ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Ed ਉਨ੍ਹਾਂ ਵਿਚ ਸੁਤੰਤਰਤਾ ਵਿਚਾਰ ਕਰਨ ਦੀ ਸ਼ਕਤੀ ਆ ਜਾਵੇਗੀ, ਫਿਰ ਜਨਤਾ ਆਪਣੇ ਅਧਿਕਾ ਲਈ ਰਾਜ ਵਿਚ ਝਗੜਾ ਕਰੇਗੀ | ਸੁਤੰਤਰ ਵਿਚਾਰ ਧਾਰਮਿਕ ਅੰਧ ਵਿਸ਼ਵਾਸ ਦਾ ਵਿਰੋਧੀ ਹੁੰਦਾ ਹੈ । ਮਨੁ ਦੇ ਵਾਧੇ ਵਿਚ ਧਾਰਮਿਕ ਅੰਧ ਵਿਸ਼ਵਾਸ ਜਿੰਨੀ ਰੋਕ ਬਣਦੇ ਹਨ ਉੱਨੀ ਰੋਕ ਕੋਈ ਚੀਜ਼ ਨਹੀਂ ਬਣਦੀ । ਧਾਰਮਿਕ ਅੰਧ-ਵਿਸ਼ਵਾਸ ਹੀ ਬੇਮੁਹਾਰੇ ਰਾਜ ਦਾ ਅਧਾਰ ਹੁੰਦਾ ਹੈ। ਸੁਤੰਤਰ ਵਿਚਾਰ ਜਿਸ ਵੇਲੇ ਬੇ ਮੁਹਾਰਤਾ ਦਾ ਗੜ੍ਹ ਤੋੜ ਦਿੰਦਾ ਹੈ ਤਾਂ ਬੇ ਮੁਹਾਰੀ ਹਕੂਮ ਆਪਣੇ ਆਪ ਖਤਮ ਹੋ ਜਾਂਦੀ ਹੈ । ਸਮਾਜਿਕ ਭਾਵ :- ਸਿਖਿਆ ਦੇ ਪਰਚਾਰ ਨਾਲ ਮਨੁਖ ਵਿਚ ਭਾਈਚਾਰ ਆਉਂਦਾ ਹੈ । ਉਸ ਵਿਚ ਊਚ ਨੀਚ ਦੇ ਭਾਵਾਂ ਦਾ ਅੰਤ ਹੋ ਜਾਂਦਾ ਹੈ, ਉਸ ਦਾ ਸਵਾਰਥਪਣ ਘਟ ਜਾਂਦਾ ਹੈ ਅਤੇ ਦੂਜਿਆਂ ਦੀ ਸੇਵਾ ਵਿਚ ਉਸ ਦਾ ਮਨ ਲੱਗਣ ਲਗ ਪੈਂਦਾ ਹੈ | ਵਿਅਕਤੀ ਦੇ ਬਚਪਣ ਵਿਚ ਜਿਹੜੇ ਸੰਸਕਾਰ ਉਸ ਦੇ ਮਨ ਉਤੇ ਉਕਰੇ ਜਾਂਦੇ ਹਨ, ਉਹ ਸਦਾ ਜੀਵਨ ਭਰ ਬਣੇ ਰਹਿੰਦੇ ਹਨ । ਜਿਹੋ ਜਹੀ ਆਦਤ ਬੱਚੇ ਨੂੰ ਛੋਟੀ ਉਮਰ ਵਿਚ ਪੈ ਜਾਂਦੀ ਹੈ ਉਹੋ ਆਦਤ ਉਸ ਦੇ ਵਡਿਆਂ ਹੋਣ ਤੇ ਵੀ ਨਾਲ ਨਿਭਦੀ ਹੈ । ਬਚਪਣ ਦੇ ਭਾਵਆਤਮਕ ਤਜਰਬਿਆਂ ਦਾ ਪਰਭਾਵ ਚਿਰ ਤਕ ਰਹਿੰਦਾ ਹੈ । ਬੱਚੇ ਪਾਠਸ਼ਾਲਾ ਵਿਚ ਇਕੱਠੇ ਬੈਠਦੇ, ਉਠਦੇ, ਰਲਕੇ ਕੰਮ ਕਰਦੇ ਖੋਲ੍ਹਦੇ ਹਨ। ਇਸ ਤਰ੍ਹਾਂ ਉਨ੍ਹਾਂ ਵਿਚ ਰਲ ਕੇ ਰਹਿਣ ਦੀ ਆਦਤ ਪੈ ਜਾਂਦੀ ਹੈ । ਫਿਰ ਉਨ੍ਹਾਂ ਨੂੰ ਇਕੱਲਿਆਂ ਰਹਿਣਾ ਭੈੜਾ ਲਗਦਾ ਹੈ। ਪਾਠਸ਼ਾਲਾ ਵਿਚ ਬਚਿਆਂ ਨੂੰ ਉੱਚ ਨੀਚ ਦਾ ਵਿਚਾਰ ਨਹੀਂ ਹੁੰਦਾ । ਇਸ ਲਈ ਜਦ ਸਿਖਿਅਤ ਬੱਚੇ ਵੱਡੇ ਹੁੰਦੇ ਹਨ ਤਾਂ ਉਹ ਅਜਿਹੇ ਵਿਚਾਰਾਂ ਦਾ ਵਾਧਾ ਪਸੰਦ ਨਹੀਂ ਕਰਦੇ । ਸਕੂਲ ਵਿਚ ਬੱਚਾ ਇਹੋ ਜਹੇ ਕੰਮ ਕਰਨਾ ਚਾਹੁੰਦਾ ਹੈ ਜਿਨ੍ਹਾਂ ਨਾਲ ਉਸ ਦੇ ਸਾਥੀ ਬੱਚੇ ਖੁਸ਼ ਹੋਣ । ਜਿਸ ਬੱਚੇ ਨੂੰ ਦੂਜੇ ਬੱਚੇ ਨੂੰ ਖੁਸ਼ ਰਖਣ ਦੀ ਆਦਤ ਪੈ ਜਾਂਦੀ ਹੈ ਉਹ ਸਮਾਜ ਦਾ ਸਿਆਣਾ, ਪਰਉਪਕਾਰੀ ਨਾਗਰਿਕ ਬਣਦਾ ਹੈ | ਅਧੁਨਿਕ ਕਾਲ ਵਿਚ ਸਮਾਜਵਾਦ ਦਾ ਪਰਚਾਰ ਬੜੀ ਤੇਜ਼ੀ ਨਾਲ ਹੋ ਰਿਹਾ ਹੈ । ਸਮਾਜ ਵਾਦ ਰੂੜੀ ਵਾਦ ਤੇ ਊਚ ਨੀਚ ਦੇ ਭਾਵਾਂ ਦਾ ਵਿਰੋਧੀ ਹੈ। ਇਸ ਲਈ ਨਵੇਂ ਯੁਗ ਵਿਚ ਜਿਹੜੇ ਵਿਅਕਤੀ ਆਪਣਾ ਜੀਵਨ ਸੁਖ ਨਾਲ ਬੀਤਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਪੜ੍ਹੇ ਲਿਖੇ ਹੋਣ ਦੀ ਬੜੀ ਲੋੜ ਹੈ । ਸਮਾਜਵਾਦ ਆਸ ਰਖਦਾ ਹੈ ਕਿ ਧਨੀ ਲੋਕ ਆਪਣੇ ਧਨ ਨੂੰ ਖੁਸ਼ੀ ਨਾਲ ਛਡਣ, ਉਹ ਆਪਣੀ ਮਿਹਨਤ ਨਾਲ ਆਪਣੀ ਰੋਟੀ ਕਮਾਉਣ, ਦੂਜਿਆਂ ਦੀ ਮਿਹਨਤ ਦੇ ਫਲ ਨੂੰ ਹੜਪ ਕਰਨ ਦਾ ਯਤਨ ਨਾ ਕਰਨ ਇਸ ਤਰ੍ਹਾਂ ਦੀ ਮਨ-ਬਿਰਤੀ ਸਿਖਿਆ ਰਾਹੀਂ ਹੀ ਉਤਪਨ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਗਰੀਬ ਲੋਕਾਂ ਵਿਚ ਆਪਣੇ ਅਧਿਕਾਰਾਂ ਲਈ ਲੜਨ ਦੀ ਭਾਵਨਾ ਸਿਖਿਆ ਦੇ ਪਰਚਾਰ ਨਾਲ ਹੀ ਪੈਦਾ ਹੁੰਦੀ ਹੈ, ਉਸੇ ਤਰ੍ਹਾਂ ਉਚਿਤ ਸਿਖਿਆ ਦੇ ਪਰਚਾਰ ਨਾਲ ਧਨੀ ਲੋਕਾਂ ਵਿਚ ਤਿਆਰ-ਭਾਵਨਾ ਆਉਂਦੀ ਹੈ। ਫਿਰਕੂਪੁਣੇ ਨੂੰ ਦੂਰ ਕਰਨਾ :- ਸਿਖਿਆ ਦੇ ਪਰਚਾਰ ਨਾਲ ਫਿਰਕੂ- ਪੁਣਾ ਦੂਰ ਹੁੰਦਾ ਹੈ । ਮਨੁਖ ਸਮਾਜ ਦਾ ਪਹਿਲਾ ਅਧਾਰ ਜਾਤ-ਭਾਵਨਾ ਹੁੰਦਾ ਹੈ । ਇਕ ਹੀ ਜਾਤ ਦੇ ਲੋਕ ਆਪਣੇ ਆਪ ਵਿਚ ਏਕਤਾ ਦਾ ਅਨੁਭਵ ਕਰਦੇ ਹਨ, ਦੂਜੀਆਂ ਜਾਤਾਂ ਦੇ ਲੋਕਾਂ ਨੂੰ ਆਪਣੇ ਤੋਂ ਵਖਰੇ ਸਮਝਦੇ ਹਨ। ਸੁਤੰਤਰ ਵਿਚਾਰਾਂ ਦੇ ਉਜਾਗਰ ਹੋਣ ਨਾਲ