ਪੰਨਾ:ਸਿੱਖੀ ਸਿਦਕ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

ਧਨ ਸਾਰਾ ਅਗੇ ਧਰਤਾ।
ਪਿਤਾ ਪੁਛਦਾ ਗੁਰਾਂ ਦੀ ਮਹਿੰਮਾ,
ਡਿਠਾ ਈ ਤੂੰ ਮੇਰਾ ਸਤਿਗੁਰੂ।
ਕਹੇ ਪਿਤਾ ਜੀ ਮਾਫ ਮੈਨੂੰ ਕਰਨਾ,
ਉਸ ਵਿਚ ਗੁਰੂ ਵਾਲੇ ਤਾਂ।
ਕੋਈ ਗੁਣ ਨਾ ਠਗੀ ਵਾਲਾ ਓਸ ਨੇ,
ਵੇਖਿਆ ਮੈਂ ਜਾਲ ਤਣਿਆ
ਮਾਸਹਾਰੀ ਤੇ ਸ਼ਿਕਾਰੀ ਉਹਨੂੰ ਤਕਿਆ,
ਅਹਿੰਸਾ ਉਸ ਵਿਚ ਕੋਈ ਨਾ।
ਸਿਰ ਤਾਜ ਤੇ, ਬਾਜ ਉਹਦੇ ਹਥ ਤੇ,
ਰਖੇ ਤਲਵਾਰ ਗਾਤਰੇ।
ਮੋਢੇ ਤੀਰ ‘ਕਮਾਨ ਉਹਦੇ ਵੇਖਕੇ,
ਦਿਲ ਮੇਰਾ ਨਾ ਪਤੀਜਿਆ।
ਫੌਜਾਂ ਰਖਦਾ ਬਾਦਸ਼ਾਹ ਵਾਂਗੂੰ, ਘੋੜੇ ਅਤੇ ਹਾਥੀ ਓਸਦੇ।
ਲਾਵੇ ਰੋਜ਼ ਹੀ ਦੀਵਾਨ ਬਾਦਸ਼ਾਹੀ,
ਜੋਧੇ, ਕਵੀ, ਰਾਗੀ ਫਬਦੇ।
ਲਾਲ ਹੀਰੇ ਤੇ ਜਵਾਹਰਾਤ ਕੀਮਤੀ,
ਜੜੇ ਉਹਦੇ ਤਾਜ ਤਖਤ ਤੇ।
ਢੇਰ ਮਾਇਆ ਦੇ ਰੋਜ਼ ਲਗ ਜਾਂਦੇ,
ਭੇਟਾ ਲਿਆਕੇ ਚਾੜੇ ਜਨਤਾ।
ਮੈਂ ਵੀ ਪੰਜ ਸੌ ਮੌਹਰ ਭੇਟਾ ਚਾੜੀ,
ਪਤਾਸੇ ਅਰਕੜੇ ਦੋ ਦਿਤੇ।