ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੮

ਦਾ ਇਕ ਹੀ ਉੱਤਰ ਹੁੰਦਾ ਹੈ। ਇਹ ਉਤਰ ਪਰੀਖਿਆ-ਪੱਤਰ ਦੀ ਕੁੰਜੀ ਵਿਚ ਲਿਖਿਆ ਹੁੰਦਾ ਹੈ।ਇਸ ਉੱਤਰ ਨੂੰ ਵੇਖਕੇ ਸਧਾਰਨ ਕਲਰਕ ਵੀ ਬਾਲਕ ਦੋ ਪਰੀਖਿਆ-ਪੱਤਰ ਨੂੰ ਜਾਂਚ ਸਕਦਾ ਹੈ।

ਉਮਰ ਦੀ ਮਹੱਤਾ:-ਬੁੱਧੀ-ਮਾਪਕ ਪਰੀਖਿਆਵਾਂ ਵਿਚ ਬੱਚੇ ਦੀ ਉਮਰ ਦੀ ਖਾਸ ਮੱਹਤਾ ਹੁੰਦੀ ਹੈ। ਦੋ ਵਖ ਵਖ ਉਮਰ ਦੇ ਇਕੋ ਜਿੱਨੇ ਨੰਬਰ ਲੈ ਜਾਣ ਵਾਲੇ ਬਚਿਆਂ ਦੀ ਬੁਧੀ ਵੱਖ ਵੱਖ ਸਮਝੀ ਜਾਂਦੀ ਹੈ। ਜੇ ਕੋਈ ੧੨ ਸਾਲ ਦਾ ਬੱਚਾ ਬੁਧੀ-ਮਾਪਕ ਪਰੀਖਿਆ ਵਿਚ ਉੱਨੇ ਨੰਬਰ ਹੀ ਲੈ ਜਾਂਦਾ ਹੈ ਜਿੱਨੇ ਇਕ ਪੰਦਰਾਂ ਸਾਲ ਦਾ ਬੱਚਾ ਤਾਂ ੧੨ ਸਾਲ ਦਾ ਬੱਚਾ ਵਧੇਰੇ ਬੁਧਮਾਨ ਸਮਝਿਆ ਜਾਂਦਾ ਹੈ। ਬੁਧੀ-ਮਾਪਕ ਪਰੀਖਿਆਵਾਂ ਵਿਚ ਬੱਚੇ ਦੇ ਨੰਬਰਾਂ ਉੱਤੇ ਉੱਨਾ ਧਿਆਨ ਨਹੀਂ ਦਿੱਤਾ ਜਾਂਦਾ ਜਿੱਨਾਂ ਉਸਦੀ ਬੌਧਿਕ ਪੱਧਰ ਤੇ। ਕਿਸੇ ਵੀ ਬੁਧੀ-ਮਾਪਕ ਪਰੀਖਿਆ ਵਿਚ ਹਰ ਇਕ ਉਮਰ ਦੇ ਬੱਚੇ ਦੇ ਨੰਬਰ ਪਹਿਲਾਂ ਤੋਂ ਹੀ ਨਿਸ਼ਚਿਤ ਕਰ ਲਏ ਜਾਂਦੇ ਹਨ। ਇਸਦੇ ਲਈ ਹਜ਼ਾਰਾਂ ਬੱਚਿਆਂ ਨੂੰ ਬੁਧੀ-ਮਾਪਕ ਪ੍ਰਸ਼ਨ-ਪੱਤਰ ਦਿਤਾ ਜਾਂਦਾ ਹੈ ਅਤੇ ਜਿਹੜੇ ਨੰਬਰ ਕਿਸੇ ਉਮਰ ਦੇ ਔਸਤ ਬੱਚੇ ਦੇ ਆਉਂਦੇ ਹਨ ਉਨ੍ਹਾਂ ਨੂੰ ਉਸ ਉਮਰ ਦੇ ਨੰਬਰ ਮੰਨ ਲਿਆ ਜਾਂਦਾ ਹੈ। ਮੰਨ ਲੌ ੧੫ ਸਾਲ ਦੀ ਉਮਰ ਦੇ ਬਚਿਆਂ ਦੇ “ਔਸਤ ਨੰਬਰ ੬੦ ਹਨ ਤਾਂ ੬੦ ਨੰਬਰ ੧੫ ਸਾਲ ਦੀ ਬੁਧੀ ਦਾ ਸੰਕੇਤ ਮੰਨ ਲਿਆ ਜਾਵੇਗਾ। ਹੁਣ ਜੇ ਕੋਈ ੧੫ ਸਾਲ ਦਾ ਬਾਲਕ ੬੦ ਤੋਂ ਵਧੇਰੇ ਨੰਬਰ ਉਸ ਪਰੀਖਿਆ ਵਿਚ ਲੈ ਜਾਂਦਾ ਹੈ ਤਾਂ ਉਸ ਨੂੰ ਤੇਜ਼ ਬੁਧੀ ਵਾਲਾ ਮੰਨਿਆ ਜਾਵੇਗਾ ਅਤੇ ਜੇ ੬੦ ਤੋਂ ਘਟ ਨੰਬਰ ਲੈਂਦਾ ਹੈ ਤਾਂ ਉਸ ਨੂੰ ਘਟੀਆ ਬੁਧੀ ਦਾ। ਇਸੇ ਤਰ੍ਹਾਂ ਜੇ ੧੩ ਸਾਲ ਦੀ ਉਮਰ ਦਾ ਬੱਚਾ ੬੦ ਨੰਬਰ ਲੈ ਜਾਂਦਾ ਹੈ ਤਾਂ ਉਸਨੂੰ ਤਿੱਖੀ ਬੁਧੀ ਵਾਲਾ ਸਮਝਿਆ ਜਾਵੇਗਾ ਅਤੇ ਜੇ ੧੬ ਸਾਲ ਦਾ ਬਾਲਕ ੬੦ ਨੰਬਰ ਲਵੇ ਤਾਂ ਉਹ ਘਟੀਆ ਬੁਧੀ ਦਾ ਸਮਝਿਆ ਜਾਵੇਗਾ।

ਪੱਖਪਾਤ ਤੋਂ ਸੁਤੰਤਰਤਾ:- ਬੁਧੀ-ਮਾਪਕ ਪਰੀਖਿਆਵਾਂ ਵਿਚ ਪਰੀਖਿਅਕ ਦੀ ਰੁਚੀ ਦੀ ਵਿਸ਼ੇਸ਼ਤਾ ਨੂੰ ਕੋਈ ਥਾਂ ਨਹੀਂ ਹੁੰਦਾ। ਇਸ ਲਈ ਜਿਸ ਸਿਧਾਂਤ ਦੇ ਅਧਾਰ ਉਤੇ ਬੁਧੀ-ਮਾਪਕ ਪਰੀਖਿਆਵਾਂ ਬਣੀਆਂ ਹੁੰਦੀਆਂ ਹਨ ਉਸੇ ਸਿਧਾਂਤ ਦੇ ਅਧਾਰ ਉਤੇ ਬੱਚਿਆਂ ਦੀ ਮਿਹਨਤ ਮਾਪਣ ਦੀਆਂ ਪਰੀਖਿਆਵਾਂ ਬਣਾਈਆਂ ਗਈਆਂ ਹਨ। ਹਰ ਜਮਾਤ ਦੇ ਬੱਚੇ ਲਈ ਵਖ ਵਖ ਵਿਸ਼ਿਆਂ ਦੇ ਪਰੀਖਿਆ-ਪੱਤਰ ਬਣਾਏ ਜਾਂਦੇ ਹਨ। ਇਨ੍ਹਾਂ ਪਰੀਖਿਆ-ਪੱਤਰਾਂ ਨੂੰ ਕਿਸੇ ਦੂਜੀ ਥਾਂ ਦੇ ਵਿਦਿਆਰਥੀਆਂ ਨੂੰ ਦੇਕੇ ਮਾਪ ਲਿਆ ਜਾਂਦਾ ਹੈ। ਮੰਨ ਲੌ ਇਕ ਪਰੀਖਿਅ-ਪੱਤਰ ਬੋਲੀ ਦੀ ਜਾਂਚ ਲਈ ਅਠਵੀਂ ਜਮਾਤ ਵਾਸਤੇ ਬਣਾਇਆ ਗਿਆ ਹੈ। ਇਸ ਪਰੀਖਿਆ-ਪੱਤਰ ਨੂੰ ਜੇ ਕਿਸੇ ਖਾਸ ਬੱਚੇ ਨੂੰ ਦਿੱਤਾ ਜਾਵੇ ਅਤੇ ਉਹ ਉਸ ਵਿਚ ਉੱਨੇ ਨੰਬਰ ਲੈ ਜਾਂਦਾ ਹੈ ਜਿੱਨੇ ਇਕ ਔਸਤ ਅਠਵੀਂ ਜਮਾਤ ਦਾ ਬੱਚਾ ਲੈਂਦਾ ਹੈ ਤਾਂ ਉਸ ਬਾਲਕ ਨੂੰ ਅਸੀਂ ਅਠਵੀਂ ਜਮਾਤ ਦੇ ਯੋਗ ਮੰਨਾਂਗੇ। ਇਹ ਪਰੀਖਿਆ-ਪੱਤਰ ਆਮ ਪਰੀਖਿਆ-ਪੱਤਰਾਂ ਵਰਗੇ ਹੀ ਹੁੰਦੇ ਹਨ; ਪਰ ਇਨ੍ਹਾਂ ਵਿਚ ਬੱਚਿਆਂ ਨੂੰ ਲਿਖਣਾ ਹੁੰਦੇ ਬੜਾ ਘਟ ਪੈਂਦਾ ਹੈ। ਇਸ ਤਰ੍ਹਾਂ ਦੀਆਂ ਪਰੀਖਿਆਵਾਂ ਲੈਣ ਨਾਲ ਵਕਤ ਵੀ ਥੋੜ੍ਹਾ ਖਰਚ ਹੁੰਦਾ ਹੈ। ਕਈ ਬੱਚੇ ਜਿਹੜੇ ਆਮ ਪਰੀਖਿਆਵਾਂ ਵਿਚ ਘਟ ਨੰਬਰ ਲੈਂਦੇ ਹਨ, ਇਨ੍ਹਾਂ ਪਰੀਖਿਆਵਾਂ ਵਿਚ ਵਧੇਰੇ ਨੰਬਰ ਲੈ ਜਾਂਦੇ ਹਨ। ਇਨ੍ਹਾਂ ਪਰੀਖਿਆਵਾਂ ਰਾਹੀਂ ਅਸੀਂ ਇਹ ਪਤਾ ਲੈ ਸਕਦੇ ਹਾਂ ਕਿ ਕੋਈ ਖਾਸ ਬੱਚਾ ਆਪਣੀ ਸ਼ਕਤੀ ਦੀ ਪੂਰੀ ਵਰਤੋਂ