੨੩
ਜਹੜੇ ਸਿਖਿਆ ਦੇਣ ਵਾਲੇ ਸਿੱਖਿਆ ਦੇਣ ਦੇ ਕੰਮ ਵਿਚ ਕੇਵਲ ਬੱਚਿਆਂ ਦੇ ਜੀਵਨ ਦਾ ਸੁਧਾਰ ਅਥਵਾ ਉਨ੍ਹਾਂ ਦੇ ਮਾਨਸਿਕ ਵਿਕਾਸ ਨੂੰ ਵੇਖਦੇ ਹਨ, ਉਹ ਸਿਖਿਆ ਦੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕਰਦੇ। ਸਿਖਿਆ ਦੇ ਕੰਮ ਵਿਚ ਸਿਖਿਆ ਦੇਣ ਵਾਲੇ ਦੀ ਅਸਲ ਆਪਣੀ ਸਿਖਿਆ ਹੁੰਦੀ ਹੈ। ਇਹ ਸਿਖਿਆ ਬੌਧਿਕ, ਹਾਰਦਿਕ ਅਤੇ ਅਧਿਆਤਮਿਕ ਹੁੰਦੀ ਹੈ। ਅਸੀਂ ਕਿਸੇ ਵੀ ਪਾਠ ਵਿਸ਼ੇ ਨੂੰ ਉਦੋਂ ਤਕ ਠੀਕ ਤਰ੍ਹਾਂ ਨਹੀਂ ਸਮਝਦੇ ਜਦੋਂ ਤਦ ਅਸੀਂ ਉਸ ਨੂੰ ਕਿਸੇ ਵਿਅਕਤੀ ਨੂੰ ਪੜ੍ਹਾ ਨਾ ਲਈਏ। ਵਿਦਿਆ ਹੋਰਨਾਂ ਪਦਾਰਥਾਂ ਵਾਂਗ ਨਹੀਂ ਜਿਹੜਾ ਦੇਣ ਨਾਲ ਘਟੇ, ਵਿਦਿਆ ਉਹ ਪਦਾਰਥ ਹੈ ਜਿਹੜਾ ਜਿੱਨਾ ਜ਼ਿਆਦਾ ਵੰਡਿਆ ਜਾਵੇ ਉੱਨਾ ਹੀ ਵਧਦਾ ਹੈ ਅਤੇ ਨਾ ਦੇਣ ਨਾਲ ਆਪਣੇ ਆਪ ਨਸ਼ਟ ਹੋ ਜਾਂਦਾ ਹੈ। ਜਦੋਂ ਅਸੀਂ ਆਪਣੇ ਵਿਚਾਰ ਦੂਜਿਆਂ ਅੱਗੇ ਪਰਗਟ ਕਰਦੇ ਹਾਂ ਤਾਂ ਉਹ ਸੁਚੱਜੀ ਵਿਉਂਤ ਵਿਚ ਆ ਜਾਂਦੇ ਹਨ, ਫਿਰ ਉਨ੍ਹਾਂ ਵਿਚਾਰਾਂ ਦੀ ਮੌਲਕਤਾ ਸਾਨੂੰ ਸਮਝ ਆਉਂਦੀ ਹੈ। ਆਪਣੇ ਗਿਆਨ ਨੂੰ ਦ੍ਰਿੜ੍ਹ ਕਰਨ ਦਾ ਸਾਧਨ ਉਸ ਨੂੰ ਕਿਸੇ ਸਿਆਣੇ ਸ਼ਿਸ਼ ਨੂੰ ਦੇਣਾ ਹੈ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਗੁਰੂ ਨੂੰ ਅਸਲ ਸਿਖਿਆ ਦੇਣ ਵਾਲਾ ਉਸ ਦਾ ਸ਼ਿਸ਼ ਹੀ ਹੈ। ਇਕ ਸਿਆਣੇ ਸ਼ਿਸ਼ ਨੂੰ ਪਰਾਪਤ ਕਰ ਲੈਣਾ ਗੁਰੂ ਲਈ ਬੜੇ ਸੁਭਾਗ ਦੀ ਗੱਲ ਹੈ।
ਗੁਰੂ ਆਪਣੇ ਸ਼ਿਸ਼ ਦੀ ਸਦਾ ਭਲਿਆਈ ਚਾਹੁੰਦਾ ਹੈ। ਇਸ ਨਾਲ ਉਸ ਦੀ ਮਿਤਰਤਾ ਦੀ ਭਾਵਨਾ ਦਾ ਅਭਿਆਸ ਹੁੰਦਾ ਹੈ। ਇਸ ਅਭਿਆਸ ਨਾਲ ਗੁਰੂ ਦਾ ਮਨ ਸ਼ੁਧ ਹੁੰਦਾ ਹੈ ਅਤੇ ਉਸ ਵਿਚ ਕਈ ਤਰ੍ਹਾਂ ਦੀਆਂ ਸ਼ੁਭ ਇਛਾਵਾਂ ਪੈਦਾ ਹੁੰਦੀਆਂ ਹਨ। ਮਨ ਦੇ ਸ਼ੁਧ ਹੋਣ ਨਾਲ ਹੀ ਮਨੁੱਖ ਨੂੰ ਸ੍ਵੈ-ਸੋਝੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਵਿਅਕਤੀ ਭਗਤੀ ਭਾਵ ਨਾਲ ਆਪਣੇ ਸ਼ਿਸ਼ ਨੂੰ ਸਾਰਾ ਗਿਆਨ ਦੇਣ ਦੀ ਇੱਛਾ ਕਰਦਾ ਹੈ ਉਸ ਦਾ ਇਕ ਤਾਂ ਗਿਆਨ ਪਰਪੱਕ ਹੋ ਜਾਂਦਾ ਹੈ ਦੂਜੇ ਉਸ ਦਾ ਅਧਿਆਤਮਿਕ ਵਿਕਾਸ ਹੁੰਦਾ ਹੈ। ਗੁਰੂ ਸ਼ਿਸ਼ ਨੂੰ ਸਿਖਿਆ ਦਿੰਦਾ ਹੈ ਪਰ ਇਸ ਸਿਖਿਆ ਦੇ ਕੰਮ ਨਾਲ, ਪਿਛੋਂ ਗੁਰੂ ਦੀ ਵੀ ਸਿਖਿਆ ਹੁੰਦੀ ਹੈ। ਜਿਹੜਾ ਵਿਅਕਤੀ ਆਪਣੇ ਜੀਵਨ ਵਿਚ ਮੌਲਿਕ ਸੁਧਾਰ ਕਰਨਾ ਚਾਹੁੰਦਾ ਹੈ ਉਸ ਨੂੰ ਅਭਿਮਾਨ ਰਹਿਤ ਹੋ ਕੋ, ਨਿਸ਼ਕਪਟ ਹੋ ਕੇ, ਸ਼ਰਧਾ ਭਾਵ ਨਾਲ ਬਚਿਆਂ ਨੂੰ ਸਿਖਿਆ ਦੇਣ ਦਾ ਕੰਮ ਕਰਨਾ ਚਾਹੀਦਾ ਹੈ।
ਸਿਖਿਆ ਦਾ ਕੰਮ ਬਹੁਤ ਕੁਝ ਮਾਨਸਿਕ ਇਲਾਜ ਕਰਨ ਵਾਲੇ ਦੇ ਕੰਮ ਵਰਗਾ ਹੈ। ਸਿਆਣਾ ਮਾਨਸਿਕ ਡਾਕਟਰ ਆਪਣੇ ਇਲਾਜ ਨਾਲ ਨਾ ਸਿਰਫ ਰੋਗੀ ਦਾ ਰੋਗ ਦੂਰ ਕਰਦਾ ਹੈ ਸਗੋਂ ਉਹ ਆਪਣਾ ਵੀ ਲਾਭ ਕਰਦਾ ਹੈ। ਜਿਸ ਤਰ੍ਹਾਂ ਉਸ ਦੇ ਇਲਾਜ ਨਾਲ ਰੋਗੀ ਦੀਆਂ ਮਾਨਸਿਕ ਗੁੰਝਲਾਂ ਖੁਲ੍ਹ ਜਾਂਦੀਆਂ ਹਨ, ਉਸੇ ਤਰਾਂ ਮਾਨਸਿਕ ਇਲਾਜ ਕਰਨ ਵਾਲੇ ਦੀਆਂ ਆਪਣੀਆਂ ਮਾਨਸਿਕ ਗੁੰਝਲਾਂ ਖੁਲ੍ਹ ਜਾਂਦੀਆਂ ਹਨ। ਉਸ ਦਾ ਮਨ ਸ਼ੁਧ ਹੋ ਜਾਂਦਾ ਹੈ ਅਤੇ ਉਸ ਨੂੰ ਸ੍ਵੈ-ਸੋਝੀ ਹੋ ਜਾਂਦੀ ਹੈ। ਇਕ ਸਿਖਿਆ ਦੇਣ ਵਾਲਾ ਵੀ ਇਸੇ ਤਰ੍ਹਾਂ ਦਾ ਲਾਭ ਆਪਣੇ ਬਾਲਕ ਨੂੰ ਸਿਖਿਅਤ ਕਰ ਕੇ ਪਰਾਪਤ ਕਰਦਾ ਹੈ।
ਵਰਤਮਾਨ ਸਿਖਿਆ ਢੰਗ ਵਿਚ ਸਿਖਿਆ ਦੇਣ ਵਾਲੇ ਦਾ ਥਾਂ
ਸਿਖਿਆ ਦੇਣ ਵਾਲਾ, ਸਿਖਾਈ ਅਤੇ ਸ਼ਿਸ਼, ਇਹ ਤਿਕੜੀ ਹੈ ਜਿਸ ਵਿਚ ਸਿਖਿਆ ਦਾ ਕੰਮ ਹੁੰਦਾ ਹੈ। ਪੁਰਾਣੇ ਸਮੇਂ ਵਿਚ ਸਿਖਿਆ ਦੇਣ ਵਾਲੇ ਦਾ ਸਿਖਾਈ ਦੇ ਕੰਮ ਵਿਚ ਪਹਿਲਾ ਥਾਂ ਸੀ, ਅਜ ਸ਼ਿਸ਼ ਦਾ ਪਹਿਲਾ ਥਾਂ ਹੈ। ਜਿਵੇਂ ਜਿਵੇਂ ਸਮਾਜ ਵਿਚ ਸਿਖਿਆ