ਪੰਨਾ:ਸਿੱਖੀ ਸਿਦਕ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੨ )

[ਜੰਗਲਾ]

ਕਿਹੋ ਜਿਹਾ ਗੁਰੂ ਧਾਰਨ ਕੀਤਾ,
ਮੇਰਾ ਪਿਤਾ ਸ਼ੁਦਾਈ।
ਗੁਰੂਆਂ ਵਾਲੀ ਗਲ ਇਹਦੇ ਵਿਚ,
ਨਜ਼ਰੀਂ ਇਕ ਨ ਆਈ।
ਠਗੀ ਪੂਰੀ ਚਾਰ ਸੌ ਵੀਹ ਦੀ,
ਵੇਖੀ ਵਿਉਂਤ ਬਣਾਈ।
ਫਸਕੇ ਧੋਖੇ ਵਿਚ ਭੀ ਮੈਂ ਹੈ,
ਪੰਜ ਸੌ ਮੋਹਰ ਗਵਾਈ।

ਸ੍ਰ: ਧਿਆਨ ਸਿੰਘ ਨੇ ਇਸਨੂੰ ਅਸ਼ਰਧਕ ਤਕ ਕੇ ਤੇ ਇਸ ਵਿਚ ਵੀ ਗੁਰੂ ਸਾਹਿਬ ਦਾ ਕੋਈ ਗੁਝਾ ਭੇਦ ਖਿਆਲ ਕਰਕੇ ਇਸਨੂੰ ਆਖਿਆ, ਭੋਲਿਆ! ਜਿਸ ਗੁਰੂ ਦੀ ਨਿੰਦਾ ਕਰਦਾ ਹੈਂ, ਉਹ ਪੂਰਨ ਗੁਰ ਅਵਤਾਰ ਹਨ। ਕਲਜੁਗੀ ਜੀਵਾਂ ਦੇ ਉਧਾਰ ਲਈ ਆਪ ਨਿਰੰਕਾਰ ਨੇ ਆਪਣਾ ਸੁਤ ਨਿਵਾਜਕੇ ਸੰਸਾਰ ਵਿਚ ਭੇਜਿਆ ਹੈ। ਤੂੰ ਅਕਲ ਕਰ ਪੜਿਆ ਹੋਇਆ ਹੋਕੇ ਮੂਰਖ ਨਾ ਬਣ, ਅੱਖਾਂ ਹੁੰਦੀਆਂ ਅੰਨਾਂ ਨ ਬਣ

ਪਰ ਮੈਂ ਕਿਵੇਂ ਮੰਨ ਲਵਾਂ।ਮੈਂ ਸ਼ਰਧਾ ਤੇ ਭਾਵਨਾ ਤਾਂ ਧਾਰਕੇ ਆਇਆ ਸਾਂ। ਜੇ ਗੁਰੂਆਂ ਵਾਲੇ ਗੁਣ ਉਸ ਵਿਚ ਮੈਨੂੰ ਦਿਸਦੇ ਤਾਂ ਮੈਨੂੰ ਮੰਨਣ ਤੋਂ ਕੀ ਇਨਕਾਰ ਸੀ।ਗੋਪਾਲ ਨੇ ਦਾਰ ਨੂੰ ਬਾਹੋਂ ਫੜਕੇ ਆਪ ਬੈਠਦਿਆਂ ਤੇ ਉਸਨੂੰ ਬਠਾ- ਦਿਆਂ ਹੋਇਆਂ ਇਉਂ ਸੁਣਾਇਆ।

[ਡਬਲ ਡਿਉਢ]

ਗੁਰੂ ਕਾਹਦਾ ਰੋਜ਼ ਖੇਡਦਾ ਸ਼ਿਕਾਰ ਹੈ,