ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯

ਸਿਖਿਆ ਦਾ ਕੰਮ ਬੜੀ ਲਗਣ ਨਾਲ ਕੀਤਾ ਜਾਂਦਾ ਹੈ। ਰਾਜ ਆਪਣਾ ਇਹ ਕਰਤਵ ਸਮਝਦਾ ਹੈ ਕਿ ਰਾਸ਼ਟਰ ਦਾ ਹਰ ਵਿਅਕਤੀ ਸਿਖਿਅਤ ਹੋਵੇ। ਅਧੁਨਿਕ ਕਾਲ ਵਿਚ ਰਾਸ਼ਟਰ ਵਿਚ ਸਿਖਿਆ ਦੇ ਪਰਚਾਰ ਦੀ ਜਿੰਨੀ ਲੋੜ ਹੈ ਉੱਨੀ ਪਹਿਲਾਂ ਕਦੇ ਵੀ ਨਹੀਂ ਸੀ। ਵਰਤਮਾਨ ਸਮੇਂ ਵਿਚ ਸਿਖਿਆ ਦੀ ਮਹੱਤਾ ਵਧਣ ਦੇ ਹੇਠ ਲਿਖੇ ਕਾਰਨ ਹਨ-

(੧) ਸੁਤੰਤਰ ਵਿਚਾਰਾਂ ਦੇ ਵਾਧੇ ਦੀ ਲੋੜ।

(੨) ਸਮਾਜਿਕ ਭਾਵਾਂ ਦੇ ਪ੍ਰਚਾਰ ਦੀ ਲੋੜ।

(੩) ਫਿਰਕੂਪੁਣੇ ਨੂੰ ਦੂਰ ਕਰਨ ਦੀ ਲੋੜ।

(੪) ਪਰਜਾ ਤੰਤਰ-ਵਾਦ ਦੇ ਪਰਚਾਰ ਦੀ ਲੋੜ।

(੫) ਅਜੋਕੀਆਂ ਕਾਢਾਂ ਤੋਂ ਲਾਭ ਉਠਾਉਣ ਦੀ ਲੋੜ।

ਇਨ੍ਹਾਂ ਵਖ ਵਖ ਕਿਸਮ ਦੀਆਂ ਲੋੜਾਂ ਉਤੇ ਹੁਣ ਅਸੀਂ ਇਕ ਇਕ ਕਰਕੇ ਵਿਚਾਰ ਕਰਾਂਗੇ।

ਵਿਚਾਰਾਂ ਦੀ ਸੁਤੰਤਰਤਾ:-ਵਰਤਮਾਨ ਯੁਗ ਦਲੀਲ ਭਰੇ ਵਿਚਾਰਾਂ ਦਾ ਯੁਗ ਹੈ। ਵਰਤਮਾਨ ਯੁੱਗ ਵਿਚ ਅੰਧ ਵਿਸ਼ਵਾਸ਼ ਦੀ ਕੋਈ ਥਾਂ ਨਹੀਂ। ਜਿਸ ਰਾਸ਼ਟਰ ਵਿਚ ਜਿੱਨਾ ਅੰਧ ਵਿਸ਼ਵਾਸ਼ ਦਾ ਜ਼ੋਰ ਰਹਿੰਦਾ ਹੈ ਉੱਨਾ ਹੀ ਉਹ ਦੂਜਿਆਂ ਰਾਸ਼ਟਰਾਂ ਨਾਲੋਂ ਸਭਿਅਤਾ ਦੀਆਂ ਸਾਰੀਆਂ, ਗਲਾਂ ਵਿਚ ਪਛੜਿਆ ਰਹਿੰਦਾ ਹੈ। ਮਨੁਖ ਵਿਚ ਸੁਤੰਤਰ ਵਿਚਾਰਾਂ ਦੀ ਸ਼ਕਤੀ ਸਿਖਿਆ ਨਾਲ ਹੀ ਆਉਂਦੀ ਹੈ। ਵਿਅਕਤੀ ਵਿਚ ਸੁਤੰਤਰ ਵਿਚਾਰ ਦੀ ਜਿੱਨੀ ਵਧ ਸ਼ਕਤੀ ਹੁੰਦੀ ਹੈ ਉੱਨਾ ਹੀ ਵਧੇਰੇ ਉਸ ਵਿਚ ਸ੍ਵੈਵਿਸ਼ਵਾਸ਼ ਹੁੰਦਾ ਹੈ। ਰਾਸ਼ਟਰ ਵਿਅਕਤੀਆਂ ਦਾ ਸਮੂਹ ਹੈ, ਜੇ ਕਿਸੇ ਰਾਸ਼ਟਰ ਦਾ ਇਕ ਇਕ ਵਿਅਕਤੀ ਸੁਤੰਤਰ ਵਿਚਾਰ ਕਰਨ ਦੀ ਯੋਗਤਾ ਰਖਦਾ ਹੈ ਤਾਂ ਅਜਿਹੇ ਰਾਸ਼ਟਰ ਦਾ ਦੂਜੇ ਰਾਸ਼ਟਰਾਂ ਦੇ ਅਧੀਨ ਰਹਿਣਾ ਅਰਥਾਤ ਉਸਦੀ ਗ਼ੁਲਾਮੀ ਵਿਚ ਰਹਿਣਾ ਅਸੰਭਵ ਹੁੰਦਾ ਹੈ। ਮਾਨਸਿਕ ਗੁਲਾਮੀ ਹੀ ਦੂਜੀਆਂ ਗੁਲਾਮੀਆਂ ਦਾ ਅਧਾਰ ਹੈ। ਜਿਸ ਵਿਅਕਤੀ ਨੇ ਮਾਨਸਿਕ ਸੁਤੰਤਰਤਾ ਦੇ ਅਨੰਦ ਦਾ ਸੁਆਦ ਲੈ ਲਿਆ ਵੇ ਉਹ ਕਿਸੇ ਹੋਰ ਤਰ੍ਹਾਂ ਦੀ ਪਰ ਅਧੀਨਤਾ ਵਿਚ ਰਹਿਣਾ ਪਸੰਦ ਨਹੀਂ ਕਰਦਾ। ਵੇਖਿਆ ਗਿਆ ਹੈ ਕਿ ਪਰਅਧੀਨ ਜ਼ਾਤੀਆਂ ਵਿਚ ਸਿਖਿਆ ਦਾ ਘਾਟਾ ਹੁੰਦਾ ਹੈ ਅਤੇ ਉਨ੍ਹਾਂ ਜਾਤੀਆਂ ਤੇ ਹਕੂਮਤ ਕਰਨ ਵਾਲੀ ਤਾਕਤ ਅਧੀਨ ਜਾਤੀ ਵਿਚ ਪਰਚਾਰ ਨਹੀਂ ਹੋਣ ਦਿੰਦੀ। ਡੱਚ ਲੋਕਾਂ ਨੇ ਇੰਡੋਨੇਸ਼ੀਆ ਵਿਚ ਸਿਖਿਆ ਦਾ ਪਰਚਾਰ ਨਹੀਂ ਹੋਣ ਦਿੱਤਾ। ਜ਼ਾਵਾ ਦੀ ਅਬਾਦੀ ਈ ਤਿੰਨ ਕਰੋੜ ਦੇ ਲਗਪਗ ਹੈ ਪਰ ਉੱਥੇ ਕੇਵਲ ਦੋ ਹਾਈ ਸਕੂਲ ਸਨ। ਭਾਰਤਵਰਸ਼ ਵਿਚ ਡੇਢ ਸੌ ਸਾਲ ਤੋਂ ਅੰਗਰੇਜ਼ ਰਾਜ ਕਰਦੇ ਰਹੇ ਪਰ ਗਿਆਰਾਂ ਪ੍ਰਤੀ ਸੈਂਕੜਾ ਤੋਂ ਵਧ ਲੋਕਾਂ ਵਿਚ ਪੜ੍ਹਾਈ ਨਾ ਹੋਈ। ੧੮੫੨ ਤੋਂ ਪਹਿਲਾਂ ਜਦ ਪੰਜਾਬ ਸੁਤੰਤਰ ਸੀ ਜਿਨੀਆਂ ਅਰੰਭਕ ਪਾਠਸ਼ਾਲਾਵਾਂ ਇਥੇ ਸਨ, ਅੰਗਰੇਜ਼ਾਂ ਦੇ ਸਮੇਂ ਨਹੀਂ ਸਨ। ਜਿਸ ਚਾਲ ਨਾਲ ਅੰਗਰੇਜ਼ਾਂ ਨੇ ਆਪਣ ਦੇਸ ਵਾਸੀਆਂ ਨੂੰ ਪੜ੍ਹਾਇਆ ਲਿਖਾਇਆ ਉਸ ਚਾਲ ਨਾਲ ਅਜਦੇ ਸਮੇਂ ਵੀ ਸਾਡੇ ਨੂੰ ਪੜ੍ਹੇ ਲਿਖੇ ਬਣਾਉਣ ਲਈ ਤਿਆਰ ਨਹੀਂ ਸਨ। ਅਮਰੀਕਾ ਦੀ ਹਰ ਰਿਆਸਤ ਵਿਚ ਸੱਨਾ ਧਨ ਸਿਖਿਆ ਦੇ ਕੰਮ ਉੱਤੇ ਖਰਚ ਹੁੰਦਾ ਹੈ। ਹੋਰ ਕਿਸੇ ਮਦ ਉਤੇ ਖਰਚ ਨਹੀਂ ਕਰਦਾ। ਭਾਰਤ ਵਰਸ਼ ਦੀਆਂ ਦੇਸੀ ਰਿਆਸਤਾਂ ਵਿਚ ਵੀ ਅੱਗੇ ਵਧੂ ਰਾਜ ਆਪਣਾ ਬਹੁਤਾ ਧਨ ਸਿੱਖਿਆ ਦੇ ਕੰਮਾਂ ਵਿਚ ਖਰਚ ਕਰਦੇ ਰਹੇ। ਟ੍ਰਾਵਨਕੋਰ ਅਤੇ ਕੁਚੀਨ ਰਾਜ ਵਿਚ ਨਾਗਰਿਕਾਂ ਦੀ ਸਿਖਿਆ ਦਾ ਵਿਸ਼ੇਸ਼ ਧਿਆਨ ਰਖਿਆ ਜਾਂਦਾ ਰਿਹਾ ਹੈ। ਇਸਦਾ ਸਿੱਟਾ ਇਹ ਸੀ ਕਿ