________________
ਦਾ ਵੱਡਾ ਨਿਸ਼ਾਨਾ ਧਰਮ ਦੀਆਂ ਗਲਾਂ ਦਸਣਾ ਸੀ। ਧਰਮ ਦੀਆਂ ਗਲਾਂ ਵਿਚ ਦਲੀਲ ਨਾਲ ਵਿਚਾਰ ਕਰਨ ਦਾ ਵਾਧਾ ਨਹੀਂ ਹੁੰਦਾ । ਬਹੁਤ ਸਾਰੇ ਧਰਮਾਂ ਦਾ ਅਧਾਰ ਨਿਰਾ ਅੰਧ-ਵਿਸ਼ਵਾਸ਼ ਹੀ ਰਹਿੰਦਾ ਹੈ । ਫਿਰ ਧਰਮ ਦੇ ਚਲਾਉਣ ਵਾਲਿਆਂ ਦੇ ਨਿਸ਼ਾਨੇ ਨੂੰ ਧਰਮ ਦੋ ਪ੍ਰਚਾਰਕ ਆਪਣੇਂ, ਅੱਗੇ ਠੀਕ ਤਰ੍ਹਾਂ ਨਹੀਂ ਰਖ ਸਕੇ। ਇਸ ਕਰਕੇ ਉਹ ਉਨ੍ਹਾਂ ਸਭਨਾਂ ਸਾਧਨਾਂ ਨੂੰ ਵਰਤੋਂ ਵਿਚ ਲਿਆਏ ਜਿਨ੍ਹਾਂ ਨਾਲ ਉਨ੍ਹਾਂ ਦੀ ਸਮਾਜ ਵਿਚ ਥਾਂ ਸੁਰਿਖਤ ਰਹੇ । ਧਰਮ ਵਿਚ, ਪਰਾਪਤ ਹੋਈ ਬਾਣੀ ਨੂੰ ਪਹਿਲਾ ਥਾਂ ਦਿੱਤਾ ਜਾਂਦਾ ਰਿਹਾ ਹੈ । ਇਸ ਕਰਕੇ ਧਰਮ ਪੁਸਤਕਾਂ ਦੀ ਥਾਂ ਪਹਿਲੇ ਨੰਬਰ ਤੇ ਰਹੀ ਅਤੇ ਧਰਮ ਉਪਦੇਸ਼ਕਾਂ, ਪੰਡਤਾਂ ਵਲ ਵੀ ਸ਼ਰਧਾ ਦਾ ਭਾਰ ਬਣਿਆ ਰਿਹਾ। ਵਿਗਿਆਨਿਕ ਗਿਆਨ ਦੇ ਵਾਧੇ ਦੇ ਨਾਲ ਨਾਲ ਮਨੁੱਖ ਦੀਆਂ ਪੁਰਾਣੀਆਂ ਧਾਰਮਿਕ ਰਹਿਤਾਂ ਵਿਚਾਰਾਂ ਵਿਚ ਵੀ ਤਬਦੀਲੀ ਆ ਗਈ ਅਤੇ ਧਾਰਮਿਕ ਭਾਵਨਾਂ ਦੀ ਤਬਦੀਲੀ ਦੇ ਨਾਲ ਸਿਖਿਆ ਵਿਚ ਸਿਖਿਆ ਦੇਣ ਵਾਲੇ ਦੀ ਥਾਂ ਵੀ ਤਬਦੀਲ ਹੋ ਗਈ। ਸਿਖਿਆ ਦਾ ਇਕ ਵਿਹਾਰ ਬਣ ਜਾਣਾ:—ਸਿਖਿਆ ਦੇਣ ਵਾਲੇ ਵਲ ਸ਼ਰਧਾ ਦੇ ਘਟਣ ਦਾ ਇਕ ਕਾਰਨ ਸਿਖਿਆ ਦੇ ਕੰਮ ਨੂੰ ਵਿਹਾਰ ਮੰਨ ਲੈਣਾ ਵੀ ਹੈ | ਪੁਰਾਣੇ ਸਮੇਂ ਦੋ ਪੰਡਿਤ ਲੋਕ ਨਾ ਤੇ ਵਡੀਆਂ ਵਡੀਆਂ ਤਨਖਾਹਾਂ ਦੀ ਆਸ ਰਖਦੇ ਸਨ ਅਤੇ ਨਾ ਉਹ ਵਿਦਿਆਰਥੀਆਂ ਕੋਲੋਂ ਭਾਰੀ ਫੀਸਾਂ ਲੈਂਦੇ ਸਨ। ਬਹੁਤ ਸਾਰੇ ਸਿਖਿਆ ਦੇਣ ਵਾਲੇ ਆਪਣੇ ਕੋਲੋਂ ਪੈਸੇ ਖਰਚ ਕੇ ਗੁਰੂ ਕੁਲਾਂ ਨੂੰ ਚਲਾਉਂਦੇ ਅਤੇ ਵਿਦਿਆਰਥੀਆਂ ਨੂੰ ਪਾਲਦੇ ਸਨ । ਹੁਣ ਅਜਿਹੇ ਸਿਖਿਆ ਦੇਣ ਵਾਲੇ ਤੇ ਸਿਖਿਆ ਦੇਣ ਵਾਲੀਆਂ ਥਾਵਾਂ ਦੀ ਕਲਪਣਾ ਕਰਨੀ ਵੀ ਔਖੀ ਹੈ । ਭਾਰਤ ਵਰਸ਼ ਦੇ ਪੁਰਾਣੇ ਸਮੇਂ ਦੇ ਗੁਰੂ ਆਪਣੇ ਸ਼ਿਸ਼ ਲਈ ਕਈ ਕੰਮ ਕਰਦੇ ਸਨ ਜਿਹੜੇ ਪਿਤਾ ਪੁਤਰ ਲਈ ਕਰਦਾ ਹੈ । ਪਿਤਾ ਪੁਤਰ ਨੂੰ ਗੁਰੂ ਕੁਲ ਵਿਚ ਗੁਰੂ ਨੂੰ ਸੌਂਪ ਕੇ ਆ ਜਾਂਦਾ ਸੀ । ਉਹ ਜਾਣਦਾ ਸੀ ਕਿ ਗੁਰੂ ਉਸ ਦੀ ਹਰ ਤਰ੍ਹਾਂ ਦੀ ਵੇਖ ਭਾਲ ਕਰੇਗਾ । ਅਸਲ ਵਿਚ ਗੁਰੂ ਕਰਦਾ ਵੀ ਇਸੇ ਤਰ੍ਹਾਂ ਸੀ । ਜਦ ਕਦੋਂ ਸ਼ਿਸ਼ ਬੀਮਾਰ ਹੋ ਜਾਂਦਾ ਤਾਂ ਉਹ ਸ਼ਿਸ਼ ਦੀ ਉਸੇ ਤਰ੍ਹਾਂ ਸੇਵਾ ਕਰਦਾ ਜਿਵੇਂ ਪਿਤਾ ਪੁੱਤਰ ਦੀ ਕਰਦਾ ਹੈ । ਪੁਰਾਣੇ ਸਮੇਂ ਦੇ ਗੁਰੂ ਨਾ ਤੇ ਂ ਕਿਸੇ ਸੰਸਥਾ ਕੋਲ ਨੌਕਰ ਰਹਿੰਦੇ ਸਨ ਅਤੇ ਨਾ ਕਿਸੇ ਰਾਜ ਦੇ । ਗੁਰੂ ਕੁਲ ਜਾਂ ਗੁਰੂ ਆਪਣਾ ਸੁਤੰਤਰ ਜੀਵਨ ਬਤੀਤ ਕਰਦੇ ਸਨ। ਜਿਸ ਵਿਅਕਤੀ ਨੂੰ ਕਿਸੇ ਦੂਸਰੇ ਅੱਗੇ ਹੱਥ ਨਹੀਂ ਅੱਡਣਾ ਪੈਂਦਾ, ਉਹ ਜ਼ਰੂਰ ਸਮਾਜ ਵਿਚ ਉੱਚੀ ਥਾਂ ਦਾ ਮਾਲਕ ਹੁੰਦਾ ਹੈ । ਸਿਖਿਆ ਦੇਣ ਵਾਲੇ ਦੀ ਆਮਦਨ ਵਿਚ ਕਮੀ :-ਅਧੁਨਿਕ ਕਾਲ ਵਿਚ ਮਨੁੱਖ ਦੀ ਸਮਾਜ ਵਿਚ ਥਾਂ ਜਿੱਨੀ ਉਸ ਦੀ ਆਮਦਨ ਉਤੇ ਨਿਰਭਰ ਕਰਦੀ ਹੈ ਉੱਠੀ ਉਸ ਦੇ ਕੰਮ ਉਤੇ ਨਹੀਂ । ਪੁਰਾਣੇ ਸਮੇਂ ਵਿਚ ਸਿਖਿਆ ਦੇ ਕੰਮ ਨੂੰ ਸਭ ਤੋਂ ਉੱਚਾ ਤੇ ਸੁੱਚਾ ਸਮਝਿਆ ਜਾਂਦਾ ਸੀ। ਇਸ ਲਈ ਸਿਖਿਆ ਦੇਣ ਵਾਲੇ ਨੂੰ ਵਿਸ਼ੇਸ਼ ਆਦਰ ਦਿਤਾ ਜਾਂਦਾ ਸੀ । ਉਸ ਦੀ ਆਮਦਨ ਘਟ ਹੋਣ ਉਤੇ ਵੀ ਸਾਰੇ ਲੋਕ ਉਸ ਦਾ ਆਦਰ ਕਰਦੇ ਸਨ । ਇਕ ਤਾਂ ਉਹ ਸਮਾਜ ਦੇ ਬਚਿਆਂ ਨੂੰ ਸਿਖਿਆ ਦੇਣ ਵਾਲਾ ਹੁੰਦਾ ਸੀ ਦੂਜੇ ਉਹ ਬਾਲਕ ਲੋਕਾਂ ਦਾ ਧਰਮ ਗੁਰੂ । ਬਾਲਕਾਂ ਦੀ ਸ਼ਰਧਾ ਕਿਸੇ ਵਿਅਕਤੀ ਵਲ ਉਸੇ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਦੀ ਵੱਡੇ ਲੋਕਾਂ ਦੀ । ਜਿਸ ਵਿਅਕਤੀ ਦਾ ਆਦਰ ਬਾਲਕਾਂ ਦੇ ਪਿਤਾ ਕਰਦੇ ਹਨ, ਬਾਲਕ ਵੀ ਕਰਦੇ ਹਨ । ਅਧੁਨਿਕ ਕਾਲ ਵਿਚ ਸਿਖਿਆ ਦੇਣ ਵਾਲਾ ਬਾਲਗ ਲੋਕਾਂ ਦਾ ਧਰਮ