ਪੰਨਾ:ਸਿੱਖੀ ਸਿਦਕ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੫ )

ਬਲਵੰਤ ਕੌਰ ਨੂੰ ਆਣਕੇ, ਸਭ ਹਾਲ ਸੁਣਾਇਆ।
ਗਹਿਣਾ ਸਾਰਾ ਚੁਕ, ਪਤੀ ਦੇ ਹਥ ਫੜਾਇਆ।
ਗਹਿਣੇ ਧਰੀ ਜਮੀਨ, ਕੁਝ ਨਾ ਸਮਾਂ ਲਗਾਇਆ।
ਬਲਵੰਤ ਕੌਰ ਨੇ ਸੇਠ ਨੂੰ, ਪ੍ਰਸ਼ਾਦ ਛਕਾਇਆ।
ਨਾਵਾਂ ਲਿਆ ਦ੍ਵਾਰ ਨੇ, ਸ਼ਾਹ ਤਾਈਂ ਗਿਣਾਇਆ।
ਕੜੇ ਪ੍ਰਸ਼ਾਦ ਤੇ ਬਚਨ, ਗੁਰੂ ਕਾ ਪਲੇ ਪਵਾਇਆ।
'ਪਾਤਰ' ਆਇਆ ਲੈਣ ਨਫਾ, ਪਰ ਮੂਲ,ਗਵਾਇਆ।

ਪੰਜ ਸੌ ਮੋਹਰ ਸ਼ਾਹ ਜੀ ਨੇ ਪਲੇ ਬੰਨ ਲਈ, ਕੜੇ ਤੇ ਪ੍ਰਸ਼ਾਦ ਉਸ ਸਿਦਕੀਜੋੜੀ ਦੇ ਅਗੇ ਰਖ ਟੁਰਨਲਈ ਉਤਾਵਲਾ ਹੋਪਿਆ ਦਾਰ ਜੀ ਨੇ ਬਾਹੋਂ ਫੜਕੇ ਆਖਿਆ ਇਉਂ ਨਹੀਂ ਗੁਰੂ ਸਚੇ ਪਾਤਸ਼ਾਹ ਦਾ ਧਿਆਨ ਕਰਕੇ, ਗੁਰਾਂ ਦੇ ਉਚਾਰੇ ਤੇ ਬਖਸ਼ਸ਼ ਕੀਤੇ ਹੋਏ ਬਚਨ ਭੀ ਅਸਾਂ ਦੀ ਝੋਲੀ ਪਾ।"

ਹਰਿ ਗੋਪਾਲ ਨੇ ਕਿਹਾ, ‘ਦਸਮੇਸ਼ ਗੁਰੂ ਜੀ! ਆਪ ਵਲੋਂ ਬਖਸ਼ਸ਼ ਵਿਚ ਮਿਲੇ ਹੋਏ ਬਚਨ, (ਗੁਰਾਂ ਦੀਆਂ ਖੁਸ਼ੀਆਂ ਤੇ ਚੜਦੀ ਕਲਾ ਦੁਖ ਦਲਿਦਰ ਦਾ ਨਾਸ) ਮੈਂ ਇਸ ਜੋੜੀ ਅਗੇ ਵੇਚਦਾ ਹਾਂ ਤੇ ਆਪ ਜੀ ਨੂੰ ਭੇਟਾ ਚੜ੍ਹਾਈ ਹੋਈ, ਅਪਣੀ ਪੰਜ ਸੌ ਮੋਹਰ ਮੈਂ ਇਸ ਦੰਪਤੀ ਤੋਂ ਹੈ"।

ਮਾਇਆ ਨੂੰ ਸਾਂਭਕੇ, ਰਵਾਂ ਰਵੀਂ ਟੁਰਨ ਦੀ ਕੀਤੀ, ਤੇ ਦੂਰ ਤਕ ਪਿਛਾਂਹ ਮੁੜਮੁੜ ਝਾਤੀਆਂ ਮਾਰਦਾ ਜਾਂਦਾਹੈਕਿ ਮਤਾ ਉਸ ਸਿਖ ਨੂੰ ਕੋਈ ਅਕਲ ਵਾਲਾ ਮਿਲਕੇ ਚੰਗੀ ਹੀ ਸਲਾਹ ਦੇਕੇ, ਪੰਜ ਸੌ ਮੋਹਰ ਮੌਨ ਵਾਸਤੇ ਮੇਰੇ ਪਿਛੇ ਹੀ ਨ ਨਸਾ ਦੇਵੇ। ਇਹ ਵੀ ਮੇਰੇ ਬਾਪ ਵਰਗਾ ਕੋਈ ਅਕਲ ਦਾ ਅੰਨਾਂ ਤੇ