ਪੰਨਾ:ਸਿੱਖੀ ਸਿਦਕ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੩ )

ਪਾਪ ਆਪ ਕਰਕੇ ਜੀਵਾਂ ਨੂੰ ਹੈ ਮਾਰਦਾ।
ਤਖਤ ਉਤੇ ਬੈਠ ਲਾਵੇ ਦਰਬਾਰ ਹੈ,
ਬਾਜ ਹਥ ਪੁਰ ਤੇ ਤਾਜ ਸੀਸ ਧਾਰਦਾ।
ਭੋਲੇ ਭਾਲੇ ਲੋਕਾਂ ਨੂੰ ਠਗਣਹਾਰ ਹੈ,
ਰਖ ਫੌਜ ਛਾਵਣੀ ਕਿਲੇ ਹੈ ਉਸਾਰਦਾ।
ਮੰਨਾਂ ਕਿਦਾਂ ਮੈਂ ਉਹ ਰਬੀ ਅਵਤਾਰ ਹੈ,
ਪਤਤਾਂ ਤੇ ਪਾਪੀਆਂ ਨੂੰ ਜਾਂ ਉਹ ਹੈ ਸੁਧਾਰਦਾ।
ਪੁਤਰ ਇਹਦੇ ਰਾਣੀਆਂ ਤੇ ਪ੍ਰਵਾਰ ਹੈ,
ਘੋੜੇ ਅਤੇ ਹਾਥੀਆਂ ਨੂੰ ਡਾਢਾ ਹੈ ਸ਼ਿੰਗਾਰਦਾ।
ਮੋਹਰਾਂ ਮੈਂ ਚੜਾਈਆਂ ਨਾਲ ਸਤਿਕਾਰ ਹੈ,
ਦੇਕੇ ਕੜੇ ਇਹ ਦੋ ਮੁਖੋਂ ਹੈ ਉਚਾਰਦਾ।
ਗੁਰੂ ਕੀਆਂ ਖੁਸ਼ੀਆਂ ਸਦਾ ਬਹਾਰ ਹੈ,
ਦੁਖ ਲਗੂ ਕੋਈ ਨ ਤੁਸਾਂ ਨੂੰ ਸੰਸਾਰ ਦਾ।
ਮਾਇਆ ਰਹੇ ਘਰ ਤੁਸਾਂ ਬੇਸ਼ੁਮਾਰ ਹੈ,
'ਪਾਤਰ' ਨਾਮ ਜਪਣਾ ਇਕ ਓਂਕਾਰ ਦਾ।

"ਵੇਖੋ! ਮੈਂ ਪੰਜ ਸੌ ਮੋਹਰ ਚੜਾਈ ਤੇ ਆਹ ਦੋ ਕੁੜੇ ਤੇ ਪਤਾਸੇ ਦੇਕੇ ਆਖਿਆ ਕਿ ਮਾਇਆ ਘਰ ਵਿਚ ਬਹੁਤ ਹੋਵੇਗੀ।ਨਿਆਣਾ ਗਲ ਕਰੇ ਤੇ ਸਿਆਣਾ ਕਿਆਸ ਕਰੇ ਤੇ ਇਹਨਾਂ ਨੂੰ ਪੁਛੇ ਭਲਾ ਮਾਇਆ ਦਾ ਸਾਡੇ ਘਰ ਅਗੇ ਕੋਈ ਘਾਟਾ ਹੈ, ਤੇ ਨਾਮ ਜਪਣ ਦਾ ਸਾਨੂੰ ਅੱਗੇ ਭਲਾ ਗਿਆਨ ਨਹੀਂ ਦਾਰ ਜੀ! ਵੈਸ਼ਨੋ ਸੰਤ ਐਸੇ ਐਸੇ ਮਹਾਂ ਪੁਰਸ਼ ਹਨ ਜਿੰਨਾਂ ਦੀ ਮੈਂ ਸੇਵਾ ਕਰਦਾ ਹਾਂ, ਸ਼ਾਖਸਾਤ ਭਗਵਾਨ ਦੀ ਮੂਰਤੀ,ਨਾਮ ਜਪਣ ਦੀਆਂ ਐਸੀਆਂ ਜੁਗਤੀਆਂ ਦਸਦੇ ਹਨ, ਜਿੰਨਾਂ ਦੇ