ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੩. ਗੁਰੂ ਨਹੀਂ । ਇਸ ਲਈ ਉਸ ਦਾ ਆਦਰ ਉਸ ਦੀ ਉਮਰ ਉਤੇ ਨਿਰਭਰ ਹੈ । ਜਿਸ ਸਿਖਿਆ ਦੇਣ ਵਾਲੇ ਦੀ ਉਮਰ ਘਟ ਹੁੰਦੀ ਹੈ ਉਸ ਦਾ ਆਦਰ ਘਟ ਹੁੰਦਾ ਹੈ ਅਤੇ ਜਿਸ ਦੀ ਉਮਰ ਵਧੇਰੇ ਹੁੰਦੀ ਹੈ ਉਸ ਦਾ ਆਦਰ ਵਧੇਰੇ ਹੁੰਦਾ ਹੈ | ਪੱਛਮ ਵਿਚ ਸਿਖਿਆ ਦੇਣ ਵਾਲਾ ਆਪਣੇ ਆਪ ਨੂੰ ਦੂਸਰੇ ਮਿਹਨਤੀ ਲੋਕਾਂ ਵਾਂਗ ਇਕ ਤਨਖਾਹਦਾਰ ਨੌਕਰ ਸਮਝਦਾ ਹੈ ਅਤੇ ਉਹ ਆਪਣੀ ਤਨਖਾਹ ਵਧਾਉਣ ਲਈ ਉਸੇ ਤਰ੍ਹਾਂ ਯਤਨ ਕਰਦਾ ਹੈ ਜਿਸ ਤਰ੍ਹਾਂ ਦੇ ਹੋਰ - ਮਜ਼ਦੂਰ | ਅਮਰੀਕਾ ਵਿਚ ਸਿਖਿਆ ਦੇਣ ਵਾਲੇ ਟਰੇਡ ਯੂਨੀਅਨਾਂ ਵਿਚ ਸ਼ਾਮਲ ਹੋ ਜਾਂਦੇ ਹਨ ਅਤੇ ਆਪਣੀਆਂ ਤਨਖਾਹਾਂ ਵਧਾਉਣ ਲਈ ਹੜਤਾਲਾਂ ਕਰਦੇ ਹਨ । ਸਿਖਿਆ ਦੇਣ ਵਾਲਿਆਂ ਦੇ ਸੰਘ ਉਸੇ ਤਰ੍ਹਾਂ ਦੇ ਹੁੰਦੇ ਹਨ ਜਿਸ ਤਰ੍ਹਾਂ ਦੇ ਅਜ ਕਲ ਮਜ਼ਦੂਰਾਂ ਦੇ ਸੰਘ ਹੁੰਦੇ ਹਨ । ਅਜਿਹੀ ਹਾਲਤ ਵਿਚ ਸਿਖਿਆ ਦੇਣ ਵਾਲੇ ਆਪਣੀ ਤਨਖਾਹ ਵਧਾਉਣ ਦੇ ਸਮਰੱਥ ਹੁੰਦੇ ਹਨ ਪਰ ਉਨ੍ਹਾਂ ਵਲ ਸ਼ਿਸ਼ਾਂ ਦਾ ਉੱਨਾ ਆਦਰ ਭਰਿਆ ਵਰਤਾਰਾ ਨਹੀਂ ਰਹਿੰਦਾ ਜਿੱਨਾ ਆਪਣੀ ਆਮਦਨ ਦੀ ਚਿੰਤਾ ਨਾ ਕਰਨ ਵਾਲੇ ਅਧਿਆਪਕਾਂ ਵਲ ਉਸ ਦੇ ਸ਼ਿਸ਼ਾਂ ਦਾ ਹੁੰਦਾ ਹੈ । ਸਿਖਿਆ ਦੇਣ ਵਾਲੇ ਦਾ ਰਾਜ ਉੱਤੇ ਨਿਰਭਰ ਹੋਣਾ:--ਆਧੁਨਿਕ ਕਾਲ ਵਿਚ ਸਿਖਿਆ ਦੇਣ ਵਾਲੇ ਦਾ ਰਾਜ ਉਤੇ ਨਿਰਭਰ ਹੋਣ ਦਾ ਇਕ ਬੜਾ ਭੈੜਾ ਸਿੱਟਾ ਨਿਕਲਿਆ ਹੈ । ਰਾਜ ਸਿਖਿਆ ਦੇਣ ਵਾਲੇ ਨੂੰ ਆਪਣੀ ਯੋਜਨਾ ਦਾ ਸਮਾਜ ਵਿਚ ਪਰਚਾਰ ਕਰਨ ਦਾ ਇਕ ਸਾਧਨ ਬਣਾ ਲੈਂਦਾ ਹੈ । ਇਸ ਕਰਕੇ ਸਿਖਿਆ ਦੇਣ ਵਾਲੇ ਵਿਚ ਕੋਈ ਮਾਨਸਿਕ ਸੁਤੰਤਰਤਾ ਨਹੀਂ ਰਹਿੰਦੀ । ਸਿਖਿਆ ਦੇਣ ਵਾਲੇ ਨੂੰ ਉਸੇ ਤਰ੍ਹਾਂ ਦੇ ਮੱਤ ਮਤਾਂਤ ਾਂ ਨੂੰ ਬੱਚੇ ਨੂੰ ਸਿਖਾਉਣਾ ਪੈਂਦਾ ਹੈ ਜਿਨ੍ਹਾਂ ਨੂੰ ਰਾਜ ਚਾਹੁੰਦਾ ਹੈ । ਜੇ ਉਹ ਅਜਿਹਾ ਨਹੀਂ ਕਰ ਸਕਦਾ ਤਾਂ ਉਸ ਨੂੰ ਆਪਣੀ ਰੋਟੀ ਤੋਂ ਹੱਥ ਧੋਣਾ ਪੈਂਦਾ ਹੈ । ਹੁਣ ਜੋ ਇਹ ਰਾਜ ਕਿਸੇ ਵਿਦੇਸ਼ੀ ਸਰਕਾਰ ਦਾ ਹੈ ਤਾਂ ਸਿਖਿਆ ਦੇਣ ਵਾਲੇ ਨੂੰ ਆਪਣੀ ਕੌਮ ਨਾਲ ਗ਼ਦਾਰੀ ਕਰਨੀ ਪੈਂਦੀ ਹੈ ।ਜਿਨ੍ਹਾਂ ਗੱਲਾਂ ਦਾ ਸਿਖਿਆ ਦੇਣ ਵਾਲਾ ਬਚਿਆਂ ਵਿਚ ਪਰਚਾਰ ਕਰਨਾ ਕੌਮੀ ਹਿਤਾਂ ਦੇ ਵਿਰੁਧ ਸਮਝਦਾ ਹੈ, ਉਹੋ ਗੱਲਾਂ ਉਸ ਨੂੰ ਬਚਿਆਂ ਨੂੰ ਸਿਖਾਣੀਆਂ ਪੈਂਦੀਆਂ ਹਨ । ਪਹਿਲਾਂ ਤਾਂ ਸਿਖਿਆ ਦੇਣ ਵਾਲੇ ਨੂੰ ਆਪ ਇੱਨੀ ਯੋਗਤਾ ਨਹੀਂ ਰਹਿੰਦੀ ਕਿ ਉਹ ਸੱਚ ਅਤੇ ਝੂਠ; ਲਾਭਦਾਇਕ ਅਤੇ ਹਾਨੀਕਾਰਕ ਗੱਲਾਂ ਨੂੰ ਸਮਝ ਸਕੇ ; ਉਸ ਨੂੰ ਇਕੋ ਹੀ ਪੱਖ ਵਿਖਾਇਆ ਜਾਂਦਾ ਹੈ । ਇਸ ਲਈ ਉਹ ਜਿੱਨਾ ਜਾਣਦਾ ਹੈ ਉੱਨਾ ਹੀ ਉਹ ਬੱਚਿਆਂ ਨੂੰ ਦੱਸਦਾ ਹੈ। ਜੋ ਕਿਸੇ ਸਿਖਿਆ ਦੇਣ ਵਾਲੇ ਦੀ ਤਿੱਖੀ ਬੁੱਧੀ ਹੋਵੇ ਂ ਵੀ ਅਤੇ ਉਸ ਨੇ ਸੱਚੀ ਗਲ ਦੀ ਪਛਾਣ ਕਰ ਵੀ ਲਈ ਤਾਂ ਵੀ ਉਹ ਬਚਿਆਂ ਨੂੰ ਸੁਤੰਤਰਤਾ ਨਾਲ ਨਹੀਂ ਸਿਖਾ ਸਕਦਾ । ਅਜਿਹਾ ਸਿਖਿਆ ਦੇਣ ਵਾਲਾ ਸਮਾਜ ਦੇ ਲੋਕਾਂ ਦੇ ਆਦਰ ਦਾ ਪਾਤਰ ਕਿਵੇਂ ਹੋ ਸਕਦਾ ਹੈ। ਬੱਚੇ ਵੀ ਡਰ ਕਰਕੇ ਹੀ ਅਜਿਹੇ ਸਿਖਿਆ ਦੇਣ ਵਾਲੇ ਦਾ ਆਦਰ ਕਰਦੇ ਹਨ । " ਸਿਖਿਆ ਵਿਚ ਸਿਖਿਆ ਦੇਣ ਵਾਲੇ ਦਾ ਥਾਂ ਜਾਂ ਉਸ ਵਲ ਸ਼ਰਧਾ ਬਾਰੇ ਜੋ ਕੁਝ ਉਪਰ ਕਿਹਾ ਗਿਆ ਹੈ ਉਸ ਤੋਂ ਇਹ ਭਰਮ ਪੈਦਾ ਹੋ ਸਕਦਾ ਹੈ ਕਿ ਸਿਖਿਆ ਦੇਣ ਵਾਲੇ ਦਾ ਸਮਾਜ ਵਿਚ ਪਹਿਲਾਂ ਵਾਲਾ ਕੋਈ ਮਹੱਤਾ ਵਾਲਾ ਥਾਂ ਨਹੀਂ ਹੈ । ਪਰ ਅਸਲ ਵਿਚ ਹਾਲਤ ਹੋਰ ਤਰ੍ਹਾਂ ਹੈ । ਅਜੋਕੇ ਸਮੇਂ ਵਿਚ ਪਹਿਲਾਂ ਨਾਲੋਂ ਸਮਾਜ ਨੂੰ ਸਿਖਿਆ ਦੀ ਵਧੇਰੇ ਲੋੜ ਹੈ । ਇਸ ਲਈ ਜਿਹੜਾ ਵਿਅਕਤੀ ਇਸ ਸਿੱਖਿਆ ਦਾ ਮੁਖ ਸਾਧਨ ਹੈ ਉਸ ਦੀ