ਪੰਨਾ:ਸਿੱਖੀ ਸਿਦਕ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੬ )

ਗੰਢ ਦਾ ਪੂਰਾ ਕੁਦਰਤੀ ਹੀ ਮੈਨੂੰ ਟਕਰ ਪਿਆ ਹੈ। ਵਾਹ ਰਬ ਦੇ ਰੰਗ।"

ਤਰਜ਼ ਜਗਾ

ਜਾਮੇ ਵਿਚ ਨ ਫੁਲਿਆ ਸਮਾਂਵਦਾ,
ਕਰੋ ਵਡਿਆਈ ਆਪਣੀ।
ਕਿਡੀ ਅਕਲ ਮੇਰੀ ਚਤੁਰਾਈ,
ਗਈ ਪੂੰਜੀ ਖਰੀ ਕਰੀ ਮੈਂ।
ਅਗੇ ਪੁਜਕੇ ਖ੍ਰੀਦ ਲਏ ਮੋਤੀ,
ਅਲੀਪੁਰ ਜਾਕੇ ਵੇਚ ਤੇ।
ਨਫਾ ਖਟਿਆ ਸੀ ਉਸ ਵਿਚੋਂ ਰਜਕੇ,
ਏਸੇ ਤਰ੍ਹਾਂ ਕਰਦਾ ਗਿਆ।
ਸੌਦਾ ਲਏ ਤੇ ਅਗੇ ਜਾਕੇ ਵੇਚੇ,
ਪੁਜਿਆ ਉਜੈਨ ਜਾਇਕੇ।
ਪਿਤਾ ਵੇਖਕੇ ਬੜਾ ਖੁਸ਼ ਹੋਇਆ,
ਜਾਗ ਪਏ ਭਾਗ ਹੋਣਗੇ।

  • ਜਾ ਗੁਪਾਲ ਨੇ ਪੈਰੀ ਹਥ ਲਾਇਆ,

  • ਕਈਆਂ ਲੇਖਕਾਂ ਇਹ ਭੀ ਲਿਖਿਆ ਹੈ ਕਿ ਕੜਾਹ ਪ੍ਰਸ਼ਾਦ ਜੋ ਇਸਨੂੰ ਉਸ ਬਖਸ਼ਸ਼ ਨਾਲ ਅਨੰਦਪੁਰੋਂ ਮਿਲਿਆ ਸੀ ਪਲੇ ਬਧਾ ਹੋਇਆ ਰਾਹ ਵਿਚ ਇਸ ਵੇਖਿਆ, ਤਾਂ ਉਹ ਦਿਸਿਆ ਘਰ ਆਕੇ ਜਦੋਂ ਬਾਪ ਦੇ ਕਹਿਣ ਤੇ ਉਹ ਖੋਲਿਆ ਤਾਂ ਉਹ ਜਿਉਂ ਕਾ ਤਿਉਂ ਤਾਜ਼ਾ (ਨਾ ਬੂਸਿਆ) ਤ੍ਰਿਭਾਵਲਾ ਤਕਿਆ ਤੇ ਵੰਡਿਆ। ਇਹ ਕਰਾਮਾਤ ਵੇਖ ਇਸਦੇ ਹਿਰਦੇ ਵਿਚ ਸ਼ਰਧਾ ਦੀ ਝਲਕ ਵਜੀ।ਪਰ ਹੰਕਾਰ, ਮਾਇਆ ਤੇ ਅਪਣਤ ਦੀ ਮੈਲ ਨਾਲ ਫਿਰ ਧੁੰਦਲਾ ਗਈ।