੨੪
ਦਾ ਪਰਚਾਰ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਬੱਚੇ ਦੀ ਸਿਖਿਆ ਵਿਚ ਮਹੱਤਾ ਦੀ ਪਛਾਣ ਆਉਂਦੀ ਜਾਂਦੀ ਹੈ। ਪੁਰਾਣੇ ਸਮੇਂ ਵਿਚ ਬੱਚੇ ਵਿਚ ਸਿਖਿਆ ਦੇਣ ਵਾਲੇ ਲਈ ਬਜ਼ੁਰਗੀ ਦਾ ਭਾਵ ਪੈਦਾ ਕੀਤਾ ਜਾਂਦਾ ਸੀ। ਸ਼ਿਸ਼ ਆਪਣੇ ਆਪ ਨੂੰ ਗੁਰੂ ਦਾ ਪਰਛਾਵਾਂ ਸਮਝਦਾ ਸੀ, ਅਜ ਹਰ ਸ਼ਿਸ਼ ਆਪਣੇ ਗੁਰੂ ਨਾਲ ਬਰਾਬਰੀ ਦੀ ਵਰਤੋਂ ਕਰਦਾ ਹੈ ਅਤੇ ਉਸ ਨੂੰ ਇਸ ਤਰ੍ਹਾਂ ਦੀ ਵਰਤੋਂ ਕਰਨੀ ਸਿਖਾਈ ਵੀ ਜਾਂਦੀ ਹੈ। ਇੱਨਾ ਹੀ ਨਹੀਂ ਨਵਾਂ ਸਿਖਿਆ ਢੰਗ ਤਾਂ ਸਿਖਿਆ ਦੇਣ ਵਾਲੇ ਨੂੰ ਇਹ ਉਪਦੇਸ਼ ਦਿੰਦਾ ਹੈ ਕਿ ਉਹ ਬੱਚੇ ਨੂੰ ਆਦਰ ਦੀ ਨਜ਼ਰ ਨਾਲ ਵੇਖੇ, ਉਸਨੂੰ ਆਪਣਾ ਦਾਸ ਨਾ ਸਮਝੇ ਸਗੋਂ ਮਾਲਕ ਸਮਝੇ, ਬੱਚੇ ਦੇ ਜੀਵਨ ਦੀ ਸਿਖਿਆ ਦੇਣ ਨਵਾਂ ਸਿਖਿਆ ਢੰਗ ਹਰ ਸਿਖਿਆ ਦੇਣ ਵਾਲੇ ਕੋਲੋਂ ਆਸ ਰਖਦਾ ਹੈ ਕਿ ਉਹ ਇਸ ਵਿਧੀ ਨਾਲ ਸਿਖਿਆ ਦੇਵੇ ਜਿਸ ਨਾਲ ਉਸ ਵਿਚ ਸਵੈ-ਸਨਮਾਨ ਦੇ ਭਾਵ ਪੈਦਾ ਹੋਣ ਅਤੇ ਉਹ ਆਪਣੇ ਗੁਰੂ ਤੋਂ ਅੱਗੇ ਵਧਣਾ ਚਾਹੇ। ਜਿਹੜਾ ਸਿਖਿਆ ਦੇਣ ਵਾਲਾ ਆਪਣੇ ਸ਼ਿਸ਼ਾਂ ਨੂੰ ਆਪਣੇ ਆਪ ਤੋਂ ਹੇਠਾਂ ਰਖਣਾ ਚਾਹੁੰਦਾ ਹੈ ਜਾਂ ਕਿਸੇ ਤਰ੍ਹਾਂ ਸ਼ਿਸ਼ਾਂ ਵਿਚ ਦਾਸਤਾ ਦੇ ਭਾਵ ਪੈਦਾ ਕਰਨਾ ਚਾਹੁੰਦਾ ਹੈ ਉਹ ਸਿਖਿਆ ਦੇ ਵਰਤਮਾਨ ਵਾਧੇ ਦੇ ਉਲਟ ਚਲਦੇ ਹਨ। ਅਜਿਹੇ ਸਿਖਿਆ ਦੇਣ ਵਾਲਿਆਂ ਨੂੰ ਜਲਦੀ ਹੀ ਆਪਣੀਆਂ ਮਨ ਬਿਰਤੀਆਂ ਨੂੰ ਬਦਲਣਾ ਪਵੇਗਾ ਜਾਂ ਫਿਰ ਸਿਖਿਆ ਦੇਣ ਦਾ ਕੰਮ ਛਡਣਾ ਪਵੇਗਾ।
ਹਰ ਵਿਅਕਤੀ ਵਿਚ ਦੂਜਿਆਂ ਤੇ ਆਪਣੀ ਪ੍ਰਭੁਤਾ ਜਮਾਉਣ ਦੀ ਇੱਛਾ ਹੁੰਦੀ ਹੈ। ਸਿਖਿਆ ਦੇਣ ਵਾਲੇ ਵੀ ਇਸ ਇੱਛਾ ਤੋਂ ਛੁਟੇ ਹੋਏ ਨਹੀਂ। ਫਿਰ ਉਹ ਆਪਣੇ ਆਪ ਤੋਂ ਉਮਰ ਅਤੇ ਬੁਧੀ ਵਿਚ ਛੋਟੇ ਵਿਅਕਤੀਆਂ ਉਤੇ ਹਕੂਮਤ ਕਰਦੇ ਹਨ। ਅਜਿਹੀ ਹਾਲਤ ਵਿਚ ਉਹ ਕਿਉਂ ਨਾ ਸਮਝਣ ਲਗ ਪੈਣ ਕਿ ਉਹ ਕੋਈ ਮਹਾਨ ਹਸਤੀ ਹਨ ਅਤੇ ਬੱਚਾ ਇਕ ਮਮੂਲੀ ਜੀਵ। ਇਸ ਤਰ੍ਹਾਂ ਦੀ ਮਨ ਬਿਰਤੀ ਦੇ ਬੜੇ ਭੈੜੇ ਸਿੱਟੇ ਹੁੰਦੇ ਹਨ। ਬੱਚਾ ਜਦ ਸਦਾ ਆਪਣੇ ਤੋਂ ਵਡਿਆਂ ਦੀ ਹਕੂਮਤ ਵਿਚ ਰਹਿਣ ਦਾ ਅਤੇ ਉਨ੍ਹਾਂ ਦੇ ਵਿਚਾਰਾਂ ਅਨੁਸਾਰ ਸੋਚਣ ਦਾ ਆਦੀ ਹੋ ਜਾਂਦਾ ਹੈ ਤਾਂ ਉਸ ਵਿਚ ਨਾ ਸਵੈ ਵਿਸ਼ਵਾਸ਼ ਪੈਦਾ ਹੁੰਦਾ ਹੈ ਅਤੇ ਨਾ ਸੁਤੰਤਰਤਾ ਦੀ ਮਨ ਬਿਰਤੀ ਹੀ। ਇਸ ਤਰ੍ਹਾਂ ਦਾ ਬੱਚਾ ਬਾਲਗ਼ ਹੋਕੇ, ਸੁਤੇ ਹੀ ਦੂਜਿਆਂ ਦੀ ਮਾਨਸਿਕ ਦਾਸਤਾ ਵਿਚ ਰਹਿੰਦਾ ਹੈ ਅਤੇ ਦੂਜਿਆਂ ਨੂੰ ਆਪਣੇ ਵਰਗਾ ਦਾਸ ਬਨਾਉਣਾ ਚਾਹੁੰਦਾ ਹੈ। ਇਸ ਤਰ੍ਹਾਂ ਦੀ ਮਨ ਬਿਰਤੀ ਹੀ ਤਾਨਾਸ਼ਾਹੀ ਦਾ ਅਧਾਰ ਹੁੰਦੀ ਹੈ। ਮਾਨਿਸਕ ਗੁਲਾਮੀ ਵਿਚ ਪਲੇ ਹੋਏ ਅਤੇ ਉਸ ਵਿਚ ਸਿਖਿਅਤ ਹੋਏ ਲੋਕ ਸੱਚੀ ਸੁਤੰਤਰਤਾ ਦੀ ਪਾਲਣਾ ਕਰਨ ਵਾਲੇ ਕਿਵੇਂ ਹੋ ਸਕਦੇ ਹਨ? ਜਿਨ੍ਹਾਂ ਲੋਕਾਂ ਨੂੰ ਆਪਣੇ ਬਚਪਣ ਵਿਚ ਸਵੈ ਅਧੀਨਤਾ ਦੇ ਅਨੰਦਾ ਤੇ ਤਜਰਬਾ ਨਹੀਂ ਹੋਇਆ ਉਹ ਵੱਡੇ ਹੋਕੇ ਨਾ ਤੇ ਉਸ ਅਨੰਦ ਨੂੰ ਪਛਾਣ ਸਕਦੇ ਹਨ ਅਤੇ ਨਾ ਉਨ੍ਹਾਂ ਦੇ ਮਨ ਵਿਚ ਉਸਨੂੰ ਪ੍ਰਾਪਤ ਕਰਨ ਲਈ ਤੀਬਰ ਇੱਛਾ ਪੈਦਾ ਹੁੰਦੀ ਹੈ।
ਸਿਖਿਆ ਦੇਣ ਵਾਲੇ ਵਾਸਤੇ ਸਤਿਕਾਰ ਦੇ ਘਾਟੇ ਦੇ ਕਾਰਨ
ਪੁਸਤਕਾਂ ਵਿਚ ਵਾਧਾ:—ਪੁਰਾਣੀਆਂ ਸਿਖਿਆ ਪਰਨਾਲੀਆਂ ਦਾ ਨਿਸ਼ਾਨਾ ਬਚਿਆਂ ਨੂੰ ਰਾਜ ਦਾ ਆਗਿਆਕਾਰੀ ਸੇਵਕ ਬਨਾਉਣਾ ਸੀ। ਇਸ ਦੇ ਲਈ ਜ਼ਰੂਰੀ ਸੀ ਕਿ ਉਹ ਆਪਣੇ ਗੁਰੂ ਨੂੰ ਈਸ਼ਵਰ ਸਮਾਨ ਸਮਝਣ ਅਤੇ ਉਸ ਦੇ ਉਪਦੇਸ਼ ਦੀ, ਭਾਵੇਂ-ਉਹ ਸਮਝ ਵਿਚ ਆਵੇ ਭਾਵੇਂ ਨਾ, ਪਾਲਣਾ ਕਰਨ। ਜੋ ਕੁਝ ਗੁਰੂ ਜੀ ਆਖਦੇ ਸਨ ਉਸ ਨੂੰ ਸ਼ਿਸ਼ ਘੋਟ ਲੈਂਦਾਂ ਸੀ। ਉਸਦਾ ਅਰਥ ਸ਼ਿਸ਼ ਪਿਛੋਂ ਸਮਝਦਾ ਸੀ। ਗੁਰੂ ਦੀ ਦਸੀਆਂ ਗੱਲਾਂ ਵਿਚੋਂ ਇਕ