ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲ ਹੈ ਕਿ ਜੋ ਕੰਮ ਕਰਨ ਦਾ ਢੰਗ ਪਹਿਲਾਂ ਜਾਣ ਲਿਆ ਜਾਵੇ ਤਾਂ ਕੰਮ ਚੰਗੀ ਤਰ੍ਹਾਂ ਕੀਤਾ ਜਾ ਸਕਦਾ ਹੈ। ਸਿਆਣੇ ਕਹਿੰਦੇ ਹਨ 'ਛਾਲ ਮਾਰਨ ਤੋਂ ਪਹਿਲਾਂ ਥਾਂ ਵਲ ਝਾਤ ਮਾਰ ਲੋ, ਇਹ ਕਹਾਵਤ ਸਾਨੂੰ ਕੰਮ ਕਰਨ ਤੋਂ ਪਹਿਲਾਂ ਉਸ ਕੰਮ ਦੇ ਕਰਨ ਦੀ ਵਿਧੀ ਜਾਣ ਲੈਣ ਦੀ ਲੋੜ ਦਸਦੀ ਹੈ। ਸਿਖਿਆ ਵਿਗਿਆਨ ਸਿਖਿਆ ਦਾ ਕੰਮ ਕਰਨ ਵਾਲਿਆਂ ਅਤੇ ਸਿਖਿਆ ਦੇ ਕੰਮ ਵਿਚ ਰੁਚੀ ਰਖਣ ਵਾਲੀਆਂ ਵਿਅਕਤੀਆਂ ਨੂੰ ਇਸ ਕੰਮ ਨੂੰ ਸੁਹਣੀ ਤਰ੍ਹਾਂ ਕਰਨ ਦਾ ਢੰਗ ਦਸਦਾ ਹੈ। ਜਿਸ ਤਰ੍ਹਾਂ ਅਧੁਨਿਕ ਮਲਾਹ ਲਈ ਜਹਾਜ਼ ਚਲਾਉਣ ਦੀ ਵਿਦਿਆ (ਸਾਇੰਸ ਆਫ ਨੇਵੀਗੇਸ਼ਨ) ਦੀ ਲੋੜ ਹੁੰਦੀ ਹੈ ਅਤੇ ਫੌਜ ਦੇ ਸਰਦਾਰ ਨੂੰ ਫੌਜੀ ਕਾਰਰਵਾਈਆਂ ਦੀ ਵਿਦਿਆ ਸਿਖਣ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਸਿਖਿਆ ਦੇਣ ਵਾਲੇ ਨੂੰ ਵੀ ਆਪਣੇ ਕੰਮ ਨੂੰ ਹੁਸ਼ਿਆਰੀ ਨਾਲ ਕਰਨ ਲਈ ਸਿਖਿਆ ਵਿਗਿਆਨ ਦੀ ਸਮਝ ਹੋਣੀ ਚਾਹੀਦੀ ਹੈ।

ਸਿਖਿਆ ਵਿਗਿਆਨ ਦੀ ਮਹੱਤਾ

ਸਿਖਿਆ ਵਿਗਿਆਨ ਦਾ ਅਧਿਅਨ ਸਿਖਿਆ ਦੇਣ ਵਾਲੇ ਨੂੰ ਆਪਣੇ ਕੰਮ ਵਿਚ ਸਿਆਣਾ ਬਣਾਉਂਦਾ ਹੈ। ਸਾਡੇ ਦੇਸ਼ ਵਿਚ ਸਿਖਿਆ ਦੇਣ ਵਾਲੇ ਆਮ ਕਰ ਕੇ ਆਪਣੇ ਕੰਮ ਲਈ ਸਿੱਖਿਆ ਵਿਗਿਆਨ ਦੀ ਕੋਈ ਲੋੜ ਹੀ ਨਹੀਂ ਸਮਝਦੇ। ਉਹ ਟ੍ਰੇਨਿੰਗ ਕਾਲਜ ਜਾਂ ਸਕੂਲ ਵਿਚ ਬਤੀਤ ਕੀਤਾ ਸਮਾਂ ਵਿਅਰਥ ਗਿਆ ਸਮਝਦੇ ਸਨ। ਸਿਖਿਆ ਦੇ ਕੰਮ ਵਿਚ ਟਰੇਨਿੰਗ ਲੈਣਾ, ਸਿਖਿਆ ਵਿਗਿਆਨ ਅਤੇ ਇਸ ਨਾਲ ਸਬੰਧ ਰਖਣ ਵਾਲੇ ਹੋਰ ਵਿਸ਼ਿਆਂ ਦਾ ਅਧਿਅਨ ਕਰਨਾ, ਉਹ ਨਿਰਾ ਭਾਰ ਸਮਝਦੇ ਹਨ। ਅਜਿਹੇ ਸਿਖਿਆ ਦੇਣ ਵਾਲੇ ਟ੍ਰੇਨਿੰਗ ਸਕੂਲਾਂ ਜਾਂ ਕਾਲਜਾਂ ਵਿਚ ਰਹਿ ਕੇ ਕੋਈ ਖਾਸ ਲਾਭ ਨਹੀਂ ਉਠਾਉਂਦੇ। ਇਸ ਦਾ ਵੱਡਾ ਕਾਰਨ ਉਨ੍ਹਾਂ ਦੀ ਦਰਿਸ਼ਟੀ ਅਤੇ ਮਨ ਬਿਰਤੀ ਹੀ ਹੈ। ਉਹ ਸਮਝਦੇ ਹਨ ਕਿ ਸਿਖਿਆ ਦੇ ਕੰਮ ਲਈ ਨਾ ਕਿਸੇ ਵਿਗਿਆਨ ਦੀ ਲੋੜ ਹੈ ਨਾ ਟਰੇਨਿੰਗ ਦੀ। ਪਰ ਜੇ ਅਸੀਂ ਹੋਰਨਾਂ ਦੇਸਾਂ ਵਲ ਵੇਖੀਏ, ਜਿਥੇ ਸਿਖਿਆ ਦਾ ਕੰਮ ਮਨ ਲਾ ਕੇ ਕੀਤਾ ਜਾਂਦਾ ਹੈ ਅਤੇ ਜਿਥੋ ਸਿਖਿਆ ਕਰਕੇ ਹੀ ਰਾਸ਼ਟਰ ਉੱਨਤੀ ਕਰ ਰਹੇ ਹਨ, ਤਾਂ ਅਸੀਂ ਆਪਣੇ ਸਿਖਿਆ ਦੇਣ ਵਾਲਿਆਂ ਦੇ ਵਿਹਾਰ ਨੂੰ ਹੋਰ ਤਰ੍ਹਾਂ ਦਾ ਪਾਵਾਂਗੇ। ਉਹ ਲੋਕ ਸਿਖਿਆਂ ਦੇ ਕੰਮ ਇੰਨਾ ਮਹੱਤਾ ਤੋਂ ਖਾਲੀ ਨਹੀਂ ਸਮਝਦੇ ਕਿ ਕੋਈ ਵੀ ਵਿਅਕਤੀ ਬਿਨਾਂ ਕਿਸੇ ਤਰ੍ਹਾਂ ਦੀ ਟਰੇਨਿੰਗ ਲਏ ਕਰ ਸਕਦਾ ਹੋਵੇ। ਸਿਖਿਆ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਪਰਬੀਨ ਸਿਆਣਿਆਂ ਦੀ ਉਸੇ ਤਰ੍ਹਾਂ ਲੋੜ ਹੈ ਜਿਵੇਂ ਕਿਸੇ ਖਾਸ ਤਰ੍ਹਾਂ ਦੇ ਕਾਰਖਾਨੇ ਨੂੰ ਚਲਾਉਣ ਲਈ ਪਰਬੀਨ ਕਾਰੀਗਰਾਂ ਦੀ ਲੋੜ ਹੁੰਦੀ ਹੈ। ਛੋਟੇ ਬੱਚਿਆਂ ਦੀ ਸਿਖਿਆ ਲਈ ਤਾਂ ਸਿੱਖਿਆ ਵਿਗਿਆਨ ਦੇ ਅਧਿਅਨ ਦੀ ਅਤਿਅੰਤ ਲੋੜ ਹੈ। ਬੱਚੇ ਕਿੰਨੇ ਛੋਟੇ ਹੋਣ, ਉੱਨੀ ਹੀ ਔਖੀ ਉਨ੍ਹਾਂ ਦੀ ਸਿਖਲਾਈ ਹੁੰਦੀ ਹੈ। ਕਿੰਨੇ ਹੀ ਸਿਖਿਆ ਦੇਣ ਵਾਲੇ, ਸਿਖਿਆ ਵਿਗਿਆਨ ਦੀ ਸਮਝ ਨਾ ਹੋਣ ਕਰਕੇ, ਦਿਲੋਂ ਵਿਦਿਆਰਥੀਆਂ ਦਾ ਭਲਾ ਲੋਚਦੇ ਹੋਏ ਵੀ ਉਨ੍ਹਾਂ ਦਾ ਅਨਰਥ ਕਰ ਦੇਂਦੇ ਹਨ।

ਅਧੁਨਿਕ ਕਾਲ ਵਿਚ ਬੱਚੇ ਦੇ ਮਨ ਦਾ ਖਾਸ ਤਰ੍ਹਾਂ ਨਾਲ ਅਧਿਅਨ ਕੀਤਾ ਗਿਆ ਹੈ। ਬਚਿਆਂ ਦੀਆਂ ਰੁਚੀਆਂ ਅਤੇ ਯੋਗਤਾਵਾਂ ਨੂੰ ਸਮਝਣਾ ਸੌਖਾ ਕੰਮ ਨਹੀਂ ਹੈ। ਸਿਖਿਆ ਦੇਣ ਵਾਲਾ ਬਚਿਆਂ ਦੀਆਂ ਯੋਗਤਾਵਾਂ ਨੂੰ ਚੰਗੇ ਕੰਮਾਂ ਵਿਚ ਲਾ ਕੇ ਉਨ੍ਹਾਂ ਦਾ