੨੮
ਮਹੱਤਾ ਵੀ ਪਹਿਲਾਂ ਨਾਲੋਂ ਵਧੇਰੇ ਹੋ ਗਈ। ਪੁਰਾਣੇ ਸਮੇਂ ਵਿਚ ਮਨੁਖ ਬਿਨਾਂ ਪੜ੍ਹਣ ਲਿਖਣ ਦੇ ਆਪਣਾ ਜੀਵਨ ਸੁਖ ਨਾਲ ਬਤੀਤ ਕਰ ਲੈਂਦਾ ਸੀ, ਪਰ ਅਜ ਇਹ ਸੰਭਵ ਨਹੀਂ ਜਿਹੜਾ ਵਿਅਕਤੀ ਜਿੱਨਾ ਵਧ ਸਿਖਿਅਤ ਹੁੰਦਾ ਹੈ ਉੱਨਾ ਹੀ ਉਸ ਦਾ ਸਮਾਜ ਵਿਚ ਜੀਵਨ ਦੁਖੀ ਰਹਿੰਦਾ ਹੈ। ਇਸੇ ਤਰ੍ਹਾਂ ਜਿਸ ਰਾਸ਼ਟਰ ਵਿਚ ਜਿੱਨੀ ਵਧੇਰੇ ਲਿਖਿਆ ਹੁੰਦੀ ਹੈ ਉਹ ਉੱਨਾ ਹੀ ਵਧੇਰੇ ਆਰਥਿਕ, ਸਮਾਜਿਕ ਅਤੇ ਰਾਜਸੀ ਉਨਤੀ ਕਰਦਾ ਹੈ। ਇਸ ਲਈ ਸਮਾਜ ਨੂੰ ਪਹਿਲਾਂ ਨਾਲੋਂ ਸਿਖਿਆ ਦੇਣ ਵਾਲੇ ਨੂੰ ਵਧੇਰੇ ਮਹੱਤਾ ਦੇਣੀ ਜ਼ਰੂਰੀ ਹੈ।
ਅਧੁਨਿਕ ਸਿਖਿਆ-ਪਰਨਾਲੀ ਵਿਚ ਸਿਖਿਆ ਦੇਣ ਵਾਲੇ ਵਲ ਸ਼ਿਸ਼ ਦੇ ਮਨ ਵਿਚ ਪਹਿਲਾਂ ਵਰਗਾ ਸ਼ਰਧਾ-ਭਾਵ ਤਾਂ ਪੈਦਾ ਨਹੀਂ ਕੀਤਾ ਜਾ ਸਕਦਾ ਪਰ ਉਸ ਦੀ ਲੋੜ ਵਲੋਂ ਲਾਪਰਵਾਹੀ ਵੀ ਨਹੀਂ ਦੱਸੀ ਜਾ ਸਕਦੀ। ਅਜ ਸਿਖਿਆ ਦਾ ਕੰਮ ਪਹਿਲਾਂ ਨਾਲੋਂ ਕਿਤੇ ਵੱਧ ਗੁੰਝਲਦਾਰ ਹੋ ਗਿਆ ਹੈ। ਜਿਸ ਤਰ੍ਹਾਂ ਅਧੁਨਿਕ ਕਾਲ ਵਿਚ ਹੋਰ ਕੰਮ ਦੇ ਕਰਨ ਲਈ ਉਸ ਕੰਮ ਦੇ ਪਰਬੀਨ ਆਦਮੀਆਂ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਸਿਖਿਆ ਦਾ ਕੰਮ ਕਰਨ ਲਈ ਵੀ ਅਜ ਸਿਖਿਆ ਦੇ ਪਰਬੀਨਾਂ ਦੀ ਲੋੜ ਹੈ। ਬਚਿਆਂ ਨੂੰ ਠੀਕ ਢੰਗ ਨਾਲ ਪੜ੍ਹਾਉਣ ਲਈ ਅਜ ਨਾ ਕੇਵਲ ਪੜ੍ਹਾਏ ਜਾਣ ਵਾਲੇ ਵਿਸ਼ੇ ਦਾ ਕਾਫੀ ਗਿਆਨ ਸਿਖਿਆ ਦੇਣ ਵਾਲੇ ਲਈ ਜ਼ਰੂਰੀ ਹੈ ਸਗੋਂ ਬਾਲ-ਮਨੋਵਿਗਿਆਨ ਅਤੇ ਪਾਠ ਦੀ ਸਿਖਾਈ ਕਰਾਉਣ ਦੀ ਵਿਧੀ ਦੇ ਵਖ ਵਖ ਢੰਗਾਂ ਨੂੰ ਜਾਨਣ ਦੀ ਵੀ ਲੋੜ ਹੈ। ਇਹ ਕੰਮ ਉਹ ਵਿਅਕਤੀ ਹੀ ਠੀਕ ਤਰ੍ਹਾਂ ਕਰ ਸਕਦਾ ਹੈ ਜਿਸ ਨੂੰ ਇਕ ਤਾਂ ਬੱਚੋ ਦੇ ਸੁਭਾਵ ਬਾਰੇ ਕਾਫੀ ਵਾਕਫੀ ਹੋਵੇ ਅਤੇ ਦੂਜੇ ਉਹ ਸਿਖਾਈ ਦੇ ਕੰਮ ਨੂੰ ਲਗਣ ਨਾਲ ਅਤੇ ਵਿਗਿਆਨਿਕ ਢੰਗ ਨਾਲ ਕਰਨਾ ਚਾਹੁੰਦਾ ਹੋਵੇ। ਇਸ ਦੇ ਲਈ ਬੜੇ ਧੀਰਜ ਅਤੇ ਉਤਸ਼ਾਹ ਦੀ ਲੋੜ ਹੈ। ਅਜ ਦੀ ਸਿਖਿਆ ਦਾ ਨਿਸ਼ਾਨਾ ਬੱਚੇ ਨੂੰ ਮਾਨਸਿਕ ਸੁਤੰਤਰਤਾ ਦੇਣੀ ਹੈ ਤਾਂ ਜੁ ਉਹ ਆਪਣੇ ਆਪ ਨੂੰ ਕਿਸੇ ਹੋਰ ਵਿਅਕਤੀ ਨਾਲੋਂ ਨੀਵਾਂ ਨਾ ਸਮਝੇ। ਅਜਿਹਾ ਬੱਚਾ ਹੀ ਪਰਜਾ-ਤੰਤਰ ਦਾ ਸੱਚਾ ਨਾਗਰਿਕ ਹੋ ਸਕਦਾ ਹੈ। ਪਰ ਇਹ ਬੜਾ ਹੀ ਔਖਾ ਕੰਮ ਹੈ। ਬੱਚੇ ਨੂੰ ਸਜ਼ਾ ਦੇ ਡਰ ਨਾਲ ਪੜ੍ਹਾ ਲੈਣਾ ਸੌਖਾ ਹੈ ਪਰ ਉਸ ਨੂੰ ਪਿਆਰ ਨਾਲ ਅਤੇ ਉਸ ਦੀ ਮਾਨਸਿਕ ਸੁਤੰਤਰਤਾ ਨੂੰ ਸੱਟ ਲਾਉਣ ਤੋਂ ਬਿਨਾਂ ਪੜ੍ਹਾ ਲੈਣਾ ਬੜਾ ਔਖਾ ਹੈ। ਇਸ ਦੇ ਲਈ ਸਿਖਿਆ ਦੇਣ ਵਾਲੇ ਨੂੰ ਨਵੇਂ ਨਵੇਂ ਮਨੋਵਿਗਿਆਨਿਕ ਸਾਧਨ ਲਭਦੇ ਰਹਿਣਾ ਪਵੇਗਾ। ਅਮਰੀਕਾ ਦੇ ਸਿਖਿਆ ਵਿਗਿਆਨਿਕ ਨਿਤ ਦਿਨ ਸਿਖਿਆ ਦੇ ਖੇਤਰ ਵਿਚ ਇਸ ਲਈ ਕਾਢਾਂ ਕਢ ਰਹੇ ਹਨ ਕਿ ਬੱਚਾ ਵੱਡਾ ਹੋ ਕੇ ਕੌਮ ਦੀਆਂ ਜ਼ਿਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਸਕੇ ਉਹ ਨਾ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਬਣਾ ਰੱਖੇ ਅਤੇ ਨਾ ਹੋਰਨਾਂ ਨੂੰ ਆਪਣਾ ਗੁਲਾਮ ਬਨਾਉਣਾ ਚਾਹੇ। ਬਗੈਰ ਯੋਗ ਸਿਖਿਆ ਦੇਣ ਵਾਲਿਆਂ ਦੇ ਇਹ ਉਦੇਸ਼ ਪਰਾਪਤ ਕਰਨਾ ਸੰਭਵ ਨਹੀਂ।
ਸਿਖਿਆ ਅਤੇ ਕੌਮੀ ਉਸਾਰੀ
ਜਿਸ ਤਰ੍ਹਾਂ ਸਿਖਿਆ ਮਨੁਖ ਦੀ ਸ਼ਖਸੀਅਤ ਦੀ ਉਸਾਰੀ ਲਈ ਜ਼ਰੂਰੀ ਹੈ ਇਸ ਤਰ੍ਹਾਂ ਉਹ ਕੌਮ ਦੀ ਉਸਾਰੀ ਲਈ ਜ਼ਰੂਰੀ ਹੈ। ਜਿਹੜੀ ਕੌਮ ਸਿਖਿਆ ਵਿਚ ਪਛੜੀ ਰਹਿੰਦੀ ਹੈ ਉਹ ਸੱਭਿਅਤਾ ਵਿਚ ਵੀ ਉੱਠੀ ਪਛੜੀ ਰਹਿੰਦੀ ਹੈ। ਵਿਗਿਆਨ ਦੀਆਂ ਕਾਢਾਂ ਦਾ ਲਾਭ ਉਸੇ ਕੌਮ ਨੂੰ ਹੁੰਦਾ ਹੈ ਜਿਹੜੀ ਸਿਖਿਅਤ ਹੋਵੇ। ਸੰਸਾਰ ਦੇ ਵੱਡੇ ਵੱਡੇ ਦੇਸ਼ਾਂ ਵਿਚ