ਸਿਖਿਆ ਵਿਗਿਆਨ
ਪਹਿਲਾ ਪਰਕਰਨ
ਵਿਸ਼ੇ ਪਰਵੇਸ਼
ਸਿਖਿਆ ਵਿਗਿਆਨ ਕੀ ਹੈ?
ਸਿਖਿਆ ਵਿਗਿਆਨ ਆਧੁਨਿਕ ਸਮੇਂ ਦਾ ਬੜੀ ਮਹੱਤਾ ਵਾਲਾ, ਅਧਿਅਨ ਕਰਨ ਯੋਗ ਵਿਸ਼ਾ ਹੈ। ਇਸ ਵਿਸ਼ੇ ਦੀ ਸਾਧਾਰਨ ਜਾਣਕਾਰੀ ਹਰ ਇਕ ਵਿਅਕਤੀ ਲਈ ਜ਼ਰੂਰੀ ਹੈ। ਸਮਾਜ ਦੀ ਉੱਨਤੀ ਦਾ ਆਧਾਰ ‘ਸਿਖਿਆ’ ਹੈ। ਹਰ ਵਿਅਕਤੀ ਸਦਾ ਆਪਣੇ ਤੋਂ ਘਟ ਯੋਗ ਸਾਥੀਆਂ ਨੂੰ ਸਿਖਿਆ ਦੇਣ ਦਾ ਕੰਮ ਕਰਦਾ ਰਹਿੰਦਾ ਹੈ। ਹਰ ਮਾਤਾ ਪਿਤਾ ਨੂੰ ਆਪਣੇ ਬਚਿਆਂ ਨੂੰ ਸਿਖਿਆ ਦੇਣੀ ਪੈਂਦੀ ਹੈ। ਸਕੂਲਾਂ ਵਿਚ ਭੇਜਣ ਤੋਂ ਪਹਿਲਾਂ ਮਾਤਾ ਪਿਤਾ ਹੀ ਬਚਿਆਂ ਦੀ ਸਿਖਾਈ ਦਾ ਕੰਮ ਕਰਦ ਹਨ। ਜਦੋਂ ਬੱਚੇ ਸਕੂਲ ਜਾਣ ਲਗ ਪੈਂਦੇ ਹਨ ਤਦ ਵੀ ਮਾਤਾ ਪਿਤਾ ਨੂੰ, ਘਰ ਵਿੱਚ, ਉਨ੍ਹਾਂ ਦੀ ਸਿਖਿਆ ਦਾ ਕੰਮ ਜਾਰੀ ਰਖਣਾ ਪੈਂਦਾ ਹੈ। ਮਾਤਾ ਪਿਤਾ ਦੀ ਸਹਾਇਤਾ ਬਿਨਾਂ ਬਚਿਆਂ ਦੀ ਸਕੂਲ ਦੀ ਸਿਖਾਈ ਅਧੂਰੀ ਹੀ ਰਹਿ ਜਾਂਦੀ ਹੈ।
ਅਸੀਂ ਆਪਣੇ ਸਾਥੀਆਂ ਨੂੰ ਵੀ ਆਪਣੇ ਵਿਚਾਰਾਂ ਅਤੇ ਵਰਤੋਂ ਵਿਹਾਰ ਰਾਹੀਂ ਸਿਖਿਆ ਦਿੰਦੇ ਰਹਿੰਦੇ ਹਾਂ। ਹਰ ਵਿਅਕਤੀ ਵਿਚ ਆਪਣੇ ਤੋਂ ਘਟ ਜਾਨਣ ਵਾਲੀਆਂ ਵਿਅਕਤੀਆਂ ਨੂੰ ਸਿਖਿਆ ਦੇਣ ਦੀ ਯੋਗਤਾ ਹੁੰਦੀ ਹੈ। ਇਸ ਕੰਮ ਨੂੰ ਹਰ ਵਿਅਕਤੀ ਸੌਖਾ ਹਹੀ ਕਰ ਲੈਂਦਾ ਹੈ। ਬੱਚੇ ਵੀ ਆਪਸ ਵਿਚ ਇਕ ਦੂਜੇ ਨੂੰ ਸਿਖਿਆ ਦਿੰਦੇ ਰਹਿੰਦੇ ਹਨ। ਉਹ ਕਦੇ ਕਦੇ ਆਪਣੇ ਸਾਥੀਆਂ ਨੂੰ ਸਿਖਿਆ ਦੇਣ ਵਿਚ ਇੰਨੀ ਯੋਗਤਾ ਵਿਖਾਉਂਦੇ ਹਨ ਜਿੰਨੀ ਕਿ ਬਹੁਤੇ ਬਾਲਗ ਲੋਕਾਂ ਵਿਚ ਵੀ ਨਹੀਂ ਵੇਖੀ ਜਾਂਦੀ।
ਸਮਾਜ ਵਿਚ ਕੁਝ ਲੋਕਾਂ ਸਿਖਿਆ ਨੂੰ ਆਪਣਾ ਵਿਹਾਰ ਵੀ ਬਣਾਇਆ ਹੋਇਆ ਹੈ। ਸਿਖਿਆ ਦੇਣ ਵਾਲੇ, ਉਸਤਾਦ, ਸਮਾਜ ਦਾ ਇਕ ਜ਼ਰੂਰੀ ਅੰਗ ਹਨ, ਅਤੇ ਉਨ੍ਹਾਂ ਦਾ ਇਹ ਕੰਮ ਬੜੀ ਮਹੱਤਾ ਵਾਲਾ ਹੈ। ਉਨ੍ਹਾਂ ਦੇ ਯਤਨਾਂ ਬਿਨਾਂ ਸਮਾਜ ਥੋੜੇ ਹੀ ਸਮੇਂ ਵਿਚ ਜੰਗਲੀ ਅਵਸਥਾ ਨੂੰ ਪਹੁੰਚ ਜਾਵੇ। ਉਸਤਾਦਾਂ ਸਦਕਾ ਹੀ ਮਨੁਖ ਸਮਾਜ ਵਿਚ ਮਨੁੱਖਤਾ ਦੀ ਪਦਵੀ ਲੈ ਰਿਹਾ ਹੈ।
ਸਿਖਿਆ ਵਿਗਿਆਨ ਦਾ ਮਨੋਰਥ ਸਿਖਿਆ ਦੇ ਕੰਮਾਂ ਨੂੰ ਸਰਲ ਅਤੇ ਉੱਤਮ ਬਣਾਉਣਾ ਹੈ। ਕੰਮ ਕਰਨ ਨਾਲ ਆਉਂਦਾ ਹੈ, ਗੱਲਾਂ ਕਰਨ ਨਾਲ ਨਹੀਂ ਆਉਂਦਾ। ਇਹ ਕਹਾਵਤ ਸੱਚੀ ਹੈ ਕਿ ਕੰਮ ਹੀ ਕੰਮ ਸਿਖਾਉਂਦਾ ਹੈ; ਪਰ ਇਹ ਵੀ ਤਜਰਬੇ ਵਿਚ ਆਈ
੧