ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫

ਗੱਲ ਵੀ ਭੁਲਣੀ ਸ਼ਿਸ਼ ਲਈ ਬੜੀ ਹਾਨੀ ਕਾਰਕ ਹੁੰਦੀ ਸੀ।

ਗੁਰੂ ਦੀ ਮਹੱਤਾ ਦਾ ਇਕ ਕਾਰਨ ਪੁਸਤਕਾਂ ਦੀ ਘਾਟ ਸੀ। ਕਿਸੇ ਵੀ ਪੁਸਤਕ ਦੀ ਇਕ ਕਾਪੀ ਮਿਲਣੀ ਵੀ ਔਖੀ ਸੀ। ਜਦੋਂ ਤਕ ਛਾਪਣ ਦੀ ਕਲਾ ਦੀ ਕਾਢ ਨਾ ਛਾਪੇ ਖਾਨਿਆਂ ਦਾ ਪਸਾਰ ਨਾ ਹੋਇਆ ਉਦੋਂ ਤਕ ਗਿਆਨ ਦੀ ਪ੍ਰਾਪਤੀ ਦਾ ਸਾਧਨ ਗੁਰੂ ਬਿਨਾ ਹੋਰ ਕੋਈ ਨਹੀਂ ਸੀ। ਜਦੋਂ ਪੁਸਤਕਾਂ ਦਾ ਪਰਚਾਰ ਹੋ ਗਿਆ ਅਤੇ ਪੁਸਤਕਾਂ ਦੇ ਨਾਲ ਨਾਲ ਸਿਖਿਆ ਦਾ ਪਰਚਾਰ ਹੋਇਆ ਤਾਂ ਸੁਭਾਵਕ ਹੀ ਸਿੱਖਿਆ ਦੇਣ ਵਾਲੇ ਦੀ ਮੱਹਤਾ ਘਟ ਗਈ। ਪਹਿਲਾਂ ਗਿਆਨ ਨੂੰ ਯਾਦ ਰਖੀ ਰਖਣ ਲਈ ਘੋਟੋ ਦੀ ਜਿਹੜੀ ਲੋੜ ਹੁੰਦੀ ਸੀ ਉਹ ਵੀ ਹੁਣ ਨਾ ਰਹੀ। ਜਿਹੜਾ ਕੰਮ ਪਹਿਲਾਂ ਬਾਲਕਾਂ ਦੀ ਯਾਦ ਸ਼ਕਤੀ ਕਰਦੀ ਸੀ, ਉਹੋ ਕੰਮ ਹੁਣ ਪੁਸਤਕਾਂ ਕਰਨ ਲੱਗ ਪਈਆਂ। ਹੁਣ ਪੁਸਤਕਾਂ ਨੂੰ ਸਮਝਣਾ ਹੀ ਪੜ੍ਹਾਈ ਦਾ ਵੱਡਾ ਨਿਸ਼ਾਨਾ ਬਣ ਗਿਆ। ਸਿਖਿਆ ਦੇਣ ਵਾਲੇ ਦੀ ਲੋੜ ਹੁਣ ਪੁਸਤਕ ਨੂੰ ਸਮਝਾਉਣ ਤਕ ਹੀ ਰਹਿ ਗਈ। ਬੱਚੇ ਦਾ ਵਡਾ ਗੁਰੂ ਹੁਣ ਸਿਖਿਆ ਦੇਣ ਵਾਲਾ ਨਾ ਰਿਹਾ ਪੁਸਤਕ ਬਣ ਗਈ।

ਬੱਚੇ ਦੇ ਮਨ ਵਿਚ ਸਿਖਿਆਂ ਚੋਣ ਵਾਲੇ ਤੋਂ ਵਧੇਰੇ ਪੁਸਤਕ ਲਈ ਸ਼ਰਧਾ ਹੋ ਜਾਣਾ ਸੁਭਾਵਕ ਹੈ। ਸਿਖਿਆ ਦੇਣ ਵਾਲਾ ਜਿਸ ਗਲ ਨੂੰ ਦਸਦਾ ਹੈ ਉਸ ਗਲ ਨੂੰ ਪੁਸਤਕ ਹੋਰ ਵਧੇਰੇ ਸੁਹਣੇ ਢੰਗ ਨਾਲ ਦਸਦੀ ਹੈ। ਸਿਖਿਆ ਦੇਣ ਵਾਲਾ ਹਰ ਵੇਲੇ ਬੱਚੇ ਦੇ ਕੋਲ ਨਹੀਂ ਰਹਿ ਸਕਦਾ; ਪੁਸਤਕ ਬੱਚੇ ਦੇ ਕੋਲ ਹਰ ਵੇਲੇ ਰਹਿ ਸਕਦੀ ਹੈ। ਸਿਖਿਆ ਦੇਣ ਵਾਲੇ ਵਿਚ ਘਾਟੇ ਹੁੰਦੇ ਹਨ ਉਹ ਘਾਟੇ ਪੁਸਤਕਾਂ ਵਿਚ ਨਹੀਂ ਹੁੰਦੇ। ਪੁਸਤਕ ਨੂੰ ਪੜਕੇ ਜਿਵੇਂ ਬੱਚਾ ਗਿਆਨ ਪ੍ਰਾਪਤ ਕਰਦਾ ਹੈ ਉਸੇ ਤਰ੍ਹਾਂ ਸਿਖਿਆ ਦੇਣ ਵਾਲਾ ਗਿਆਨ ਪ੍ਰਾਪਤ ਕਰਦਾ ਹੈ। ਕਦੇ ਕਦੇ ਪ੍ਰਤਿਭਾ ਵਾਲਾ ਬੱਚਾ ਪੜਨ ਵਾਲੀ ਪੁਸਤਕ ਦੇ ਆਸ਼ੇ ਨੂੰ ਸਿਖਿਆ ਦੇਣ ਵਾਲੇ ਨਾਲੋਂ ਵਧੇਰੇ ਸਮਝ ਲੈਂਦਾ ਹੈ।

ਪੱਤਰ-ਪੱਤਰਕਾਵਾਂ ਵਿਚ ਵਾਧਾ:-ਅਧੁਨਿਕ ਕਾਲ ਵਿਚ ਪੱਤਰ ਪਤਰਕਾਵਾਂ ਵਿਚ ਵਾਧਾ ਹੋ ਗਿਆ ਹੈ। ਇਸ ਨਾਲ ਵੀ ਸਿਖਿਆ ਦੇਣ ਵਾਲੇ ਦੀ ਮੱਹਤਾ ਘਟ ਗਈ ਹੈ। ਜਿਸ ਗਿਆਨ ਨੂੰ ਪਹਿਲਾਂ ਸਿਖਿਆ ਦੇਣ ਵਾਲਾ ਹੀ ਦੇ ਸਕਦਾ ਸੀ, ਉਹ ਗਿਆਨ ਹੁਣ ਪੱਤਰ ਪੱਤਰਕਾਵਾਂ ਤੋਂ ਮਿਲ ਜਾਂਦਾ ਹੈ। ਪੱਤਰ ਪੱਤਰਕਾਵਾਂ ਸਸਤੇ ਮੁਲ ਤੇ ਮਿਲ ਜਾਂਦੀਆਂ ਹਨ। ਇਸ ਲਈ ਸਿਖਿਆ ਦੇਣ ਵਾਲਿਆਂ ਦਾ ਮੁਲ ਵੀ ਉੱਨਾ ਹੀ ਹੁੰਦਾ ਹੈ ਜਿੰਨਾਂ ਪੱਤਰ ਪੱਤਰਕਾਵਾਂ ਦਾ। ਦੂਜੇ ਪੱਤਰ ਪਤਰਕਾਵਾਂ ਵਿਚ ਕਈ ਤਰ੍ਹਾਂ ਦੇ ਵਿਚਾਰ ਹੁੰਦੇ ਹਨ। ਉਨ੍ਹਾਂ ਵਿਚ ਕਿੱਨਿਆਂ ਹੀ ਸਿਧਾਂਤਾਂ ਦਾ ਖੰਡਨ ਮੰਡਨ ਵੇਖਿਆ ਜਾਂਦਾ ਹੈ। ਇਨ੍ਹਾਂ ਨਾਲ ਬਚਿਆਂ ਵਿਚ ਵਿਚਾਰਾਂ ਦੀ ਸੁਤੰਤਰਤਾ ਆਉਂਦੀ ਹੈ। ਜਦ ਕਿਸੇ ਵਿਅਕਤੀ ਵਿਚ ਵਿਚਾਰਾਂ ਦੀ ਸੁਤੰਤਰਤਾ ਆਉਂਦੀ ਹੈ ਤਾਂ ਅਸੀਂ ਉਸ ਤੋਂ ਇਹ ਆਸ ਨਹੀਂ ਕਰ ਸਕਦੇ ਕਿ ਉਹ ਲਕੀਰ ਦਾ, ਫਕੀਰ ਹੋਵੇਗਾ ਜਾਂ ਕਿਸੇ ਵਿਅਕਤੀ ਦੀ ਗਲ ਨੂੰ ਬਿਨਾਂ ਸਮਝੇ ਬੁੱਝੇ ਮੰਨ ਲਵੇਗਾ।

ਵਿਗਿਆਨਿਕ ਵਿਚਾਰ ਦਾ ਪਰਚਾਰ:-ਸਿਖਿਆ ਦੇਣ ਵਾਲੇ ਦੀ ਸਿਖਿਆ ਦੀ ਮਹੱਤਾ ਘਟਣ ਦਾ ਇਕ ਵੱਡਾ ਕਾਰਨ ਸੰਸਾਰ ਵਿਚ ਵਿਗਿਆਨਕ ਵਿਚਾਰਧਾਰਾ ਦਾ ਵਾਧਾ ਹੈ। ਇਸ ਦੇ ਨਾਲ ਮਨੁਖ ਵਿਚ ਦਲੀਲ, ਮਨਤਕ ਨਾਲ ਵਿਚਾਰ ਕਰਨ ਦੀ ਸ਼ਕਤੀ ਆਈ ਅਤੇ ਧਾਰਮਿਕ ਭਾਵਾਂ ਦੀ ਸੱਤਾ ਘਟ ਗਈ। ਪੁਰਾਣੇ ਸਮੇਂ ਵਿਚ ਸਿਖਿਆ