ਅੰਤਕਾ (ੲ)
ਰੇਖਾ ਗਣਿਤ ਦਾ ਪਾਠ-ਸੂਤਰ
ਜਮਾਤ ੮ ਏ ਸਕੂਲ-ਵਿਸ਼ਾ-ਰੇਖਾ ਗਣਿਤ ਪਾਠ— ਸਿਧਾਂਤ ੨੨ ਮਾਧਿਅਮ-ਪੰਜਾਬੀ ਤਾਰੀਖਘੰਟੀ—ਤੀਜੀ ਸਮਾਂ-੪੫ ਮਿੰਟ ਬਲੈਕ ਬੋਰਡ— ਦਾ ਕੰਮ ਪੰਜਾਬੀ ਵਿਚ
ਸਧਾਰਨ ਉਪਦੇਸ਼-੧—ਵਿਦਿਆਰਥੀਆਂ ਦੀ ਵਿਚਾਰ-ਸ਼ਕਤੀ ਨੂੰ ਵਿਕਸਿਤ ਕਰਨਾ।
੨—ਇਕਾਗਰ-ਮਨ ਹੋ ਕੇ ਕਿਸੇ ਸਮੱਸਿਆ ਦੇ ਹਲ ਦੀ ਖੋਜ ਕਰਨ ਦਾ ਅਭਿਆਸ ਕਰਨਾ।
੩-—ਉਨ੍ਹਾਂ ਨੂੰ ਉਨ੍ਹਾਂ ਦੇ ਵਿਚਾਰਾਂ ਅਤੇ ਅਨੁਭਵਾਂ ਨੂੰ ਪਰਗਟ ਕਰਨ ਦਾ ਅਵਸਰ ਦੇਣਾ।
੪-ਖੋਜ ਵਲ ਵਿਦਿਆਰਥੀਆਂ ਦਾ ਝੁਕਾਓ ਕਰਨਾਂ।
ਵਿਸ਼ੇਸ਼ ਉਦੇਸ਼ ਵਿਦਿਆਰਥੀਆਂ ਨੂੰ ਹੇਠ ਲਿਖਿਆ ਨਿਯਮ ਸਿਖਾਉਣ:-
"ਕਿਸੇ ਨੂੰ ਵਿਚ ਇਕ ਭੁਜਾ ਦੋ ਮਧ ਬਿੰਦੂ ਤੋਂ ਅਧਾਰ ਦੇ ਸਮਾਨੰਤਰ ਖਿੱਚੀ ਹੋਈ ਸਿੱਧੀ ਰੇਖਾ ਦੂਜੀ ਭੁਜਾ ਨੂੰ ਵੀ ਸਮ ਦੇ ਭਾਗ ਕਰਦੀ ਹੈ।”
ਪਹਿਲਾ ਗਿਆਨ—ਵਿਦਿਆਰਥੀ ਜਾਣਦੇ ਹਨ ਕਿ:-
੧—ਤੂੰ-ਭੁਜ ਕਦੋਂ ਕਦੋਂ ਆਪਸ ਵਿਚ ਹਰ ਪੱਖ ਤੋਂ ਬਰਾਬਰ ਹੁੰਦੇ ਹਨ।
੨-ਦੋ ਸਮਾਨੰਤਰ ਰੇਖਾਵਾਂ ਨੂੰ ਜਦ ਇਕ ਹੋਰ ਸਿੱਧੀ ਰੇਖਾ ਕਰਦੀ ਹੈ ਤਾਂ (੧) ੲਕੱਤਰ ਹੋਣ ਆਪਸ ਵਿਚ ਬਰਾਬਰ ਹੁੰਦੇ ਹਨ (੨) ਸੰਗਤ ਕੋਣ ਆਪਸ ਵਿਚ ਬਰਾਬਰ ਹੁੰਦੋ ਹਨ।
੩-ਸਮਾਨੰਤਰ ਚਤੁਰ-ਭੁਜ ਦੇ ਕੀ ਗੁਣ ਹਨ।
੨੩੦