕਰਕੇ ਸਧਾਰਨ ਪਰੀਖਿਆਵਾਂ ਵਿਚ ਘਟ ਨੰਬਰ ਲੈਂਦੇ ਹਨ। ਅਜਿਹੇ ਬਚਿਆਂ ਦਾ ਪਤਾ ਕਰਨਾ ਬੁਧੀ-ਮਾਪਕ ਪਰੀਖਿਆਵਾਂ ਦਾ ਨਿਸ਼ਾਨਾ ਹੈ। ਜਿਹੜੇ ਤੇਜ਼ ਬੁਧੀ ਵਾਲੇ ਬੱਚੇ ਕੰਮ ਤੋਂ ਜੀਅ ਚਰਾਉਂਦੇ ਹਨ ਉਨ੍ਹਾਂ ਤੇ ਉਸਤਾਦ ਖਾਸ ਨਜ਼ਰ ਰਖਣ ਲੱਗ ਜਾਂਦਾ ਹੈ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਦਿੰਦਾ ਹੈ ਅਤੇ ਵੇਖਦਾ ਹੈ ਕਿ ਉਹ ਆਪਣੇ ਕੰਮ ਨੂੰ ਪੂਰਾ ਕਰਨ।

ਬੁਧੀ-ਮਾਪਕ ਪਰੀਖਿਆਵਾਂ ਸ਼ਖਸੀ ਅਥਵਾ ਸਮੂਹਕ ਹੁੰਦੀਆਂ ਹਨ। ਸ਼ਕਸ਼ੀ ਬੁਧੀ-ਮਾਪਕ ਪਰੀਖਿਆਵਾਂ ਵਿਚ ਇੱਕਲੇ ਇੱਕਲੇ ਬੱਚੇ ਦੀ ਪਰੀਖਿਆ ਵਖ ਵਖ ਕੀਤੀ ਜਾਂਦੀ ਹੈ ਅਤੇ ਸਮੂਹਕ ਬੁਧੀ-ਮਾਪਕ ਪਰੀਖਿਆਵਾਂ ਵਿਚ ਬਹੁਤ ਸਾਰੇ ਬੱਚਿਆਂ ਦੀ ਪਰੀਖਿਆ ਇੱਕਠੀ ਹੋ ਜਾਂਦੀ ਹੈ। ਸਮੂਹਕ ਬੁਧੀ-ਮਾਪਕ ਪਰੀਖਿਆ ਉਸੇ ਢੰਗ ਨਾਲ ਹੁੰਦੀ ਹੈ ਜਿਸ ਢੰਗ ਨਾਲ ਸਾਡੀਆਂ ਸਧਾਰਨ ਪਰੀਖਿਆਵਾਂ ਹੁੰਦੀਆਂ ਹਨ, ਪਰ ਉਸਦੇ ਪਰੀਖਿਆ-ਪੱਤਰ ਸਧਾਰਨ ਪਰੀਖਿਆ-ਪੱਤਰਾਂ ਨਾਲੋਂ ਵਖਰੇ ਹੁੰਦੇ ਹਨ।

ਬੁਧੀ-ਮਾਪਕ ਪਰੀਖਿਆਵਾਂ ਦੀਆਂ ਵਿਸ਼ੇਸ਼ਤਾਵਾਂ

ਬੁਧੀ-ਮਾਪਕ ਪਰੀਖਿਆਵਾਂ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ:—

ਸਮਝ ਦੀ ਜਾਂਚ:-ਇਨ੍ਹਾਂ ਪਰੀਖਿਆਵਾਂ ਰਾਹੀਂ ਬੱਚੇ ਦੀ ਨਿਰੀ ਯਾਦ-ਸ਼ਕਤੀ ਦੀ ਜਾਂਚ ਦੀ ਥਾਂ ਉਸਦੀ ਸਮਝ ਦੀ ਜਾਂਚ ਹੁੰਦੀ ਹੈ। ਸਮਝ ਦੀ ਬਹੁਲਤਾ ਯਾਦ-ਸ਼ਕਤੀ ਦੀ ਯੋਗਤਾ ਤੇ ਜ਼ਰੂਰ ਨਿਰਭਰ ਕਰਦੀ ਹੈ, ਪਰ ਯਾਦ-ਸ਼ਕਤੀ ਅਤੇ ਸਮਝ ਦੋ ਅੱਡ ਅੱਡ ਵਸਤਾਂ ਹਨ। ਕਿੱਨਿਆਂ ਹੀ ਬੱਚਿਆਂ ਦੀ ਯਾਦ-ਸ਼ਕਤੀ ਬੜੀ ਚੰਗੀ ਹੁੰਦੀ ਹੈ ਪਰ ਸਮਝ ਚੰਗੀ ਨਹੀਂ ਹੁੰਦੀ। ਅਜਿਹੇ ਬੱਚੇ ਸਧਾਰਨ ਪਰੀਖਿਆਵਾਂ ਵਿਚ ਤਾਂ ਚੰਗੇ ਨੰਬਰ ਲੈ ਜਾਂਦੇ ਹਨ ਪਰ ਬੁਧੀ-ਮਾਪਕ ਪਰੀਖਿਆਵਾਂ ਵਿਚ ਚੰਗੇ ਨੰਬਰ ਨਹੀਂ ਲੈਂਦੇ।

ਉਤਰ ਦਾ ਛੋਟਾ ਹੋਣਾ:-ਇਨ੍ਹਾਂ ਪਰੀਖਿਆਵਾਂ ਦੇ ਉਤਰ ਬੜੇ ਛੋਟੇ ਹੁੰਦੀ ਹਨ। ਕਦੇ ਕਦੇ 'ਹਾਂ' ਜਾਂ ‘ਨਾ' ਥੱਲੇ ਨਿਰੀ ਲਕੀਰ ਹੀ ਮਾਰਨੀ ਹੁੰਦੀ ਹੈ। ਜੇ ਕਦੇ ਸ਼ਬਦ ਜਾਂ ਅੰਕ ਲਿਖੇ ਜਾਂਦੇ ਹਨ ਤਾਂ ਉਹ ਇਕ ਜਾਂ ਦੋ ਹੁੰਦੇ ਹਨ।

ਇਸ ਤਰ੍ਹਾਂ ਦੀ ਪਰੀਖਿਆ ਵਿਚ ਜਿਨ੍ਹਾਂ ਬਚਿਆਂ ਵਿਚ ਲੇਖ ਲਿਖਣ ਦੀ ਯੋਗਤਾ ਨਹੀਂ ਹੁੰਦੀ ਪਰ ਸਮਝ ਚੰਗੀ ਹੁੰਦੀ ਹੈ ਉਹ ਚੰਗੇ ਨੰਬਰ ਲੈ ਜਾਂਦੇ ਹਨ। ਇਨ੍ਹਾਂ ਪਰੀਖਿਆਵਾਂ ਵਿਚ ਨਾ ਬੱਚੇ ਦੀ ਅਤੋ ਨਾ ਉਸਤਾਦ ਦੀ ਰੂਚੀ ਜਾਂ ਝੁਕਾ ਨੂੰ ਕੋਈ ਥਾਂ ਹੁੰਦਾ ਹੈ। ਇਕ ਪਸ਼